ਕੈਟੇਗਰੀ

ਤੁਹਾਡੀ ਰਾਇ



ਜਗਤਾਰ ਸਿੰਘ ਜਾਚਕ
ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਤੇ ਨੈਣਾ ਦੇਵੀ ਮੰਦਰ ਨੂੰ ਰੋਪ-ਵੇ ਨਾਲ ਜੋੜਣ ਦਾ ਫੈਸਲਾ ਵਾਪਸ ਲਵੇ
ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਤੇ ਨੈਣਾ ਦੇਵੀ ਮੰਦਰ ਨੂੰ ਰੋਪ-ਵੇ ਨਾਲ ਜੋੜਣ ਦਾ ਫੈਸਲਾ ਵਾਪਸ ਲਵੇ
Page Visitors: 2486

ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਤੇ ਨੈਣਾ ਦੇਵੀ ਮੰਦਰ ਨੂੰ ਰੋਪ-ਵੇ ਨਾਲ ਜੋੜਣ ਦਾ ਫੈਸਲਾ ਵਾਪਸ ਲਵੇ
 ਗਿ. ਜਗਤਾਰ ਸਿੰਘ ਜਾਚਕ
    30 ਸਤੰਬਰ, ਨਿਊਯਾਰਕ : ਸੁਪਰੀਮ ਕੋਰਟ ਦੇ ਇੱਕ ਫੈਸਲੇ ਅਨੁਸਾਰ ਕੇਰਲਾ ਦੇ ਸ਼ਬਰੀ ਮਾਲ਼ਾ ਮੰਦਰ ਵਿੱਚ ਔਰਤਾਂ ਦੇ ਦਾਖ਼ਲੇ ਤੋਂ ਪਾਬੰਦੀ ਹਟਾਉਣਾ, ਮਾਨਵ-ਬਰਾਬਰੀ ਦੇ ਝੰਡਾ ਬਰਦਾਰ ਗੁਰਮਤਿ ਮਾਰਗ ਦੇ ਪਾਂਧੀਆਂ ਤੇ ਮਾਨਵ-ਹਿਤਕਾਰੀ ਲੋਕਾਂ ਲਈ ਇੱਕ ਖੁਸ਼ਖ਼ਬਰੀ ਹੈ, ਕਿਉਂਕਿ ਇਸ ਫੈਸਲੇ 'ਤੇ ਅਧਾਰਿਤ ਹੁਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਹੰਤ-ਕਾਲ ਦੀ ਉਸ ਬਿਪਰਵਾਦੀ ਰਵਾਇਤ ਨੂੰ ਵੀ ਹਟਾਉਣ ਦਾ ਰਾਹ ਵੀ ਖੁੱਲ੍ਹ ਗਿਆ ਹੈ, ਜਿਸ ਮੁਤਾਬਿਕ ਔਰਤਾਂ ਲਈ ਪਾਲਕੀ ਨੂੰ ਮੋਢਾ ਦੇਣ ਤੇ ਕੀਰਤਨ ਕਰਨ ਦੀ ਪਾਬੰਦੀ ਹੈ ।
    ਪਰ, ਪੰਜਾਬ ਸਰਕਾਰ ਵੱਲੋਂ ਨੈਣਾ ਦੇਵੀ ਮੰਦਰ ਨੂੰ ਰੋਪ-ਵੇ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਣ ਦੀ ਪ੍ਰਵਾਨਗੀ ਦੇਣਾ ਸਿੱਖ ਜਗਤ ਲਈ ਅਤਿਅੰਤ ਚਿੰਤਾ-ਜਨਕ ਹੈ, ਕਿਉਂਕਿ ਨੈਣਾ ਦੇਵੀ ਦੇ ਪੂਜਾਰੀਆਂ ਤੇ ਸ੍ਰੀ ਅਨੰਦਪੁਰ ਦੇ ਵਾਸੀ ਵਾਸੀ ਖ਼ਾਲਸੇ ਦੇ ਸਿਧਾਂਤ ਤੇ ਹੋਰ ਰਵਾਇਤਾਂ ਆਪਸ ਵਿੱਚ ਇੱਕ ਦੂਜੇ ਨਾਲ ਮੇਲ ਨਹੀਂ ਖਾਦੀਆਂ । ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ, ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਇੱਕ ਪੈਸ਼-ਨੋਟ ਰਾਹੀ ਪ੍ਰਗਟ ਕੀਤੇ ਹਨ ।
    ਉਨ੍ਹਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਫੈਸਲੇ ਦਾ ਪਿਛੋਕੜ ਤਾਂ ਭਾਵੇਂ ਬਾਦਲ ਸਰਕਾਰ ਨਾਲ ਜੁੜਿਆ ਹੋਇਆ ਹੈ, ਜਿਸ ਨੇ ਭਾਰਤੀ ਜਨਤਾ ਪਾਰਟੀ ਦੀ ਪਤਨੀ ਬਣ ਕੇ ਆਪਣੇ ਉਸ ਭਗਵੇਂ ਪਤੀ-ਦੇਵ ਦੀ ਸਲਾਹ ਪ੍ਰਵਾਨ ਕਰ ਲਈ ਸੀ, ਜਿਹੜਾ ਸਿੱਖੀ ਦਾ ਭਗਵਾਂਕਰਨ ਕਰਕੇ ਉਸ ਨੂੰ ਹਿੰਦੂ-ਮਤ ਦੇ ਖ਼ਾਰੇ ਸਮੁੰਦਰ ਵਿੱਚ ਗ਼ਰਕ ਕਰਨ ਲਈ ਦਿਨ ਰਾਤ ਯਤਨਸ਼ੀਲ ਹੈ ।
   ਇਸ ਲਈ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਫੈਸਲਾ ਲਾਗੂ ਨਾ ਕਰੇ ਅਤੇ ਉਸ ਦੀ ਥਾਂ ਕਰਤਾਰਪੁਰੀ ਲਾਂਘਾ ਪ੍ਰਵਾਨ ਕਰਵਾ ਕੇ ਦਰਿਆ ਦਾ ਪੁਲ ਬਣਨ ਤਕ ਰੋਪ-ਵੇ ਨਾਲ ਇਤਿਹਾਸਕ ਗੁਰਅਸਥਾਨ 'ਡੇਰਾ ਬਾਬਾ ਨਾਨਕ' ਨੂੰ ਸ੍ਰੀ ਕਰਤਾਰਪੁਰ ਸਾਹਿਬ ਨਾਲ ਜੋੜ ਦਿੱਤਾ ਜਾਵੇ । ਖ਼ਾਲਸਾ ਪੰਥ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇ ਨੰਗਲ ਜਾਂ ਕਿਸੇ ਹੋਰ ਜਗ੍ਹਾ ਤੋਂ ਨੈਣਾ-ਦੇਵੀ ਮੰਦਰ ਨੂੰ ਰੋਪ-ਵੇਅ ਨਾਲ ਜੋੜਿਆ ਜਾਂਦਾ ਹੈ । ਪਰ, ਜੇ ਕੈਪਟਨ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਬਰਗਾੜੀ ਮੋਰਚੇ ਦੇ ਕਮਾਂਡਰਾਂ ਸਹਿਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦੇਣਗੀਆਂ । ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਖ਼ਾਲਸਾ ਪੰਥ ਰੋਪ-ਵੇਅ ਨੂੰ ਕਿਸੇ ਕੀਮਤ 'ਤੇ ਨਹੀਂ ਬਣਨ ਦੇਵੇਗਾ, ਕਿਉਂਕਿ ਇਹ ਤਾਂ ਸਿੱਖੀ ਦੇ ਕੇਸਗੜ੍ਹ ਨੂੰ ਨੈਣਾਦੇਵੀ ਦੇ ਮੰਦਰ ਤੁਲ ਪ੍ਰਗਟਾਉਂਦਿਆਂ ਸਿੱਖੀ ਦਾ ਭਗਵੇਕਰਨ ਦੀ ਚਾਣਕੀਆ ਚਾਲ ਹੈ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.