ਕੈਟੇਗਰੀ

ਤੁਹਾਡੀ ਰਾਇ



ਅਮਨ ਦੀਪ ਸਿੰਘ ਧਾਲੀਵਾਲ (ਕੈਨੇਡਾ)
*ਪੰਜਾਬ ਚ ਰਾਜਨੀਤਕ ਬਦਲਾਅ ਔਖਾ ਨਹੀਂ ਹੈ*
*ਪੰਜਾਬ ਚ ਰਾਜਨੀਤਕ ਬਦਲਾਅ ਔਖਾ ਨਹੀਂ ਹੈ*
Page Visitors: 2788

 *ਪੰਜਾਬ ਚ ਰਾਜਨੀਤਕ ਬਦਲਾਅ ਔਖਾ ਨਹੀਂ ਹੈ*
ਜਦੋਂ ਵੀ ਕਦੇ ਪੰਜਾਬ ਦੀ ਰਾਜਨੀਤੀ ਚ ਬਦਲਾਅ ਦੀ ਗੱਲ ਉਠਦੀ ਹੈ ਤਾਂ ਕਈ ਸੂਝਵਾਨ ਅਤੇ ਉਦਮੀ ਪੰਜਾਬੀ ਵੀ ਬੇਬੱਸ ਅਤੇ ਨਿਰਾਸ਼ ਮਹਿਸੂਸ ਕਰਦੇ ਹਨਅਕਸਰ ਲੋਕ ਕਹਿੰਦੇ ਹਨ ਕਿ ਪੰਜਾਬ ਚ ਹੁਣ ਇਹ ਮੁਮਕਿਨ ਨਹੀਂ ਕਿਓਕਿ ਪੰਜਾਬ ਨੂੰ ਨਸ਼ਿਆਂ, ਅਰਾਮ ਪਰਸਤੀ ਅਤੇ ਰਾਜਨੀਤਕ ਗੁੰਡਾਗਰਦੀ ਨੇ ਚਿੱਤ ਕਰ ਦਿੱਤਾ ਹੈਮੈਂ ਅਜਿਹਾ ਸੋਚਦੇ ਪੰਜਾਬੀਆਂ ਦਾ ਦਰਦ ਤਾਂ ਸਮਝਦਾਂ ਪਰ ਉਨਾਂ ਦੀ ਮਾਯੂਸੀ ਨਾਲ ਸਹਿਮਤ ਨਹੀਂਆਖਰ ਹਰ ਸ਼ਾਮ ਦੇ ਬਾਅਦ ਹੀ ਸਵੇਰਾ ਅਉਂਦਾ! ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦਾ ਘੁਣ ਲੱਗਿਆ ਹੋ ਸਕਦੈ, ਪਰ ਨਸ਼ੇ ਹੱਡਾਂ ਚ ਹੀ ਰਚ ਸਕਦੇ ਨੇ ਆਤਮਾਂ ਚ ਨਹੀਂਜਦੋਂ ਕਿਸੇ ਨੇ ਇਸ ਜਵਾਨੀ ਨੂੰ ਦਿਲ ਤੋਂ ਅਵਾਜ ਮਾਰੀ ਤਾਂ ਇਹ ਜਵਾਨੀ ਜਵਾਬ ਦਿਓਗੀਇਹ ਮੇਰਾ ਯਕੀਨ ਵੀ ਹੈ ਅਤੇ ਵਾਅਦਾ ਵੀ
 ਜਦੋਂ ਮੈਂ ਦਿੱਲੀ ਪੜਨ ਲੱਗਿਆ ਤਾਂ ਘਰ ਦਿਆਂ ਨੇ ਨੇਫੇ ਦੇ ਅੰਦਰਲੇ ਪਾਸੇ ਜੇਬਾਂ ਵਾਲੀਆਂ ਪੈਂਟਾਂ ਸਵਾ ਕੇ ਦਿੱਤੀਆਂਕਹਿੰਦੇ ਦਿੱਲੀ ਚ ਤਾਂ ਹੱਥ ਨੂੰ ਹੱਥ ਖਾਈ ਜਾਂਦਾ, ਕੋਈ ਤੇਰੇ ਪੈਸੇ ਕੱਢ ਲਊਮੈਂ ਦਿੱਲੀ ਚ 5 ਸਾਲ ਰਿਹਾ ਹਾਂ ਤੇ ਇਹ ਜਾਣਦਾ ਹਾਂਦਿੱਲੀ ਚ ਹਰ ਆਟੋ ਵਾਲਾ ਵਾਜਬ ਤੋਂ ਤਿੱਗਣਾ ਕਿਰਾਇਆ ਮੰਗਦੈ (ਅੱਜ ਵੀ); ਹਰ ਟਰੈਫਿਕ ਪੁਲਸ ਵਾਲਾ ਸ਼ਰੇਆਮ ਰਿਸ਼ਵਤ ਲੈਂਦੈ; ਹਰ ਸਰਕਾਰੀ ਦਫਤਰ ਚ ਕੰਮ ਕਰਉਣ ਲਈ ਸਤਿਕਾਰ ਸਹਿਤ ਪੈਸੇ ਦੇਣੇ ਪੈਂਦੇ ਨੇ
     (ਮੈਂ ਆਵਦਾ ਪਾਸਪੋਰਟ Renew ਕਰਵਾਇਆ ਸੀ, ਪੁੱਛੋ ਨਾਂ)
ਪਰ ਜਦੋਂ ਇਹਨਾਂ ਭਰਿਸ਼ਟ ਦਿੱਲੀ ਵਾਲਿਆਂ ਨੂੰ, ਇਹਨਾਂ ਜੇਭ-ਕਤਰਿਆਂ, ਇਹਨਾਂ ਬੇਈਮਾਨ ਆਟੋ ਡਰਾਈਵਰਾਂ, ਇਹਨਾਂ ਪੁਲਸੀਆਂ, ਸਰਕਾਰੀ ਕਰਮਚਾਰੀਆਂ ਨੂੰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ( AAP) ਨੇ ਅਵਾਜ ਮਾਰੀ ਤਾਂ ਇਹਨਾਂ ਦਾ ਕੀ ਜਵਾਬ ਆਇਆ? ਕਾਂਗਰਸ 08 ਅਤੇ AAP 28! BJP ਦਾ ਵੋਟ ਬੈਂਕ ਵੀ 2% ਘਟਿਆਇਹ ਸਾਫ ਹੈ ਕਿ AAP ਨੂੰ Congress ਦੀ ਵੋਟ ਪਈ ਪਰ ਮੋਦੀ ਦਾ ਕੱਟੜ ਹਿੰਦੂ ਵੋਟਬੈਂਕ ਕੋਈ ਬਹੁਤਾ ਨਾਂ ਹਿੱਲਿਆ
ਇਹ ਹੁੰਦੈ ਨਤੀਜਾ ਜਦੋਂ ਸਮੇਂ ਅਤੇ ਸਰਕਾਰਾਂ ਦੀ ਮਾਰ ਨਾਲ ਅਪਰਾਧੀ ਬਣੇ ਆਮ ਆਦਮੀ ਨੂੰ ਉਮੀਦ ਦੀ ਕਿਰਨ ਦਿਸਦੀ ਹੈਇਹ ਹੀ ਹੋਵੇਗਾ ਨਤੀਜਾ ਜਦੋਂ ਆਪਣੀਆਂ ਹੀ ਨਜਰਾਂ ਚ ਨਿੱਮੋਂਝਾਣੇ ਹੋਏ ਪੰਜਾਬੀਆਂ ਨੂੰ ਕਿਸੇ ਨੇ ਦਿਲ ਤੋਂ ਅਵਾਜ ਮਾਰੀਉਹ ਪੰਜਾਬੀ ਜੋ ਆਪਣੇ ਹੀ ਗੁਰੂਆਂ ਪੀਰਾਂ ਮੁਹਰੇ ਸ਼ਰਮਸਾਰ ਖੜੇ ਭੁੱਲਾਂ ਬਖਸ਼ਓਦੇ ਨੇ ਆਪਣੀ ਅਣਖ ਨਾਲ ਕੀਤੇ ਸਮਝੌਤਿਆਂ ਦੀਆਂਜਿਹੜੇ ਨਿਧੜਕ ਬਿਜਲੀ ਦਿਆਂ ਚੋਰੀਆਂ ਕਰਦੇ ਨੇ; ਬੇਕਿਰਕ ਹੋਏ ਆਪਣੇ ਤੋਂ ਮਾੜੇ ਦਾ ਢਿੱਡ ਕੱਟ ਕੇ ਆਪਣੇ ਬੋਟਾਂ ਦੇ ਢਿੱਡ ਭਰਦੇ ਨੇ; ਤਕੜੇ ਨੂੰ ਵੇਖ ਕੇ ਆਪਣੇ ਕਰਮਾਂ ਨੂੰ ਕੋਸਦੇ ਨੇਉਹ ਪੰਜਾਬੀ ਜੋ ਆਪਣੀ ਹੀ ਧੀ ਦੀ ਇਜ਼ਤ ਬਚਉਂਦੇ ਕਿਸੇ ਰਾਜਸੀ ਸ਼ਹਿ ਤੇ ਚੱਲੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਨੇਜਿੰਨਾਂ ਦੀਆਂ ਕੁੜੀਆਂ ਨੂੰ ਕੋਈ ਸਰਕਾਰੀ ਗੁੰਡਾ ਸ਼ਰੇਆਮ ਅਗਵਾਹ ਕਰ ਸਕਦਾ ਹੈਜੋ ਜਾਣਦੇ ਨੇ ਕਿ ਉਹਨਾਂ ਦੀਆਂ ਆਪਣੀਆਂ ਪਤਾਂ ਅਖਬਾਰਾਂ ਦੀਆਂ ਸੁਰਖੀਆਂ ਚ ਜਲੀਲ ਹੋਏ ਟੱਬਰਾਂ ਦੀ ਆਬਰੂ ਤੋਂ ਜਿਆਦਾ ਮਹਿਫੂਜ਼ ਨਹੀਂਇਹ ਪੰਜਾਬੀ ਫੇਰ ਵੀ ਬੇ-ਸ਼ਰਮ ਹੋਏ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਰੈਲੀਆਂ ਦਾ ਸ਼ਿੰਗਾਰ ਬਣਦੇ ਨੇ, ਉਹਨਾਂ ਨੂੰ ਵੋਟਾਂ ਪਉਂਦੇ ਨੇ, ਉਹਨਾਂ ਨੂੰ ਆਪਣੇ ਭਾਗ ਸਮਝ ਬੈਠਦੇ ਨੇਓਸੇ ਤਰਾਂ ਜਿਵੇਂ ਦਿੱਲੀ ਦੇ ਭਰਿਸ਼ਟੀ, ਲਾਲਚੀ ਅਤੇ ਜੇਭ-ਕਤਰੇ ਹੁਣ ਤੱਕ ਕਰਦੇ ਰਹੇ ਨੇ
ਪਰ ਜਿਵੇਂ ਵਿ ਬਦਲਾਅ ਦੀ ਇਹ ਚੰਗਿਆੜੀ ਦਿੱਲੀ ਤੋਂ ਉੱਡ ਕੇ ਪੰਜਾਵ ਵੱਲ ਵਾਈ ਤਾਂ ਪੰਜਾਬੀਆਂ ਨੇ ਆਪਣੀ ਉਦਾਸੀਨਤਾ ਵਗਾਹ ਮਾਰਨੀ ਹੈਉਹ ਉਦਾਸੀਨਤਾ ਜਿਹਵੀ ਅੱਜ ਪੰਜਾਬੀਆਂ ਨੂੰ ਇਹ ਜਨਮ ਤਾਂ ਭੰਗ ਦੇ ਭਾਣੇ ਗਿਆਦਾ ਭੁਲੁਖਾ ਪਉਂਦੀ ਹੈ ਉਹ ਨਵੇਂ ਵਿਚਾਰਾਂ ਦੀ ਛੂਹ ਨਾਲ ਹੌਸਲਾ ਅਤੇ ਉਮੀਦ ਬਣ ਜਾਵੇਗੀਪੰਜਾਬ ਦੀ ਰਾਜਨੀਤਕ ਕ੍ਰਾਂਤੀ ਦਾ ਰਾਹ ਦਿੱਲੀ ਵਿੱਚ AAP ਦੀ ਚਕਾਚੌਂਧ ਕਰ ਦੇਣ ਵਾਲੀ ਜਿੱਤ ਨਾਲੋਂ ਵੱਖਰਾ ਹੋ ਸਕਦੈਇਸ ਕ੍ਰਾਂਤੀ ਦਾ ਸੂਤਰਧਾਰ ਅਰਵਿੰਦ ਕੇਜਰੀਵਾਲ ਨਾਲੋਂ ਵੱਖਰਾ ਹੋ ਸਕਦੈਪਰ ਇਸ ਦਾ ਸਾਧਣ ਆਮ ਪੰਜਾਬੀਆਂ ਨੇ ਹੀ ਬਣਨਾਂ ਹੈ; ਉਹੀ ਪੰਜਾਬੀ ਜਿਹੜੇ ਅੱਜ ਮਜਬੂਰੀਆਂ ਚ ਧਸੇ ਪਏ ਹਨਦਿੱਲੀ ਚ ਵੀ ਇਹ ਬਦਲਾਵ ਆਮ ਆਦਮੀਆਂ ਦੀਆਂ ਵੋਟਾਂ ਨੇ ਹੀ ਲਿਆਂਦਾ ਹੈ
ਇਸ ਲਈ ਮੈਂ ਪੰਜਾਬ ਚ ਰਾਜਨੀਤਕ ਬਦਲਾਅ ਦਾ ਅਉਣਾ ਕੋਈ ਐਨਾਂ ਔਖਾ ਨਹੀਂ ਹੈਜਦੋਂ ਕੋਈ ਸੱਚੀ ਅਤੇ ਕਾਬਿਲ ਅਵਾਜ ਬਣ ਕੇ ਉੱਭਰਿਆ ਤਾਂ ਪੰਜਾਬੀ ਓਸ ਦਾ ਸਾਥ ਦੇਣਗੇਉਮੀਦ ਹੈ ਕਿ AAP ਦੀ ਕਾਂਮਯਾਬੀ ਪੰਜਾਬ ਦੇ ਕਈ ਨਵੇਂ ਰੌਸ਼ਨਦਿਮਾਗ ਆਗੂਆਂ ਨੂੰ ਹੌਸਲਾ ਅਤੇ ਯਕੀਨ ਦੇਵੇਗੀ
ਅਮਨਦੀਪ ਸਿੰਘ ਧਾਲੀਵਾਲ
Brampton, CANADA

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.