ਕੈਟੇਗਰੀ

ਤੁਹਾਡੀ ਰਾਇ



ਬਲਦੀਪ ਸਿੰਘ ਰਾਮੂੰਵਾਲੀਆ
ਪਾਖੰਡ / ਅੰਧ ਵਿਸ਼ਵਾਸ਼ /ਭੇਡ ਚਾਲ, ਜਾਂ ! ! !
ਪਾਖੰਡ / ਅੰਧ ਵਿਸ਼ਵਾਸ਼ /ਭੇਡ ਚਾਲ, ਜਾਂ ! ! !
Page Visitors: 3240

ਪਾਖੰਡ / ਅੰਧ ਵਿਸ਼ਵਾਸ਼ /ਭੇਡ ਚਾਲ, ਜਾਂ ! ! !
ਪਟਿਆਲੇ ਸ਼ਹਿਰ ਦੇ ਅੰਦਰ ਇੱਕ ਗੁਰਦੁਆਰਾ ਹੈ “ਦੂਖ ਨਿਵਾਰਣ” ਜੋ ਕਿ ਨੌਵੇ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬਧਿਤ ਹੈ। ਇਸ ਗੁਰਦੁਆਰੇ ਵਿੱਚ ਹਰ ਸ਼ੁਕਰਵਾਰ ਨੂੰ ੩ ਕੁਇੰਟਲ ਦੁਧ ਨਾਲ ਥੜਾ /ਦਰਬਾਰ ਧੋਤਾ ਜਾਂਦਾ ਹੈ। ਇਸ ਦੁਧ ਦੀ ਅੰਦਾਜਨ ਕੀਮਤ ਬਣਦੀ ਹੈ, ੧੨੦੦੦ ਰੁਪਏ/ਮਹੀਨੇ ਦੀ ਹੋ ਗਈ, ੪੮੦੦੦ ਰੁਪਏ /ਸਲਾਨਾ ਕੀਮਤ, ੫,੭੬,੦੦੦ ਰੁਪਏ। ਇਹ ਹਿਸਾਬ ਨਾਲ ਕਿੰਨਾ ਪੈਸਾ ਅੰਨੀ ਸ਼ਰਧਾ /ਭੇਡਚਾਲ ਹੇਠ ਖਰਾਬ ਕੀਤਾ ਜਾ ਰਿਹਾ ਹੈ।
ਇੱਕ ਪਾਸੇ ਅਸੀ ਕਹਿੰਦੇ ਹਾਂ ਕਿ ਅਸੀ ਸਿੱਖ ਵੱਖਰੀ ਕੌਮ ਹਾਂ /ਪਰ ਜਿਨ੍ਹਾਂ ਤੋ ਵਖਰੇਵੇ ਦੀ ਗੱਲ ਕਰਦੇ ਅੱਜ ਕਰਮ ਸਾਰੇ ਉਹਨਾਂ ਵਾਲੇ ਕਰਦੇ ਪਏ ਹਾਂ ਫਿਰ ਵਖਰੇਵਾਂ ਕਿਥੇ ਰਹਿ ਗਿਆ ਫਿਰ। ਉਹ ਦਿਵਸ ਲਿੰਗ ਨੂੰ ਧੋਦੇ ਨੇ ਦੁਧ ਨਾਲ ਸਾਡੇ ਭੇਡੂ ਗੁਰਦੁਆਰੇ ਨੂੰ ਦੁਧ ਨਾਲ ਧੋਣ ਲਗ ਪਏ (ਤਾਏ ਦੀ ਧੀ ਚੱਲੀ ਮੈ ਕਿਉ ਰਹਾਂ ‘ਕੱਲੀ )ਗੁਰਬਾਣੀ ਇਹੋ ਜਿਹੇ ਕਰਮਕਾਡਾਂ ਦਾ ਖੰਡਣ ਕਰਦੀ ਹੈ ਇਹਨਾਂ ਤਰੀਕਿਆਂ ਨਾਲ ਰੱਬ ਜੀ ਖੁਸ਼ ਨਹੀ ਹੁੰਦੇ ਤੇ ਨਾ ਹੀ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ ਇਹ ਕਰਮ ਸਭ ਵਿਆਰਥ ਹਨ ਪੜੋ” ਗੂਜਰੀ ਰਾਗ ਦਾ ਭਗਤ ਰਵਿਦਾਸ ਜੀ ਦਾ ਸ਼ਬਦ ਜਿਸ ਉਹ ਕਹਿੰਦੇ ਹਨ,
ਦੂਧੁ ਤ ਬਛਰੈ ਥਨਹੁ ਬਿਟਾਰਿਓ ॥ (੫੨੫)
ਪਰ ਸਿੱਖਾਂ ਦਾ ਅਕਲ ਨਾਲ ਕੀ ਸਬੰਧ /ਜਿਥੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਢਿਆ ਸੀ ਅੱਜ ਉਹ ਹੀ ਕਰਮਕਾਂਡ ਅਸੀ ਫਿਰ ਕਰੀ ਜਾਂਦੇ ਹਾਂ/ ਫਿਰ ਗੁਰੂ ਨਾਨਕ ਦੀ ਖੁਸ਼ੀ ਦੇ ਪਾਤਰ ਕਿਵੇ ਬਣਿਆ ਜਾ ਸਕਦਾ? ਜੇ ਇਹ ਕਰਮਕਾਂਡ ਹਨ ਤਾਂ ਫਿਰ ਅਸੀ ਕੀ ਕਰੀਏ?
ਇਸ ਗਲ ਦਾ ਜੁਆਬ ਸਾਨੂੰ ਗੁਰਬਾਣੀ /ਸਿੱਖ ਇਤਿਹਾਸ ਚੋ ਮਿਲਦਾ ਹੈ ਦੇਖੋ,
"ਧਾਰਮਿਕ ਸਾਥਨਾਂ ਤੋ ਸਿਰਫ ਸੇਵਾ ਕਰਨ ਦਾ ਢੰਗ ਸਿੱਖਣਾ ਹੈ ਵਰਤੋ ਤਾਂ ਸਮਾਜ ਅੰਦਰ ਕਰਨੀ ਹੈ" ਜਿਹਾ ਕਿ ਗੁਰ ਵਾਕ ਹੈ :-
ਵਿਚਿ ਦੁਨੀਐ ਸੇਵ ਕਮਾਈਐ॥
ਤ ਦਰਗਹ ਬੈਸਣੁ ਪਾਈਐ॥
ਕਹੁ ਨਾਨਕ ਬਾਹ ਲੁਡਾਈਐ
॥(੨੬/ਸਿਰੀਰਾਗ /ਗੁਰੂ ਗ੍ਰੰਥ ਸਾਹਿਬ)
ਸਿੱਖ ਇਤਿਹਾਸ ਚ ਇਕ ਸਾਖੀ ਆ ਭਾਈ ਕੱਟੂ ਜੀ ਵਾਲੀ /ਛੇਵੇ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਲਈ ਕੋਈ ਸ਼ਹਿਦ ਲੈ ਕੇ ਆਇਆ ਸੀ ਤਾਂ ਗੁਰੂ ਜੀ ਨੇ ਉਹ ਸ਼ਹਿਦ ਲੈਣ ਤੋ ਇਨਕਾਰ ਕਰ ਦਿੱਤਾ ਸੀ ਕਿਉਕਿ ਜਦ ਉਹ ਸੱਜਣ ਭਾਈ ਕੱਟੂ ਕੋਲ ਰੁਕਿਆ ਸੀ ਤਾਂ ਖਾਂਸੀ ਕਰਕੇ ਭਾਈ ਕੱਟੂ ਨੇ ਉਸਤੋ ਸ਼ਹਿਦ ਮੰਗਿਆ ਤਾਂ ਇਸ ਨੇ ਜੁਆਬ ਦੇ ਦਿੱਤਾ ਕਿ ਇਹ ਗੁਰੂ ਲਈ ਆ ਤੇਰੇ ਲਈ ਨਹੀ /ਜਦ ਗੁਰੂ ਜੀ ਨੂੰ ਇਹ ਪਤਾ ਲਗਾ ਤਾਂ ਉਹਨਾ ਨੇ ਉਹ ਸ਼ਹਿਦ ਲੈਣ ਤੋ ਇਨਕਾਰ ਕਰ ਦਿਤਾ ਕਿਉਕਿ ਉਹ ਕਹਿੰਦਾ ਲੋੜਵੰਦ ਨੂੰ ਦੇਣਾ ਹੀ ਗੁਰੂ ਦੀ ਸੇਵਾ ਹੈ ਤੂੰ ਇਹ ਕਰਮ ਉਲਟ ਕਰ ਦਿਤਾ ਇਸ ਲਈ ਸਾਨੂੰ ਇਹ ਭੇਟਾ ਪਰਵਾਨ ਨਹੀ / ਹੁਣ ਆਹ ਸਾਡੇ ਮੂਰਖ ਲਾਣੇ ਨੂੰ ਕੌਣ ਸਮਝਾਵੇ /ਇਹ ਗੁਰਬਾਣੀ ਵੀ ਪੜ੍ਹੀ ਜਾਂਦੇ ਨੇ /ਗੁਰ ਇਤਿਹਾਸ ਵੀ ਸੁਣੀ ਜਾਂਦੇ ਨੇ ਤੇ ਸਾਰੇ ਕੰਮ ਗੁਰੂ ਦੇ ਉਲਟ ਕਰ ਰਹੇ ਹਨ ਇਹਨਾਂ ਨੂੰ ਗੁਰੂ ਦੀ ਸੰਗਤ ਨਹੀ ਸਗੋ ਭੇਡਾਂ ਕਹਿਣਾ ਯੋਗ ਹੋਵੇਗਾ
ਮੈ ਖੁਦ ਅੰਮ੍ਰਿਤਧਾਰੀ ਹਾਂ /ਗੁਰਬਾਣੀ ਪੜਦਾ /ਪ੍ਰਚਾਰਦਾ ਹਾਂ ਪਰ ਇਹੋ ਜੀ ਪੂਜਾ ਮੈ ਤਾਂ ਅੱਜ ਤਕ ਗੁਰਬਾਣੀ /ਇਤਿਹਾਸ ਚੋ ਨਹੀ ਦੇਖੀ/ ਪੜੀ । ਇਹ ਸਭ ਪੁਜਾਰੀ ਸ਼੍ਰੇਣੀ ਦੀਆਂ ਕਰਾਮਾਤਾ ਨੇ ਲੋਕਾਂ ਦੀ ਨਿਵਾਣ ਚ ਡਿੱਗ ਚੁਕੀ ਮਾਨਸਿਕਤਾ ਦਾ ਫਾਇਦਾ ਉਠਾ ਰਹੇ ਹਨ।
ਹੁਣ ਸੋਚੋ ਇਹ ਦੁਧ ਜੋ ਗੁਰਦੁਆਰੇ ਨੂੰ ਸਾਫ ਕਰਨ ਲਈ ਵਰਤ ਰਹੇ ਹਨ ਇਸਦੀ ਚਿਕਨਾਹਟ ਫਰਸ਼ ਤੋ ਉਤਾਰਨ ਲਈ ਕਿਨ੍ਹਾਂ ਪਾਣੀ ਵਰਤਿਆ ਜਾਂਦਾ ਹੋਵੇਗਾ ਕਿਉਕਿ ਜੇ ਚੰਗੀ ਤਰਾਂ ਚਿਕਨਾਹਟ ਨ ਲਈ ਤਾਂ ਸੰਗਮਰਮਰ ਖਰਾਬ ਹੋਵੇਗਾ /ਬਦਬੂ ਵੀ ਆਵੇਗੀ /ਕੋਈ ਤਿਲਕ ਕੇ ਡਿੱਗ ਕੇ ਸੱਟ ਦਾ ਸ਼ਿਕਾਰ ਹੋ ਸਕਦਾ। ਇਹ ਕਿਹੋ ਜੀ ਸੇਵਾ ਹੋਈ ਜੋ ਕੁਦਰਤੀ ਸਰੋਤਾ ਨੂੰ ਬਰਬਾਦ ਕਰ ਰਹੀ ਜਦੋਕਿ ਗੁਰੂ ਨਾਨਕ ਸਾਹਿਬ ਤਾਂ ਕੁਦਰਤੀ ਸ੍ਰੋਤਾਂ ਦੀ ਸੰਭਾਲ ਕਰਨ ਦੀ ਹਮਾਇਤ ਕਰਦੇ ਸਨ ਉਹ ਤਾਂ ਕੁਦਰਤ ਪ੍ਰੇਮੀ ਸਨ ,
ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ

ਪਰ ਦੇਖੋ ਮੂਰਖ ਲੋਕ ਕੀ ਕਰ ਰਹੇ ਹਨ। ਸੋਚੋ ਅੱਜ ਤਾਂ ਪਾਣੀ ਵੀ ਵਿਕ ਰਿਹਾ ਸ਼ਹਿਰਾਂ ਚ /ਦੂਸਰਾ ਮਾਲਵੇ ਚ ਪਾਣੀ ਡੂੰਘੇ ਹੋ ਰਹੇ ਹਨ ਪਰ ਇੱਧਰ ਦੇਖੋ ਕੋਈ ਕਦਰ ਨਹੀ /ਦੀਵੇ ਥੱਲੇ ਹਨੇਰਾ ਮਚਾ ਰਖਿਆ।
ਇਹਨੇ ਪੈਸੇ ਨਾਲ (੫,੭੬,੦੦੦) ਨਾਲ ਕਿਨ੍ਹੇ ਗੁਰਮਤਿ ਅਨੁਸਾਰੀ ਕਾਰਜ ਹੋ ਸਕਦੇ ਹਨ ਜਿਨ੍ਹਾਂ ਤੇ ਗੁਰੂ ਵੀ ਖੁਸ਼ ਹੋਵੇਗਾ .....
# ਗਰੀਬ ਬਚਿਆ ਦੀ ਪੜਾਈ ਦਾ ਖਰਚ ਚੁਕਿਆ ਜਾ ਸਕਦਾ ਅੰਦਾਜ਼ਾ ਲਗਾਉ ਇਨੇ ਪੈਸੇ ਨਾਲ ਕਿਨੇ ਬੱਚੇ ਪੜ ਲਿਖ ਜਾਣ ਗੇ। ਕੌਮ ਦਾ ਚੰਗਾ ਮੁਸਤਿਕਬਿਲ ਤਾਂ ਹੀ ਬਣ ਸਕਦਾ ਨਾ ਕਿ ਗੁਰਦੁਆਰੇ ਦੁਧ ਨਾਲ ਧੋਣ ਨਾਲ।
# ਕਿਨੇ ਲੋਕ ਨੇ ਜੋ ਆਪਣਾ ਇਲਾਜ ਨਹੀ ਕਰਵਾ ਪਾ ਰਹੇ ਇਸ ਪੈਸੇ ਨਾਲ ਕਿਨੀਆਂ ਜ਼ਿੰਦਗੀਆਂ ਬਚ ਸਕਦੀਆ ਹਨ। ਰੱਬ ਜੀ ਜਿੰਦਗੀ ਬਚਾਉਣ ਤੇ ਖੁਸ਼ ਹੋਣਗੇ ਕਿ ਨਾਲੀਆਂ ਚ ਦੁਧ ਰੋੜਨ ਨਾਲ?
# ਕਿਨੇ ਲੋਕ /ਬੱਚੇ ਕਪੋਸ਼ਣ ਦਾ ਸ਼ਿਕਾਰ ਨੇ। ਉਹਨਾਂ ਨੂੰ ਵਧੀਆ ਸਿਹਤ ਪ੍ਰਦਾਨ ਕੀਤੀ ਜਾ ਸਕਦੀ।
# ਕਿਸੇ ਗਰੀਬ ਦੀ ਧੀ ਦਾ ਵਿਆਹ ਹੋ ਸਕਦਾ ਹੈ।
# ਲੋੜਵੰਦ ਕੋਈ ਵੀ ਹੋਵੇ /ਕਿਸੇ ਵੀ ਧਰਮ ਦਾ ਉਸਦੀ ਮਦਦ ਕਰੋ ਉਸਦੀ ਲੋੜ ਅਨੁਸਾਰ। (ਭਾਈ ਕਨ੍ਹਯੀਆ ਜੀ ਵਾਲੀ ਸਾਖੀ)
# ਆਪਣੇ ਪਿੰਡਾਂ ਦੀਆਂ ਮੁਢਲੀਆਂ ਲੋੜਾਂ ਜਿਨ੍ਹਾਂ ਦੀ ਪੂਰਤੀ ਲਈ ਸਰਕਾਰਾਂ ਵਲ ਝਾਕਣ ਦੀ ਬਜਾਇ ਇਹ ਪੈਸਾ ਵਰਤ ਸਕਦੇ ਹਾਂ।
ਹੋਰ ਵੀ ਬਹੁਤ ਤਰੀਕੇ ਨੇ ਲੋਕਾਈ ਦੀ ਸੇਵਾ ਦੇ ਪਰ ਇਸ ਤਰਾਂ ਕੀਮਤੀ ਦੁਧ ਤੇ ਪਾਣੀ ਨੂੰ ਬਰਬਾਦ ਕਰਨਾ ਗੁਰਮਤਿ ਨਹੀ ਮਨਮਤਿ ਹੈ। ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਗੱਲਾਂ ਤੋ ਰੋਕਿਆ ਹੈ ਸਾਨੂੰ /ਦੂਜੇ ਨਾਨਕ ਨੇ ਤਾਂ ਫੈਸਲਾ ਦੇ ਦਿਤਾ ਰੱਬ ਬੇਅਕਲੀ ਕੰਮਾਂ ਤੇ ਨਹੀ ਖੁਸ਼ ਹੁੰਦਾ ਉਸਦੀ ਸੇਵਾ ਅਕਲ ਨਾਲ ਹੁੰਦੀ ਹੈ , ਅਕਲੀ ਸਾਹਿਬ ਸੇਵੀਐ.... 
ਕਿਸੇ ਨੂੰ ਕੁਝ ਬੁਰਾ ਲਗੇ ਤਾਂ ਮੁਆਫ ਕਰਨਾ /ਪਰ ਸੱਚ ਤਾਂ ਸੱਚ ਹੈ
ਗੁਰੂ ਗ੍ਰੰਥ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
96543-42039
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.