ਕੈਟੇਗਰੀ

ਤੁਹਾਡੀ ਰਾਇ



Gurinderpal Singh Dhanoula
ਗਫਲਤ ਦੀ ਨੀਂਦੇ ਸੌਂ ਰਹੇ ਮੇਰੇ ਕੌਮ ਦੇ ਵਾਰਸੋ
ਗਫਲਤ ਦੀ ਨੀਂਦੇ ਸੌਂ ਰਹੇ ਮੇਰੇ ਕੌਮ ਦੇ ਵਾਰਸੋ
Page Visitors: 2847

 ਗਫਲਤ ਦੀ ਨੀਂਦੇ ਸੌਂ ਰਹੇ ਮੇਰੇ ਕੌਮ ਦੇ ਵਾਰਸੋ
31 ਅਗਸਤ 1995 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸ. ਬੇਅੰਤ ਸਿੰਘ ਨੂੰ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਦਿਲਾਵਰ ਸਿੰਘ ਨਾਮ ਦੇ ਮਨੁਖੀ ਬੰਬ ਨੇ ਪੰਜਾਬ ਸਿਵਲ ਸਕਤਰੇਤ ਵਿਚ ਉਡਾ ਦਿੱਤਾ ਸੀਸਰਕਾਰ ਵਾਸਤੇ ਬੇਸ਼ੱਕ ਇਹ ਬਹੁਤ ਬੁਰਾ ਅਤੇ ਸਰਕਾਰੀ ਪ੍ਰਬੰਧ ਨੂੰ ਜੜੋਂ ਹਿਲਾ ਦੇਣ ਵਾਲਾ ਕਾਰਾ ਸੀਪਰ ਸਿੱਖਾਂ ਅੰਦਰ ਇਸ ਦਾ ਰਤਾ ਭਰ ਵੀ ਰੋਸ ਨਹੀ ਸੀ ਕਿਉਂਕਿ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਦੇ ਰਾਜ ਪ੍ਰਬੰਧ ਹੇਠ ਕੇ.ਪੀ.ਐਸ. ਗਿੱਲ ਡੀ.ਜੀ.ਪੀ. ਦੀ ਕਮਾਂਡ ਥੱਲੇ ਪੁਲਿਸ ਹਰ ਰੋਜ਼ ਦਰਜਨਾਂ ਬੇ ਗੁਨਾਹ ਸਿਖ ਬੱਚਿਆਂ ਨੂੰ ਖ਼ਤਰਨਾਕ ਅੱਤਵਾਦੀ ਆਖਕੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਰਹੀ ਸੀਇਸ ਕਰਕੇ ਹੀ ਮੁੱਖ ਮੰਤਰੀ ਦੇ ਕਾਤਲਾਂ ਨੂੰ ਬੇਸ਼ੱਕ ਸਰਕਾਰ ਤੇ ਮੀਡੀਆ ਨੇ ਬੱਬਰ ਖਾਲਸਾ ਜਥੇਬੰਦੀ ਦੇ ਅੱਤਵਾਦੀ ਆਖ ਆਖ ਕੇ ਭੰਡਿਆਪਰ ਸਿਖਾਂ ਨੇ ਬੇਅੰਤ ਸਿੰਘ ਦੀ ਹੱਤਿਆ ਨੂੰ ਜਾਇਜ ਮੰਨਦਿਆਂ, ਉਸਦੇ ਕਾਤਲਾਂ ਨੂੰ ਪੰਥਕ ਹੀਰਿਆਂ ਦਾ ਖਿਤਾਬ ਦੇਕੇ ਨਿਵਾਜਿਆਸਿਪਾਹੀ ਦਿਲਾਵਰ ਸਿੰਘ ਨੂੰ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ”, ਹੁਣੇ ਕੁਝ ਸਮਾਂ ਪਹਿਲਾਂ ਹੀ ਕੁਝ ਸਿਖਾਂ ਨੇ ਨਹੀ ਸਗੋਂ ਸਿਖਾਂ ਦੀ ਸਰਵਉੱਚ ਸੰਸਥਾ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ,ਬਾਕੀ ਚਾਰੇ ਤਖਤਾਂ ਦੇ ਮੁਖ ਸੇਵਾਦਾਰਾਂ ਅਤੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸੰਤ ਸਮਾਜ਼ ਅਤੇ ਹੋਰ ਸਾਰੀਆਂ ਪੰਥਕ ਜਥੇਬੰਦੀਆਂ ਨੇ ਬੇਅੰਤ ਸਿੰਘ ਦੇ ਦੂਸਰੇ ਕਾਤਿਲ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ, ਜੇਲ ਵਿਚ ਜਾਕੇ ਅਮ੍ਰਿਤ ਛਕਾਇਆ, ਖਾਲਸਾਈ ਪੁਸ਼ਾਕ ਪਹਿਨਾਈ, ਭਾਈ ਜਗਤਾਰ ਸਿੰਘ ਹਵਾਰਾ,ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ , ਭਾਈ ਸ਼ਮਸ਼ੇਰ ਸਿੰਘ ਸਮੇਤ ਸਭ ਨੂੰ ਕੌਮੀ ਹੀਰਿਆਂ ਦੇ ਖਿਤਾਬ ਨਾਲ ਨਿਵਾਜਿਆ ਗਿਆ
ਜਦੋਂ ਕੋਈ ਕੌਮ ਆਪਣੀ ਕੌਮ ਦੀ ਸੇਵਾ ਕਰਨ ਵਾਲਿਆਂ ਨੂੰ ਅਜਿਹਾ ਸਨਮਾਨ ਦੇ ਦੇਵੇ ਜਾਂ ਜਦੋਂ ਕੋਈ ਯੋਧਾ ਕੌਮੀ ਹਿੱਤ ਵਿਚ ਜਾਨ ਦੀ ਬਾਜ਼ੀ ਲਾ ਜਾਵੇ ਫਿਰ ਓਹ ਪਰਿਵਾਰ,ਕਿਸੇ ਇਲਾਕੇ ਜਾਂ ਭਾਈਚਾਰੇ ਦੀ ਚਾਰ ਦੀਵਾਰੀ ਵਿਚ ਕੈਦ ਨਹੀ ਰਹਿੰਦਾ ਸਗੋਂ ਕੌਮੀ ਜਾਇਦਾਦ ਬਣ ਜਾਂਦਾ ਹੈ ਕਿਉਂਕਿ ਉਸਦੇ ਕਾਰਜ਼ ਵਿਚ ਕੋਈ ਨਿੱਜ ਸਵਾਰਥ ਨਹੀ ਹੁੰਦਾਸਗੋਂ ਕੌਮ ਪ੍ਰਸਤੀ ਦੀ ਖੁਸ਼ਬੂ ਹੁੰਦੀ ਹੈਫਿਰ ਅਜਿਹੇ ਜਾਂਬਾਜ਼ ਯੋਧਿਆਂ ਦੀ ਪਿੱਠ ਪੂਰਤੀ ਦੀ ਜਿੰਮੇਂਵਾਰੀ ਕੌਮ ਦੇ ਸਿਰ ਆ ਜਾਂਦੀ ਹੈਜਾਗਦੀਆਂ ਕੌਮਾਂ ਅਜਿਹੇ ਸੂਰਬੀਰਾਂ ਦੇ ਨਾਲ ਚਟਾਨ ਬਣਕੇ ਖਲੋਂਦੀਆਂ ਹਨਪਰ ਜਿਹੜੀ ਕੌਮ ਸੌਂ ਜਾਵੇ ਜਾਂ ਅਵੇਸਲੀ ਹੋ ਜਾਵੇ ਜਾਂ ਫਿਰ ਜਿਸ ਕੌਮ ਦੇ ਆਗੂ ਬੇਈਮਾਨ ਤੇ ਮਕਾਰ ਹੋ ਜਾਣ, ਉਥੇ ਅਜਿਹੇ ਸ਼ੇਰ ਦੁਸ਼ਮਨ ਦੇ ਪਿੰਜਰਿਆਂ ਵਿਚ ਹੀ ਆਖਰੀ ਸਵਾਸ ਲੈਂਦੇ ਹਨਕੁਝ ਅਜਿਹੀ ਹਾਲਤ ਹੈ ਅੱਜ ਸਾਡੇ ਕੌਮੀ ਹੀਰਿਆਂ ਦੀ ਜਿਹਨਾਂ ਦੀ ਪਹਿਲੀ ਗੱਲ ਤਾਂ ਕਿਸੇ ਨੇ ਸਾਰ ਹੀ ਨਹੀ ਲਈ, ਜੇਲ ਦੀ ਕਰੜੀ ਨਜ਼ਰਬੰਦੀ ਦੇ ਨਾਲ ਨਾਲ ਘਰਾਂ ਦੀ ਬਦਤਰੀ ਵਾਲੀ ਹਾਲਤ, ਆਰਥਿਕ ਤੰਗੀਆਂ ਕੌਮ ਨੂੰ ਦੋ ਦਹਾਕਿਆਂ ਤੋਂ ਮੂੰਹ ਚਿੜਾ ਰਹੀਆਂ ਹਨਪਰ ਕੌਮ ਦੇ ਕੰਨ ਤੇ ਜੂੰ ਨਹੀ ਸਰਕੀਬੇਸ਼ੱਕ ਅਦਾਲਤਾਂ ਵੱਲੋਂ ਮਿਲੀ ਕਨੂੰਨ ਅਧੀਨ ਸਜ਼ਾ ਵੀ ਪੂਰੀ ਕਰ ਚੁਕੇ ਹਨਫਿਰ ਵੀ ਦਸ ਸਾਲਾਂ ਤੋਂ ਰਿਹਾਈ ਦਾ ਕੋਈ ਸਬੱਬ ਇਸ ਕਰਕੇ ਨਾ ਬਣਿਆਂ ਕਿ ਦੇਸ਼ ਦੀ ਰਾਜਨੀਤੀ ਦੀ ਕਰੋਪੀ ਤਾਂ ਹੈ ਹੀ ਸੀ, ਅਖੌਤੀ ਪੰਥਕ ਰਾਜਨੀਤੀ ਵੀ ਮਚਲੀ ਹੋ ਹੋਕੇ ਛਾਪਲੀ ਰਹੀ ਤੇ ਕੌਮ ਅਵੇਸਲੀ ਹੋ ਗਈ
ਸਾਡੇ ਸਾਹਮਣੇ ਹੈ ਨਵੰਬਰ 1984 ਵਿਚ 19 ਸਿਖਾਂ ਨੂੰ ਕਤਲ ਕਰਨ ਵਾਲਾ ਕਸਾਈ ਕਿਸ਼ੋਰੀ ਲਾਲ, ਉਸਦੀ ਜਾਗਦੀ ਕੌਮ ਨੇ 7 ਫਾਂਸੀਆਂ ਰਾਸ਼ਟਰਪਤੀ ਤੋਂ ਮਾਫ਼ ਕਰਵਾਕੇ ਅਤੇ ਜੇਲਅਧਿਕਾਰੀਆਂ ਤੋਂ ਉਸਦੇ ਜੇਲ ਵਿਚਲੇ ਵਰਤਾਓ ਦੀਆਂ ਚੰਗੀਆਂ ਰਿਪੋਰਟਾਂ ਲਿਖਵਾਕੇ ਰਿਹਾ ਕਰਵਾ ਲਿਆ ਹੈਇਵੇਂ ਹੀ ਦਾਰਾ ਸਿਹੁੰ ਨਾਮ ਦੇ ਇਕ ਜ਼ਬਰ ਜਿਨਾਹੀ ਕਾਤਲ ਜਿਸਨੇ ਉੜੀਸਾ ਵਿਚ ਇੱਕ ਇਸਾਈ ਪਾਦਰੀ ਸਟਾਲਿਨ ਦੀ ਪਤਨੀ ਨਾਲ ਬਲਾਤਕਾਰ ਕਰਕੇ ਉਸਨੂੰ ਮਾਰਕੇ ਪਤੀ ਤੇ ਤਿੰਨ ਬਚਿਆਂ ਨੂੰ ਜਿਉਂਦੇ ਕਾਰ ਵਿਚ ਸੁੱਟਕੇ ਅੱਗ ਲਾਕੇ ਮਾਰ ਦਿੱਤਾ ਸੀ, ਇਸ ਦਰਿੰਦੇ ਦੀ ਜਾਗਦੀ ਕੌਮ ਨੇ ਫਾਂਸੀ ਦੇ ਤਖਤੇ ਤੋਂ ਰਿਹਾਈ ਕਰਵਾ ਲਈ ਹੈਪਰ ਇਥੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਵਰਗੇ (ਮਾਨਸਿਕ ਹਾਲਤ ਮੰਦੀ ਹੋਣ ਦੇ ਬਾਵਜੂਦ) ਭਾਈ ਜਗਤਾਰ ਸਿੰਘ ਹਵਾਰਾ , ਭਾਈ ਬਲਵੰਤ ਸਿੰਘ ਰਾਜੋਆਣਾ , ਭਾਈ ਪਰਮਜੀਤ ਸਿੰਘ ਭਿਓਰਾ , ਭਾਈ ਬਲਜੀਤ ਸਿੰਘ ਭਾਉ , ਭਾਈ ਦਿਆ ਸਿੰਘ ਲਹੌਰੀਆ ,ਭਾਈ ਗਜਿੰਦਰ ਸਿੰਘ ਦੀ ਜਲਾਵਤਨੀ,ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਾਲ ਸਿੰਘ, ਭਾਈ ਵਰਿਆਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਸਮੇਤ ਸੌ ਤੋਂ ਵਧੇਰੇ ਸਿੰਘ ਰਿਹਾਈ ਵਾਸਤੇ ਕੌਮ ਦੇ ਉਦਮ ਵੱਲ ਤੱਕ ਰਹੇ ਹਨ
14ਨਵੰਬਰ2013 ਨੂੰ ਹਰਿਆਣਾ ਦੇ ਵਸਨੀਕ ਗੁਰਬਖਸ਼ ਸਿੰਘ ਨਾਮ ਦੇ ਇੱਕ ਵਿਅਕਤੀ ਵੱਲੋਂ ਇਹਨਾਂ ਕੌਮੀ ਹੀਰਿਆਂ ਦੀ ਰਿਹਾਈ ਵਾਸਤੇ ਮਰਨ ਵਰਤ ਆਰੰਭ ਕੀਤਾ ਸੀ ਕਿ ਜਾਂ ਤਾਂ ਹੁਣ ਸਿੰਘ ਰਿਹਾ ਹੋਣਗੇ ਜਾਂ ਫਿਰ ਭਾਣਾ ਵਰਤੇਗਾਪਰ ਇਹ ਕਿਸੇ ਨੂੰ ਇਲਮ ਨਹੀ ਸੀ ਕਿ ਕੀਹ ਭਾਣਾ ਵਰਤਣ ਵਾਲਾ ਹੈਸਿਖ ਸੰਗਤਾਂ ਨੇ ਦੇਸ਼ ਵਿਦੇਸ਼ ਵਿਚੋਂ ਭਰਪੂਰ ਸਮਰਥਨ ਦਿੱਤਾਇੱਕ ਵਾਰ ਕੌਮੀ ਜਜਬਾ ਠਾਠਾਂ ਮਾਰਦਾ ਵਿਖਾਈ ਦੇਣ ਲੱਗ ਪਿਆ ਸੀਸਰਕਾਰ ਕੁਝ ਪੋਲੀ ਪੈਂਦੀ ਨਜਰ ਆਉਂਦੀ ਸੀਪਰ ਮਰਨ ਵਰਤ ਤੇ ਬੈਠੇ ਗੁਰਬਖਸ਼ ਸਿੰਘ ਅਤੇ ਪ੍ਰਬੰਧ ਕਰਦੀ ਸੰਘਰਸ਼ ਕਮੇਟੀ ਦੇ ਪਤਲੇਪਣ ਨੇ ਸਰਕਾਰ ਨੂੰ ਘੁਸਪੈਠ ਕਰਨ ਦਾ ਮੌਕਾ ਦੇ ਦਿੱਤਾਜਿਸ ਦਿਨ ਅਖੌਤੀ ਸੰਤ ਸਮਾਜ਼ ਨੇ ਗੁਰਪ੍ਰੀਤ ਸਿੰਘ ਰੰਧਾਵਾ ਮੈਂਬਰ ਸ਼੍ਰੋਮਣੀ ਕਮੇਟੀ ਰਾਹੀ ਘੁਸਪੈਠ ਕਰ ਲਈ ਸੀ ਤਾਂ ਦਾਸ ਲੇਖਿਕ ਦਾ ਮੱਥਾ ਉਸ ਦਿਨ ਹੀ ਠਣਕ ਗਿਆ ਸੀ ਕਿ ਆਉਣ ਵਾਲੇ ਦਿਨ ਚੰਗੇ ਨਹੀ ਜਾਪਦੇਦਾਸ ਨੇ ਅਖਬਾਰ ਰਹੀ ਕੁਝ ਲਿਖਕੇ ਸਿਖ ਸੰਗਤਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾਪਰ ਸਰਕਾਰੀ ਟੱਟੂਆਂ ਨੇ ਮੇਰੀਆਂ ਲਿਖਤਾਂ ਨੂੰ ਪੰਥ ਵਿਰੋਧੀ ਪ੍ਰਚਾਰਕੇ ਸਿਖ ਸੰਗਤ ਨੂੰ ਗੁਮਰਾਹ ਕਰ ਲਿਆ ਤਾਂ ਕਿ ਅਸਲੀਅਤ ਦਾ ਪਤਾ ਨਾ ਲੱਗੇ
ਇੱਕ ਦਿਨ ਸਟੇਜ ਤੋਂ ਵੀ ਦਾਸ ਨੇ ਖਰੀਆਂ ਖਰੀਆਂ ਆਖ ਸੁਣਾਈਆਂ ਤਾਂ ਸੰਘਰਸ਼ ਕਮੇਟੀ ਦੇ ਕੁਝ ਚੌਧਰੀਆਂ ਨੇ ਏਜੰਸੀ ਦਾ ਬੰਦਾ ਹੋਣ ਦੇ ਚਿੱਕੜ ਸੁੱਟਕੇ ਖੁਦ ਨੂੰ ਪੰਥ ਦਰਦੀ ਦਸਿਆਂ, ਲੇਕਿਨ ਅੰਦਰੇ ਅੰਦਰ ਸੰਘਰਸ਼ ਕਮੇਟੀ ਤੇ ਗੁਰਬਖਸ਼ ਸਿੰਘ ਜੀ ਸਰਕਾਰ ਨਾਲ ਜੋ ਖਿਚੜੀ ਪਕਾ ਰਹੇ ਸਨ, ਉਸਦਾ ਕਿਸੇ ਨੂੰ ਅੰਦਾਜ਼ਾ ਵੀ ਨਹੀ ਸੀਸਰਕਾਰਾਂ ਕਦੇ ਵੀ ਸ਼ਾਂਤਮਈ ਸੰਘਰਸ਼ ਸਿਰੇ ਨਹੀ ਚੜਣ ਦਿੰਦੀਆਂ ਹਨਜਦੋਂ ਦਾਸ ਨੇ ਕੁਝ ਲਿਖਿਆ ਤਾਂ ਕੁਝ ਵੀਰਾਂ ਨੇ ਇਹ ਵੀ ਦੋਸ਼ ਲਾਏ ਕਿ ਮੈਂ ਗੁਰਬਖਸ਼ ਸਿੰਘ ਦੀ ਸ਼ਹੀਦੀ ਲੋੜਦਾ ਹਾਂਗੁਰਬਖਸ਼ ਸਿੰਘ ਦੀ ਕੋਈ ਮਜਬੂਰੀ ਨਹੀ ਸੀ ਕਿ ਓਹ ਮਰਨ ਵਰਤ ਰੱਖੇਪਰ ਅਰਦਾਸ ਕਰਕੇ ਕਾਰਜ਼ ਨੂੰ ਬੰਨੇ ਲਾਉਣਾ ਜਰੂਰ ਮਜਬੂਰੀ ਬਣ ਜਾਂਦਾ ਹੈ ਜਿਥੇ ਮਸਲਾ ਕੌਮੀ ਹੋਵੇਮਰਨ ਵਰਤ ਦੇ ਦਸਵੇਂ ਦਿਨ ਹੀ ਦਾਸ ਨੇ ਭਾਈ ਗੁਰਬਖਸ਼ ਸਿੰਘ ਨੂੰ ਪੁਛਿਆ ਸੀ ਕਿ ਕੀਹ ਸਲਾਹ ਇਹ ਸੌਦਾ ਸਿਰਾਂ ਦਾ ਹੈਜੇ ਜਾਨ ਦੀ ਬਾਜ਼ੀ ਲੱਗ ਗਈ ਤਾਂ ਵੀ ਜੀਵਨ ਸਫਲ ਜੇ ਰਿਹਾਈ ਹੋ ਗਈ ਤਾਂ ਕੌਮੀ ਆਗੂ ਦਾ ਰੁਤਬਾ ਮਿਲੇਗਾਗੁਰਬਖਸ਼ ਸਿੰਘ ਨੇ ਬੜੀ ਦਿਰੜਤਾ ਨਾਲ ਜਵਾਬ ਦਿੱਤਾਜਾਂ ਸਿੰਘ ਰਿਹਾ ਹੋਣਗੇ ਜਾਂ ਭਾਣਾ ਵਰਤੇਗਾਫਿਰ ਨਾਲ ਹੀ ਦਾਸ ਨੇ ਇਹ ਵੀ ਕਿਹਾ ਕਿ ਲਾਓ ਫਿਰ ਭਾਈ ਸਾਹਿਬ ਸੁਣੋ ਤੁਹਾਨੂੰ ਸਰਕਾਰ ਨੇ ਕਦੇ ਵੀ ਸ਼ਾਂਤਮਈ ਸ਼ਹੀਦ ਨਹੀ ਬਨਣ ਦੇਣਾਪਰ ਚੁੱਕੇਗੀ ਓਸ ਦਿਨ ਜਦੋਂ ਅੱਖਾਂ ਪੁੱਠੀਆਂ ਹੋਣ ਲੱਗੀਆਂਸਰਕਾਰ ਨੇ ਹਰ ਹਾਲਤ ਤੁਹਾਨੂੰ ਬਚਾਉਣਾ ਹੈਇਸ ਵਾਸਤੇ ਜ਼ਿੰਦਗਾਨੀ ਦਾ ਫਿਕਰ ਨਾ ਕਰੋਸਿੰਘ ਰਿਹਾ ਕਰਵਾਉਣੇ ਬਾਦਲ ਸਰਕਾਰ ਦੀ ਮਜਬੂਰੀ ਬਣ ਜਾਵੇਗੀ ਕਿਉਂਕਿ ਲੋਕ ਸਭਾ ਚੋਣ ਸਿਰ ਤੇ ਹੈਪਰ ਸਰਕਾਰ ਨੂੰ ਨੀਂਦ ਕਿਥੇ ਆਉਂਦੀ ਸੀ ਗੁਰਪ੍ਰੀਤ ਰੰਧਾਵੇ ਰਾਹੀ ਘੁਸਪੈਠ ਕਰਕੇ ਸੰਨ ਲਾ ਹੀ ਲਈ, ਜਿਹੜੇ ਲੋਕ ਗੁਰਬਖਸ਼ ਸਿੰਘ ਦੀ ਜਿੰਦਗੀ ਦਾ ਵਾਸਤਾ ਪਾਕੇ ਮਰਨ ਵਰਤ ਖੁਲਵਾਉਣ ਨੂੰ ਕਾਹਲੇ ਸਨ ਤੇ ਦਾਸ ਦੀਆਂ ਲਿਖਤਾਂ ਤੇ ਊਲ ਜਲੂਲ ਬੋਲਦੇ ਸਨ
ਦਰਅਸਲ ਓਹ ਸਾਰੇ ਬਾਦਲੀ ਬੋਲੀ ਬੋਲ ਰਹੇ ਸਨ ਤੇ ਬਾਦਲ ਸਰਕਾਰ ਦੀ ਟੇਢੇ ਤਰੀਕੇ ਹਮਾਇਤ ਕਰ ਰਹੇ ਸਨ ਕਿਉਂਕਿ ਸਰਕਾਰ ਨੂੰ ਡਾਕਟਰਾਂ ਨੇ ਡਰਾ ਦਿੱਤਾ ਸੀ ਕਿ ਗੁਰਬਖਸ਼ ਸਿੰਘ ਨੂੰ ਨਮੂਨੀਆਂ ਹੋ ਰਿਹਾ ਤੇ ਇਸਦੀ ਕਿਸੇ ਸਮੇਂ ਵੀ ਮੌਤ ਹੋ ਸਕਦੀ ਹੈਸਰਕਾਰ ਸੋਚਦੀ ਸੀ ਕਿ ਕਿਤੇ ਮੁਫਤ ਦਾ ਸ਼ਹੀਦ ਹੀ ਗਲ ਨਾ ਪੈ ਜਾਵੇਸਰਕਾਰ ਨੇ ਆਪਣੀਆਂ ਏਜੰਸੀਆਂ ਰਾਹੀ ਸੰਘਰਸ਼ ਕਮੇਟੀ ਨੂੰ ਵੀ ਇਹ ਆਖਕੇ ਪੈਰੋਂ ਕੱਢ ਲਿਆ ਸੀ ਕਿ ਜੇ ਗੁਰਬਖਸ਼ ਸਿੰਘ ਨੂੰ ਕੁਝ ਹੋ ਗਿਆਂ ਤਾਂ ਤੁਹਾਡੇ ਤੇ ਇਸਨੂੰ ਮਰਨ ਵਾਸਤੇ ਮਜਬੂਰ ਕਰਨ ਦਾ ਪਰਚਾ ਵੀ ਹੋ ਸਕਦਾ ਹੈਇਹ ਸੱਚ ਉਸ ਵੇਲੇ ਸਾਹਮਣੇ ਆਉਣਾ ਸ਼ੁਰੂ ਹੋਇਆ ਜਦੋਂ ਸੰਘਰਸ਼ ਕਮੇਟੀ ਵਾਲੇ ਵੀ ਕੁਝ ਮਾਹਿਰ ਲੋਕਾਂ ਤੋ ਅਜਿਹੀਆਂ ਵਸੀਹਤਾਂ ਤਿਆਰ ਕਰਵਾਉਂਦੇ ਫਿਰਦੇ ਵੇਖੇ ਗਏ ਕਿ ਜਿਸ ਵਿਚ ਮਰਨ ਵਰਤ ਦੀ ਜਿੰਮੇਵਾਰੀ ਗੁਰਬਖਸ਼ ਸਿੰਘ ਦੇ ਸਿਰ ਹੀ ਆਵੇਕਿਤੇ ਅਸੀਂ ਉਲਝ ਨਾ ਜਾਈਏਸੋ ਇਮਾਨਦਾਰੀ ਕਿਤੇ ਵੀ ਨਹੀ ਸੀਸਾਰੇ ਸੰਘਰਸ਼ ਨੂੰ ਗਲੋਂ ਲਾਹੁਣ ਲੱਗੇ ਹੋਏ ਸਨਪਹਿਲੇ ਪੰਜ ਮੈਂਬਰਾਂ ਦੀ ਕਾਰਗੁਜਾਰੀ ਤਾਂ ਜਿਵੇਂ ਦੀ ਹੈ ਸਾਹਮਣੇ ਦਿਸ ਹੀ ਰਹੀ ਸੀਪਰ ਲੋਕਾਂ ਦੀ ਤੱਸਲੀ ਵਾਸਤੇ ਦੋ ਮੈਂਬਰ ਅਮਰੀਕ ਸਿੰਘ ਅਜਨਾਲਾ ਤੇ ਬੀਬੀ ਕਸ਼ਮੀਰ ਕੌਰ ( ਸਾਡਾ ਹੱਕ ਫਿਲਮ ) ਨੂੰ ਵੀ ਨਾਲ ਜੋੜਿਆ ਗਿਆਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾਅਨਾੜੀ ਖਿਲਾੜੀ ਫਾਉਲ ਹੀ ਖੇਡ ਖੇਡਦੇ ਰਹੇਅਖੀਰ ਜਦੋਂ ਅਖੌਤੀ ਸੰਤ ਸਮਾਜ ਦੇ ਆਗੂ ਹਰੀ ਸਿੰਘ ਰੰਧਾਵਾ, ਇਕਬਾਲ ਸਿੰਘ ਰਤਵਾੜਾ ਦੇ ਹਥ ਚਾਬੀ ਆ ਗਈ ਤਾਂ ਦਿੱਸਣ ਲੱਗ ਪਿਆ ਸੀ ਕਿ ਹੁਣ ਕੀਹ ਹੋਵੇਗਾਅੰਤ ਵਿਚ ਜਦੋਂ ਸੰਘਰਸ਼ਾਂ ਨੂੰ ਨਿਬੇੜਨ ਦੇ ਮਾਹਿਰ ਭਾਈ ਮੋਹਕਮ ਸਿੰਘ ਤੇ ਕਰਨੈਲ ਸਿੰਘ ਪੀਰਮੁਹੰਮਦ ਦਾ ਪਹਿਰਾ ਵੀ ਲੱਗ ਗਿਆ ਤਾਂ ਫਿਰ ਜਥੇਦਾਰਾਂ ਵਾਸਤੇ ਮੈਦਾਨ ਸਾਫ਼ ਹੋ ਗਿਆ ਸੀ ਤੇ ਸਰਕਾਰ ਦਾ ਕੰਮ ਸੌਖਾ ਹੋ ਗਿਆ ਸੀਸਭ ਨੂੰ ਅੰਦਰੂਨੀ ਖੁਸ਼ੀ ਸੀ ਕਿ ਚੱਲੋ ਨਾਲੇ ਸਰਕਾਰ ਖ਼ੁਸ਼ ਨਾਲੇ ਜਥੇਦਾਰ ਖੁਸ਼ ਸੰਗਤ ਦਾ ਕੀਹ ਹੈ ਜਦੋਂ ਮਰਜ਼ੀ ਬੁੱਧੂ ਬਣਾ ਲਵੋ
ਇਸ ਵਾਸਤੇ ਹੀ ਪੈਰੋਲ (ਪਰ ਓਹ ਵੀ ਚਾਰ ਸਿੰਘਾਂ ਦੀ) ਤੇ ਸਬਰ ਕਰਕੇ ਸਭ ਨੇ ਜਾਣ ਛੁਡਵਾਈਅਖੀਰਲੇ ਦਿਨਾਂ ਵਿਚ ਤਾਂ ਗੁਰਬਖਸ਼ ਸਿੰਘ ਨੂੰ ਵੀ ਜੀਵਨ ਦਾ ਮੋਹ ਜਾਗ ਪਿਆ ਸੀ ਤੇ ਛੁਡਾ ਛੁਡਾ ਕੇ ਭੱਜ ਰਿਹਾ ਸੀ ਓਧਰ ਸਰਕਾਰ ਦੀ ਪੈਰਵੀ ਕਰ ਰਹੇ ਸੰਤ ਸਮਾਜ ਤੇ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਕੇਸਗੜ ਸਾਹਿਬ ਨੇ ਮੌਕਾ ਸੰਭਾਲ ਕੇ ਬਾਦਲਾਂ ਦੇ ਬਾਗ ਦੇ ਕਿੰਨੂੰਆਂ ਦੇ ਜੂਸ ਵਿਚ, ਸਿਖ ਭਾਵਨਾਵਾਂ ਨੂੰ ਨਮਕ ਵਾਂਗੂੰ ਘੋਲਕੇ, ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਰੁਤਬੇ ਦੀ ਬਰਫ਼ ਵਿਚ ਪਾਕੇ ਗੁਰਬਖਸ਼ ਸਿੰਘ ਨੂੰ ਪਿਆ ਦਿੱਤਾਸਿੱਖ ਜਜਬਾਤਾਂ ਦਾ ਅਛੋਪਲੇ ਜਿਹੇ ਹੀ ਕਤਲ ਕਰ ਦਿਤਾ ਗਿਆਪੈਰੋਲ ਨੂੰ ਰਿਹਾਈ ਓਹ ਵੀ ਚਾਰ ਸਿੰਘਾਂ ਦੀ ਦੂਜਿਆਂ ਦਾ ਜ਼ਿਕਰ ਹੀ ਨਹੀ ,ਫਿਰ ਪੰਥ ਦਰਦੀਆਂ ਦੇ ਮੁੰਹ ਬੰਦ ਕਰਨ ਵਾਸਤੇ ਅਤੇ ਬੇਬਾਕ ਕਲਮਾਂ ਦੀ ਸਿਆਹੀ ਤੇ ਰਿਹਾਈਆਂ ਹੋਣ ਜਾਣ ਦੀ ਆਸ ਦਾ ਸਿਆਹੀ ਚੂਸ ਫੇਰ ਦਿੱਤਾ ਤਾਂ ਕਿ ਮਾਮਲਾ ਠੰਡੇ ਬਸਤੇ ਪੈ ਜਾਵੇਅੱਜ ਬਾਦਲ ਦੇ ਬਿਆਨਾਂ ਨੇ ਸਭ ਦੀ ਫੂਕ ਕੱਢ ਦਿੱਤੀ ਹੈਜੇ ਮੇਰੇ ਵਰਗੇ ਨੇ ਇਹ ਕਿਹਾ ਕਿ ਸੰਤ ਸਮਾਜ਼ ਤੇ ਤਖ਼ਤਾਂ ਦੇ ਜਥੇਦਾਰ ਬਾਦਲ ਨੂੰ ਵਿਧਾਨਸਭਾ ਵਿਚ ਰਿਹਾਈ ਦਾ ਮਤਾ ਪਾਉਣ ਵਾਸਤੇ ਕਹਿਣ ਤਾਂ ਏਜੰਸੀ ਦਾ ਬੰਦਾ ਹੋਣ ਦੇ ਦੋਸ਼ ਲਾਕੇ ਆਵਾਜ ਨੂੰ ਦਬਾਉਣ ਦਾ ਯਤਨ ਕੀਤਾ ਗਿਆ
ਲੇਕਿਨ ਅੱਜ ਤੱਕ ਦੋ ਸਿੰਘਾਂ ਦੀ ਤਾਂ ਕੀਹ ਹੋਣੀ ਸੀ ਜਿਹੜੇ ਚਾਰ ਪੈਰੋਲ ਤੇ ਬਾਹਰ ਆਏ, ਓਹ ਆਪਣੇ ਘਰਾਂ ਵਿਚ ਨਜ਼ਰਬੰਦ ਰਹੇ ਜੇਲ ਵਿਚ ਤਾਂ ਓਹ ਇੱਕ ਦੂਸਰੇ ਨੂੰ ਮਿਲਦੇ ਸਨ ਬਾਹਰ ਆਕੇ ਸਰਕਾਰ ਨੇ ਇਹਨਾਂ ਨੂੰ ਇਕਠੇ ਹੀ ਨਾ ਹੋਣ ਦਿੱਤਾਦਰਬਾਰ ਸਾਹਿਬ ਦੇ ਦਰਸ਼ਨਾਂ ਜਾ ਕਿਤੇ ਰਿਸ਼ਤੇਦਾਰੀ ਵਿਚ ਜਾਣ ਵਾਸਤੇ ਸਾਰਾ ਸਾਰਾ ਦਿਨ ਅਫਸਰਾਂ ਦੇ ਬੂਹੇ ਤੇ ਅੱਡੀਆਂ ਰਗੜਦੇ ਰਹੇ ਪਰ ਇਜਾਜਤ ਹੀ ਨਹੀ ਮਿਲਦੀ ਸੀ ਨਿਰਾਸਤਾ ਹੀ ਪੱਲੇ ਪੈਦੀ ਰਹੀਓਹਨਾਂ ਵਿਚੋਂ ਪਹਿਲਾ ਸਿੰਘ ਭਾਈ ਗੁਰਮੀਤ ਸਿੰਘ ਅੱਜ ਵਾਪਿਸ ਜੇਲ ਜਾ ਰਿਹਾ ਹੈਸਾਰੀ ਕੌਮ ਨਮੋਸ਼ੀ ਦੀ ਚਾਦਰ ਥੱਲੇ ਸਿਰ ਲਕੋਈ ਵੇਖਦੀ ਰਹੇਗੀਵਾਰੋ ਵਾਰੀ ਚਾਰ ਸਿੰਘ ਫਿਰ ਜੇਲ ਦੀ ਕਾਲ ਕੋਠੜੀ ਵਿਚ ਚਲੇ ਜਾਣਗੇਕੁਝ ਲੋਕ ਬੇਸ਼ਰਮੀ ਢਕਣ ਵਾਸਤੇ ਇਹ ਆਖਣਗੇ ਕਿ ਚਲੋ ਜੀ ਗੁਰਬਖਸ਼ ਸਿੰਘ ਨੇ ਇੱਕ ਵਾਰ ਸਿੰਘਾਂ ਨੂੰ ਘਰਦਿਆਂ ਨੂੰ ਤਾਂ ਮਿਲਾ ਦਿੱਤਾਪਰ ਜੇ ਗੁਰਬਖਸ਼ ਸਿੰਘ ਤੇ ਸੰਘਰਸ਼ ਕਮੇਟੀ ਥੋੜਾ ਜਿਹਾ ਹੋਰ ਸਬਰ ਕਰ ਲੈਂਦੇ ਤੇ ਸੰਤ ਸਮਾਜ ਅਤੇ ਜਥੇਦਾਰਾਂ ਦੀਆਂ ਚਾਲਾਂ ਤੋਂ ਬਚ ਜਾਂਦੇ ਤਾਂ ਬਾਦਲਾਂ ਨੂੰ ਗੋਡੇ ਟੇਕਣੇ ਪੈਣੇ ਸਨ ਤੇ ਗੱਲ ਕਿਸੇ ਬੰਨੇ ਲੱਗਣੀ ਸੀਲੇਕਿਨ ਇਥੇ ਤਾਂ ਚੋਰਾਂ ਨਾਲੋਂ ਪੰਡ ਕਾਹਲੀ ਹੋਈ ਪਈ ਸੀਹੁਣ ਸਿਰਫ ਚਾਰ ਜਾਂ ਛੇ ਸਿੰਘਾਂ ਦੀ ਰਿਹਾਈ ਦੀ ਗੱਲ ਨਹੀ ਮੁੱਕੀਸਗੋਂ ਕੌਮ ਦੇ ਅੱਗੇ ਦਾ ਜਲੂਸ ਨਿਕਲ ਗਿਆ ਹੈਸਿਖਾਂ ਦਾ ਭਰੋਸਾ ਟੁੱਟ ਗਿਆ ਹੈ
ਇੱਕ ਬਦਯਕੀਨੀ ਨੇ ਜਨਮ ਲੈ ਲਿਆ ਹੈਹੁਣ ਜੇ ਕੋਈ ਸੰਘਰਸ਼ ਵਾਸਤੇ ਆਵਾਜ ਮਾਰੇਗਾ ਤਾਂ ਸ਼ੇਰ ਆਇਆ ਸ਼ੇਰ ਆਇਆ ਦੀ ਆਜੜੀ ਦੀ ਕਹਾਣੀ ਵਾਂਗੂੰ ਕਿਸੇ ਨੇ ਯਕੀਨ ਹੀ ਨਹੀ ਕਰਨਾਸ਼ਹੀਦੀ ਤਾਂ ਗੁਰਬਖਸ਼ ਸਿੰਘ ਦੀ ਕਿਸੇ ਕੀਮਤ ਤੇ ਵੀ ਹੋਣੀ ਹੀ ਨਹੀ ਸੀ ਕਿਉਂਕਿ ਸਰਕਾਰ ਨੇ ਅਜਿਹਾ ਕਿਸੇ ਵੀ ਸੂਰਤ ਵਿੱਚ ਨਹੀ ਹੋਣ ਦੇਣਾ ਸੀਪਰ ਹੁਣ ਇਹ ਭਰੋਸਾ ਬਹਾਲ ਕਰਨ ਵਾਸਤੇ ਇੱਕ ਨਹੀ ਕਈ ਸ਼ਹੀਦੀਆਂ ਵੀ ਹੋ ਸਕਦੀਆਂ ਹਨਕੌਮ ਜਬਰ ਨਾਲ ਕਦੇ ਨਹੀ ਦਬਦੀਪਰ ਜਦੋਂ ਕੁਝ ਆਪਣੇ ਹੀ ਕੌਮ ਦੇ ਪਾਕ ਦਾਮਨ ਤੇ ਕਾਲੇ ਦਾਗ ਲਾ ਦੇਣ ਤਾਂ ਫਿਰ ਕੁਝ ਕੌਮੀ ਪ੍ਰਵਾਨਿਆਂ ਨੂੰ ਆਪਣੇ ਖੂਨ ਨਾਲ ਧੋਣੇ ਪੈਂਦੇ ਹਨਅੱਜ ਅਦਾਰਾ ਪਹਿਰੇਦਾਰ ਦੇ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਨੇ ਜਿਥੇ ਬੰਦੀ ਸਿੰਘਾਂ ਦੀ ਮੁੜ ਜੇਲਵਾਪਸੀ ਸਬੰਧੀ ਕੌਮ ਨੂੰ ਜਗਾਉਣ ਦਾ ਇੱਕ ਉਪਰਾਲਾ ਕੀਤਾ ਹੈ, ਉਥੇ ਸੰਗਤਾਂ ਨੂੰ ਗੁਰਬਖਸ਼ ਸਿੰਘ ਦੇ ਅਧੂਰੇ ਕਾਰਜ਼ ,ਅਖੌਤੀ ਸੰਤ ਸਮਾਜ਼ ,ਤਖਤਾਂ ਦੇ ਜਥੇਦਾਰਾਂ , ਸੰਘਰਸ਼ ਕਮੇਟੀ ਦੇ ਮੈਂਬਰਾਂ ਅਤੇ ਓਹਨਾਂ ਅਖੌਤੀ ਪੰਥ ਦਰਦੀਆਂ ਦੀ ਜਿਹੜੇ ਅੰਦਰੋਂ ਬਾਦਲ ਤੇ ਸਰਕਾਰ ਸਰਪ੍ਰਸਤ ਹਨ ,ਦੀ ਜਵਾਬਦੇਹੀ ਕਰਨ ਵਾਸਤੇ ਸਿਰਫ ਵੰਗਾਰਿਆ ਹੀ ਨਹੀ ਸਗੋਂ ਸਰਕਾਰ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਤੁਸੀਂ ਚੰਦ ਲੋਕਾਂ ਨੂੰ ਖਰੀਦਕੇ ਕੌਮੀ ਜਜਬਾਤਾਂ ਦਾ ਸੌਦਾ ਨਹੀ ਕਰ ਸਕਦੇਹਾਲੇ ਬਹੁਤ ਸਾਰੇ ਸਿੱਖ ਜਾਗਦੇ ਹਨਜੋ ਸਮੇਂ ਦੀਆਂ ਹਕੂਮਤਾਂ ਨਾਲ ਦੋ ਦੋ ਹੱਥ ਕਰਨੇ ਜਾਣਦੇ ਹਨ
ਅੱਜ ਕੌਮ ਜਵਾਬ ਮੰਗਦੀ ਹੈ ਭਾਈ ਗੁਰਬਖਸ਼ ਸਿੰਘ ਤੋਂ ਪਤਾ ਨਹੀ ਅੱਜ ਕਿਸ ਗੱਲ ਦੇ ਸ਼ੁਕਰਾਨਾ ਸਮਾਗਮ ਹੋ ਰਹੇ ਹਨ, ਕਿਸ ਪ੍ਰਾਪਤੀ ਵਾਸਤੇ ਘੋੜੇ ਭੇਂਟ ਕੀਤੇ ਜਾ ਰਹੇ ਹਨ, ਕਿਹੜੀ ਜੰਗ ਦੀ ਜਿੱਤ ਦੀ ਖੁਸ਼ੀ ਵਿਚ ਸੋਨੇ ਦੇ ਤਮਗੇ ਦਿੱਤੇ ਜਾ ਰਹੇ ਹਨ, ਬੜੀ ਹੈਰਾਨੀ ਦੀ ਗੱਲ ਹੈ ਸਿੰਘ ਜੇਲ ਜਾ ਰਹੇ ਹਨ ਅਸੀਂ ਸ਼ੁਕਰਾਨੇ ਕਰ ਰਹੇ ਹਾਂਬਸ ਇਸ ਗੱਲ ਦਾ ਸ਼ੁਕਰਾਨਾਂ ਕਿ ਗੁਰਬਖਸ਼ ਸਿੰਘ ਦੀ ਜਾਨ ਬਚ ਗਈ ਜਾਂ ਸੰਘਰਸ਼ ਤੋਂ ਖਹਿੜਾ ਛੁੱਟ ਗਿਆ ? ਸਿੰਘ ਤਾਂ ਫਿਰ ਜੇਲ ਜਾ ਰਹੇ ਹਨ ,ਸੰਘਰਸ਼ ਕਮੇਟੀ ਦੱਸੇ ਕੀ ਬਾਦਲਾਂ ਨਾਲ ਕੀਹ ਸੌਦੇਬਾਜ਼ੀ ਹੋਈ ਸੀ ਕਿ ਕੁੱਝ ਦਿਨਾਂ ਦੀ ਪੈਰੋਲ ਦੇਕੇ ਸੰਘਰਸ਼ ਦਾ ਬੇੜਾ ਗਰਕ ਕਰ ਦਿੱਤਾ ਜਾਵੇਅਕਾਲ ਤਖਤ ਸਾਹਿਬ ਅਤੇ ਕੇਸਗੜ ਸਾਹਿਬ ਦੇ ਜਥੇਦਾਰ ਜਵਾਬ ਦੇਣ ਕਿ ਬਾਦਲਾਂ ਦੇ ਝੂਠ ਨੂੰ ਅਕਾਲ ਤਖਤ ਦੇ ਸਪੀਕਰ ਰਾਹੀਂ ਬੋਲਕੇ ਸੱਚ ਸਾਬਤ ਕਰਕੇ ਸਿਖਾਂ ਨੂੰ ਗੁੰਮਰਾਹ ਕਰਨਾ , ਸਿਰਫ ਅਰਦਾਸ ਤੁੜਵਾਉਣ ਤੇ ਸੰਘਰਸ਼ ਨੂੰ ਡੋਬਣਾ ਹੀ ਉਹਨਾਂ ਦੀ ਜਿੰਮੇਵਾਰੀ ਸੀ? ਸੰਤ ਸਮਾਜ ਨੂੰ ਸਿਰਫ ਬਾਦਲ ਦੀ ਰਾਜ ਗੱਦੀ ਦਾ ਹੀ ਫਿਕਰ ਹੈ ਕਿ ਕਿਤੇ ਆਰ.ਐਸ.ਐਸ. ਨਾਲੋ ਸਾਂਝ ਨਾ ਟੁੱਟ ਜਾਵੇ
ਜਾਗੋ ਖਾਲਸਾ ਜੀ ਜਿਹੜੇ ਸਿੰਘ ਨਜ਼ਰਬੰਦ ਹਨ ਤੇ ਅਦਾਲਤੀ ਸਜਾ ਦੇ ਹੁਕਮ ਦੀ ਤਮੀਲ ਵੀ ਕਰ ਚੁਕੇ ਹਨਪਰ ਫਿਰ ਵੀ ਤਸੀਹੇ ਭੋਗ ਰਹੇ ਹਨ ਉਹਨਾਂ ਨੇ ਕਿਸੇ ਜਮੀਨ , ਪਲਾਟ ਜਾ ਵੋਟਾਂ ਦੇ ਵਾਸਤੇ ਕੋਈ ਕਤਲ ਨਹੀ ਕੀਤਾਸਗੋਂ ਕੌਮੀ ਹਿੱਤ ਵਿਚ ਫਰਜ਼ ਨਿਭਾਏ ਹਨਅੱਜ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਨੇ ਵੀ ਫ਼ਰਾਖ ਦਿਲੀ ਵਿਖਾਉਂਦਿਆਂ ਇਹਨਾਂ ਦੀ ਰਿਹਾਈ ਤੇ ਕੋਈ ਇਤਰਾਜ਼ ਨਾ ਹੋਣ ਦੀ ਗੱਲ ਕਰ ਦਿੱਤੀ ਹੈਫਿਰ ਨੁਕਸ ਕਿੱਥੇ ਹੈ ? ਸਾਡੀ ਕੌਮ ਦੇ ਉਹਨਾਂ ਗਦਾਰਾਂ ਵਿਚ ਹੈ ਜਿਹੜੇ ਆਰ ਐਸ ਐਸ ਦੇ ਵਰਕਰ ਬਣਕੇ ਕੰਮ ਕਰ ਰਹੇ ਹਨਨੁਕਸ ਜਥੇਦਾਰਾਂ ,ਸੰਤ ਸਮਾਜ , ਸੰਘਰਸ਼ ਕਮੇਟੀ ਤੇ ਗੁਰਬਖਸ਼ ਸਿੰਘ ਵਿਚ ਸਾਂਝੇ ਤੌਰ ਤੇ ਹੈ ਜਿਹਨਾਂ ਨੇ ਕੌਮੀ ਹਿੱਤਾਂ ਦੀ ਪ੍ਰਵਾਹ ਨਹੀ ਕੀਤੀਸਿਰਫ ਬਾਦਲ ਦੀ ਕੁਰਸੀ ਹੀ ਵੇਖੀ ਹੈਸੋ ਆਓ ਅੱਜ ਸਾਰੇ ਜਿਲਾ ਹੈਡਕਵਾਟਰਾਂ ਤੇ ਡਿਪਟੀ ਕਮਿਸ਼ਨਰਾਂ ਰਾਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਸੰਕੇਤਕ ਮਾਤਰ ਇੱਕ ਵੰਗਾਰ ਪੱਤਰ ਦੇਈਏ ਅਤੇ ਸਰਕਾਰ ਨੂੰ ਸਿੰਘਾਂ ਦੀ ਰਿਹਾਈ ਨਾ ਕਰਨ ਬਦਲੇ ਇੱਕ ਅਮੁੱਕ ਸੰਘਰਸ਼ ਦਾ ਬਿਗਲ ਵਜਾਉਣ ਤੋਂ ਪਹਿਲਾਂ ਖਬਰਦਾਰ ਕਰ ਦੇਈਏ ਕਿ ਜੇ ਸਰਕਾਰ ਕੁਝ ਨਹੀ ਕਰਦੀ ਤਾਂ ਫਿਰ ਪੰਥਕ ਜੁਗਤ ਰਹੀ ਜੰਡ ਨਾਲ ਬੰਨ ਕੇ ਸੜਣ ਵਾਲੇ ਦਿਨ 21 ਫਰਵਰੀ ਨੂੰ ਸਰਕਾਰ ਨਾਲ ਆਰ ਪਾਰ ਦੀ ਲੜਾਈ ਦਾ ਬਿਗਲ ਵਜਾ ਦੇਈਏ
ਜਲ ਜਾਏਂਗੇ ਹਮ ਤੋ ਯੂੰ ਹੀ ਮਹਿਤਾਬੀ ਕੀ ਤਰਹਿ ਰੰਗ ਬਿਖ਼ੇਰਤੇ ਹੂਏ, ਮਗਰ ਛੋਡ ਜਾਏਂਗੇ ਥੋਡੀ ਕਾਲਖ਼ ਬਾਕੀ ਤੇਰੇ ਚਿਹਰੇ ਪੇ ਕਾਲਾ ਨਿਸ਼ਾਂ ਲਗਾਨੇ ਕੇ ਲੀਏ , ਰਬ ਰਾਖਾ !
ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ
   93161 76519

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.