ਕੈਟੇਗਰੀ

ਤੁਹਾਡੀ ਰਾਇ



ਗੁਰਜੀਤ ਸਿੰਘ
ਜਪਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥
ਜਪਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥
Page Visitors: 3055

ਜਪਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ
Bhatt Mathuraa, Svaiyay Mehla 5, Panna 1409

ਹਾਲ ਹੀ ਵਿਚ ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਵਸ ਮਨਾਏ ਗਏ ਹਨਸਿੱਖ ਸੰਗਤਾਂ ਵਿਚ ਉਪਰੋਕਤ ਪੰਕਤੀ ਦੇ ਅਰਥਾ ਬਾਰੇ ਕੋਈ ਖਾਸ ਸੱਪਸ਼ਟਾ ਨਾਂ ਹੋਣ ਕਰਕੇ, ਦਾਸ ਦੇ ਮਨ ਵਿਚ ਇਹ ਵਿਚਾਰ ਆਈ ਕਿ  ਇਸ ਪਾਵਨ ਪੰਕਤੀ ਦੀ ਵਿਚਾਰ ਕਿਉਂ ਨਾ ਅਸੀਂ ਗੁਰਬਾਣੀ ਵਿਚੋਂ ਹੀ ਅਤੇ ਗੁਰਬਾਣੀ ਵਿਆਕਰਣ ਦੇ ਨੇਮਾਂ ਅਧੀਨ ਸਮਝੀਏ
ਪ੍ਰਸ਼ਨ:  ਗੁਰਮਤਿ ਵਿਚ ਜਪ ਕਿਸ ਨੂੰ ਕਹਿੰਦੇ ਹਾਂ?
ਉਤਰ:  ਇਸ ਪ੍ਰਤੀ ਸਭ ਤੋਂ ਢੁਕਵੇਂ ਮਹਾਂ ਵਾਕ "ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥" ਪੰਨਾ ੧੨੪੫ ਗੁਰਬਾਣੀ ਨੂੰ ਕੇਵਲ ਪੜ੍ਹਨਾਂ ਨਹੀਂ ਸਗੋਂ ਇਸ ਅੰਦਰ ਸਮਾਏ ਬ੍ਰਹਮ ਗਿਆਨ ਨੂੰ ਬੁੱਝਣਾ ਵੀ ਹੈਇਹ ਗੁਰਮਤਿ ਦਾ ਅਸਲੀ ਜਪ ਹੈ। ਗੁਰਬਾਣੀ ਚੋਂ ਗੁਰਬਾਣੀ ਦੇ ਅਰਥ ਭੇਦ ਬੁੱਝ ਕੇ ਜਗਿਯਾਸੂ ਸਿੱਖਾਂ ਅੰਦਰ ਦਾਨ ਵਜੋਂ ਵੰਡਣੇ ਵੀ ਹਨ
ਪ੍ਰਸ਼ਨ: ਕਿ "ਅਰਜੁਨਦੇਵ ਗੁਰੂ"  ਸ਼ਬਦ ਨੂੰ ਵਾਰ ਵਾਰ ਦੋਹਰਾਣਾ ਹੈ ?
ਉਤਰ: ਗੁਰਮਤਿ ਅਨੁਸਾਰ ਗੁਰ ਅਰਜੁਨਦੇਵ ਜੀ ਦੁਆਰਾ ਅੰਕਿਤ ਸਮਸਰ ਗੁਰਬਾਣੀ ਨੂੰ ਇਕਸਾਰ ਜਾਣ ਕੇ, ਜਾਤ ਪਾਤ ਦੇ ਭੇਦ ਭਾਵ ਤੋਂ ਉਪਰ ਉਠ ਕੇ, ਗੁਰਬਾਣੀ ਨੂੰ ਅਕਲ ਨਾਲ ਪੜ੍ਹ ਕੇ, ਗੁਰਬਾਣੀ ਚੋਂ ਗੁਰਬਾਣੀ ਦੇ ਅਰਥ ਖੋਜ ਕੇ, ਗੁਰਮੁਖਾਂ ਨਾਲ ਇਨਾਂਹ ਅਰਥਾਂ ਦੀ ਵਿਚਾਰ ਸਾਂਝੀ ਕਰ ਕੇ, ਇਸ ਮਹਾਂ ਵਾਕ  "ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨਬ੍ਰਹਮਿ ਨਿਵਾਸੁ ਲੀਅਉ  (ਪੰਨਾ ੧੪੦੯) ਅਨੁਸਾਰ ਪੂਰਨਬ੍ਰਹਮ ਵਾਲੀ ਅਵਸਥਾ ਧਾਰ ਕੇ ਸ਼ਬਦ ਗੁਰੂ (ਹੁਕਮ) ਵਿਚ ਸਦਾ ਲਈ ਸਮਾ ਜਾਣਾ ਹੈਇਹ ਗੁਰਮਤਿ ਦਾ ਅਸਲੀ ਜਪ ਹੈ
ਪ੍ਰਸ਼ਨ: "ਅਰਜੁਨਦੇਵ ਗੁਰੂ" ਤੋਂ ਕੀ ਭਾਵ ਹੈ ?
ਉਤਰ: ਪਹਿਲਾਂ ਇਸ ਪੰਕਤੀ ਦੇ ਵਿਸ਼ਰਾਮ ਦਰੁਸਤ ਕਰਕੇ ਲਿਖਣੇ ਜ਼ਰੂਰੀ ਹਨ 
ਓਹ ਇਸ ਪ੍ਰਕਾਰ ਹਨ
ਜਪਉ ਜਿਨਅਰਜੁਨਦੇਵ,    ਗੁਰੂ 
ਫਿਰਿ ਸੰਕਟ, ਜੋਨਿ ਗਰਭ, ਨ ਆਯਉ  ਪੰਨਾ ੧੪੦੯
ਇਥੇ ਦੇਵ ਸ਼ਬਦ ਦੇ ਅਰਥ ਇਸ ਪਾਵਨ ਪੰਕਤੀ ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ  (ਪੰਨਾ ੫੨੨) 
ਅਨੁਸਾਰ "ਗੁਰ" ਦੇ ਹਨ, ਅਤੇ ਗੁਰ ਸ਼ਬਦ ਅਰਜੁਨ ਸ਼ਬਦ ਨਾਲ ਅਨੇਕਾਂ ਵਾਰ ਆਇਆ ਹੈਪਰਮਾਣ ਵਜੋਂ
ਗੁਰ ਅਰਜੁਨ ਕਲਚਰੈ ਤੈ ਰਾਜ ਜੋਗ ਰਸੁ ਜਾਣਿਅਉ  ਪੰਨਾ ੧੪੦੭
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ´ ਹਰਿ ੧੯ਪੰਨਾ ੧੪੦੯
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ  ਪੰਨਾ ੧੪੦੯
ਅਰਜੁਨ ਜੀ ਦੇਵ ਹਨ, ਗੁਰ ਹਨ ਅਤੇ ਗੁਰੂ ਵਿਚ ਸਮਾ ਗਏ ਹਨਇਸ ਦਾ ਭਾਵ ਇਹ ਹੋਇਆ ਕਿ ਅਰਜੁਨ ਗੁਰ ਜੀ ਨੇ ਗੁਰਬਾਣੀ ਨੂੰ ਜਪਿਆ ਅਤੇ ਫਿਰ ਸ਼ਬਦ ਗੁਰੂ (ਹੁਕਮ) ਪਰਮੇਸ਼ਰ ਵਿਚ ਸਮਾ ਗਏਗੁਰਸਿੱਖਾਂ ਨੇ ਵੀ ਉਸ ਹੀ ਜਗਤ ਗੁਰੂ ਵਿਚ ਸਮਾਉਣਾ ਹੈਜਿਸ ਨੂੰ ਅਰਜੁਨਦੇਵ ਜੀ ਗੁਰੂ ਮੰਨਦੇ ਹਨਫਿਰ ਉਹ ਪ੍ਰਾਣੀ ਗਰਭ ਜੋਨੀ ਦੇ ਸੰਕਟ ਤੋਂ ਬਚ ਜਾਵੇਗਾਜਿਵੇਂ ਇਸ ਪੰਕਤੀ ਦੇ ਲੇਖਕ ਭੱਟ ਮਥੁਰਾ ਜੀ ਇਸ ਸੰਕਟ ਤੋਂ ਆਪ ਬਚ ਗਏ ਹਨ
ਪ੍ਰਸ਼ਨ: ਗੁਰਮਤਿ ਅਨੁਸਾਰ ਅਰਜੁਨਦੇਵ ਜੀ ਗੁਰ ਹਨ ਕਿ ਗੁਰੂ ?
ਉਤਰ: ਅਸੀ ਆਮ ਬੋਲੀ ਵਿਚ ਤਾਂ ਉਨਾਂ੍ਹ ਨੂੰ ਗੁਰੂ ਜ਼ਰੂਰ ਆਖਦੇ ਹਾਂਪਰ ਗੁਰਬਾਣੀ ਸੱਚਖੰਡ ਤੋਂ ਆਈ ਭਾਸ਼ਾ ਹੈਅਸੀਂ ਗੁਰਬਾਣੀ ਤੋਂ ਪੜਣਾ ਹੈ 
ਗੁਰਬਾਣੀ ਅਨੁਸਾਰ ਕੇਵਲ ਪਰਮੇਸ਼ਰ ਹੀ ਗੁਰੂ ਹੈਇਸ ਨੇਮ ਦੀ ਪ੍ਰੌੜਤਾ ਵੀ ਭੱਟ ਹਰਬੰਸ ਜੀ ਨੇ ਇਸ ਮਹਾਂਵਾਕ ਵਿਚ ਕੀਤੀ ਹੈ 
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ  ਪੰਨਾ ੧੪੦੯
ਭਾਵ ਇਹ ਹੈ ਕਿ ਗੁਰ ਅਰਜੁਨ ਜੀ ਨੂੰ ਗੁਰਆਈ ਪਰਮੇਸ਼ਰ (ਗੁਰੂ) ਨੇ ਬਖਸ਼ੀ ਹੈ
ਪਰਮੇਸ਼ਰ ਸਭ ਤੋਂ ਵੱਡਾ ਹੈ, ਅਜੂਨੀ ਹੈ, ਪਾਰਬ੍ਰਹਮ ਹੈਇਸ ਸ੍ਰਿਸਟੀ ਦਾ ਸਿਰਜਨਹਾਰਾ ਹੈਅਤੇ ਗੁਰੂ ਸਰੂਪ ਵੀ ਹੈ
ਪਰਮਾਣ ਵਜੋਂ ਪਾਵਨ ਪੰਕਤੀ
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ੧੧ ਪੰਨਾ ੫੯੮
ਇਸ ਪਾਵਨ ਪੰਕਤੀ ਦੇ ਪ੍ਰਚਲਤ ਅਰਥ ਜੋ ਪੋ: ਸਾਹਿਬ ਸਿੰਘ ਜੀ ਨੇ ਕੀਤੇ ਹਨ ਉਹ ਇਸ ਪ੍ਰਕਾਰ ਹਨ
ਅਰਥ:- ਪਰ, ਹੇ ਮਥੁਰਾ! ਹੁਣ ਸਚੀ ਵਿਚਾਰ ਇਹ ਹੈ ਕਿ ਜਗਤ ਨਂ ਤਾਰਨ ਲਈ (ਹਰੀ ਨੇ ਗੁਰੂ ਅਰਜੁਨ) 
ਅਵਤਾਰ ਬਣਾਇਆ ਹੈ, ਜਿਨ੍ਹਾਂ ਨੇ ਗੁਰੂ ਅਰਜੁਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਤੇ ਦੁੱਖਾਂ ਵਿਚ ਨਹੀ ਆਏ
ਪਾਠਕ ਸੱਜਣ ਆਪ ਹੀ ਅੰਦਾਜਾ ਲਾ ਲੈਣ ਕਿ ਗੁਰਮਤਿ ਦੀ ਰੋਸ਼ਨੀ ਵਿਚ ਇਹ ਅਰਥ ਕਿਤਨੇ ਸਹੀ ਹਨ
ਜਪਣਾ ਤਾਂ ਸਮਸਰ ਗੁਰਬਾਣੀ ਨੂੰ ਹੈ
ਤਾਂਹੀਉ ਮੂਲਮੰਤ੍ਰ ਤੋਂ ਬਾਦ "ਜਪੁ"ਸ਼ਬਦ ਆਇਆ ਹੈਅਤੇ ਗਉੜੀ ਰਾਗ ਵਿਚ ਇਹ ਪਾਵਨ ਪੰਕਤੀ ਵੀ ਦਰਜ਼ ਹੈ
ਜਪਿ ਮਨ ਮੇਰੇ ਗੋਵਿੰਦ ਕੀ ਬਾਣੀ  ਪੰਨਾ ੧੯੨ 
ਸਮਸਰ ਗੁਰਬਾਣੀ ਹੀ ਗੋਵਿੰਦ ਕੀ ਬਾਣੀ ਹੈ
ਗੁਰਬਾਣੀ ਵਿਆਕਰਣ ਅਤੇ ਪੋ: ਸਾਹਿਬ ਸਿੰਘ ਜੀ: ਇਹ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਪੋ: ਸਾਹਿਬ ਸਿੰਘ ਜੀ ਨੇ ਉਪਰੋਕਤ ਪਾਵਨ ਪੰਕਤੀ ਦੇ ਅਰਥ ਵਿਆਕਰਣੀ ਨੇਮ ਦੀ ਸੇਧ ਤੋ ਬਿਨਾਂ ਹੀ ਕਰ ਦਿੱਤੇ ਹਨ; ਆਪ ਜੀ ਭਲੀ ਭਾਂਤੀ ਜਾਣਦੇ ਹੋ ਕਿ ਗੁਰਬਾਣੀ ਦੀ ਭਾਸ਼ਾ ਅੰਦਰ "ਅਰਜੁਨੁ" ਸ਼ਬਦ ਮੂਲ ਰੂਪ ਵਿਚ ਔਕੜ ਵਰਤ ਕਿ ਲਿਖਿਆ ਜਾਂਦਾ ਹੈਪ੍ਰਮਾਣ ਵਜੋਂ
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ  ਪੰਨਾ ੧੪੦੬
ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ  ਪੰਨਾ ੧੪੦੭
ਅਰਜੁਨ ਸ਼ਬਦ ਦਾ ਮੁਕਤਾ ਹੋਣਾ ਇਹ ਦੱਸਦਾ ਹੈ ਕਿ ਅਰਜੁਨ ਸ਼ਬਦ ਦੇਵ ਨਾਲ ਜੁੜਵਾਂ ਹੈ ਭਾਵ "ਅਰਜੁਨਦੇਵ" ਹੈ ਅਤੇ ਇਸ ਸ਼ਬਦ ਦਾ ਮੁਕਤਾ ਅੰਤ ਹੋਣਾ ਇਹ ਦੱਸਦਾ ਹੈ ਕਿ ਇਸ ਸ਼ਬਦ ਦੇ ਅਗੇ ਇਕ ਸੰਬੋਧਕੀ ਸ਼ਬਦ ਕਾ, ਕੇ, ਕੀ, ਦਾ, ਦੇ, ਦੀ ਆਦਿ ਲੁਪਤ ਰੂਪ ਵਿਚ ਦਰਜ਼ ਹੈਸੋ ਗੁਰਬਾਣੀ ਵਿਆਕਰਣ ਦੇ ਨਿਯਮਾਂ ਦੇ ਅਧੀਨ ਅਰਥ ਬਣਨਗੇ 
ਅਰਜੁਨਦੇਵ ਜੀ ਦੇ ਗੁਰੂ (ਸ਼ਬਦ ਗੁਰੂ) ਨੂੰ ਜਿਸਨੇ ਵੀ ਗੁਰਬਾਣੀ ਚੋਂ ਜਪਿਆ ਹੈਉਹ ਪਰਤ ਕੇ ਗਰਭ ਜੂਨ ਵਿਚ ਨਹੀ ਆਏ
ਸਿਹਾਰੀ ਅੰਤ ਨਾਉ ਸ਼ਬਦਾਂ ਦਾ ਵੀ ਗੁਰਬਾਣੀ ਵਿਆਕਰਣ ਵਿਚ ਇਹੀ ਨੀਅਮ ਵਰਤਦਾ ਹੈ 
ਪਰਮਾਣ ਵਜੋਂ:
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ  ਪੰਨਾ ੧੪੦੯
ਅਰਥ ਬੜੇ ਸਪਸ਼ਟ ਹਨ 
ਚੌਥੇ ਪਾਤਸ਼ਾਹ ਰਾਮਦਾਸ ਜੀ ਦੇ ਗੁਰੂ (ਪਰਮੇਸ਼ਰ, ਸ਼ਬਦਗੁਰੂ ) ਨੇ ਉਹੀ ਗੁਰ ਜੋਤਿ (ਗਿਆਨ) ਹੁਣ ਪੰਚਮ ਪਾਤਸ਼ਾਹ ਵਿਚ ਟਿਕਾ ਦਿੱਤਾ ਹੈ
ਹੋਰ ਪਰਮਾਣ ਵਜੋਂ: 
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ
ਆਓ ਪਾਠਕਾਂ ਦੀ ਜਾਣਕਾਰੀ ਵਾਸਤੇ ਕੁਝ ਉਹ ਪੰਕਤੀਆਂ ਸਾਂਝੀਆਂ ਕਰ ਲਈਏ ਜਿੱਥੇ ਗੁਰੂ ਸ਼ਬਦ ਦੁਆਰਾ ਇਹ ਭੁਲੇਖਾ ਪੈਂਦਾ ਹੈ
ਇਨਾਂ ਸਰੀਆਂ ਪਾਵਨ ਪੰਕਤੀਆਂ ਨੂੰ ਜੇਕਰ ਪਹਿਲਾਂ ਗੁਰਮਤਿ ਅਨੁਸਾਰ ਸਹੀ ਵਿਸ਼ਰਾਮ ਦੇ ਕੇ, ਅਤੇ ਫੇਰ ਗੁਰਬਾਣੀ ਵਿਆਕਰਣੀ ਨੇਮਾਂ ਅਧੀਨ 
ਵਿਚਾਰ ਕਿ ਪੜਿਏ ਤਾਂ ਗੁਰਬਾਣੀ ਚੋਂ ਇਹ ਜਪ ਪ੍ਰਾਪਤ ਹੋ ਜਾਵੇਗਾ ਕਿ ਨਾਨਕ ਪਦ ਨਾਲ ਕਿਤੇ ਵੀ ਗੁਰੂ ਸ਼ਬਦ ਨਹੀ ਲਗਦਾ 
ਨਾਨਕ ਜੀ ਤਾਂ ਗੁਰੂ ਨੂੰ ਸੰਬੋਧਿਤ ਹੋ ਕਰ ਕੇ ਬੇਨਤੀ ਕਰ ਰਹੇ ਜਨ
ਧੰਨੁ ਧੰਨੁ ਗੁਰੂ,   ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ੧੧੪੯ਪੰਨਾ ੧੬੭
ਹਰਿ ਸਜਣੁ ਲਧਾ ਮੇਰੇ ਪਿਆਰੇ,  ਨਾਨਕ, ਗੁਰੂ ਲਿਵੈ ਪੰਨਾ ੪੫੧
ਨਾਨਕ,  ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ਪੰਨਾ ੪੬੩
ਨਾਨਕ,  ਗੁਰੂ,  ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ ਪੰਨਾ ੮੮੨
ਪਰਸਾਦਿ ਨਾਨਕ,  ਗੁਰੂ,  ਅੰਗਦ ਪਰਮ ਪਦਵੀ ਪਾਵਹੇ ਪੰਨਾ ੯੨੩
ਤਖਤਿ ਬੈਠਾ ਅਰਜਨ, ਗੁਰੁ, ਸਤਿਗੁਰ ਕਾ ਖਿਵੈ ਚੰਦੋਆ ਪੰਨਾ ੯੬੮
ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ਪੰਨਾ ੧੨੬੪
ਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ਪੰਨਾ ੧੩੧੦
ਤਉ ਪਰਮ ਗੁਰੁ, ਨਾਨਕ ਗੁਨ ਗਾਵਉ ਪੰਨਾ ੧੩੮੯
ਰਾਮਦਾਸ,   ਗੁਰੂ ਹਰਿ ਸਤਿ ਕੀਯਉਸਮਰਥ ਗੁਰੂ ਸਿਰਿ ਹਥੁ ਧਰ´੧੧ਪੰਨਾ ੧੪੦੦
ਬਿਦ´ਮਾਨ ਗੁਰਿ ਆਪਿ ਥਪ´ਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ ਪੰਨਾ ੧੪੦੪
ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ ਪੰਨਾ ੧੪੦੬
ਧਨੁ ਧੰਨੁ ਗੁਰੂ,   ਰਾਮਦਾਸ ਗੁਰੁ,   ਜਿਨਿ ਪਾਰਸੁ ਪਰਸਿ ਮਿਲਾਇਅਉ ਪੰਨਾ ੧੪੦੭
ਜੋਤਿ ਰੂਪਿ ਹਰਿ ਆਪਿ ਗੁਰੂ,   ਨਾਨਕੁ ਕਹਾਯਉ ਪੰਨਾ ੧੪੦੮
ਕਲਜੁਗਿ ਜਹਾਜੁ ,ਅਰਜੁਨੁ,   ਗੁਰੂਸਗਲ ਸ੍ਰਿਸਿਲਗਿ ਬਿਤਰਹੁ ਪੰਨਾ ੧੪੦੮
ਰਾਮਦਾਸਿਗੁਰੂਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ਪੰਨਾ ੧੪੦੯
*** ਗੁਰਬਾਣੀ ਵਿਆਕਰਣੀ ਨੇਮਾਂ ਅਨੁਸਾਰ ਗੁਰੂ ਸ਼ਬਦ ਬਹੁਵਚਨ ਦਾ ਸੂਚਕ ਹੈ
ਅਤੇ ਇਹ ਸ਼ਬਦ ਇਕਵਚਨ ਸ਼ਬਦ ਨਾਨਕ ਨਾਲ ਨਹੀ ਲੱਹ ਸਕਦਾ, ਨਾਨਕ ਸ਼ਬਦ ਤੇ ਵਿਸ਼ਰਾਮ ਦੇਣਾਂ ਬਣਦਾ ਹੈ
ਧਨੁ ਧੰਨੁ ਗੁਰੂ,   ਰਾਮਦਾਸ ਗੁਰੁ,   ਜਿਨਿ ਪਾਰਸੁ ਪਰਸਿ ਮਿਲਾਇਅਉ ਪੰਨਾ ੧੪੦੭
ਜਰੂਰੀ ਬੇਨਤੀ: ਗੁਰਮੁਖ ਸੱਜਣ ਇਹ ਨੇਮ ਪੱਲੇ ਬਨ੍ਹ ਲੈਣ ਕਿ ਗੁਰਬਾਣੀ ਸੱਚਖੰਡ ਤੋਂ ਆਈ ਭਾਸ਼ਾ ਹੈਇਹ ਕੋਈ ਆਮ ਬੋਲੀ ਨਹੀਂ, 
ਅਸੀਂ ਗੁਰਬਾਣੀ ਤੋਂ ਪੜਣਾ ਹੈਸਾਰੇ ਮੰਗਲ ਜਾਂ ਤਾਂ ਗੁਰਪ੍ਰਸਾਦਿ ਹਨ ਜਾਂ ਸਤਿਗੁਰਪ੍ਰਸਾਦਿ ਹਨਸਮਸਰ ਗੁਰਬਾਣੀ ਵਿਚ ਗੁਰੂਬਾਣੀ, 
ਜਾਂ ਗੁਰੂਪ੍ਰਸਾਦਿ ਸ਼ਬਦ ਨਹੀ ਮਿਲਦਾਸਾਰੇ ਮਹੱਲੇ (੧-੫, ੯) ਅਤੇ ਸਾਰੇ ਭਗਤ, ਭੱਟ ਅਤੇ ਤਿੰਨੇ ਗੁਰਸਿੱਖਾਂ ਦੀ ਬਾਣੀ 
"ੴ ਸਤਿਗੁਰਪ੍ਰਸਾਦਿ" ਮੰਗਲ ਅਧੀਨ ਦਰਜ਼ ਹੋਈ ਹੈਇਹ ਸਾਰੇ ਲਿਖਿਤ ਇਸ਼ਾਰੇ ਸਾਨੂੰ ਕੁਛ ਬੁਝਾ ਰਹੀ ਹੈ
ਜੇ ਅਸੀਂ ਸਿੱਖ ਸਦਾ ਕਿ ਗੁਰਮਤਿ ਦੇ ਨੇਮ ਦੀ ਪਾਲਨਾਂ ਨਹੀ ਕਰਾਂਗੇ ਅਤੇ ਅਨਜਾਣੇ ਵਿਚ ਵਯਕਤੀਗਤ ਸਤਿਗੁਰ ਨੂੰ ਗੁਰੂ ਸੱਦਾਂਗੇ ਤਾਂ ਅਸੀ ਵੀ ਵਿਪਰ ਪੰਡਿਤ ਵਾਂਗ ਪਰਮੇਸ਼ਰ ਨੂੰ ਮਾਇਆ ਵਿਚ ਸਥਾਪਿਤ ਕਰ ਦੇਵਾਗੇਅਤੇ "

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.