ਕੈਟੇਗਰੀ

ਤੁਹਾਡੀ ਰਾਇ



ਹਰਮੀਤ ਸਿੰਘ ਖਾਲਸਾ
ਕੀ ਕੁਦਰੱਤ ਜਾਂ ਕੁਦਰੱਤੀ ਨੀਯਮ ਹੀ ਰੱਬ ਹੈ?
ਕੀ ਕੁਦਰੱਤ ਜਾਂ ਕੁਦਰੱਤੀ ਨੀਯਮ ਹੀ ਰੱਬ ਹੈ?
Page Visitors: 2906

ਕੀ ਕੁਦਰੱਤ ਜਾਂ ਕੁਦਰੱਤੀ ਨੀਯਮ ਹੀ ਰੱਬ ਹੈ?
ਪੁਰਾਤਨ ਸਮੇਂ ਤੋਂ ਹੀ ਰੱਬ ਨੂੰ ਸਮਝਨ, ਦਰਸਾਉਣ ਅਤੇ ਉਸ ਦੀ ਪ੍ਰਾਪਤੀ ਦੀ ਕੋਸ਼ਿਸ਼ ਹੁੰਦੀ ਰਹੀ ਹੈ ਜੋ ਕਿ ਅੱਜ ਵੀ ਜਾਰੀ ਹੈ। ਕਿਸੇ ਨੇ ਰੱਬ ਨੂੰ ਦੇਵੀ ਦੇਵਤਿਆਂ ਅਤੇ ਮੂਰਤੀਆਂ ਦੇ ਰੂਪ ਵਿਚ ਸਮਝਿਆ ਤੇ ਕਿਸੇ ਨੇ ਦਾਨ ਪੁੰਨ ਕਰਨ ਨੂੰ ਹੀ ਰੱਬੀ ਕਰਮ ਸਮਝਿਆ। ਕਿਸੇ ਨੇ ਰੱਬ ਨੂੰ ਦੂਰ ਤੇ ਕਿਸੇ ਨੇ ਇਸ ਨੂੰ ਨੇੜੇ ਸਮਝਿਆ। ਕਿਸੇ ਨੇ ਰੱਬ ਦੀ ਕੋਈ ਵਡਿਆਈ ਕਰਕੇ ਇਸ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਤੇ ਕਿਸੇ ਨੇ ਕੋਈ ਹੋਰ ਵਡਿਆਈ ਕਰਕੇ। ਪਰ ਗੁਰਬਾਣੀ ਅਨੁਸਾਰ ਰੱਬ ਨੂੰ ਕੋਈ ਵੀ ਨਹੀ ਜਾਣ ਪਾਇਆ ਅਤੇ ਨਾ ਹੀ ਜਾਣ ਸਕਦਾ ਹੈ,
ਕਥਨਾ ਕਥੀ ਨ ਆਵੈ ਤੋਟਿ ॥
ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ

ਰੱਬ ਨੂੰ ਨਾ ਤਾਂ ਪੂਰੀ ਤਰ੍ਹਾਂ ਸਮਝਿਆ ਜਾ ਸਕਦਾ ਹੈ ਅਤੇ ਨਾ ਇਸ ਨੂੰ ਬਿਆਨਿਆ ਹੀ ਜਾ ਸਕਦਾ ਹੈ ਭਾਵੇਂ ਕੋਈ ਕਿਨਾ ਹੀ ਗਿਆਨੀ ਜਾਂ ਸਿਆਣਾ ਕਿਉ ਨਾ ਹੋਵੇ, ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ,
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥
ਨਾਨਕ, ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
ਅਸੀ ਰੱਬ ਬਾਰੇ ਕਿਨੇ ਵੀ ਅੰਦਾਜੇ ਕਿਉ ਨਾ ਲਾਈਏ ਕਿ ਰੱਬ ਇਹ ਹੈ ਜਾਂ ਉਹ ਹੈ, ਪਰ ਉਹ ਸਾਡੇ ਸਾਰਿਆਂ ਅੰਦਾਜਿਆਂ ਤੋਂ ਪਰੇ ਹੈ,
ਅਮੁਲੋ ਅਮੁਲੁ, ਆਖਿਆ ਨ ਜਾਇ ॥
ਆਖਿ ਆਖਿ, ਰਹੇ ਲਿਵ ਲਾਇ

ਅਰਥ :- ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ, ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ। ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ, ਉਹ (ਅੰਤ ਨੂੰ) ਰਹਿ ਜਾਂਦੇ ਹਨ।  (ਪ੍ਰੋ. ਸਾਹਿਬ ਸਿੰਘ )
ਅਗਰ ਕੁਦਰਤ ਜਾਂ ਕੁਦਰਤੀ ਨਿਯਮ ਹੀ ਰੱਬ ਹਨ ਤਾਂ ਕੁਦਰੱਤ ਵੀ ਤਾਂ ਆਖਰ ਬਣਾਈ ਗਈ ਹੈ, ਪਰ ਗੁਰਬਾਣੀ ਅਨੁਸਾਰ ਤਾਂ ਰੱਬ ਬਣਾਇਆ ਜਾਂ ਘੜਿਆ ਨਹੀ ਜਾ ਸਕਦਾ,
ਥਾਪਿਆ ਨਾ ਜਾਇ, ਕੀਤਾ ਨ ਹੋਇ ॥
ਆਪੇ ਆਪਿ ਨਿਰੰਜਨੁ ਸੋਇ
॥      ਅਤੇ
ਆਪੀਨ੍‍ੈ ਆਪੁ ਸਾਜਿਓ ਆਪੀਨ੍‍ੈ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ

ਅਗਰ ਕੁਦਰਤ ਜਾਂ ਕੁਦਰਤੀ ਨਿਯਮ ਹੀ ਰੱਬ ਹਨ ਤਾਂ ਫੇਰ ਜਦੋ ਕੁਦਰੱਤ ਨਹੀ ਸੀ ਕਿ ਉਦੋਂ ਰੱਬ ਵੀ ਨਹੀ ਸੀ? ਪਰ ਗੁਰਬਾਣੀ ਤਾਂ ਕਹਿੰਦੀ ਹੈ ਕਿ ਰੱਬ ਤਾਂ ‘ਆਦਿ ਸਚੁ ਜੁਗਾਦਿ ਸਚੁ’ ਹਮੇਸ਼ਾਂ ਤੋਂ ਹੀ ਹੈ ਜਦੋ ਕੁਦਰੱਤ ਨਹੀ ਸੀ ਉਸ ਤੋਂ ਵੀ ਪਹਿਲਾਂ ਤੋਂ ਮੌਜ਼ੂਦ ਹੈ,
ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ, ਸੁੰਨ ਨਿਰੰਤਰਿ ਵਾਸੁ ਲੀਆ
ਅਰਥ :- ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ "ਅਸਚਰਜ, ਅਸਚਰਜ" ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ ।( ਪ੍ਰੋ. ਸਾਹਿਬ ਸਿੰਘ )।
ਕੁਰਦਤ ਨੇ ਤਾਂ ਇਕ ਦਿਨ ਬਿਨਸ ਜਾਣਾ ਹੈ ਪਰ ਗੁਰਬਾਣੀ ਅਨੁਸਾਰ ਰੱਬ ਤਾਂ ਅਬਿਨਾਸੀ ਹੈ, ਹਮੇਸ਼ਾਂ ਕਾਇਮ ਰਹਿਣ ਵਾਲਾ ਹੈ,
ਕਈ ਬਾਰ ਪਸਰਿਓ ਪਾਸਾਰ ॥ ਸਦਾ ਸਦਾ ਇਕੁ ਏਕੰਕਾਰ
ਕੁਦਰੱਤ ਦਾ ਰੂਪ, ਰੇਖ, ਰੰਗ ਸਭ ਕੁਛ ਹੈ ਪਰ ਗੁਰਬਾਣੀ ਅਨੁਸਾਰ ਰੱਬ ਦਾ ਕੋਈ ਰੂਪ, ਰੇਖ, ਰੰਗ ਨਹੀ ਹੈ,
 ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭੁ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ
ਗੁਰਬਾਣੀ ਅਨੁਸਾਰ ਰੱਬ ਦੀ ਹਸਤੀ ਨੂੰ ਉਸ ਦੇ ਆਪਣੇ ਸਿਵਾ ਹੋਰ ਕੋਈ ਵੀ ਨਹੀ ਜਾਣ ਸਕਦਾ। ਕੁਦਰੱਤ ਤਾਂ ਰੱਬ ਦੀ ਹੀ ਰਚਨਾ ਹੋਣ ਕਰਕੇ ਉਸ ਦਾ ਇਕ ਹਿਸਾ ਹੋ ਸਕਦੀ ਹੈ ਨਾ ਕਿ ਪੂਰਨ ਰੱਬ,
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥   ਅਤੇ
ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ
ਜੇ ਅਸੀ ਰੱਬ ਬਾਰੇ ਕਿਸੇ ਵੀ ਤਰ੍ਹਾ ਦੇ ਦਾਵੇ ਕਰਨੇ ਸ਼ੁਰੂ ਕਰ ਦੇਈਏ ਤਾਂ ਗੁਰਬਾਣੀ ਦਾ ਇਹ ਫੁਰਮਾਣ ਸਾਡੇ ਤੇ ਢੁਕੇਗਾ,
ਜੇ ਕੋ ਆਖੈ ਬੋਲੁ ਵਿਗਾੜੁ ॥
ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ

ਦਾਸਰਾ
ਹਰਮੀਤ ਸਿੰਘ ਖਾਲਸਾ
04/05/2014 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.