ਕੈਟੇਗਰੀ

ਤੁਹਾਡੀ ਰਾਇ



ਹਰਮੀਤ ਸਿੰਘ ਖਾਲਸਾ
ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਜੀ ਢਡਰੀਆਂ ਦੀ ਚੁੱਪੀ ਦੇ ਅਰਥ?
ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਜੀ ਢਡਰੀਆਂ ਦੀ ਚੁੱਪੀ ਦੇ ਅਰਥ?
Page Visitors: 2823

ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਜੀ ਢਡਰੀਆਂ ਦੀ ਚੁੱਪੀ ਦੇ ਅਰਥ?
ਭਾਈ ਪੰਥਪ੍ਰੀਤ ਸਿੰਘ ਜੀ ਅਤੇ ਭਾਈ ਰਣਜੀਤ ਸਿੰਘ ਜੀ ਢਡਰੀਆਂ ਦਵਾਰਾ ਸ਼ੁਰੂ ਕੀਤੀ ਗਈ ਲਹਿਰ ਨੂੰ ਮੌਕਾਪ੍ਰਸਤ ਅਤੇ ਗਦਾਰ ਸਿਆਸੀ ਬੰਦਿਆਂ ਦੇ ਹਾਈਜੈਕ ਕਰਨ ਤੋਂ ਬਾਅਦ ਇਹ ਦੋਨੋ  ਪ੍ਰਚਾਰਕ ਬਿਨਾ ਕੁੱਝ ਬੋਲੇ ਕੌਮ ਦੇ ਸਾਹਮਣੇ ਕਈ ਗੰਭੀਰ ਪ੍ਰਸ਼ਨ ਛੱਡ ਕੇ ਪਿਛੇ ਹੱਟ ਗਏ, ਪੰਥਦਰਦੀਆਂ ਦੇ ਮਨ੍ਹਾ ਵਿਚ ਕੁੱਝ ਸ਼ੰਕੇ ਉਤਪਨ ਹੋ ਰਹੇ ਹਨ ਅਤੇ ਜਿਨ੍ਹਾ ਦਾ ਉਤੱਰ ਸਿਰਫ ਇਹ ਦੋਨੋ ਪ੍ਰਚਾਰਕ ਹੀ ਦੇ ਸਕਦੇ ਹਨ, ਆਸ ਹੈ ਕਿ ਆਪਣੀ ਚੁਪੀ ਤੋੜਦੇ ਹੋਏ ਇਹ ਦੋਨੋ ਸਨਮਾਨਯੋਗ ਪ੍ਰਚਾਰਕ ਕੌਮ ਦੇ ਸਾਰਿਆਂ ਸ਼ੰਕਿਆਂ ਦਾ ਨਿਵਾਰਨ ਕਰਨਗੇ।
ਕੌਮ ਵਿਚਲੇ ਜਾਗਰੂਕ ਪੰਥਦਰਦੀਆਂ ਦੇ ਸ਼ੰਕੇ ਕੁੱਝ ਇਸ ਤਰ੍ਹਾ ਦੇ ਹਨ-
1. ਇਨ੍ਹਾ ਦੇ ਬੋਲਣ ਨਾਲ ਬਨੀ ਬਨਾਈ ਲਹਿਰ ਦਾ ਕਿਤੇ ਨੁਕਸਾਨ ਹੀ ਨਾ ਹੋ ਜਾਵੇ
2. ਇਹ ਦੋਨੋ ਆਪਣੇ ਆਪ ਨੂੰ ਕਿਸੇ ਕਿਸਮ ਦੇ ਵਿਵਾਦ ਵਿਚ ਨਹੀ ਫਸਾਉਣਾ ਚਾਹੁੰਦੇ
3. ਇਹ ਦੋਨੋ ਇੰਤਜਾਰ ਕਰੋ ਅਤੇ ਦੇਖੋ (Wait and Watch) ਦੀ ਨੀਤੀ ਅਪਨਾ ਰਹੇ ਹਨ
4. ਇਹ ਦੋਵੇਂ ਸਰਕਾਰੀ ਦਬਾਅ ਥੱਲੇ ਆ ਗਏ ਹਨ ਇਸ ਲਈ ਚੁੱਪ ਹੋ ਗਏ ਹਨ
5. ਇਨ੍ਹਾ ਦੋਵਾਂ ਨੂੰ ਲਹਿਰ ਦਾ ਅੰਤ ਨਜ਼ਰ ਆ ਗਿਆ ਹੈ ਇਸ ਲਈ ਚੁੱਪ ਹਨ
ਕਾਰਨ ਜੋ ਵੀ ਹੋਵੇ ਪਰ ਇਨ੍ਹਾ ਪ੍ਰਚਾਰਕਾਂ ਦੇ ਚੁੱਪ ਰਹਿਣ ਨਾਲ ਅਤੇ ਪਿਛੇ ਹੱਟ ਜਾਣ ਨਾਲ ਕੌਮ ਦਾ ਭੱਲਾ ਹੋਣ ਦੀ ਬਜਾਏ ਨੁਕਸਾਨ ਵਧੇਰੇ ਹੋਵੇਗਾ ਕਿਉਂਕਿ ਅਕਾਲ ਤੱਖਤ ਦੀ ਵਿਵਸਥਾ ਬਦਲਣ ਦੀ ਬਜਾਏ ਸਿਰਫ ਚਿਹਰੇ ਬਦਲ ਜਾਣ ਨਾਲ ਕੌਮ ਦਾ ਭਲਾ ਨਹੀ ਹੋਣਾ, ਅਕਾਲ ਤੱਖਤ/ਐਸ.ਜੀ.ਪੀ.ਸੀ  ਪਹਿਲਾਂ ਵੀ ਸਿਆਸੀ ਕੰਟ੍ਰੋਲ ਵਿਚ ਸੀ ਤੇ ਹੁਣ ਵੀ ਸਿਆਸੀ ਕੰਟ੍ਰੋਲ ਵਿਚ ਹੀ ਰਹੇਗਾ। ਪੰਜਾਬ ਪਹਿਲਾਂ ਵੀ ਕੌਮ ਘਾਤੀ ਸਿਆਸੀ ਬੰਦਿਆਂ ਦੇ ਕੰਟ੍ਰੋਲ ਵਿਚ ਸੀ ਤੇ 2017 ਤੋਂ ਬਾਅਦ ਵੀ ਉਨ੍ਹਾ ਦੇ ਹੀ ਕੰਟ੍ਰੋਲ ਵਿਚ ਰਹੇਗਾ ਚਹਿਰੇ ਫੇਰ ਬਦਲ ਜਾਣਗੇ।
ਪੂਰੇ ਜਾਗਰੂਕ ਪੰਥਦਰਦੀਆਂ ਦੀਆਂ ਆਸਾਂ/ਉਮੀਦਾਂ ਇਨ੍ਹਾ ਦੋਨੋ ਪ੍ਰਚਾਰਕਾਂ ਤੋਂ ਹੀ ਹਨ ਜੇ ਇਹ ਚੁੱਪ ਰਹੇ ਜਾਂ ਪਿਛੇ ਹੱਟ ਗਏ ਤਾਂ ਫੇਰ ਕੌਮ ਨੂੰ ਬਹੁਤ ਘਾਤਕ ਨਤੀਜੇ ਭੁਗਤਨੇ ਪੈਣੇ ਹਨ।
ਦਾਸ ਪਹਿਲਾਂ ਵੀ ਅਪੀਲ ਕਰ ਚੁਕਾ ਹੈ ਕਿ ਇਕ ਈਮੇਲ ਆਈਡੀ / ਫੋਨ ਨੰਬਰ ਜਾਰੀ ਕਰ ਕੇ ਕੌਮ ਦੀ ਰਾਏ ਲੈ ਲੈਣੀ ਚਾਹੀਦੀ ਹੈ ਕਿਉਂਕਿ ਕੌਮ ਅਕਾਲੱਪੁਰਖ ਦੀ ਆਪਣੀ ਹੈ ਇਸ ਵਿਚੋਂ ਅਕਾਲੱਪੁਰਖ ਖੁੱਦ ਕੌਮ ਵਾਸਤੇ ਬਹੁਤ ਸਾਰੀਆਂ ਉਸਾਰੂ ਗੱਲਾਂ ਸਾਹਮਣੇ ਲਿਆਵੇਗਾ।
ਭੁੱਲ ਚੁੱਕ ਦੀ ਖਿਮਾਂ ਦੇ ਨਾਲ ਕੌਮ ਦੀ ਚੜ੍ਹਦੀ ਕਲਾ ਦੀ ਆਸ ਵਿਚ
ਦਾਸਰਾ
ਹਰਮੀਤ ਸਿੰਘ ਖਾਲਸਾ
ਡਬਰਾ ( ਗਵਾਲਿਅਰ )
ਫੋਨ : 9977450337
………………………………..

ਟਿੱਪਣੀ:- ਵੀਰ ਜੀਉ, ਪੰਥ-ਦਰਦੀਆਂ ਦੀਆਂ ਆਸਾਂ/ਉਮੇਦਾਂ ਕਿਸੇ ਬੰਦੇ ਤੇ ਨਹੀਂ ਹੁੰਦੀਆਂ, ਉਨ੍ਹਾਂ ਦਾ ਭਰੋਸਾ ਵਾਹਿਗੁਰੂ ਜੀ ਤੇ ਹੁੰਦਾ ਹੈ, ਜਾਂ ਸਿੱਖਾਂ ਦੇ ਇਕ-ਮੁੱਠ ਹੋਣ ਤੇ। ਜਿਹੜਾ ਅਸਲੀ ਲੀਡਰ ਹੋਵੇਗਾ ਉਹ ਭਗੌੜਾ ਨਹੀਂ ਹੋਵੇਗਾ ਬਲਕਿ ਜੂਝ ਕੇ ਸ਼ਹੀਦੀ ਪਾ ਜਾਵੇਗਾ, ਇਹੀ ਸਿੱਖਾਂ ਦਾ ਇਤਿਹਾਸ ਹੈ। ਬੰਦਿਆਂ ਨਾਲ ਨਾ ਚਿੰਬੜੋ, ਕੋਸ਼ਿਸ਼ ਕਰਦੇ ਰਹੋ, ਅਸਲੀ ਲੀਡਰ ਤੁਹਾਡੇ ਵਿਚੋਂ ਹੀ ਪੈਦਾ ਹੋਣਗੇ।
    ਖਾਲੀ ਈਮੇਲ ਜਾਂ ਫੋਨ ਨੰਬਰ ਨਾਲ ਕੁਝ ਨਹੀਂ ਹੋਣ ਲੱਗਾ, ਪੂਰਾ ਨੈਟ-ਵਰਕ ਬਨਾਉਣ ਦੀ ਲੋੜ ਹੈ ।
                               ਅਮਰ ਜੀਤ ਸਿੰਘ ਚੰਦੀ

 

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.