ਕੈਟੇਗਰੀ

ਤੁਹਾਡੀ ਰਾਇ



ਸੁਰਿੰਦਰ ਸਿੰਘ ਖਾਲਸਾ
-={ਗੁੱਗਾ ਤੇ ਗੁੱਗੇ ਦੀ ਭਗਤ }=-
-={ਗੁੱਗਾ ਤੇ ਗੁੱਗੇ ਦੀ ਭਗਤ }=-
Page Visitors: 2803

-={ਗੁੱਗਾ ਤੇ ਗੁੱਗੇ ਦੀ ਭਗਤ }=-
     ਪਿੰਡ ਵਿਚ ਬਣੀ "ਗੁੱਗੇ ਦੀ ਮਾੜ੍ਹੀ" ਉਤੇ ਉਥੇ ਬਣੀ ਹੋਈ 'ਖੁੱਡ' {ਬਾਂਬੀ} ਤੇ ਕੱਚੀ ਲੱਸੀ ਦਾ ਛੱਟਾ ਦੇ ਕੇ , ਧੂਣੀ ਧੁਖਾਅ  ਗੁੱਗੇ ਦੀ ਪੂਜਾ ਕਰਕੇ, ਅਤੇ ਉਥੇ  ਬੈਠੇ ਮੰਗਤਿਆਂ ਦੇ ਬੱਚੇ ਤੇ ਜਨਾਨੀਆਂ ਨੂੰ ਸੇਵੀਂਆਂ ਵੰਡ ਕੇ ਮਾਈ ਜਗੀਰੋ ਘਰ ਪਰਤ ਆਈ।  ਤੇ ਘਰ ਦੇ ਕੰਮ ਕਾਰ ਵਿਚ ਰੁਝ ਗਈ ।
     ਥੋੜ੍ਹੀ ਦੇਰ ਬਾਅਦ ਉਹ ਗਹੂਰੇ ਵਿਚੋਂ ਪਾਥੀਆਂ ਲੈਣ ਗਈ, ਉਥੇ ਪਾਥੀਆਂ ਵਿਚ ਲੁਕਿਆ ਜ਼ਹਿਰੀਲਾ ਸੱਪ {ਨਾਗ} ਉਸਦੇ ਲੜ ਗਿਆ। ਘਰ ਦੇ "ਮਾਈ ਜਗੀਰੋ" ਨੂੰ  ਚੁੱਕ ਕੇ ਫਾਂਡਾ ਕਰਾਉਣ ਲੈ ਗਏ ,"ਪਰ" ਡਾਕਟਰੀ ਇਲਾਜ ਬਿਨਾਂ ਮਾਈ ਤੜਪ-ਤੜਪ ਕੇ  ਚੱਲ ਵਸੀ 
     {ਗੁੱਗੇ ਨੇ ਅਪਣੇ ਭਗਤ ਨੂੰ ਵੀ ਨਾ ਬਖਸ਼ਿਆ ?}
      ਉਧਰ  ਲੋਕਾਂ ਨੇ  ਸੱਪ ਨੂੰ ਲੱਭ ਕੇ ਡਾਂਗਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ।
     ਹੁਣ ਗੁੱਗਾ ਤੇ ਗੁੱਗੇ ਦੀ ਭਗਤ ਇਕੋ ਥਾਂ ਮੋਏ ਪਏ ਸਨ ।
     ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ।ਕੋਈ ਗੁੱਗੇ ਦਾ ਕਹਿਰ ਕਹਿ ਰਿਹਾ ਸੀ, ਕੋਈ "ਫਾਂਡਾ" ਕਰਨ ਵਾਲੇ ਨੂੰ ਬੁਰਾ ਭਲਾ ਕਹਿ ਰਿਹਾ ਸੀ ।
     "ਤਾਇਆ ਹਾਜਿਰ ਜਵਾਬੀ"  ਸੋਚ ਰਿਹਾ ਸੀ ਕਿ  "ਅੰਧ ਵਿਸ਼ਵਾਸ" ਨੇ ਇਕ ਹੋਰ ਕੀਮਤੀ ਜਾਨ ਲੈ ਲਈ ?
                           ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ}
                            ਮੋਬਾਈਲ =-97287 43287, 94662 66708,

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.