ਕੈਟੇਗਰੀ

ਤੁਹਾਡੀ ਰਾਇ



ਰਾਜਿੰਦਰ ਸਿੰਘ , ਖਾਲਸਾ ਪੰਚਾਇਤ
ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਰਨ ਵਰਤ ਬਾਰੇ
ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਰਨ ਵਰਤ ਬਾਰੇ
Page Visitors: 3240

ੴਸਤਿਗੁਰਪ੍ਰਸਾਦਿ
ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਰਨ ਵਰਤ ਬਾਰੇ
ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਮਰਨ ਵਰਤ ਨੇ ਜਿਥੇ ਕੌਮ ਅੰਦਰ ਇਕ ਨਵੀਂ ਲਹਿਰ ਪੈਦਾ ਕੀਤੀ ਹੈ, ਉਥੇ ਕੁਝ ਵਿਵਾਦਾਂ ਨੇ ਵੀ ਜਨਮ ਲਿਆ ਹੈਦੂਸਰੀ ਗੱਲ ਨੂੰ ਘੋਖਣ ਤੋਂ ਪਹਿਲਾਂ, ਮੈਂ ਇਨ੍ਹਾਂ ਵਿਵਾਦਾਂ ਬਾਰੇ ਹੀ ਕੁਝ ਵਿਚਾਰ ਕਰਨਾ ਚਾਹਾਂਗਾ
ਸਭ ਤੋਂ ਵਧੇਰੇ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਵਰਤ ਰਖਣਾ ਗੁਰਮਤਿ ਸਿਧਾਂਤਾਂ ਅਨੁਸਾਰ ਠੀਕ ਨਹੀਂਇਹ ਦਲੀਲ ਵੀ ਦੋ ਤਰ੍ਹਾਂ ਦੇ ਲੋਕਾਂ ਵੱਲੋਂ ਆ ਰਹੀ ਹੈਇਕ ਤਾਂ ਉਹ ਜੋ ਸੱਚਮੁਚ ਪੰਥ ਦਰਦੀ ਹਨ ਅਤੇ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਵੀ ਸਿੱਖ ਸਿਧਾਂਤਾਂ ਦਾ ਘਾਣ ਹੋਵੇਦੂਸਰੇ ਉਹ ਸਿਆਸੀ ਜਾਂ ਧਾਰਮਿਕ ਆਗੂ ਹਨ ਜੋ ਸਮਝਦੇ ਹਨ ਕਿ ਭਾਈ ਗੁਰਬਖਸ਼ ਸਿੰਘ ਦਾ ਮਰਨ ਵਰਤ ਉਨ੍ਹਾਂ ਦੇ ਵਾਸਤੇ ਕੋਈ ਸਿਆਸੀ ਜਾਂ ਨਿਜੀ ਸਮੱਸਿਆਵਾਂ ਪੈਦਾ ਕਰ ਸਕਦਾ ਹੈਇਕ ਦਿਨ ਪਹਿਲੇ ਅਖਬਾਰ ਵਿੱਚ ਛਪਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਬਿਆਨ ਵੀ ਮੈਨੂੰ ਇਸੇ ਸੰਧਰਭ ਵਿੱਚ ਆਇਆ ਜਾਪਦਾ ਹੈਇਥੇ ਇਹ ਦਸਣਾ ਵੀ ਯੋਗ ਹੋਵੇਗਾ ਕਿ ਪਿਛਲੇ ਦਿਨੀ ਇਕ ਬੀਬੀ ਨਿਰਪ੍ਰੀਤ ਕੌਰ ਨੇ ਵੀ ਦਿੱਲੀ ਵਿੱਚ ਇਸੇ ਤਰ੍ਹਾਂ ਮਰਨ ਵਰਤ ਰਖਿਆ ਸੀ, ਉਸ ਦੀ ਮੰਗ ਸੀ ਕਿ ਨਵੰਬਰ 1984 ਦੇ ਸਿੱਖ ਕਤਲੇ ਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣਭਾਵ ਉਹ ਬੀਬੀ ਵੀ ਆਪਣੀ ਸੱਚੀ-ਸੁੱਚੀ ਭਾਵਨਾ ਨਾਲ ਸਿੱਖ ਕੌਮ ਵਾਸਤੇ ਨਿਆਂ ਮੰਗ ਕਰ ਰਹੀ ਸੀਉਹ ਨਿਆਂ ਜੋ 29 ਸਾਲ ਕੋਟ ਕਚਿਹਰੀਆਂ ਵਿੱਚ ਰੁਲਣ ਤੋਂ ਬਾਅਦ ਵੀ ਸਿੱਖ ਕੌਮ ਨੂੰ ਨਹੀਂ ਮਿਲਿਆਉਦੋਂ ਵੀ ਸਿੱਖ ਆਗੂਆਂ ਨੇ ਆਪਣੀ ਨਾਲਾਇਕੀ ਛੁਪਾਉਣ ਅਤੇ ਆਪਣਾ ਖਹਿੜਾ ਛੁਡਾਉਣ ਲਈ ਇਹੀ ਹੱਥਕੰਡਾ ਵਰਤਿਆ ਸੀਬਾਦਲ ਨੇ ਆਪਣੀ ਸਿਆਸੀ ਬਿਸਾਤ ਦੇ ਧਾਰਮਿਕ ਮੋਹਰੇ ਅਤੇ ਆਪਣੇ ਮੁਲਾਜ਼ਮ, ਅਕਾਲ ਤਖਤ ਸਾਹਿਬ ਦੇ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੂੰ ਦਿੱਲੀ ਭੇਜਿਆ, ਜਿਸ ਨੇ ਇਸੇ ਦਲੀਲ ਨਾਲ ਕਿ ਇਹ ਮਰਨ ਵਰਤ ਗੁਰਮਤਿ ਅਨੁਸਾਰੀ ਨਹੀਂ ਹੈ, ਨਿਰਪ੍ਰੀਤ ਕੌਰ ਦੀ ਕੀਤੀ ਹੋਈ ਅਰਦਾਸ ਨੂੰ ਆਪ ਖੰਡਤ ਕਰਵਾ ਦਿੱਤਾਹੁਣ ਭੋਲੀ-ਭਾਲੀ ਬੀਬੀ ਨਿਰਪ੍ਰੀਤ ਕੌਰ ਨੂੰ ਕੀ ਪਤਾ ਕਿ ਉਹ ਧਰਮ ਦੇ ਨਾਂ ਤੇ ਇਕ ਸਿਆਸੀ ਬਿਸਾਤ ਦੇ ਮੋਹਰੇ ਕੋਲੋਂ ਮਾਤ ਖਾ ਗਈ ਹੈ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਰਤ ਰਖਣੇ ਗੁਰਮਤਿ ਵਿਰੋਧੀ ਹਨ, ਪਰ ਕਿਹੜੇ?
ਇਕ ਤਾਂ ਉਹ ਜੋ ਕਰਮਕਾਂਡ ਦੇ ਤੌਰ ਤੇ ਰਖੇ ਜਾਂਦੇ ਹਨਜਿਵੇਂ ਬ੍ਰਾਹਮਣ ਵਲੋਂ ਪ੍ਰਚਾਰੇ ਇਕਾਦਸ਼ੀ ਜਾਂ ਪੂਰਨਮਾਸ਼ੀ ਆਦਿ ਦੇ ਵਰਤ ਜਾਂ ਬੀਬੀਆਂ ਵਲੋਂ ਆਪਣੇ ਪਤੀ ਦੀ ਉਮਰ ਵਿੱਚ ਵਾਧਾ ਕਰਾਉਣ ਲਈ ਰਖਿਆਂ ਜਾਂਦਾ ਕਰਵਾ ਚੌਥ ਆਦਿ ਦਾ ਵਰਤਗੁਰਬਾਣੀ ਐਸੇ ਹਰ ਕਰਮਕਾਂਡੀ ਵਰਤ ਦਾ ਖੰਡਣ ਕਰਦੀ ਹੈ ਅਤੇ ਇਸ ਦੇ ਵਾਸਤੇ ਗੁਰਬਾਣੀ ਦੇ ਕਈ ਪ੍ਰਮਾਣ ਹਨਜਿਵੇਂ:
 ਛੋਡਹਿ ਅੰਨੁ ਕਰਹਿ ਪਾਖੰਡ
ਨਾ ਸੋਹਾਗਨਿ ਨਾ ਓਹਿ ਰੰਡ
” {ਰਾਗੁ ਗੋਂਡ ਬਾਣੀ ਕਬੀਰ ਜੀੳ, ਪੰਨਾ 873}
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ
” {ਬਾਣੀ ਕਬੀਰ ਜੀੳ, ਪੰਨਾ 1370}
ਦੂਸਰਾ ਪੱਖ ਹੈ ਆਤਮ ਹਤਿਆ ਕਰਨਾਗੁਰਬਾਣੀ ਇਸ ਆਤਮ ਘਾਤੀ ਪ੍ਰਵਿਰਤੀ ਨੂੰ ਵੀ ਪੂਰੀ ਤਰ੍ਹਾਂ ਰੱਦ ਕਰਦੀ ਹੈਗੁਰੂ ਗ੍ਰੰਥ ਸਾਹਿਬ ਦੇ ਪੰਨਾ 118 ਤੇ ਗੁਰੂ ਅਮਰਦਾਸ ਸਾਹਿਬ ਦੇ ਪਾਵਨ ਬਚਨ ਹਨ:  
ਮਨਮੁਖਿ ਅੰਧੇ ਸੁਧਿ ਨ ਕਾਈ ਆਤਮ ਘਾਤੀ ਹੈ ਜਗਤ ਕਸਾਈ
ਆਤਮ ਘਾਤ ਕੌਣ ਕਰਦਾ ਹੈ? ਜੋ ਜੀਵਨ ਤੋਂ ਨਿਰਾਸ਼ ਹੋ ਚੁੱਕਾ ਹੋਵੇ, ਜਿਸ ਦਾ ਆਤਮਕ ਬੱਲ ਖਤਮ ਹੋ ਚੁੱਕਾ ਹੋਵੇ ਜਾਂ ਫਿਰ ਉਹ ਜੋ ਜੀਵਨ ਦਾ ਮੁਲ ਨਾ ਸਮਝਦਾ ਹੋਵੇਗੁਰਬਾਣੀ ਤਾਂ ਉਨ੍ਹਾਂ ਵਿਅਕਤੀਆਂ ਨੂੰ ਜੋ ਇਕ ਅਕਾਲ-ਪੁਰਖ ਨੂੰ ਵਿਸਾਰ ਕੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਆਪਣਾ ਅਨਮੋਲ ਜੀਵਨ ਵਿਅਰਥ ਗੁਆ ਰਹੇ ਹਨ ਨੂੰ ਵੀ ਆਤਮ ਘਾਤੀ ਆਖਦੀ ਹੈਸਤਿਗੁਰੂ ਦਾ ਫੁਰਮਾਨ ਹੈ: ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ” {ਮਲਾਰ ਮਹਲਾ 5, ਪੰਨਾ 1267} ਕਿਸੇ ਉੱਚੇ ਮਨੋਰਥ ਦੀ ਪ੍ਰਾਪਤੀ ਵਾਸਤੇ ਆਪਣਾ ਜੀਵਨ ਦਾਅ ਤੇ ਲਾ ਦੇਣਾ ਕਦੇ ਵੀ ਆਤਮ ਘਾਤ ਨਹੀਂ ਕਿਹਾ ਜਾ ਸਕਦਾਇਕ ਗੱਲ ਹੋਰ ਸਮਝਣ ਵਾਲੀ ਹੈ, ਆਤਮ ਘਾਤ ਕਰਨ ਦੀ ਕਿਰਿਆ ਇਕ ਵਕਤੀ ਦੌਰੇ ਦੀ ਤਰ੍ਹਾਂ ਹੈਜੇ ਆਤਮ ਘਾਤ ਕਰਨ ਵਾਲੁੇ ਨੂੰ ਉਸ ਵੇਲੇ ਸੁਚੇਤ ਕਰ ਦਿੱਤਾ ਜਾਵੇ, ਉਸ ਪਲ ਨੂੰ ਟਾਲ ਲਿਆ ਜਾਵੇ ਤਾਂ ਫਿਰ ਉਹ ਮਰਨਾ ਨਹੀਂ ਚਾਹੁੰਦਾਇਸ ਤਰ੍ਹਾਂ ਇਹ ਇਕ ਮਾਨਸਿਕ ਤਨਾਵ ਦੀ ਸਥਿਤੀ ਹੈ, ਜਿਸ ਨੂੰ ਇਕ ਵਾਰੀ ਟਾਲ ਲਿਆ ਜਾਵੇ ਤਾਂ ਫਿਰ ਇਹ ਤਕਰੀਬਨ ਟੱਲ ਗਈ ਸਮਝੋਕਿਸੇ ਮਨੋਰਥ ਦੀ ਪ੍ਰਾਪਤੀ ਵਾਸਤੇ ਮਰਨ ਵਰਤ ਰਖਣ ਵਾਲਾ ਤਾਂ ਉੱਚੀ ਆਤਮਿਕ ਅਵਸਥਾ ਵਿੱਚ ਵਿਚਰਦਾ ਹੋਇਆ ਤਿਲ ਤਿਲ, ਘੁਲ ਘੁੱਲ ਕੇ ਮਰਦਾ ਹੈ
ਇਹ ਵੀ ਆਖਿਆ ਜਾਂਦਾ ਹੈ ਕਿ ਕਿਸੇ ਗੁਰੂ ਸਾਹਿਬਾਨ ਨੇ ਕਦੇ ਮਰਨ ਵਰਤ ਨਹੀਂ ਰੱਖਿਆ, ਇਹ ਮਹਾਤਮਾ ਗਾਂਧੀ ਦੀ ਦੇਣ ਹੈ, ਇਸ ਲਈ ਸਾਨੂੰ ਇਹ ਤਰੀਕਾ ਨਹੀਂ ਅਪਨਾਉਣਾ ਚਾਹੀਦਾਸਾਨੂੰ ਖਾਲਸਾਈ ਤਰੀਕਾ (ਭਾਵ ਸ਼ਸਤਰ੍ਹਾਂ ਦੀ ਵਰਤੋਂ ਦਾ) ਮਾਰਗ ਅਪਨਾਉਣਾ ਚਾਹੀਦਾ ਹੈ
ਪਹਿਲਾਂ ਤਾਂ ਇਸ ਨੂੰ ਗਾਂਧੀ ਨਾਲ ਜੋੜਨਾ ਬਿਲਕੁਲ ਹੀ ਗਲਤ ਹੈ ਕਿੳਂਕਿ ਇਤਿਹਾਸਕ ਖੋਜਕਾਰਾਂ ਅਨੁਸਾਰ ਇਹ ਭੁਖ ਹੜਤਾਲ ਦਾ ਤਰੀਕਾ ਈਸਾ ਤੋਂ ਵੀ ਪਹਿਲਾਂ ਆਇਰਲੈਂਡ ਵਿੱਚ ਆਪਣੀਆਂ ਮੰਗਾਂ ਮਨਾਉਣ ਲਈ ਪ੍ਰਚਲਤ ਰਿਹਾ ਹੈਉਥੋਂ ਦੇ ਇਕ ਸੰਤ ਪੈਟਰਿਕ ਦਾ ਨਾਂ ਵੀ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਇਸ ਭੁਖ ਹੜਤਾਲ ਦੇ ਹਥਿਆਰ ਦੀ ਵਰਤੋਂ ਕਰਨ ਵਾਲਿਆਂ ਵਿੱਚ ਆਉਂਦਾ ਹੈ
ਜੇ ਅੱਜ ਦੇ ਯੁਗ ਦੀ ਗੱਲ ਕਰੀਏ ਤਾਂ ਵੀਹਵੀ ਸਦੀ ਦੇ ਸ਼ੁਰੂ ਵਿੱਚ 1909 ਵਿੱਚ ਬਰਤਾਨਵੀ ਕ੍ਰਾਤੀਕਾਰੀ ਮਾਰੀਓਨ ਡਨਲਪ ਨੇ ਬਰਾਤਨਵੀ ਸਰਕਾਰ ਵਲੋਂ ਉਸ ਨੂੰ ਨਾਜਾਇਜ਼ ਕੈਦ ਵਿੱਚ ਰਖਣ ਵਿਰੁਧ ਭੁਖ ਹੜਤਾਲ ਰਖੀ ਸੀਬਰਤਾਨਵੀ ਸਰਕਾਰ ਉਸ ਨੂੰ ਸ਼ਹੀਦ ਨਹੀਂ ਬਨਵਾਉਣਾ ਚਾਹੁੰਦੀ ਸੀ, ਇਸ ਵਾਸਤੇ ਉਸ ਨੇ ਮਾਰੀਓਨ ਡਨਲਪ ਨੂੰ ਕੁਝ ਸਮੇਂ ਬਾਅਦ ਹੀ ਰਿਹਾ ਕਰ ਦਿੱਤਾ
ਇਸ ਲਈ ਇਹ ਕਹਿਣਾ ਕਿ ਭੁਖ ਹੜਤਾਲ ਰਖਣਾ ਮਹਾਤਮਾ ਗਾਂਧੀ ਦੀ ਨਕਲ ਕਰਨਾ ਜਾਂ ਉਸ ਦੇ ਰਸਤੇ ਤੇ ਤੁਰਨਾ ਹੈ, ਉਕਾ ਹੀ ਗਲਤ ਹੈਹਾਂ ਇਹ ਗੱਲ ਬਿਲਕੁਲ ਠੀਕ ਹੈ ਕਿ ਗਾਂਧੀ ਨੇ ਵੀ ਆਪਣੇ ਸੰਘਰਸ਼ ਦੌਰਾਨ ਇਸ ਹਥਿਆਰ ਦੀ ਯੋਗ ਵਰਤੋਂ ਕੀਤੀ ਹੈ
ਇਹ ਠੀਕ ਹੈ ਕਿ ਕਿਸੇ ਸਤਿਗੁਰੂ ਨੇ ਆਪਣੇ ਜੀਵਨ ਕਾਲ ਵਿੱਚ ਭੁੱਖ ਹੜਤਾਲ ਨਹੀਂ ਰੱਖੀ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੇਂ ਅਨੁਸਾਰ ਸਤਿਗੁਰਾਂ ਨੇ ਵੀ ਸ਼ਾਂਤ ਮਈ ਤਰੀਕੇ ਵਰਤੇ ਹਨਗੁਰੂ ਨਾਨਕ ਪਾਤਿਸ਼ਾਹ ਨੇ ਵੀ ਸ਼ਾਂਤਮਈ ਰਹਿ ਕੇ ਹੀ ਬਾਬਰ ਦੇ ਜ਼ੁਲਮਾਂ ਵਿਰੁਧ ਅਵਾਜ਼ ਬੁਲੰਦ ਕੀਤੀ ਸੀ ਅਤੇ ਬਾਬਰ ਦੀ ਕੈਦ ਵੀ ਕੱਟੀ ਸੀ ਗੁਰੂ ਅਰਜੁਨ ਸਾਹਿਬ ਨੇ ਵੀ ਸ਼ਾਂਤਮਈ ਰਹਿ ਕੇ ਹੀ ਤਸੀਹੇ ਸਹੇ ਸਨ ਅਤੇ ਲਾਸਾਨੀ ਸ਼ਹੀਦੀ ਦਿੱਤੀ ਸੀਗੁਰੂ ਤੇਗਬਹਾਦੁਰ ਸਾਹਿਬ ਜਿਨ੍ਹਾਂ ਦਾ ਨਾਂਅ ਹੀ ਤਿਆਗ ਮਲ ਤੋਂ ਤੇਗਬਹਾਦੁਰ ਇਸ ਕਰ ਕੇ ਪਿਆ ਕਿ ਉਨ੍ਹਾਂ ਜੰਗ ਵਿੱਚ ਤੇਗ ਦੇ ਜੌਹਰ ਵਿਖਾਏ ਸਨ, ਨੇ ਵੀ ਸ਼ਾਂਤ ਮਈ ਰਹਿ ਕੇ ਸ਼ਹਾਦਤ ਦਿੱਤੀ ਸੀਬਲਕਿ ਸਤਿਗੁਰੂ ਤਾਂ ਆਪ ਚਲ ਕੇ ਸ਼ਹੀਦ ਹੋਣ ਲਈ ਦਿੱਲੀ ਗਏ ਸਨ, ਇਹ ਜਾਣਦੇ ਹੋਏ ਵੀ ਕਿ ਉਥੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਣਾ ਹੈਫਿਰ ਕੀ ਉਨ੍ਹਾਂ ਦੇ ਆਪ ਚਲ ਕੇ ਦਿੱਲੀ ਜਾਣ ਨੂੰ ਆਤਮਘਾਤ ਆਖਾਂਗੇ? ਇਹ ਤਾਂ ਸਮੇਂ ਦੇ ਹਥਿਆਰ ਹਨ, ਜਿਨ੍ਹਾਂ ਦੀ ਸਮੇਂ ਅਨੁਸਾਰ ਹੀ ਯੋਗ ਵਰਤੋਂ ਕੀਤੀ ਜਾਣੀ ਚਾਹੀਦੀ ਹੈਇਹ ਤਾਂ ਬਿਲਕੁਲ ਉਸ ਤਰ੍ਹਾਂ ਹੈ ਜਿਵੇਂ ਗੁਰਬਾਣੀ ਦਾ ਫੁਰਮਾਨ ਹੈ:
ਜੇ ਜੀਵੈ ਪਤਿ ਲਥੀ ਜਾਇ ਸਭੁ ਹਰਾਮੁ ਜੇਤਾ ਕਿਛੁ ਖਾਇ ” { ਮਃ 1 ਸਲੋਕੁ, ਪੰਨਾ 142}
ਬਲਕਿ ਸਤਿਗੁਰੂ ਦੀ ਪਾਵਨ ਬਾਣੀ ਤਾਂ ਬਖਸ਼ਿਸ਼ ਕਕਰਦੀ ਸਮਝਾਉਂਦੀ ਹੈ:
ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ ” {ਸਲੋਕੁ ਮਃ 1, ਪੰਨਾ 1242}
ਬੇਸ਼ਕ ਸਮੇਂ ਅਨੁਸਾਰ ਸ਼ਸਤ੍ਰਾਂ ਦੀ ਵਰਤੋਂ ਕਰਨਾ ਵੀ ਸਤਿਗੁਰੂ ਨੇ ਸਾਨੂੰ ਆਪ ਸਿਖਾਇਆ ਹੈ ਅਤੇ ਇਹ ਖਾਲਸਾ ਮਾਨਸਿਕਤਾ ਦਾ ਅਨਿਖੜਵਾਂ ਅੰਗ ਹੈ, ਪਰ ਗੱਲ ਗੱਲ ਤੇ ਕਿਰਪਾਨਾਂ ਦੇ ਵਿਖਾਵੇ ਨੇ ਵੀ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈਭਾਰਤ ਦੀ ਅਜ਼ਾਦੀ ਤੋਂ ਬਾਅਦ ਅਸੀ ਕਿਰਪਾਨਾਂ ਵਰਤੀਆਂ ਤਾਂ ਬਹੁਤ ਘੱਟ ਨੇ ਪਰ ਵਿਖਾਵਾ ਇਤਨਾ ਕੀਤਾ ਹੈ ਕਿ ਸਾਡੀਆਂ ਉਹ ਫੋਟੋ ਅਤੇ ਫਿਲਮਾਂ ਵਿਖਾ ਕੇ ਸਾਨੂੰ ਦੁਨੀਆਂ ਭਰ ਵਿੱਚ ਅਤਿਵਾਦੀਆਂ ਦੇ ਤੌਰ ਤੇ ਬਦਨਾਮ ਕੀਤਾ ਗਿਆਹਾਲਾਕਿ ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਮੋਰਚੇ ਵੀ ਸ਼ਾਂਤ ਮਈ ਸਨ ਅਤੇ ਅਜ਼ਾਦੀ ਤੋਂ ਬਾਅਦ ਵੀ ਪਹਿਲੇ 35 ਸਾਲ ਸਾਰੇ ਸ਼ਾਂਤਮਈ ਸੰਘਰਸ਼ ਹੀ ਕੀਤੇ ਗਏ
ਚਲੋ ਜੇ ਕੋਈ ਇਸ ਵਿਚਾਰ ਨਾਲ ਸਹਿਮਤ ਨਾ ਵੀ ਹੋਵੇ ਤਾਂ ਸਚਾਈ ਇਹ ਹੈ ਕਿ ਹੁਣ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਇਹ ਕਦਮ ਚੁੱਕ ਲਿਆ ਹੈਪਹਿਲਾਂ ਜਦੋਂ ਉਨ੍ਹਾਂ ਸਲਾਹ ਕੀਤੀ ਤਾਂ ਬਹੁਤੇ ਸਿੱਖ ਆਗੁ ਅਤੇ ਵਿਦਵਾਨ ਉਨ੍ਹਾਂ ਦੇ ਮਰਨ ਵਰਤ ਰਖਣ ਦੇ ਹੱਕ ਵਿੱਚ ਨਹੀਂ ਸਨਹੋਰ ਕਿਸੇ ਦੀ ਗੱਲ ਕੀ ਕਰਾਂ, ਮੈਂ ਆਪ ਇਸ ਦੇ ਹੱਕ ਵਿੱਚ ਨਹੀਂ ਸਾਂਹਰ ਕਿਸੇ ਦੇ ਅਲੱਗ-ਅਲੱਗ ਕਾਰਨ ਹੋਣਗੇ ਪਰ ਮੈਂ ਤਾਂ ਇਸ ਕਰ ਕੇ ਇਸ ਹੱਕ ਵਿੱਚ ਨਹੀਂ ਸਾਂ ਕਿਉਂਕਿ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਸਮੇਤ ਕਈ ਅਕਾਲੀ ਆਗੂਆਂ ਨੇ ਪਹਿਲਾਂ ਹੀ ਐਸੇ ਡਰਾਮੇ ਕਰ ਕੇ ਕੌਮ ਲਈ ਬਹੁਤ ਬਦਨਾਮੀ ਖੱਟੀ ਹੈਮੇਰੇ ਮਨ ਵਿੱਚ ਵੀ ਇਹੀ ਡਰ ਸੀ ਕਿ ਕਿਤੇ ਕਿਸੇ ਕਮਜ਼ੋਰੀ ਕਾਰਨ ਮੁੜ ਐਸਾ ਕਲੰਕ ਕੌਮ ਦੇ ਮੱਥੇ ਨਾ ਲੱਗ ਜਾਵੇਪਰ ਜੇ ਉਨ੍ਹਾਂ ਅਕਾਲੀ ਆਗੂਆਂ ਦੇ ਘਟੀਆਪਨ ਦੇ ਪ੍ਰਮਾਣ ਸਾਡੇ ਸਾਹਮਣੇ ਹਨ ਤਾਂ ਸ੍ਰ. ਦਰਸ਼ਨ ਸਿੰਘ ਫੇਰੁਮਾਨ ਦੀ ਲਾਜੁਆਬ ਸ਼ਹਾਦਤ ਦੀ ਮਿਸਾਲ ਵੀ ਸਾਹਮਣੇ ਹੈਇਥੇ ਇਹ ਵੀ ਦੱਸ ਦੇਣਾ ਯੋਗ ਹੋਵੇਗਾ ਕਿ ਆਪਣਾ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਵਿਖੇ ਅਰਦਾਸ ਵੀ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਆਪ ਕੀਤੀ ਸੀ ਅਤੇ ਸਤਿਗੁਰੂ ਅਗੇ ਜੋਦੜੀ ਕੀਤੀ ਸੀ ਕਿ ਸਤਿਗੁਰੂ ਉਨ੍ਹਾਂ ਨੂੰ ਸ਼ਹੀਦ ਭਾਈ ਦਰਸ਼ਨ ਸਿੰਘ ਫੇਰੁਮਾਨ ਵਾਲੀ ਦ੍ਰਿੜਤਾ ਬਖਸ਼ਨਅਜੇ ਤੱਕ ਜੋ ਦ੍ਰਿਵਤਾ ਉਨ੍ਹਾਂ ਵਿਖਾਈ ਹੈ, ਉਹ ਮਾਣ ਕਰਨ ਵਾਲੀ ਹੈ
ਸਭ ਤੋਂ ਵੱਡੀ ਗੱਲ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜਿਸ ਮਕਸਦ ਵਾਸਤੇ ਇਹ ਕਦਮ ਚੁੱਕਿਆ ਹੈ, ਉਹ ਬਹੁਤ ਜਾਇਜ਼ ਹੈਜਿਨ੍ਹਾਂ ਨੋਜੁਆਨਾ ਦੀ ਰਿਹਾਈ ਵਾਸਤੇ ਉਨ੍ਹਾਂ ਮਰਨ ਵਰਤ ਰਖਿਆ ਹੈ, ਉਹ ਸਾਰੇ ਆਪਣੀ ਸਜਾਵਾਂ ਪੂਰੀਆ ਕਰ ਚੁੱਕੇ ਹਨਇਨ੍ਹਾ ਵਿੱਚ ਭਾਈ ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ ਅਤੇ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਦੀ ਬੜੈਲ ਜੇਲ ਵਿੱਚ 19-19 ਸਾਲ ਕੈਦ ਕੱਟ ਚੁੱਕੇ ਹਨ, ਭਾਈ ਲਾਲ ਸਿੰਘ ਨਾਭੇ ਦੀ ਜੇਲ ਵਿੱਚ 20 ਸਾਲ ਕੈਦ ਕੱਟ ਚੁੱਕੇ ਹਨ ਅਤੇ ਭਾਈ ਗੁਰਮੀਤ ਸਿੰਘ 22 ਸਾਲ ਤੋਂ ਕਰਨਾਟਕ ਦੀ ਜੇਲ ਵਿੱਚ ਬੰਦ ਹਨਇਨ੍ਹਾਂ ਸਾਰਿਆਂ ਨੂੰ ਭਾਰਤੀ ਨਿਆਂ ਪ੍ਰਨਾਲੀ ਨੇ ਉਮਰ ਕੈਦ ਦੀ ਸਜਾ ਦਿੱਤੀ ਸੀ ਅਤੇ ਭਾਰਤੀ ਵਿਵਸਥਾ ਅਨੁਸਾਰ ਉਮਰ ਕੈਦ ਵਾਲਾ ਵੱਧ ਤੋਂ ਵੱਧ 14 ਸਾਲਾਂ ਬਾਅਦ ਜੇਲ ਤੋਂ ਰਿਹਾ ਕਰ ਦਿੱਤਾ ਜਾਂਦਾ ਹੈ ਪਰ ਕਿਉਂਕਿ ਭਾਰਤ ਵਿੱਚ ਸਿੱਖਾਂ ਲਈ ਤੇ ਦੂਸਰਿਆਂ ਲਈ ਦੋਹਰੇ ਮਾਪਦੰਡ ਹਨ, ਇਸ ਲਈ ਇਨ੍ਹਾ ਨੂੰ ਰਿਹਾ ਨਹੀਂ ਕੀਤਾ ਜਾ ਰਿਹਾਭਾਰਤੀ ਨਿਆਂ ਪ੍ਰਨਾਲੀ ਦੇ ਦੋਹਰੇ ਮਾਪਦੰਡ ਦੀ ਇਸ ਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਭਾਰਤੀ ਫਿਲਮ ਐਕਟਰ ਸੰਜੇ ਦੱਤ ਨੂੰ ਦੋ ਮਹੀਨੇ ਬਾਅਦ ਜੇਲ ਚੋਂ ਇਕ ਮਹੀਨੇ ਲਈ ਪੈਰੋਲ(ਛੁੱਟੀ) ਮਿਲ ਜਾਂਦੀ ਹੈ ਅਤੇ ਇਨ੍ਹਾਂ ਨੂੰ 20-20 ਸਾਲਾਂ ਵਿੱਚ ਇਕ ਦਿਨ ਦੀ ਪੈਰੋਲ ਨਹੀਂ ਮਿਲੀਫੇਰ ਇਹ ਸਜਾਵਾਂ ਪੁਰੀਆਂ ਕਰਨ ਤੋਂ ਬਾਅਦ ਵੀ ਜੇਲ ਵਿੱਚ ਬੰਦ ਨੇ ਜਦਕਿ ਤਿੰਨ ਬੇਕਸੂਰਾਂ ਦੇ ਕਤਲ ਦਾ ਦੋਸ਼ੀ ਸੁਮੇਧ ਸਿੰਘ ਸੈਣੀ 20 ਸਾਲਾਂ ਤੋਂ ਅਦਾਲਤ ਵਿੱਚ ਹੀ ਪੇਸ਼ ਨਹੀਂ ਹੋਇਆ ਅਤੇ ਪੰਜਾਬ ਦੇ ਡੀ ਜੀ ਪੀ ਦੇ ਅਹੁਦੇ ਦਾ ਆਨੰਦ ਮਾਣ ਰਿਹਾ ਹੈਕੁਝ ਵਿਰੋਧੀ ਕਹਿਣਗੇ ਕਿ ਇਹ ਤਾਂ ਖਤਰਨਾਕ ਅਤਿਵਾਦੀ ਹਨ ਤਾਂ ਉਨ੍ਹਾਂ ਨੂੰ ਇਤਨਾ ਸਮਝ ਲੈਣਾ ਚਾਹੀਦਾ ਹੈ ਕਿ ਜੇ ਮੈਂ ਉਨ੍ਹਾਂ ਦੇ ਹੱਕ ਵਿੱਚ ਉਨ੍ਹਾਂ ਦੇ ਨਿਰਦੋਸ਼ ਹੋਣ ਦੀ ਹੋਰ ਕੋਈ ਦਲੀਲ ਨਾ ਵੀ ਦਿਆਂ ਤਾਂ ਭਾਰਤੀ ਨਿਆਂ ਪ੍ਰਨਾਲੀ ਨੇ ਉਨ੍ਹਾਂ ਨੂੰ ਜਿਤਨਾ ਦੋਸ਼ੀ ਪਾਇਆ ਹੈ ਅਤੇ ਸਜ਼ਾ ਦਿੱਤੀ ਹੈ, ਉਤਨੀ ਤੋਂ ਕਿਤੇ ਵੱਧ ਇਹ ਸਾਰੇ ਸਜ਼ਾ ਭੁਗਤ ਚੁੱਕੇ ਹਨਹੁਣ ਇਨ੍ਹਾਂ ਨੂੰ ਜੇਲ ਵਿੱਚ ਬੰਦ ਰਖਣਾ ਗ਼ੈਰ ਮਨੁੱਖੀ ਵੀ ਹੈ ਅਤੇ ਗ਼ੈਰ ਇਖਲਾਕੀ ਵੀ
ਇਥੇ ਇਕ ਹੋਰ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਤਾਂ ਕਾਨੂੰਨੀ ਲੜਾਈ ਹੈ, ਇਸ ਨੂੰ ਅਦਾਲਤਾਂ ਵਿੱਚ ਲੜਿਆਂ ਜਾਣਾ ਚਾਹੀਦਾ ਹੈਇਹ ਤਾਂ ਨਿਆਂ ਪ੍ਰਨਾਲੀ ਤੋਂ ਨਿਰਾਸ਼ ਹੋਣ ਤੋਂ ਬਾਅਦ ਹੀ ਕਿਸੇ ਭਾਈ ਗੁਰਬਖਸ਼ ਸਿੰਘ ਜਿਹੇ ਮਰਜੀਵੜੇ ਨੂੰ ਸੁੱਤੀ ਲੋਕਾਈ ਨੂੰ ਜਗਾਉਣ ਵਾਸਤੇ ਸਿਰ ਤਲੀ ਤੇ ਧਰ ਕੇ ਨਿਤਰਨਾ ਪੈਂਦਾ ਹੈ
ਹੁਣ ਸਮਾਂ ਕਿਸੇ ਮੱਤਭੇਦ ਰਖਣ ਦਾ ਨਹੀਂ, ਆਓ ਸਾਰੀ ਕੌਮ ਰੱਲ ਕੇ ਭਾਈ ਗੁਰਬਖਸ਼ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਜਾਈਏ ਤਾਂ ਕਿ ਉਨ੍ਹਾਂ ਨੂੰ ਯਕੀਨ ਹੋ ਜਾਵੇ ਕਿ ਇਸ ਕੌਮੀ ਸੰਘਰਸ਼ ਵਿੱਚ ਉਹ ਇਕੱਲੇ ਨਹੀਂ ਤਾਂ ਕਿ ਸੁੱਤੀ ਸਰਕਾਰ ਦੀ ਨੀਂਦ ਖੁਲ੍ਹ ਜਾਵੇਨਾਲ ਹੀ ਸਾਰੇ ਰੱਲ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਿੱਖ ਦੀ ਅਰਦਾਸ ਉਸ ਦੇ ਸੁਆਸਾ ਨਾਲ ਨਿਭ ਜਾਵੇ
ਰਾਜਿੰਦਰ ਸਿੰਘ(ਖਾਲਸਾ ਪੰਚਾਇਤ)

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.