ਕੈਟੇਗਰੀ

ਤੁਹਾਡੀ ਰਾਇ



ਮੇਜਰ ਸਿੰਘ
ਭਾਜਪਾ ਮੰਤਰੀਆਂ ਦਾ ਫੇਰਬਦਲ ਸਿੱਧੂ ਦੁਆਲੇ ਘੇਰਾ ਘੱਤਣ ਦੀ ਤਿਆਰੀ
ਭਾਜਪਾ ਮੰਤਰੀਆਂ ਦਾ ਫੇਰਬਦਲ ਸਿੱਧੂ ਦੁਆਲੇ ਘੇਰਾ ਘੱਤਣ ਦੀ ਤਿਆਰੀ
Page Visitors: 2768

 

ਭਾਜਪਾ ਮੰਤਰੀਆਂ ਦਾ ਫੇਰਬਦਲ ਸਿੱਧੂ ਦੁਆਲੇ ਘੇਰਾ ਘੱਤਣ ਦੀ ਤਿਆਰੀ
- ਮੇਜਰ ਸਿੰਘ
ਭਾਜਪਾ ਦੇ ਪੰਜਾਬ ਵਜ਼ਾਰਤ ਚ ਸ਼ਾਮਿਲ ਚਾਰ ਮੰਤਰੀਆਂ ਦੇ ਵਿਭਾਗਾਂ ਚ ਅਦਲਾ-ਬਦਲੀ ਨੇ ਪਾਰਟੀ ਅੰਦਰ ਹੋ ਰਹੀ ਨਵੀਂ ਚੱਕ-ਥਲ ਦਾ ਸੰਕੇਤ ਦਿੱਤਾ ਹੈ ਤੇ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਪਾਰਟੀ ਦੇ ਲੋਕ ਸਭਾ ਮੈਂਬਰ ਸ: ਨਵਜੋਤ ਸਿੰਘ ਸਿੱਧੂ ਨੂੰ ਘੇਰਨ ਲਈ ਬਣਾਈ ਗਈ ਨਵੀਂ ਰਣਨੀਤੀ ਦਾ ਵੀ ਅਹਿਮ ਹਿੱਸਾ ਸਮਝਿਆ ਜਾ ਰਿਹਾ ਹੈ। ਵਰਨਣਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਮੁੜ ਸੱਤਾ ਸੰਭਾਲਣ ਤੋਂ ਬਾਅਦ ਅਕਾਲੀ ਦਲ ਦੇ ਮੰਤਰੀਆਂ ਦੇ ਵਿਭਾਗਾਂ ਵਿਚ ਤਾਂ ਕੋਈ ਫੇਰਬਦਲ ਨਹੀਂ ਹੋਇਆ ਪਰ ਡੇਢ ਸਾਲ ਬਾਅਦ ਭਾਜਪਾ ਦੇ ਸਾਰੇ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਗਏ ਹਨ। ਭਾਜਪਾ ਅੰਦਰ ਹੀ ਇਹ ਚਰਚਾ ਛਿੜ ਗਈ ਹੈ ਕਿ ਪਾਰਟੀ ਨੇ ਖੁਦ ਹੀ ਵਿਭਾਗਾਂ ਚ ਫੇਰਬਦਲ ਨੂੰ ਹਰੀ ਝੰਡੀ ਦੇ ਕੇ ਇਹ ਗੱਲ ਪ੍ਰਵਾਨ ਕਰ ਲਈ ਹੈ ਕਿ ਭਾਜਪਾ ਮੰਤਰੀਆਂ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਨਹੀਂ ਹੈ।
ਅਕਾਲੀ-ਭਾਜਪਾ ਲੀਡਰਸ਼ਿਪ ਸਿੱਧੂ ਦੁਆਲੇ
ਭਾਜਪਾ ਦੇ ਉ¤ਚ ਮਿਆਰੀ ਸੂਤਰਾਂ ਅਨੁਸਾਰ ਅਕਾਲੀ-ਭਾਜਪਾ ਲੀਡਰਸ਼ਿਪ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ: ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ ਤੇ ਭਾਜਪਾ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਇਸੇ ਰਣਨੀਤੀ ਦਾ ਹੀ ਇਕ ਹਿੱਸਾ ਹੈ। ਸੂਤਰਾਂ ਮੁਤਾਬਿਕ ਮੁੱਖ ਮੰਤਰੀ ਅਤੇ ਉ¤ਪ-ਮੁੱਖ ਮੰਤਰੀ ਵਿਰੁੱਧ ਸਖ਼ਤ ਬਿਆਨਬਾਜ਼ੀ ਉ¤ਪਰ ਉਤਰੇ ਸ: ਸਿੱਧੂ ਨਾਲ ਦੋਵਾਂ ਨੇਤਾਵਾਂ ਵੱਲੋਂ ਕੋਈ ਵੀ ਗੱਲਬਾਤ ਕਰਨ ਤੋਂ ਭਾਜਪਾ ਲੀਡਰਸ਼ਿਪ ਨੂੰ ਕੋਰਾ ਜਵਾਬ ਦੇ ਦਿੱਤਾ ਸੀ। ਇਸੇ ਕਾਰਨ ਭਾਜਪਾ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਦੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਸਮੇਂ ਸਿੱਧੂ ਨੂੰ ਨਾਲ ਲੈ ਕੇ ਜਾਣ ਦੀਆਂ ਆ ਰਹੀਆਂ ਖ਼ਬਰਾਂ ਦੇ ਉਲਟ ਸ: ਸਿੱਧੂ ਦਿੱਲੀ ਤੋਂ ਤਾਂ ਚੰਡੀਗੜ੍ਹ ਰਾਜਨਾਥ ਦੇ ਜਹਾਜ਼ ਵਿਚ ਬੈਠ ਕੇ ਆਏ ਪਰ ਜਦ ਸ੍ਰੀ ਰਾਜਨਾਥ ਮੁੱਖ ਮੰਤਰੀ ਸ: ਬਾਦਲ ਨੂੰ ਮਿਲਣ ਗਏ ਤਾਂ ਸ: ਸਿੱਧੂ ਨੇ ਅੰਮ੍ਰਿਤਸਰ ਲਈ ਚਾਲੇ ਪਾ ਦਿੱਤੇ ਸਨ। ਇਸ ਘਟਨਾ ਤੋਂ ਹੀ ਸਾਫ ਸੰਕੇਤ ਮਿਲ ਗਿਆ ਸੀ ਕਿ ਸ: ਸਿੱਧੂ ਲਈ ਮੁਸ਼ਕਿਲਾਂ ਵਧਣ ਦਾ ਸਮਾਂ ਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਭਾਜਪਾ ਲੀਡਰਸ਼ਿਪ ਨੇ ਕਦੇ ਵੀ ਸ: ਸਿੱਧੂ ਦੀਆਂ ਗੱਲਾਂ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਤੇ ਨਾ ਕਿਸੇ ਆਗੂ ਨੇ ਸ: ਸਿੱਧੂ ਦੀ ਅਕਾਲੀ ਲੀਡਰਸ਼ਿਪ ਨਾਲ ਵਧ ਰਹੀ ਦੂਰੀ ਨੂੰ ਘਟਾਉਣ ਦਾ ਯਤਨ ਕੀਤਾ।
ਸੂਤਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵਿਧਾਇਕ ਤੇ ਮਜ਼ਬੂਤ ਪਾਰਟੀ ਆਗੂ ਵਜੋਂ ਜਾਣੇ ਜਾਂਦੇ ਸ੍ਰੀ ਅਨਿਲ ਜੋਸ਼ੀ ਨੂੰ ਸਥਾਨਕ ਸਰਕਾਰਾਂ ਬਾਰੇ ਵਿਭਾਗ ਦਾ ਮੰਤਰੀ ਬਣਾ ਕੇ ਸ: ਸਿੱਧੂ ਵੱਲੋਂ ਪਾਰਟੀ ਨੂੰ ਖੜ੍ਹੀ ਕੀਤੀ ਜਾ ਰਹੀ ਚੁਣੌਤੀ ਵਿਰੁੱਧ ਡਟਣ ਦਾ ਹੀ ਸੰਦੇਸ਼ ਦਿੱਤਾ ਹੈ। ਅੰਮ੍ਰਿਤਸਰ ਤੋਂ ਚੋਣ ਲੜਨ ਲਈ ਪਾਰਟੀ ਦੇ ਸੂਬਾਈ ਪ੍ਰਧਾਨ ਕਮਲ ਸ਼ਰਮਾ ਨੂੰ ਉਮੀਦਵਾਰ ਬਣਾਏ ਜਾਣ ਲਈ ਵੀ ਹਰੀ ਝੰਡੀ ਮਿਲ ਗਈ ਦੱਸੀ ਜਾਂਦੀ ਹੈ। ਭਾਜਪਾ ਅੰਦਰ ਇਹ ਆਮ ਪ੍ਰਭਾਵ ਹੈ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਅਕਾਲੀ ਦਲ ਦੇ ਸਰਗਰਮ ਸਹਿਯੋਗ ਬਗੈਰ ਨਹੀਂ ਜਿੱਤੀ ਜਾ ਸਕਦੀ। ਪਰ ਸ: ਸਿੱਧੂ ਨੇ ਅਕਾਲੀ ਲੀਡਰਸ਼ਿਪ ਨਾਲ ਹੀ ਆਢਾ ਲਗਾ ਰੱਖਿਆ ਹੈ। ਅਜਿਹੀ ਸਥਿਤੀ ਅਕਾਲੀ ਲੀਡਰਸ਼ਿਪ ਦੇ ਭਰੋਸੇਮੰਦ ਤੇ ਭਾਜਪਾ ਦੇ ਤੇਜ਼-ਤਰਾਰ ਆਗੂ ਅੰਮ੍ਰਿਤਸਰ ਤੋਂ ਚੋਣ ਲੜਨ ਦੀਆਂ ਪੂਰੀਆਂ ਸੰਭਾਵਨਾਵਾਂ ਬਣ ਗਈਆਂ ਹਨ ਤੇ ਸ: ਸਿੱਧੂ ਲਈ ਗੁਰੂ ਨਗਰੀ ਦੇ ਸੇਵਾਦਾਰ ਤੇ ਪਹਿਰੇਦਾਰ ਬਣਨ ਦਾ ਲਿਆ ਪੈਂਤੜਾ ਭਾਵੇਂ ਉਨ੍ਹਾਂ ਦੀ ਨਿੱਜੀ ਸ਼ੁਹਰਤ ਬਹਾਲ ਕਰਨ ਚ ਤਾਂ ਕੁਝ ਸਮਰੱਥ ਹੋਇਆ ਹੈ, ਪਰ ਪਾਰਟੀ ਅੰਦਰ ਲਗਦਾ ਹੈ ਕਿ ਉਹ ਆਪਣਾ ਆਧਾਰ ਗੁਆ ਚੁੱਕੇ ਹਨ। ਇਹੀ ਗੱਲ ਉਨ੍ਹਾਂ ਨੂੰ ਮਹਿੰਗੀ ਪੈ ਸਕਦੀ ਹੈ।

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.