ਕੈਟੇਗਰੀ

ਤੁਹਾਡੀ ਰਾਇ



ਜਸਵਿੰਦਰ ਸਿੰਘ ਰੁਪਾਲ
{ਪਾਥਰ ਪਾਣੀ ਰਾਖੀੳੈ।।।।।।।।।}
{ਪਾਥਰ ਪਾਣੀ ਰਾਖੀੳੈ।।।।।।।।।}
Page Visitors: 2785

{ਪਾਥਰ ਪਾਣੀ ਰਾਖੀੳੈ।।।।।।।।।}
ਜਸਵਿੰਦਰ ਸਿੰਘ ਰੁਪਾਲ
9814715796
{ਪਥਰ ਅਤੇ ਪਾਣੀ ਦੋਵੇਂ ਸਾਡੇ ਬਹੁਤ ਨਜਦੀਕ ਹਨ ਪਰ ਇਹਨਾਂ  ਬਾਰੇ ਜਿਆਦਾ  ਡੂੰਘਾਈ  ਬਾਰੇ ਉਦੋਂ ਹੀ ਸੋਚਿਆ  ਜਦੋਂ ਆਪਣੀ ਮਨੀਕਰਨ 
(ਹਿਮਾਚਲ ਪ੍ਰਦੇਸ) ਯਾਤਰਾ  ਦੌਰਾਨ ਪਥਰਾਂ ,ਚਟਾਨਾ  ਅਤੇ ਪਹਾੜਾਂ  ਦੇ ਘੇਰੇ ਵਿਾਚੋਂ ਪਾਣੀ ਦੀ ਸੀਤਲ ਧਾਰਾ  ਨੂੰ ਪਥਰਾਂ  ਦੇ ਉਪਰੋਂ,ਸਾਜਿਓਂ,ਖਾਬਿਓਂ ਹੁੰਦੇਹੋਏ ਨਿਰੰਤਰ ਚਲਦੇ ਦੇਖਿਆ  . ਇਹਨਾਂ  ਪਥਰਾਂ  ਨਾਲ ਮੋਹ ਜਾਗਿਆ  . ਪਾ ਣੀ ਦੀ ਸੀਤਲਤਾ  ਅਤੇ ਗਹਿਰਾਈ ਬਾਰੇ ਸੋਚਿਆ  ਅਤੇ ਪਾਣੀ ਅਤੇ ਪਥਰ ਦਾ  ਤੁਲਨਾਤਮਕ ਅਧਿਅਨ ਕਰਨ ਦੀ ਕੋਸਿਸ ਕੀਤੀ . ਇਹ ਅਧਿਅਨ ਇਸ ਲੇਖ ਰਾਹੀਂ ਪੇਸ ਕਰਨ ਦੀ ਕੋਸਿਸ ਕਰ ਰਿਰਾ  ਹਾਂ  ਜਿਸ ਵਿਾਚ ਪਥਰ ਅਤੇ ਪਾਣੀ ਨੂੰ ਕ੍ਰਮਵਾਰ ਮਨਮੁਖ ਅਤੇ ਗੁਰਮੁਖ ਦਾ  ਮਾਨਵੀਕਰਣ ਦੇ ਰਿਹਾ  ਹਾਂ .-ਲੇਖਕ}
---------------------------------------------------------
ਕਿਸੇ ਅਧਿਆਤਮਕ ਰੰਗ ਵਿਾਚ ਰੰਗੇ ਪੁਰਸ ਦੀ ਤੁਲਨਾ  ਪਾਣੀ ਨਾਲ ਕੀਤੀ ਜਾ  ਸਕਦੀ ਹੈ . ਸ਼ਾੰਤ ,ਸੀਤਲ,ਸਹਿਜ ਵਿਚ ਅਤੇ ਆਪਣੇ ਗੁਣਾਂ  ਤੇ ਪ੍ਰਪਕ ਹੈ ਇਹ ਪਾਣੀ . ਦੂਸਰੇ ਪਾਸੇ ਇਾਕ ਕਠੋਰ ਪਥਰ ਨੂੰ ਇਾਕ ਮਨਮੁਖ ਲਈ ਵਰਤੀਏ ਅਤੇ ਦੇਖੀਏ ਕਿ ਜੋ ਉਤਰ ਪਥਰ ਅਤੇ ਪਾਣੀ ਵਿਾਚ ਹੈ,ਕੀ ਉਹੀ ਅੰਤਰ ਮਨਮੁਖ ਅਤੇ ਗੁਰਮੁਖ ਵਿਾਚ ਵੀ ਹੈ ?
ਸਭ ਤੋਂ ਪਹਿਲਾੰ  ਜਿਹੜਾ  ਗੁਣ ਸਾਨੂੰ ਨਜਰ ਆਓਂਦਾ  ਹੈ, ਹ ਇਹ ਕਿ ਪਾਣੀ ਆਪਣਾ  ਤਲ ਸਦਾ  ਬਰਾਬਰ ਰਖਦਾ  ਹੈ . ਪਥਰ ਇਾਕ ਪਾਸਿਓਂ ਉਚਾ ਦੂਜੇ ਪਾਸਿਓਂ ਟੇਢ਼ਾ  ਹੋ ਸਕਦਾ ਹੈਪਰ ਪਾਣੀ ਨਹੀਂ . ਪਾਣੀ ਤਾਂ  ਸਦਾ  ਸੰਤੁਲਨ ਵਿਾਚ ਹੈ . ਇਸੇ ਤਰਾਂ  ਗੁਰਮਤਿ ਰੰਗ ਵਿਾਚ ਰੰਗਿਆ ਪ੍ਰਾਣੀ-ਜੀਵਨ ਜਾਚ ਸਿਖ ਚੁਕਿਆ  ਜਗਿਆਸੂ ਹਮੇਸ਼ਾ  ਸੰਤੁਲਤ ਰਹਿੰਦਾ  ਹੈ . ਉਸ ਦੇ ਮਨ ਦੇ ਭਾਵ,ਖਿਆਲ,ਸੋਚਾਂ  ਸਭ ਇਾਕ ਥਾਂ  ਕੇਦਰਿਤ ਹਨ ,ਜੋ ਉਸ ਦਾ  ਸਾਵਾਂਪਣ ਬਣਾਈ ਰਖਦੀਆਂ  ਹਨ .
ਆਮ ਇਨਸਾਨ ਜਾਂ  ਇਹ ਕਹੀਏ ਕਿ ਮਾਯਾ-ਰਾਤਾ  ਪ੍ਰਭੂ ਨੂੰ ਵਿਸਾਰ ਚੁਕਿਆ  ਮਨੁਖ ਕਦੇ ਸੰਤੁਲਿਤ ਨਹੀਂ ਹੁੰਦਾ  . ਉਸ ਦੇ ਜੀਵਨ ਵਿਾਚ ਉਸਦੀਆਂ ਸੋਚਾਂ ਵਿਾਚ ਉਤਰਾਅ ਚੜ੍ਹਆ  ਆਓਂਦੇ ਰਹਿੰਦੇ ਹਨ . ।।।।।।।
ਜੇ ਕਦੇ ਉਹਦੀਆਂ  ਸੋਚਾਂ  ਸਥਿਰ ਹੋ ਵੀ ਜਾਣ,ਤਦ ਵੀ ਉਹ ਸਥਿਰ ਹੀ ਹੈ . ਪਾਣੀ ਵਾਂਗ ਵਹਿ ਨਹੀਂ ਸਕਦਾ  . ਜਿਾਥੇ ਪਥਰ-ਚਿਤ ਮਨਮੁਖ ,ਪਥਰ ਵਾਂਗ ਹੀ ਸਖਤ-ਦਿਲ ਹੁੰਦਾ  ਹੈ ਤਰਸ ,ਸੇਵਾ ,ਪਰਉਪਕਾਰ ਤੋਂ ਸਖਣਾ  ਸਵਾਰਥੀ ਜਿਹਾ  , ਉਥੇ ਤੇਜ ਚਸਮੇ ਅਤੇ ਨਿਰੰਤਰ ਵਹਿੰਦੀਆਂ  ਨਦੀਆਂ  ਕੁਝ ਸੰਦੇਸ ਦੇ ਰਹੀਆਂ  ਜਾਪਦੀਆਂ  ਹਨ . ਜਾਪਦਾ  ਏ ਕਿ ਪਾਣੀ ਇਾਕ ਥਾਂ  ਨਹੀਂ ਰੁਕ ਸਕਦਾ  . ਉਹ ਰੁਕਣ ਲਈ ਨਹੀਂ ਬਣਿਆ  . ਰੁਕੇਗਾ  ਤਾਂ  ਚਿਕੜ ਬਣ ਜਾਵੇਗਾ  . 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.