ਕੈਟੇਗਰੀ

ਤੁਹਾਡੀ ਰਾਇ



ਜਗਤਾਰ ਸਿੰਘ ਜਾਚਕ
ਗੁਰਦੁਆਰਿਆਂ ਵਿੱਚ ‘ਬਸੰਤ ਪੰਚਮੀ’ ਦਾ ਉਤਸਵ ਸਿੱਖੀ ਦੇ ਬ੍ਰਾਹਮਣੀਕਰਨ ਦੀ ਇੱਕ ਸਾਜਿਸ਼
ਗੁਰਦੁਆਰਿਆਂ ਵਿੱਚ ‘ਬਸੰਤ ਪੰਚਮੀ’ ਦਾ ਉਤਸਵ ਸਿੱਖੀ ਦੇ ਬ੍ਰਾਹਮਣੀਕਰਨ ਦੀ ਇੱਕ ਸਾਜਿਸ਼
Page Visitors: 2464

ਗੁਰਦੁਆਰਿਆਂ ਵਿੱਚ ‘ਬਸੰਤ ਪੰਚਮੀ’ ਦਾ ਉਤਸਵ ਸਿੱਖੀ ਦੇ ਬ੍ਰਾਹਮਣੀਕਰਨ ਦੀ ਇੱਕ ਸਾਜਿਸ਼
 ਗਿ. ਜਗਤਾਰ ਸਿੰਘ ਜਾਚਕ
  ਕੋਟਕਪੂਰਾ (ਗੁਰਿੰਦਰ ਸਿੰਘ) ਭਾਰਤੀ ਪ੍ਰੰਪਰਾ ਵਿੱਚ ਬਸੰਤ ਰੁੱਤ ਦੀ ਆਮਦ ਦਾ ਤਿਉਹਾਰ ਚੰਦਰ ਸਾਲ ਅਤੇ ਫਗਣ ਮਹੀਨੇ ਦਾ ਆਖਰੀ ਦਿਨ ‘ਹੋਲੀ’ ਹੈ ਅਤੇ ਖ਼ਾਲਸਈ ਪ੍ਰੰਪਰਾ ਵਿੱਚ ‘ਹੋਲਾ ਮਹੱਲਾ’ । ਗੁਰਬਾਣੀ ਕੂਕ ਰਹੀ ਹੈ
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥” {ਪੰ.1107}
 ਮਾਘ ਸੁਦੀ ਪੰਚਮੀ ਨੂੰ ‘ਬਸੰਤ ਪੰਚਮੀ’ ਵਜੋਂ ਸਮਾਜਕ ਭਾਈਚਾਰੇ ਵਿੱਚ ਪ੍ਰਚਲਿਤ ਕਰਨ ਲਈ ਦੇਵੀ ਉਪਾਸ਼ਕਾਂ ਨੇ ਚਲਾਕੀ ਨਾਲ ਬਸੰਤ ਦੇ ਤਿਉਹਾਰ ਨਾਲ ਜੋੜ ਦਿੱਤਾ ਹੈ ।
    ‘ਮਾਘ ਸੁਦੀ ਪੰਚਮੀ ਦੀ ਥਿੱਤ, ਜਿਸ ਨੂੰ ਬਸੰਤ ਪੰਚਮੀ ਪ੍ਰਚਾਰਿਆ ਜਾਂਦਾ ਹੈ, ਇਹ ਤਾਂ ਸਰਸਵਤੀ ਨਾਂ ਦੀ ਕਲਪਤ ਦੇਵੀ ਦਾ ਕਥਿਤ ਪ੍ਰਗਟ ਦਿਵਸ ਹੈ । ਇਸ ਲਈ
ਦੇਵੀ ਦੇਵਾ ਪੂਜੀਐ ਭਾਈ  ਕਿਆ  ਮਾਗਉ ਕਿਆ ਦੇਹਿ ॥{ਪੰ. 637}
  ਗੁਰਵਾਕ ਦਾ ਪਾਠ ਕਰਨ ਵਾਲੇ ਗੁਰਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰਦੁਆਰਿਆਂ ਵਿੱਚ ‘ਬਸੰਤ ਪੰਚਮੀ’ ਦਾ ਉਤਸ਼ਵ ਸਿੱਖੀ ਦੇ ਬ੍ਰਾਹਮਣੀਕਰਨ ਦੀ ਇੱਕ ਗਹਿਰੀ ਸਾਜਿਸ਼ ਹੈ । ਇਹ ਵੀਚਾਰ ਹਨ ਗਿ. ਜਗਤਾਰ ਸਿੰਘ ਜਾਚਕ ਹੁਰਾਂ ਦੇ, ਜਿਹੜੇ ਉਨ੍ਹਾਂ ਰੋਜ਼ਾਨਾ ਸਪੋਕਸਮੈਨ ਨੂੰ ਭੇਜੇ ਆਪਣੇ ਤਾਜ਼ਾ ਪ੍ਰੈਸਨੋਟ ਵਿੱਚ ਪ੍ਰਗਟ ਕੀਤੇ ਹਨ ।
   ਉਨ੍ਹਾਂ ਦੱਸਿਆ ਕਿ ਸਾਡੇ ਕੇਂਦਰੀ ਧਰਮਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਇਤਿਹਾਸਕ ਗੁਰਦੁਆਰਿਆਂ ਵਿੱਚ ਮਾਘ ਸੁਦੀ ਪੰਚਮੀ ਦਾ ਸਰਸਵਤੀ ਦਿਵਸ ਬਸੰਤ-ਪੰਚਮੀ ਦੇ ਨਾਂ ਹੇਠ ਮਨਾਉਣਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵੇਲੇ ਸ਼ੁਰੂ ਹੋਇਆ, ਕਿਉਂਕਿ ਉਸ ਵੇਲੇ ਦਰਬਾਰ ਸਾਹਿਬ ਦੇ ਮੁੱਖ ਪੁਜਾਰੀ ਸਨ ਗਿਆਨੀ ਸੰਤ ਸਿੰਘ ਨਿਰਮਲੇ, ਜਿਨ੍ਹਾਂ ਨੇ ਆਪਣੇ ਘਰ ਦੇ ਮੁਖ ਦਰਵਾਜ਼ੇ ਉੱਤੇ ਗਣੇਸ਼ ਦੀ ਮੂਰਤੀ ਜੜੀ ਹੋਈ ਸੀ ।
    ਦੁੱਖ ਦੀ ਗੱਲ ਹੈ ਕਿ ਹੁਣ ਕਈ ਦਿਨਾਂ ਤੋਂ ਉਥੋਂ ਟੀਵੀ 'ਤੇ ਪ੍ਰਸਾਰਨ ਹੁੰਦੇ ਕੀਰਤਨ ਦਰਮਿਆਨ ਭਾਈ ਗੁਰਦਾਸ ਜੀ ਦੇ ਕਬਿੱਤ ਵਿੱਚਲੀ ਇੱਕ ਉਦਾਰਹਣ ਨੂੰ ਅਸਥਾਈ ਬਣਾ ਕੇ ਸ਼ਬਦ ਰੂਪ ਵਿੱਚ ਉੱਚੀ ਸੁਰ ਵਿੱਚ ਗਾਇਆ ਜਾ ਰਿਹਾ ਹੈ ‘ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ’ । ਇਉਂ ਪ੍ਰਤੀਤ ਹੁੰਦਾ ਹੈ ਕਿ ਬਸੰਤ ਪੰਚਮੀ ਨੂੰ ਧਿਆਨ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਪਤੰਗਬਾਜ਼ੀ ਦਾ ਸੰਦੇਸ਼ ਦਿੱਤਾ ਜਾ ਰਿਹਾ ਹੋਵੇ ।
 ਬਿਪਰਵਾਦੀ ਸਾਜਿਸ਼ ਦਾ ਸ਼ਿਕਾਰ ਹੋਏ ਕੁਝ ਗੁਰਸਿੱਖ ਵੀਰਾਂ ਵੱਲੋਂ ਹੁਣ ਸ਼ੋਸਲ ਮੀਡੀਏ ਰਾਹੀਂ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਬਸੰਤ ਪੰਚਮੀ ਵਾਲੇ ਦਿਨ ਸਮੂਹ ਗੁਰਦੁਆਰਿਆਂ ਵਿਖੇ ਬਸੰਤੀ ਰੰਗ ਦੇ ਨਿਸ਼ਾਨ ਝੂਲਾਏ ਜਾਣ, ਤਾਂ ਕਿ ਬਸੰਤ ਪੰਚਮੀ ਨੂੰ ਗੁਰਸਿੱਖੀ ਦਾ ਪੁਰਬ ਬਣਾਏ ਜਾਣ ਸਬੰਧੀ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਹੋ ਜਾਏ ।
 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਵਿਖੇ ਗੁਰਪੁਰਬਾਂ ਦੀ ਲਿਸ਼ਟ ਵਿੱਚ 28 ਮਾਘ 10 ਫਰਵਰੀ ਨੂੰ ਬਸੰਤ ਪੰਚਮੀ ਦਾ ਦਿਹਾੜਾ ਦਰਸਾਇਆ ਗਿਆ ਹੈ । ਸਮੂਹ ਗੁਰਦੁਆਰਾ ਪ੍ਰਬੰਧਕਾਂ, ਕੀਰਤਨੀਆਂ ਤੇ ਗੁਰਮਤ ਪ੍ਰਚਾਰਕਾਂ ਨੂੰ ਇੱਸ ਪੱਖੋਂ ਅਤਿਅੰਤ ਸੁਚੇਤ ਹੋਣ ਦੀ ਲੋੜ ਹੈ ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.