ਕੈਟੇਗਰੀ

ਤੁਹਾਡੀ ਰਾਇ



ਬਲਜੀਤ ਬਲੀ
ਇੱਕ-ਦੂਜੇ ਦੇ ਸਖ਼ਤ ਵਿਰੋਧੀ ਵੀ ਕੇਜਰੀਵਾਲ ਦੇ ਝਾੜੂ-ਫੇਰੇ ਦੇ ਹੱਕ ਵਿਚ
ਇੱਕ-ਦੂਜੇ ਦੇ ਸਖ਼ਤ ਵਿਰੋਧੀ ਵੀ ਕੇਜਰੀਵਾਲ ਦੇ ਝਾੜੂ-ਫੇਰੇ ਦੇ ਹੱਕ ਵਿਚ
Page Visitors: 2817

ਇੱਕ-ਦੂਜੇ ਦੇ ਸਖ਼ਤ ਵਿਰੋਧੀ ਵੀ ਕੇਜਰੀਵਾਲ ਦੇ ਝਾੜੂ-ਫੇਰੇ ਦੇ ਹੱਕ ਵਿਚ
ਪੰਜਾਬ ਦੀਆਂ ਚੋਣਾਂ ਬਾਰੇ ਖਾਸ ਰਪੋਰਟ !
ਬਲਜੀਤ ਬੱਲੀ ,Editor , Babushahi.com
tirshinazar@gmail.com 9915177722
ਦਿਲਚਸਪ ਪਹਿਲੂ ਇਹ ਹੈ ਆਮ ਆਦਮੀ ਪਾਰਟੀ ਦ ੇ ਉਮੀਦਵਾਰਾਂ ਦੀ ਹਿਮਾਇਤ ਤੇ ਦੋ ਅਜਿਹੀਆਂ ਸਿਆਸੀ ਧਿਰਾਂ ਮੈਦਾਨ ਵਿਚ ਹਨ ਜਿਨ੍ਹਾਂ ਦਾ ਪਿਛਲੇ ਸਮੇਂ ਵਿਚ ਸਿੱਧਾ ਆਪਸੀ ਤਕੜਾ ਰਿਹਾ ਹੈ।
ਇੱਕ ਪਾਸੇ ਪੰਜਾਬ ਅਤੇ ਪੰਜਾਬੋਂ ਬਾਹਰਲੇ ਵੀ ਗਰਮ ਖ਼ਿਆਲੀ ਸਿੱਖ ਅਤੇ ਸਿੱਖਾਂ ਦੇ ਧਾਰਮਿਕ ਅਤੇ ਮਨੁੱਖੀ ਅਧਿਕਾਰਾਂ ਲਈ ਸਰਗਰਮ ਜਥੇਬੰਦੀਆਂ ਅਤੇ ਕੁਝ ਨਾਮਵਰ ਸਿੱਖ ਚਿੰਤਕ ਆਮ ਆਦਮੀ ਪਾਰਟੀ ਦੀ ਸਿੱਧੀ ਜਾਂ ਅਸਿੱਧੀ ਹਿਮਾਇਤ ਕਰ ਰਹੇ ਨੇ ।
ਦੂਜੇ ਪਾਸੇ ਖੱਬੇ ਪੱਖੀ ਪਾਰਟੀਆਂ ਨਾਲ ਜੁੜਿਆ ਇੱਕ ਹਿੱਸਾ, ਆਮ ਤੌਰ ਤੇ ਖੱਬੇ ਪੱਖੀ ਵਿਚਾਰਾਂ ਵਾਲੇ ਅਤੇ ਨਕਸਲੀ ਪਿਛੋਕੜ ਵਾਲੇ ਅਤੇ ਗਰਮ ਖ਼ਿਆਲੀ ਖੱਬੇ ਪੱਖੀ ਜਥੇਬੰਦੀਆਂ ਨਾਲ ਸਬੰਧਤ ਕੁਝ ਹਿੱਸੇ ਵੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਭਗਤਾਂ ਲਈ ਕਾਹਲੇ ਨੇ ।
ਦਰਅਸਲ ਪਿਛਲੇ ਸਮੇਂ ਦੌਰਾਨ ਮੁਲਕ ਵਿਚ ਆਮ ਕਰਕੇ ਅਤੇ ਪੰਜਾਬ ਵਿਚ ਖ਼ਾਸ ਕਰਕੇ ਪੰਜਾਬ ਵਿਚ ਖੱਬੇ ਪੱਖੀ ਪਾਰਟੀਆਂ ਦੇ ਆਧਾਰ ਤੇਜ਼ੀ ਨਾਲ ਲੱਗੇ ਵੱਡੇ ਖੋਰੇ ਅਤੇ ਖੱਬੇ ਪੱਖੀ ਲਹਿਰ ਦੀ ਕਿਸੇ ਸਰਗਰਮੀ ਦੀ ਅਣਹੋਂਦ ਨੇ ਹਰ ਖੱਬੀਆਂ ਧਿਰਾਂ ਦੇ ਵਰਕਰਾਂ, ਹਿਮਾਇਤੀਆਂ ਅਤੇ ਹਮਦਰਦਾਂ ਅਤੇ ਆਮ ਤੌਰ ਤੇ ਉਦਾਰਵਾਦੀ ਸੋਚ ਵਾਲੇ ਲੋਕਾਂ ਅੰਦਰ ਬੇਦਿਲੀ ਵਾਲਾ ਮਾਹੌਲ ਪੈਦਾ ਕਰ ਦਿੱਤਾ ਸੀ। ਉਨ੍ਹਾ ਦਾ ਕਾਫ਼ੀ ਤਕੜਾ ਹਿੱਸਾ ਗ਼ੈਰਸਰਗਰਮ (ਪੈਸਿਵ ) ਦਿਖਾਈ ਦਿੰਦਾ ਸੀ।ਲੋਕਾਂ ਦੇ ਇਸ ਹਿੱਸੇ ਨੂੰ ਆਮ ਆਦਮੀ ਪਾਰਟੀ ਦੇ ਰੂਪ ਵਿਚ ਇੱਕ ਅਜਿਹੀ ਸਿਆਸੀ ਧਿਰ ਨਜ਼ਰ ਆਉਣ ਲੱਗੀ ਹੈ ਜੋ ਮੌਜੂਦਾ ਸਥਾਪਤੀ ਦੇ ਖ਼ਿਲਾਫ਼ ਬਗ਼ਾਵਤ ਦਾ ਇੱਕ ਪ੍ਰਤੀਕ ਸਮਝੀ ਜਾਣ ਲੱਗੀ ਹੈ । ਇਸ ਪਾਰਟੀ ਦੀ ਲੀਡਰਸ਼ਿਪ ਦੀ ਰਾਜ- ਪਰਬੰਧਕੀ ਯੋਗਤਾ ਅਤੇ ਇਸਦੇ ਭਵਿੱਖ ਬਾਰੇ ਬਹੁਤ ਸਾਰੇ ਕਿੰਤੂ ਪ੍ਰੰਤੂ ਹੋਣ ਦੇ ਬਾਵਜੂਦ ਉਨ੍ਹਾ ਨੂੰ ਇਹ ਲੱਗ ਰਿਹਾ ਹੈ ਕਿ ਇਸ ਪਾਰਟੀ ਦੇ ਮੋਹਰੀ ਇਮਾਨਦਾਰ ਵੀ ਨੇ ਅਤੇ ਰਵਾਇਤੀ ਹੁਕਮਰਾਨਾ ਅਤੇ ਸਿਆਸੀ ਗ਼ਲਬੇ ਦੇ ਖ਼ਿਲਾਫ਼ ਆਵਾਜ਼ ਉਠਾਉਣ ਦੀ ਜੁਰਅਤ ਕਰ ਰਹੇ ਨੇ ।
ਸੀ ਪੀ ਆਈ ਅਤੇ ਮਾਰਕਸੀ ਪਾਰਟੀ ਭਾਵੇਂ ਪੰਜਾਬ ਵਿਚ ਆਪਣੇ ਚੋਣ ਨਿਸ਼ਾਨ ਤੇ ਕੁਝ ਹਲਕਿਆਂ ਵਿਚ ਚੋਣ ਲੜ ਰਹੀਆਂ ਹਨ। ਇਸ ਲਈ ਇਨ੍ਹਾ ਦੇ ਨੇਤਾ ਅਤੇ ਪੱਕੇ ਵਰਕਰ ਤਾਂ ਬੇਸ਼ੱਕ ਆਪਣੀ ਪਾਰਟੀ ਦੇ ਵਫ਼ਾਦਾਰ ਰਹਿਣਗੇ , ਪਰ ਇੰਨ੍ਹਾ ਪਾਰਟੀਆਂ ਤੋਂ ਬਾਹਰਲੇ ਖੱਬੇ ਪੱਖੀ ਅਤੇ ਅਗਾਂਹ-ਵਧੂ ਵਿਚਾਰਾਂ ਦੇ ਧਾਰਨੀ ਅਤੇ ਉਦਾਰਵਾਦੀ ਹਿੱਸੇ ਕਿਸੇ ਨਾ ਕਿਸੇ ਰੂਪ ਵਿਚ ਆਮ ਆਦਮੀ ਪਾਰਟੀ ਦੇ ਹਿਮਾਇਤੀ ਬਣ ਰਹੇ ਨੇ ।
ਚੰਡੀਗੜ੍ਹ ਤੋਂ ਇਲਾਵਾ , ਪਟਿਆਲੇ , ਸੰਗਰੂਰ , ਫ਼ਰੀਦਕੋਟ,ਲੁਧਿਆਣੇ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਿਆਂ ਵਿਚ ਉਪਰ ਜ਼ਿਕਰ ਕੀਤੇ ਦਿਲਚਸਪ ਵਰਤਾਰੇ ਦੀ ਝਲਕ ਦੇਖੀ ਜਾ ਸਕਦੀ ਹੈ।
(ਮੈਂ ਲੋਕ ਸਭਾ ਚੋਣਾਂ -2014 ਦੇ ਕੁਝ ਨਵੇਕਲੇ ਪਹਿਲੂਆਂ ਦੀ ਲੜੀ ਲਿਖਣੀ ਸ਼ੁਰੂ ਹਾਂ। ਪਹਿਲੀ ਟਿੱਪਣੀ ਹਾਜ਼ਰ ਹੈ. ਦੋਸਤ - ਜ਼ਾਹਰ ਕਰਨਗੇ ਕੀ ਇਸ ਵਾਰ ਲੋਕ ਸਭਾ ਚੋਣਾਂ ਵਿਚ ਪਿਛਲੀ ਲੋਕ ਸਭਾ ਚੋਣ ਨਾਲੋਂ ਵਖਰਾ ਤੇ ਨਵਾਂ ਕੀ ਹੈ ?
ਜੇਕਰ ਸਾਨੂੰ ਈਮੇਲ ਕਰ ਦੇਵੋ ਤਾਂ ਬਾਬੂਸ਼ਾਹੀ ਡਾਟ ਕਾਮ ਤੇ ਅੱਪ ਲੋਡ ਵੀ ਕਰ ਦੇਵਾਂਗੇ। ।)
---------------------------------------
Baljit Balli, Editor , www.babushahi.com
9915177722
tirshinazar@gmail.com  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.