ਕੈਟੇਗਰੀ

ਤੁਹਾਡੀ ਰਾਇ



ਗਗਨਦੀਪ ਸਿੰਘ
ਸਿੱਖ ਧਰਮ, ਲੰਗਰ ਅਤੇ ਕਾਮਰੇਡੀ ਸੋਚ
ਸਿੱਖ ਧਰਮ, ਲੰਗਰ ਅਤੇ ਕਾਮਰੇਡੀ ਸੋਚ
Page Visitors: 2877

 

ਸਿੱਖ ਧਰਮ, ਲੰਗਰ ਅਤੇ ਕਾਮਰੇਡੀ ਸੋਚ
ਗਗਨਦੀਪ ਸਿੰਘ

ਅਲ ਜਜ਼ੀਰਾ ਅਖਬਾਰ ਵਲੋਂ ਸਿੱਖ ਧਰਮ ਵਿੱਚ ਚਲਾਏ ਜਾ ਰਹੇ ਲੰਗਰ ਬਾਰੇ ਕਾਫੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਜਿਸ ਨੂੰ ਪੜ੍ਹਕੇ ਸਿੱਖ ਧਰਮ ਨੂੰ ਬਦਨਾਮ ਕਰਨ ਵਾਲਿਆਂ ਦੇ ਇੱਕ ਵਾਰ ਫਿਰ ਜ਼ੋਰਦਾਰ ਢਿੱਡ ਪੀੜ੍ਹ ਹੋਈ ਹੈ ।
ਕੁਝ ਕੁ “ਭਾਰਤ ਮਾਤਾ ਦੇ ਸਪੂਤਾਂ” ਨੇ “ਹਿੰਦੋਸਤਾਨ” ਵਿਚਲੇ ਗਰੀਬ ਬੱਚਿਆਂ ਦੀਆਂ ਫੋਟੋਆਂ ਪਾਈਆਂ ਹਨ ,ਜੋ ਕੇ ਭੁਖਮਰੀ ਦਾ ਸ਼ਿਕਾਰ ਹਨ ਅਤੇ ਓਹਨਾਂ ਦਾ ਤਰਕ ਹੈ, ਕਿ ਜੇਕਰ ਸਿੱਖ ਧਰਮ ਮੁਫਤ ਲੰਗਰ ਦਿੰਦਾ ਹੈ ਤਾਂ ਇਹ ਬੱਚੇ ਭੁੱਖੇ ਕਿਓਂ ਮਰ ਰਹੇ ਹਨ?

ਸਿੱਖ ਧਰਮ ਦੀ ਚੜ੍ਹਦੀ ਕਲਾ ਨੂੰ ਨਫਰਤ ਕਰਨ ਵਾਲਿਆਂ ਲਈ ਜਵਾਬ ਇਹ ਹੈ, ਕਿ ਗੁਰਦਵਾਰਿਆਂ ਦੇ ਦੁਆਰ ਹਰ ਇੱਕ ਇਨਸਾਨ ਲਈ ਤੇ ਖੁੱਲੇ ਹਨ । ਪਰ ਜਿਹੜੇ ਤੁਹਾਡੇ ਵਰਗੇ ਨਾਸਤਿਕ ਆਪਣੇ ਬੱਚਿਆਂ ਨੂੰ ਸਿੱਖ ਧਰਮ ਨਾਲ ਨਫ਼ਰਤ ਕਰਨੀ ਸਿਖਾ ਦਿੰਦੇ ਹਨ, ਓਹ ਲੋਕ ਸਾਂਝੀਵਾਲਤਾ ਦੇ ਪ੍ਰਤੀਕ ਗੁਰਦਵਾਰਿਆਂ ਵਿੱਚ ਵੀ ਨਹੀਂ ਜਾਂਦੇ । ਕੀ ਹੁਣ ਤੁਹਾਡੇ ਵਲੋਂ ਆਸ ਕੀਤੀ ਜਾਂਦੀ ਹੈ ਕਿ ਸਿੱਖਾਂ ਨੂੰ ਇਕੱਲੇ ਇਕੱਲੇ ਘਰ ਦਾ ਕੁੰਡਾ ਖੜਕਾ ਕੇ ਲੰਗਰ ਵਰਤਾਉਣ ਜਾਣਾ ਚਾਹੀਦਾ ਹੈ ? ਸਿੱਖਾਂ ਦੀ ਇੰਨੀ ਗਿਣਤੀ ਨਹੀਂ ਹੈ, ਕਿ ਪੂਰੇ ਭਾਰਤ ਦੇ ਬੱਚਿਆਂ ਨੂੰ ਲਭ ਲਭ ਕੇ ਲੰਗਰ ਛਕਾਇਆ ਜਾ ਸਕੇ।
ਭਾਰਤ ਵਿੱਚ ਸਿੱਖਾਂ ਦੀ ਵਸੋਂ ਸਿਰਫ 1.7% ਹੈ ਤੇ ਪੂਰੇ ਪੰਜਾਬ ਕੋਲ ਖੇਤੀਬਾੜੀ ਲਈ ਕੁੱਲ ਭਾਰਤ ਦਾ 1.5% ਹੈ, ਪਰ ਭਾਰਤ ਦੇ ਲੋਕਾਂ ਨੂੰ ਰਜਾਉਣ ਵਿੱਚ ਇਹਨਾਂ ਦਾ ਯੋਗਦਾਨ 70% ਹੈ । ਸਿਰਫ ਇੱਕ ਗੁਰਦਵਾਰੇ ਵਿੱਚ ਹੀ 1 ਲੱਖ ਤੋਂ ਵਧ ਪ੍ਰਾਣੀਆਂ ਨੂੰ ਇੱਕ ਦਿਨ ਵਿੱਚ ਮੁਫਤ ਲੰਗਰ ਛਕਾਇਆ ਜਾਂਦਾ ਹੈ । ਇਸ ਤੋਂ ਇਲਾਵਾ ਹੋਰ ਹਜ਼ਾਰਾਂ ਗੁਰਦਵਾਰਿਆਂ ਵਿੱਚ ਲੰਗਰ ਚਲਦੇ ਹਨ, ਜਿੱਥੇ ਕੁੱਲ ਮਿਲਾ ਕੇ ਲੱਖਾਂ ਹੋਰ ਪ੍ਰਾਣੀ ਹਰ ਦਿਨ ਲੰਗਰ ਛਕਦੇ ਹਨ ।

ਸਿੱਖ ਧਰਮ ਤੇ ਸਿੱਖ ਕੌਮ ਨੂੰ ਭੰਡਣ ਵਾਲੇ ਨਾਸਤਿਕ ਤੇ ਹੋਰ ਧਰਮਾਂ ਵਾਲੇ ਆਪ ਕਿਹੜੀ ਲੋਕ ਸੇਵਾ ਕਰਦੇ ਹਨ ? ਆਹ ਸਿੱਖੀ ਵਿਰੋਧੀ ਲੋਕ ਜਿਹੜੀਆਂ ਫੋਟੋਆਂ ਸੋਸ਼ਲ ਸਾਇਟਾਂ ਉੱਪਰ ਪਾ ਰਹੇ ਹਨ, ਓਹਨਾਂ ਵਿੱਚ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ, ਕਿ ਇਹ ਗਰੀਬ ਬੱਚੇ ਪੰਜਾਬ ਨਾਲ ਸਬੰਧਿਤ ਨਹੀਂ ਹਨ ਅਤੇ ਇਹ ਭਾਰਤ ਦੇ ਹੋਰਨਾ ਇਲਾਕਿਆਂ ਨਾਲ ਸਬੰਧਿਤ ਹਨ, ਜਿਥੇ ਇੱਕ ਹੋਰ ਧਰਮ ਦਾ 80.5% ਹਿੱਸਾ ਵਸਦਾ ਹੈ । ਕੀ 80.5% ਵਸੋਂ ਵਾਲੇ ਧਰਮ ਵਾਲਿਆਂ ਦਾ ਕੋਈ ਫਰਜ਼ ਨਹੀਂ ਕਿ ਓਹ ਇਹਨਾਂ ਭੁੱਖੇ ਬੱਚਿਆਂ ਦਾ ਢਿੱਡ ਭਰਨ ? 80.5% ਵਸੋਂ ਵਾਲੇ ਧਰਮ ਦੇ ਝੋਲੀ ਚੁੱਕ ਤੇ ਚਮਚਾਗਿਰੀ ਕਰਨ ਵਾਲੇ ਨਾਸਤਿਕ ਕਦੀਂ ਆਪਣੇ ਆਕਾਵਾਂ ਬਾਰੇ ਜ਼ੁਬਾਨ ਕਿਓਂ ਨਹੀਂ ਖੋਲਦੇ ? ਪੂੰਜੀਵਾਦ ਦੇ ਵਿਰੋਧੀ ਅਖਵਾਉਣ ਵਾਲੇ ਅਤੇ ਬਰਾਬਰਤਾ ਦੇ ਝੂਠੇ ਨਾਹਰੇ ਮਾਰਨ ਵਾਲੇ ਆਪ ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਵਿੱਚ ਔਡੀ Q7 ਵਰਗੀਆਂ ਲਗਜ਼ਰੀ ਗੱਡੀਆਂ ਦਾ ਆਨੰਦ ਮਾਣਦੇ ਹਨ ਤੇ ਕਿਸੇ ਗਰੀਬ ਨੂੰ ਇੱਕ ਚੁਆਨੀ ਨੀ ਦਿੰਦੇ, ਪਰ ਹਮੇਸ਼ਾਂ ਸਾਂਝੀਵਾਲਤਾ ਦੇ ਪ੍ਰਤੀਕ ਤੇ ਸਭ ਨੂੰ ਮਾਣ ਸਨਮਾਣ ਦੇਣ ਵਾਲੇ ਸਿੱਖ ਧਰਮ ਦੇ ਵਿਰੋਧ ਵਿੱਚ ਘਟੀਆ ਚਾਲਾਂ ਚਲਦੇ ਰਹਿੰਦੇ ਹਨ । ਸਿੱਖ ਧਰਮ ਪ੍ਰਤੀ ਇਹ ਅਖੌਤੀ ਵਿਦਵਾਨਾਂ ਦੀ ਬੋਲਬਾਣੀ ਦੇਖਕੇ ਹਰ ਇਨਸਾਨ ਨੂੰ ਸ਼ਰਮ ਆ ਜਾਂਦੀ ਹੈ ਪਰ ਇਹਨਾਂ ਨੂੰ ਸ਼ਰਮ ਕਦੇ ਨੀ ਆਉਂਦੀ ਸਿੱਖ ਧਰਮ ਨੂ ਗਾਹਲਾਂ ਕਢਣ ਵੇਲੇ ।
ਫੋਟੋਆਂ ਪਾ ਕੇ ਸਿੱਖ ਧਰਮ ਨੂੰ ਭੰਡਣ ਦੀ ਬਜਾਏ ਇਹਨਾਂ ਗਰੀਬ ਬੱਚਿਆਂ ਦੀ ਮਦਦ ਕਰੋ । ਗੁਰਦਵਾਰਿਆਂ ਵਿੱਚ ਲੰਗਰ ਖੁੱਲੇ ਹਨ । ਓਹਨਾਂ ਬੱਚਿਆਂ ਨੂੰ ਗੁਰਦਵਾਰੇ ਲਿਆਓ, ਆਪ ਵੀ ਲੰਗਰ ਛਕੋ ਤੇ ਓਹਨਾਂ ਨੂੰ ਵੀ ਛਕਾਓ । ਜੇਕਰ ਬੱਚੇ ਨਹੀਂ ਆ ਸਕਦੇ ਤਾਂ ਓਹਨਾਂ ਲਈ ਲੰਗਰ ਦਾ ਪ੍ਰਬੰਧ ਕਰਕੇ ਦਿਓ । ਜੇਕਰ ਓਸ ਇਲਾਕੇ ਵਿੱਚ ਗੁਰਦਵਾਰਾ ਨਹੀਂ ਹੈ, ਤਾਂ ਆਪਣੀ ਜੇਬ ਢਿੱਲੀ ਕਰਕੇ ਓਹਨਾਂ ਬੱਚਿਆਂ ਦਾ ਢਿੱਡ ਭਰੋ, ਤਾਂਕਿ ਜ਼ਿੰਦਗੀ ਵਿੱਚ ਕੋਈ ਭਲੇ ਦਾ ਕੰਮ ਤੁਹਾਡੇ ਲੇਖੇ ਲੱਗ ਸਕੇ । ਫੇਸਬੁੱਕ ਤੇ ਸਿੱਖਾਂ ਦੀ ਹਰ ਗੱਲ ਦਾ ਵਿਰੋਧ ਕਰਕੇ ਆਪਣੇ ਆਪ ਨੂੰ ਇਨਕਲਾਬੀ ਹੋਣ ਦਾ ਭਰਮ ਨਾ ਪਾਲੀ ਜਾਓ, ਅਸਲੀ ਜੀਵਨ ਵਿੱਚ ਕੋਈ ਭਲੇ ਦਾ ਕੰਮ ਵੀ ਕਰ ਲਿਆ ਕਰੋ ।
ਕੁਝ ਕੁ ਪੜੇ ਲਿਖਿਆਂ ਨੇ ਤਰਕ ਕੀਤਾ ਹੈ ਕੇ ਕਈ ਲੋਕ ਸਿੱਖੀ ਸਰੂਪ ਵਿੱਚ ਗਲਤ ਕੰਮ ਕਰਦੇ ਹਨ ਇਸੇ ਕਰਕੇ ਓਹ ਗਾਲ੍ਹਾਂ ਕਢਕੇ ਸਿੱਖ ਧਰਮ ਪ੍ਰਤੀ ਨਫ਼ਰਤ ਦਾ ਇਜ਼ਹਾਰ ਕਰਦੇ ਹਨ ।
ਹੁਣ ਮੇਰਾ ਸਵਾਲ ਇਹ ਹੈ, ਕਿ ਜੇਕਰ ਕੋਈ ਕਾਰ ਚਾਲਕ ਲਾਲ ਬੱਤੀ ਪਾਰ ਕਰ ਜਾਵੇ ਚੌੰਕ ਵਿੱਚ, ਤਾਂ ਕਸੂਰ ਚਾਲਕ ਦਾ ਹੈ ਜਾਂ ਕਾਨੂਨ ਦਾ
?
ਜੇਕਰ ਕੋਈ ਅਖੌਤੀ ਜਥੇਦਾਰ ਜਾਂ ਕੋਈ ਅਖੌਤੀ ਸਿੱਖ ਧਰਮ ਦੀ ਪਾਲਣਾਂ ਨਾ ਕਰੇ ਤੇ ਕੋਈ ਪੁੱਠਾ ਕੰਮ ਕਰੇ ਤਾਂ ਕਸੂਰ ਓਸ ਆਦਮੀ ਦਾ ਹੈ ਨਾ ਕਿ ਧਰਮ ਦਾ । ਗਾਹਲਾਂ ਓਸ ਜਥੇਦਾਰ ਜਾਂ ਵਿਅਕਤੀ ਨੂੰ ਕਢੋ ਨਾ ਕਿ ਸਿੱਖ ਧਰਮ ਨੂੰ । ਜੇ ਤੁਹਾਡੇ ਵਰਗੇ ਪੜੇ ਲਿਖੇ ਅਖਵਾਉਣ ਵਾਲਿਆਂ ਨੂੰ ਹੀ ਸਮਝ ਨਹੀਂ ਤਾਂ ਹੋਰ ਕਿਸੇ ਕੋਲੋਂ ਕੀ ਆਸ ਰੱਖੀ ਜਾ ਸਕਦੀ ਹੈ ।
ਨੌਜਵਾਨ ਵੀਰਾਂ ਭੈਣਾਂ ਨੂੰ ਬੇਨਤੀ ਹੈ, ਕਿ ਇੱਕ ਵਾਰੀ ਸਿੱਖ ਇਤਿਹਾਸ ਨੂੰ ਚੰਗੀ ਤਰਾਂ ਪੜੋ, ਆਪਣਾ ਮੂਲ ਪਛਾਣੋ, ਕਿਸੇ ਗਲਤ ਪ੍ਰਭਾਵ ਹੇਠ ਆਕੇ ਆਪਣੇ ਹੀ ਗੁਰੂਆਂ ਵਲੋਂ ਚਲਾਏ ਧਰਮ ਦੇ ਵਿਰੋਧੀ ਨਾ ਬਣੋ, ਦੁਸ਼ਮਣ ਦੀਆਂ ਚਾਲਾਂ ਨੂੰ ਸਮਝੋ, ਦੁਸ਼ਮਣ ਵਿੱਚ ਇੰਨੀ ਹਿਮਤ ਨਹੀਂ ਕਿ ਓਹ ਸਿੱਖ ਧਰਮ ਨੂੰ ਖਤਮ ਕਰ ਸਕੇ, ਇਸੇ ਕਰਕੇ ਓਹਨੇ ਸਿੱਖ ਧਰਮ ਵਿਚਲੇ ਇਤਿਹਾਸ ਤੋਂ ਅਨਜਾਣ ਲੋਕਾਂ ਨੂੰ ਸਿੱਖੀ ਖਤਮ ਕਰਨ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ । ਆਪਣੇ ਹੀ ਦੁਸ਼ਮਣ ਦੇ ਹਥਿਆਰ ਨਾ ਬਣੋ । ਤੁਸੀਂ ਓਹਨਾਂ ਸਿੱਖ ਯੋਧਿਆਂ ਦੇ ਵਾਰਿਸ ਹੋ ਜਿਹਨਾਂ ਨੇ ਸਿੱਖ ਧਰਮ ਵਿੱਚ ਆਸਥਾ ਰੱਖ ਕੇ ਇਨਸਾਨਿਤ ਦੀ ਖਾਤਿਰ ਜ਼ੁਲਮ ਦਾ ਨਾਸ਼ ਕੀਤਾ । ਭਾਈ ਬਚਿੱਤਰ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਅਕਾਲੀ ਫੂਲਾ ਸਿੰਘ, ਬਾਬਾ ਦੀਪ ਸਿੰਘ ਜੀ ਹੁਣਾ ਦੇ ਵਾਰਿਸ ਹਾਂ ਅਸੀਂ ਤੇ ਤੁਹਾਨੂੰ ਆਪਣੇ ਆਪ ਉੱਪਰ ਸਿੱਖ ਯੋਧਿਆਂ ਦੇ ਵਾਰਿਸ ਹੋਣ ਦਾ ਮਾਣ ਕਰਨਾ ਚਾਹਿਦਾ ਹੈ, ਨਾ ਕਿ ਸ਼ਰਾਬੀਆਂ ਕਬਾਬੀਆਂ ਜੁਏਬਾਜਾਂ, ਤੀਂਵੀਬਾਜਾਂ ਦੇ ਚੇਲੇ ਬਣਨ ਉੱਪਰ ।

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.