ਕੈਟੇਗਰੀ

ਤੁਹਾਡੀ ਰਾਇ



ਜਗਤਾਰ ਸਿੰਘ ਜਾਚਕ
ਸਿੱਖਾਂ ਨੂੰ ਡਾ. ਢਿੱਲੋਂ ਵਰਗੀ ਜਾਗਰੂਕਤਾ ਦੀ ਲੋੜ ਨਹੀਂ
ਸਿੱਖਾਂ ਨੂੰ ਡਾ. ਢਿੱਲੋਂ ਵਰਗੀ ਜਾਗਰੂਕਤਾ ਦੀ ਲੋੜ ਨਹੀਂ
Page Visitors: 2835

ਸਿੱਖਾਂ ਨੂੰ ਡਾ. ਢਿੱਲੋਂ ਵਰਗੀ ਜਾਗਰੂਕਤਾ ਦੀ ਲੋੜ ਨਹੀਂ
-: 
ਜਗਤਾਰ ਸਿੰਘ ਜਾਚਕ
ਡਾ : ਇਕਬਾਲ ਸਿੰਘ ਢਿੱਲੋ ਵੱਲੋਂ ਵੈਬਸਾਈਟ ਸਿੱਖ ਮਾਰਗਦੁਆਰਾ 8.7.13 ਨੂੰ ਗੋਲਡੀ ਜੀ ਨੂੰ ਲਿਖੇ ਪਤਰ ਵਿੱਚ ਲਿਖਿਆ ਹੈ :
ਸ. ਗੋਲਡੀ ਜੀ, ਅਸਲ ਵਿੱਚ ਨੂੰ ਉਚਾਰਨ ਪੱਖੋਂ ਅਤੇ ਅਰਥਾਂ ਪੱਖੋਂ ਇਕ ਓਅੰਕਾਰਦੇ ਬਰਾਬਰ ਕਰਨ ਦਾ ਭੰਬਲਭੂਸਾ ਭਾਈ ਗੁਰਦਾਸ ਦਾ ਪਾਇਆ ਹੋਇਆ ਹੈ। ਅਜਿਹੀ ਬਰਾਬਰੀ ਦਾ ਅਧਾਰ ਭਾਈ ਗੁਰਦਾਸ ਦੀਆਂ ਹੇਠਾਂ ਦਿੱਤੀਆਂ ਸਤਰਾਂ ਨੂੰ ਬਣਾਇਆ ਜਾਂਦਾ ਹੈ:
ਏਕਾ ਏਕੰਕਾਰ ਕਰ ਲਿਖ ਵੇਖਾਲਿਆ।
ਊੜਾ ਓਅੰਕਾਰ ਪਾਸ ਬਹਾਲਿਆ।
ਹੁਣ ਤਕ ਸਾਰੇ ਜਾਗਰੂਕ ਸਿੱਖ ਸਮਝ ਚੁੱਕੇ ਹਨ ਕਿ ਗੁਰਬਾਣੀ ਦੀ ਵਿਆਖਿਆ ਵਿੱਚ ਬ੍ਰਾਹਮਣਵਾਦੀ ਤੱਤ ਪੈਦਾ ਕਰਨ ਵਿੱਚ ਭਾਈ ਗੁਰਦਾਸ ਦਾ ਵੱਡਾ ਹੱਥ ਹੈ। ਜੇਕਰ ਦਾ ਉਚਾਰਨ ਭਾਈ ਗੁਰਦਾਸ ਦੇ ਅਨੁਸਾਰ ਹੀ ਕਰਨਾ ਹੋਵੇ ਤਾਂ ਇਹ ਹੋਵੇਗਾ, ‘ਏਕੰਕਾਰ-ਓਅੰਕਾਰਨਾ ਕਿ ਇਕੱਲਾ ਇਕ-ਓਅੰਕਾਰਕਿਉਂਕਿ ਭਾਈ ਗੁਰਦਾਸ ਏਕੇ ਨੂੰ ਏਕੰਕਾਰਦੱਸਦਾ ਹੈ ਅਤੇ ਊੜੇ ਨੂੰ ਓਅੰਕਾਰ। ਇਸ ਤਰ੍ਹਾਂ ਭਾਈ ਗੁਰਦਾਸ ਵੱਲੋਂ ਦਿੱਤੀ ਦੀ ਵਿਆਖਿਆ ਭੰਬਲਭੂਸੇ ਵਾਲੀ ਹੈ ਵੀ ਹੈ ਅਤੇ ਗੁਰਮੱਤ ਦੀ ਭਾਵਨਾ ਦੇ ਉਲਟ ਵੀ। ਇਸ ਕਰਕੇ ਇਸ ਵਿਆਖਿਆ ਨੂੰ ਨਕਾਰ ਦੇਣਾ ਹੀ ਮਸਲੇ ਦਾ ਉਚਿਤ ਹਲ ਹੈ। ਸੋ, ਸ. ਗੋਲਡੀ ਜੀ, ਮੇਰੀ ਸਨਿਮਰ ਬੇਨਤੀ ਹੈ ਕਿ ਚੰਗਾ ਹੋਵੇਗਾ ਕਿ ਨੂੰ ਏਕੋਕਰਕੇ ਹੀ ਉਚਾਰਿਆ ਜਾਵੇ ਨਾ ਕਿ ਇਕ-ਓਅੰਕਾਰਕਰ ਕੇ ਅਤੇ ਨਾ ਹੀ ਇਸ ਦੇ ਅਰਥਾਂ ਨੂੰ ਓਅੰਕਾਰਨਾਲ ਜੋੜਿਆ ਜਾਵੇ ।
ਗੁਰੂ ਪਿਆਰਿਓ ! ਆਪ ਭਲੀਭਾਂਤ ਜਾਣਦੇ ਹੋ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰੂ ਕੇ ਸਮਕਾਲੀ ਅਤੇ ਉਨ੍ਹਾਂ ਦੇ ਦਰ ਪ੍ਰਵਾਨ ਚੜ੍ਹੇ ਹਜ਼ੂਰੀ ਸੇਵਕ ਸਿੱਖਾਂ ਵਿੱਚੋਂ ਅਜਿਹੀ ਵਿਦਵਾਨ ਤੇ ਸਿਰਮੌਰ ਸਿੱਖ ਸ਼ਖ਼ਤੀਅਤ ਹੋਏ ਹਨ, ਜੋ ਸਿੱਖੀ ਜੀਵਨ ਦਾ ਅਦਭੁੱਤ ਨਮੂੰਨਾ ਸਨ, ਜਿਨ੍ਹਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਚਾਰ ਗੁਰੂ ਸਾਹਿਬਾਨਾਂ ਦੇ ਦਰਸ਼ਨ ਤੇ ਸੰਗਤ ਕਰਨ ਦਾ ਸੁਭਾਗ ਹੋਇਆ । ਪੰਚਮ ਪਾਤਸ਼ਾਹ ਸ੍ਰੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਅਗਵਾਈ ਹੇਠ ਸ੍ਰੀ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਸਰੂਪ ਪੋਥੀ ਸਾਹਿਬ ਦੀ ਸੰਪਾਦਨਾ ਕਰਨ ਵੇਲੇ ਬੀੜ ਦੀ ਲਿਖਾਈ ਉਨ੍ਹਾਂ ਕੀਤੀ ਅਤੇ ਸਤਿਗੁਰੂ ਜੀ ਦੀ ਸ਼ਹੀਦੀ ਉਪਰੰਤ ਉਨ੍ਹਾਂ ਨੇ ਆਪਣੀਆਂ ਲਿਖਤਾਂ ਦੁਆਰਾ ਗੁਰਬਾਣੀ ਤੇ ਗੁਰਬਾਣੀ ਦੁਆਰਾ ਪ੍ਰਗਟ ਹੁੰਦੇ ਗੁਰਮਤਿ ਸਿਧਾਂਤਾਂ ਦੀ ਅਦਭੁੱਤ ਵਿਆਖਿਆ ਕੀਤੀ ।
ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਲਿਖਤ ਵਿੱਚ ਕਿਸੇ ਪ੍ਰਕਾਰ ਦਾ ਰਲਾ ਪਾ ਦਿੱਤਾ ਗਿਆ ਹੋਵੇ ਜਾਂ ਸਾਨੂੰ ਸਹੀ ਸਮਝ ਨਾ ਆਉਂਦੀ ਹੋਵੇ । ਪਰ, ਡਾ. ਢਿੱਲੋਂ ਵਰਗੇ ਕਿਸੇ ਵੀ ਵਿਅਕਤੀ ਵੱਲੋਂ ਭਾਈ ਸਾਹਿਬ ਤੇ ਅਜਿਹਾ ਗੰਭੀਰ ਦੋਸ਼ ਲਾਉਣਾ ਕਿ ਗੁਰਬਾਣੀ ਦੀ ਵਿਆਖਿਆ ਵਿੱਚ ਬ੍ਰਾਹਮਣਵਾਦੀ ਤੱਤ ਪੈਦਾ ਕਰਨ ਵਿੱਚ ਭਾਈ ਗੁਰਦਾਸ ਦਾ ਵੱਡਾ ਹੱਥ ਹੈ।ਮੇਰੇ ਖ਼ਿਆਲ ਮੁਤਾਬਿਕ ਸਿੱਧੇ ਰੂਪ ਵਿੱਚ ਸਤਿਗੁਰੂ ਸਹਿਬਾਨ ਅਤੇ ਸਤਿਗੁਰੂ ਜੀ ਦੇ ਦਰ ਪ੍ਰਵਾਨ ਚੜ੍ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁੱਢਲੇ ਲਿਖਾਰੀ ਤੇ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸਿੱਧੇ ਰੂਪ ਨਿਰਾਦਰ ਹੈ । ਕਿਉਂਕਿ, ਜੇ ਭਾਈ ਸਾਹਿਬ ਜੀ ਅੰਦਰ ਵੀ ਤੱਤ ਗੁਰਮਤਿ ਦਾ ਪ੍ਰਕਾਸ਼ ਨਾ ਹੋਇਆ ਤੇ ਉਨ੍ਹਾਂ ਵਿੱਚ ਬਿਪਰਵਾਦੀ ਪ੍ਰਭਾਵ ਕਾਇਮ ਰਿਹਾ ਤਾਂ ਇਸ ਦੋਸ਼ ਦੀ ਉਂਗਲ ਤਾਂ ਭਗਤ ਕਬੀਰ ਸਾਹਿਬ ਜੀ ਦੇ ਹੇਠ ਲਿਖੇ ਸਲੋਕ ਮੁਤਾਬਿਕ ਸਤਿਗੁਰਾਂ ਵੱਲ ਹੀ ਉੱਠੇਗੀ :
ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥ 
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥104 {ਅੰਕ 1370}
ਹੁਣ ਸੁਆਲ ਖੜਾ ਹੁੰਦਾ ਹੈ ਕਿ ਜੇ ਚਾਰ ਗੁਰੂ ਸਾਹਿਬਾਨ ਦੀ ਸੰਗਤ ਕਰਨ ਵਾਲੇ ਗੁਰੂ ਦਰਬਾਰ ਦੇ ਮੰਨੇ ਪ੍ਰਮੰਨੇ ਵਿਦਵਾਨ ਨੂੰ ਗੁਰਮਤਿ ਦੀ ਸੋਝੀ ਨਹੀਂ ਹੋਈ ਤਾਂ ਡਾ. ਢਿੱਲੋਂ ਨੂੰ ਤੱਤ ਗੁਰਮਤਿ ਦੀ ਸੋਝੀ ਕਿੰਨੇ ਕਰਵਾ ਦਿੱਤੀ ?
ਜਿਹੜਾ ਭਾਈ ਗੁਰਦਾਸ ਜੀ ਦੀਆਂ ਗੁਰਮਤੀ ਲਿਖਤਾਂ ਤੇ ਉਂਗਲ ਉਠਾਉਣ ਦੀ ਗੁਸਤਾਖੀ ਕਰਨ ਲੱਗ ਪਿਆ ਹੈ । ਇਸ ਵਿੱਚ ਵਧੇਰੇ ਦੋਸ਼ ਜਾਗਰੂਕ ਅਖਵਾਉਂਦੇ ਸਿੱਖ ਵਿਦਵਾਨਾਂ ਤੇ ਲੇਖਕਾਂ ਦਾ ਹੈ, ਜਿਹੜੇ ਅਜਿਹੀਆਂ ਲਿਖਤਾਂ ਆਉਣ ਤੇ ਦੜ੍ਹ ਵੱਟੀ ਰੱਖਦੇ ਹਨ । ਹੁਣ ਹੋਰ ਗੁਸਤਾਖ਼ੀ ਬਰਦਾਸ਼ਤ ਨਹੀਂ ਹੋ ਸਕਦੀ । ਇਸ ਲਈ ਜਾਗਰੂਕ ਅਖਵਾਉਂਦੇ ਸਿੱਖ ਵਰਗ ਅਤੇ ਅਦਾਰਾ ਸਿੱਖ ਮਾਰਗਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਡਾ. ਢਿੱਲੋਂ ਦੇ ਵਿਚਾਰਾਂ ਨਾਲ ਸਹਿਮਤ ਹਨ ਜਾਂ ਨਹੀਂ ? ਕਿਉਂਕਿ, ਉਸ ਨੇ ਲਿਖਿਆ ਹੈ ਕਿ
ਸਾਰੇ ਜਾਗਰੂਕ ਸਿੱਖ ਸਮਝ ਚੁੱਕੇ ਹਨ ਕਿ ਗੁਰਬਾਣੀ ਦੀ ਵਿਆਖਿਆ ਵਿੱਚ ਬ੍ਰਾਹਮਣਵਾਦੀ ਤੱਤ ਪੈਦਾ ਕਰਨ ਵਿੱਚ ਭਾਈ ਗੁਰਦਾਸ ਦਾ ਵੱਡਾ ਹੱਥ ਹੈ।
ਢਾ. ਢਿੱਲੋਂ ਇਥੇ ਹੀ ਚੁੱਪ ਨਹੀਂ ਕਰਦਾ, ਉਹ ਇਹ ਵੀ ਲਿਖਦਾ ਹੈ ਕਿ ਭਾਈ ਗੁਰਦਾਸ ਜੀ ਵੱਲੋਂ ਕੀਤੀ ਗੁਰਬਾਣੀ ਵਿਆਖਿਆ ਨੂੰ ਨਕਾਰ ਦੇਣਾ ਚਾਹੀਦਾ ਹੈ ।
ਦੀ ਵਿਆਖਿਆ ਭੰਬਲਭੂਸੇ ਵਾਲੀ ਹੈ ਵੀ ਹੈ ਅਤੇ ਗੁਰਮੱਤ ਦੀ ਭਾਵਨਾ ਦੇ ਉਲਟ ਵੀ। ਇਸ ਕਰਕੇ ਇਸ ਵਿਆਖਿਆ ਨੂੰ ਨਕਾਰ ਦੇਣਾ ਹੀ ਮਸਲੇ ਦਾ ਉਚਿਤ ਹਲ ਹੈ।
ਦਾਸ ਦੀ ਸਲਾਹ ਹੈ, ਕਿ ਹੁਣ ਸਮਾਂ ਆ ਗਿਆ ਹੈ ਕਿ ਡਾ. ਢਿੱਲੋਂ ਵਰਗੇ ਲੇਖਕਾਂ ਨੂੰ ਇੱਕ-ਜ਼ਬਾਨ ਹੋ ਕੇ ਨਿਕਾਰਿਆ ਜਾਏ, ਜਿਹੜੇ ਸਿੰਘ ਨਾਂ ਦੇ ਪਰਦੇ ਹੇਠ ਪੰਥਕ ਸੰਸਥਾਵਾਂ ਤੇ ਗੁਰੂ ਕਾਲ ਦੀਆਂ ਸਿੱਖ ਸ਼ਖ਼ਸੀਅਤਾਂ ਦੀਆਂ ਜੜ੍ਹਾਂ ਵੱਢਣ ਵਿੱਚ ਪੰਥ ਵਿਰੋਧੀ ਤਾਕਤਾਂ ਦੇ ਹੱਥ-ਠੋਕੇ ਬਣੇ ਹੋਏ ਹਨ । ਕਿਉਂਕਿ, ਸਿੱਖਾਂ ਨੂੰ ਅਜਿਹੀ ਜਾਗਰੂਕਤਾ ਦੀ ਲੋੜ ਨਹੀਂ ।
ਬਿਨੈਕਾਰ : ਜਗਤਾਰ ਸਿੰਘ ਜਾਚਕ ਮਿਤੀ : 9.7.2013

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.