ਕੈਟੇਗਰੀ

ਤੁਹਾਡੀ ਰਾਇ



ਗੁਰਿੰਦਰ ਸਿੰਘ ਬਰਾੜ ਰਾਹੀ
ਸਿੱਖੋ ਜਾਗੋ ਆਪਣੇ ਆਪ ਨੂੰ ਆਪ ਹੀ ਖਤਮ ਨਾ ਕਰੋ !
ਸਿੱਖੋ ਜਾਗੋ ਆਪਣੇ ਆਪ ਨੂੰ ਆਪ ਹੀ ਖਤਮ ਨਾ ਕਰੋ !
Page Visitors: 2913

ਸਿੱਖੋ ਜਾਗੋ ਆਪਣੇ ਆਪ ਨੂੰ ਆਪ ਹੀ ਖਤਮ ਨਾ ਕਰੋ !
    1971 ਦੀ ਮਰਦਮਸ਼ੁਮਾਰੀ ਅਨੁਸਾਰ ਸਿਖਾ ਦੀ ਅਬਾਦੀ=2.1ਕਰੋੜ (ਭਾਰਤ ਦੀ 65ਕਰੋੜ ਅਬਾਦੀ ਦਾ2.7%) 2011ਦੀ ਮਰਦਮਸ਼ੁਮਾਰੀ ਅਨੁਸਾਰ ਸਿਖਾਂ ਦੀ ਅਬਾਦੀ=1.3ਕਰੋੜ (ਭਾਰਤ ਦੀ 121ਕਰੋੜ ਅਬਾਦੀ ਦਾ1%) ਪਿਛਲੇ 40 ਸਾਲਾਂ ਵਿੱਚ ਸਿਖਾਂ ਦੀ ਅਬਾਦੀ ਵਿੱਚ ਘਾਟਾ 80ਲੱਖ। ਇਸ ਅਨੁਸਾਰ ਹਰ ਸਾਲ ਬੀਤਨ ਨਾਲ ਸਿੱਖ ਅਬਾਦੀ ਵਿੱਚ ਘਾਟਾ=1.7ਲੱਖ। ਕਿਉਂ? ਕਿਉਂਕਿ ਪਰਿਵਾਰ ਵਿੱਚ ਇੱਕ ਬੱਚਾ ਰੱਖਣ ਨਾਲ, ਅਗਲੀ ਪੀੜੀ ਵਿੱਚ, ਆਬਾਦੀ ਅੱਧੀ ਰਹੇ ਜਾਂਦੀ ਹੈ। ਇਸ ਤਰਾਂ ਚਾਰ ਪੀੜੀਆਂ ਤੱਕ ਇੱਕ ਬੱਚਾ ਰੱਖਣ ਨਾਲ 100 ਵਿੱਚੋ 94ਪਰਿਵਾਰ ਖਤਮ ਹੋ ਜਾਂਦੇ ਹਨ ਅਤੇ ਕੇਵਲ 6ਪਰਿਵਾਰ ਬਚਦੇ ਹਨ। ਜਿਸ ਤਰਾਂ ਕਿ ਥੱਲੇ ਦਿੱਤੀ ਡਾਇਗਰਮ ਵਿੱਚ ਵਿਖਾਇਆ ਹੈ।
     ਦੋ ਬੱਚੇ ਰੱਖਣ ਨਾਲ ਇੱਕ ਪੀੜ੍ਹੀ ਵਿੱਚ 100ਵਿੱਚੋਂ 90ਪਰਿਵਾਰ ਬਚਦੇ ਹਨ, ਕਿਉਂ ਕਿ10%ਬੱਚੇ ਸ਼ਾਦੀ ਕਰਨ ਤਕ ਨਹੀਂ ਪਹੁੰਚ ਪਾਉਂਦੇ। ਇਸ ਤਰਾਂ ਦੂਜੀ ਪੀੜੀ ਵਿੱਚ 9x9=81ਅਤੇ ਚੌਥੀ ਪੀੜੀ ਤੱਕ 100ਪਰਿਵਾਰਾਂ ਵਿੱਚੋਂ ਕੇਵਲ 8x8=64ਪਰਿਵਾਰ ਬਚਦੇ ਹਨ। ਇਸ ਸਪੀਡ ਨਾਲ ਸਿਖ ਘਟਦੇ ਰਹੇ ਤਾਂ ਸਿਖੀ ਕੇਵਲ 78ਸਾਲ ਹੀ ਚਲੇਗੀ। ਸ਼ਾਇਦ ਅਸੀ ਇਸ ਗੱਲ ਨੂੰ ਸਮਝਿਆਂ ਹੀ ਨਹੀ ਅਤੇ ਆਪਣੇ ਆਪ ਦਾ ਖਾਤਮਾਂ ਕਰਕੇ ਬੜੇ ਖੁਸ਼ ਹੋ ਰਹੇ ਹਾਂ। ਪੰਜਾਬ ਵਿੱਚ 70% ਤੋਂ ਘਟ ਕੇ 50% ਤੋਂ ਵੀ ਘੱਟ ਰਹੇ ਗਏ ਹਾਂ। ਆਪਣਾ ਖਾਤਮੇ ਵੱਲ ਵੱਧਕੇ 70ਲੱਖ ਲੋਕ ਬਾਹਰਲੇ ਪ੍ਰਾਤਾਂ ਦੇ ਬੁਲਾਂ ਲਏ ਹਨ। ਜੋ ਤੁਹਾਡੀ ਸਭਿਅਤਾ/ਜਇਆਦਾਦ ਉਤੇ ਕਬਜਾ ਕਰਕੇ ਤੁਹਾਡੇ ਨਾਮੋਨਿਸ਼ਾਨ ਮਿਟਾਉਣ ਤੱਕ ਜਾਣਗੇ (ਤੁਹਾਨੂੰ ਪਤਾ ਵੀ ਨਹੀ ਹੋ ਰਿਹਾ)।
   ਕਿਉਂਕਿ ਯੂ ਐਨ ਉ ਅਨੁਸਾਰ ਪੰਜਾਬੀ 50ਸਾਲਾਂ ਵਿੱਚ ਖਤਮ ਹੋ ਜਾਏਗੀ, ਜਿਸਦਾ ਮਤਲਬ ਹੈ ਕਿ ਸਿੱਖ ਵੀ ਖਾਤਮੇ ਦੇ ਨੇੜੇ ਪਹੁੰਚ ਜਾਣਗੇ। ਕਿੱਥੇ ਰਹਿ ਜਾਏਗੀ ਤੁਹਾਡੀ ਮਾਂ ਬੋਲੀ, ਤੁਹਾਡੀ ਚੀਫ ਮਨਿਸਟਰੀ। ਤੁਸੀਂ ਇੱਕ ਦੋ ਹੋਰ ਬੱਚਿਆਂ ਨੂੰ ਪਾਲਣ ਦੀ ਤਕਲੀਫ ਕਰਨ ਦੀ ਥਾਂ ਆਪਣੇ ਆਪ ਦੀ ਹੌਂਦ ਨੂੰ ਖਤਮ ਕਰਨ ਲਈ ਤਿਆਰ ਕਿਉਂ ਹੋ ਗਏ ਹੋ? ਕਿੰਨੇ ਗੁਰਦੁਆਰੇ ਹੌਲੀ ਹੌਲੀ ਬੰਦ ਹੋ ਰਹੇ ਹਨ (ਹਰਿਦੁਆਰ, ਕੋਹੀਮਾਂ)। ਕਰਿਸਚਨਾਂ ਦੀ ਆਬਾਦੀ 1.7%ਘਟੀ ਤਾਂ ਪੋਪ ਤੱਕ ਦੁਹਾਈ ਮੱਚ ਗਈ, ਪਰ ਸਿੱਖਾਂ ਦੀ ਅਬਾਦੀ 45%ਘਟ ਗਈ ਹੈ ਅਤੇ ਕਿਸੇ ਨੂੰ ਕੋਈ ਪਤਾ/ਚਿੰਤਾ ਹੀ ਨਹੀਂ ਹੈ। ਜਿਸ ਤਰਾਂ 1947ਵਿੱਚ2-3ਕਰੋੜ ਪਾਰਸੀ ਅਮੀਰੀ/ਐਸ਼ੋ ਇਸ਼ਰਤ ਦੇ ਚਕਰ ਵਿੱਚ ਤਕਰੀਬਨ ਖਤਮ ਹੋ ਗਏ ਹਨ। ਹੁਣ ਸਿਖ ਉਹਨਾਂ ਦੇ ਨਕਸ਼ੇ ਕਦਮਾਂ ਉਪਰ ਚੱਲ ਪਏ ਹਨ, ਜੇ ਜਾਗੇ ਨਹੀ ਤਾਂ ਖਾਤਮਾਂ ਦੂਰ ਨਹੀ।
   ਯਾਦ ਰਹੇ ਕਿ ਸਿਖਾਂ ਦੀ ਅਬਾਦੀ ਘਟਾਉਣ ਨਾਲ ਦੇਸ਼ ਦੀ ਅਬਾਦੀ ਵਿੱਚ ਮਾਸਾ ਜਿੰਨਾਂ ਫਰਕ ਵੀ ਨਹੀਂ ਪੈਂਦਾ ਕਿਉਂਕਿ ਦੂਸਰੇ ਤਾਂ ਹਰ ਸਾਲ 1.5ਕਰੋੜ ਤੋ ਵੀ ਜਿਆਦਾ ਵਾਧਾ ਕਰ ਲੈਂਦੇ ਹਨ। ਸਾਡੇ ਅਮੀਰ ਰਹਿਣ ਦੀ ਲਾਲਸਾ (ਜਾਂ ਬਰਬਾਦ ਹੋਣ ਦੇ ਉਪਰਾਲੇ) ਅਤੇ ਜਮੀਨ ਨਾਂ ਵੰਡੀ ਜਾਣ ਦੇ ਮਕਸਦ ਨਾਲ ਇਕ/ਦੋ ਬੱਚੇ ਰੱਖਣ ਦੀ ਬੇਵੱਸੀ ਬਣੀ ਪਈ ਹੈ ਖਾਸ ਕਰਕੇ ਜਮੀਨਾਂ ਵਾਲਿਆਂ ਦੀ। ਕਈ ਪਰਿਵਾਰ/ਘਰ ਖੱਤਮ ਹੁੰਦੇ ਜਾ ਰਹੇ ਹਨ। ਕਿਉਂ ਕਿ ਇੱਕੋ ਇੱਕ ਬੱਚਾ ਸੀ, ਐਕਸੀਡੈਂਟ ਹੋਇਆ, ਬੱਚਾ ਖੱਤਮ, ਮਤਲਬ ਪਰਿਵਾਰ ਖੱਤਮ ਹੋ ਗਿਆ, ਉਹਨਾਂ ਦੀ ਅਮੀਰ ਹੋਣ ਦੀ ਲਾਲਸਾ ਕੀ ਤੂਫਾਨ ਲਿਆ ਰਹੀ ਹੈਫਿਰ ਜਇਦਾਦ ਕਿਸਦੀ? ਅੱਜ ਕੱਲ ਖੇਤੀ ਦਾ ਕੰਮ ਤਾਂ ਕੁੱਝ ਵੀ ਨਹੀਂ ਹੈ, ਹੁਣ ਬੱਚੇ ਡਾਕਟਰ ਇੰਜੀਨੀਅਰ ਫਿਲਾਸਫਰ, ਬਿਜੀਨੈਸ ਮੈਗਨੈਟ ਅਤੇ ਹੋਰ ਕੀ ਕੁੱਝ ਬਣ ਸਕਦੇ ਹਨ। ਕੋਠੀਆਂ (ਖਾਲੀ), ਬਿਜਨੈੱਸ, ਕਾਲਜ, ਫਾਰਮ ਹਾਊਸ, ਪਰ ਰਹਿਣ ਵਾਸਤੇ ਜਾਂ ਕੰਮ ਕਰਨ ਵਾਸਤੇ ਘਰ ਦਾ ਕੋਈ ਮੈਂਬਰ ਨਹੀ, ਕੇਵਲ ਨੌਕਰ। ਨੌਕਰ ਸਾਡੀ ਰੋਟੀ ਖਾ ਕੇ ਪਲ ਜਾਣ, ਪਰ ਜੇ ਸਾਡੇ ਆਪਣੇ ਹੋਰ ਦੋ ਬੱਚੇ ਹੋ ਜਾਣ ਤਾਂ ਜੁਆਨ ਸਮਝਦੇ ਹਨ ਕਿ ਤੂਫਾਨ ਆ ਜਾਏਗਾ। ਅਸੀਂ ਨੌਕਰਾਂ ਵਾਲੀਆਂ ਰੋਟੀਆਂ ਹੀ ਆਪਣੇ ਹੋਰ ਦੋ ਬੱਚਿਆਂ ਨੂੰ ਖੁਆ ਦੇਈਏ ਤਾਂ ਕੌਮ ਖਾਤਮੇ ਤੋਂ ਬੱਚ ਜਾਏ।
   ਦੂਸਰੇ ਧਰਮ ਵਧ ਫੁੱਲ ਕੇ ਦੁਨੀਆਂ ਉਤੇ ਆਪਣੇ ਕਬਜੇ ਜਮਾਉਣ ਦੀ ਪਲਾਨਿੰਗ ਬਣਾ ਰਹੇ ਹਨ। ਉਸ ਦੇ ਵਿਰੁੱਧ ਸਿੱਖ ਆਪਣੇ ਆਪ ਨੂੰ ਖਤਮ ਕਰਨ ਵਿੱਚ ਪੂਰਾ ਜੋਰ ਲਗਾ ਰਹੇ ਹਨ। ਕਿਉਂਕਿ ਕੁੱਝ ਜਵਾਨ ਸੋਚਦੇ ਹਨ ਕਿ ਅਸੀਂ ਸੱਭ ਤੋਂ ਜਿਆਦਾ ਸਿਆਣੇ ਹਾਂ, ਅਤੇ ਅਸਾਂ ਨੇ ਤਾਂ ਇੱਕ ਬੱਚਾ ਹੀ ਰੱਖਣਾ ਹੈ ਅਤੇ ਕੌਮ ਖਤਮ ਕਰਕੇ ਹੀ ਰਹਿਣਾ ਹੈ! ਅੱਜ ਕੁਆਲਿਟੀ ਜਿੰਦਗੀ ਦੀ ਗੱਲ ਹੁੰਦੀ ਹੈ। ਪਰ ਸਚਾਈ ਇਹ ਹੈ ਕਿ ਗਿਣਤੀ ਵਿੱਚੋਂ ਹੀ ਕੁਆਲਿਟੀ ਨਿਕਲਦੀ ਹੈ। 1974ਵਿੱਚ “ਆਈ ਏ ਐਸ” ਦੇ ਰੀਜੱਲਟ ਵਿੱਚ 30%ਬੰਗਾਲੀ ਨਾਮ ਦੇਖ ਕੇ ਮੈਂ ਆਪਣੇ ਬੰਗਾਲੀ ਦੋਸਤ ਨੂੰ ਹੈਰਾਨਗੀ ਨਾਲ ਪੁੱਛਿਆ ਕਿ ਤੁਹਾਡੇ ਬੱਚੇ ਕੀ ਖਾਂਦੇ ਹਨ? ਉਸ ਨੇ ਬੜੇ ਮਾਣ ਨਾਲ ਕਿਹਾ ਕਿ ਬੰਗਾਲੀ ਜੀਨੀਅਸ ਹੁੰਦੇ ਹਨ। ਫਿਰ2007ਵਿਚ ‘ਆਈ ਏ ਐਸ’ ਦਾ ਨਤੀਜਾ ਆਇਆ, ਪਰ ਇਸ ਵਿੱਚ ਮੁਸ਼ਕਿਲ ਨਾਲ ਹੀ ਕੋਈ ਬੰਗਾਲੀ ਨਾਮ ਲੱਭਿਆ। ਮੇਰੇ ਕਾਰਣ ਪੁਛਣ ਤੇ ਦੋਸਤ ਨੇ ਉਤੱਰ ਦਿੱਤਾ ਕਿ “ਅਸੀਂ ਇੱਕ ਗਲਤੀ ਕਰ ਬੈਠੇ ਹਾਂ”। ਮੈਂ ਪੁੱਛਿਆ ਕਿ ਕੀ ਗੱਲਤੀ ਕਰ ਲਈ ਹੈ ਤੁਸੀ? । ਦੋਸਤ ਨੇ ਕਿਹਾ ਕਿ “ਤੁਸੀਂ ਕਦੇ ਆਪਣੇ ਦੋਸਤਾਂ/ਰਿਸ਼ਤੇਦਾਰਾਂ ਵਿੱਚ ਦੇਖਿਆ ਹੋਵੇਗਾ ਕਿ ਦੂਸਰਾ ਬੱਚਾ ਪਹਿਲੇ ਨਾਲੋਂ ਤੇਜ, ਤੀਸਰਾ ਦੂਜੇ ਨਾਲੋਂ ਤੇਜ ਅਤੇ ਚੌਥਾ ਤੀਸਰੇ ਨਾਲੋਂ ਤੇਜ ਹੁੰਦਾ ਹੈ। ਅਤੇ ਆਮ ਤੌਰ ਤੇ ਤੀਸਰੇ/ਚੋਥੇ ਨੰਬਰ ਵਾਲੇ ਬੱਚੇ’ ਆਈ ਏ ਐਸ’ ਬਣਨ ਦੀ ਲਿਆਕਤ ਰੱਖਦੇ ਹਨ। ਪਰ ਅਸਾਂ ਬੰਗਾਲੀਆਂ ਨੇ ਇੱਕ ਦੋ ਬੱਚੇ ਰੱਖਕੇ ‘ਆਈ ਏ ਐਸ’ ਬਣਨ ਵਾਲਿਆਂ ਨੂੰ ਦੁਨੀਆਂ ਵਿੱਚ ਹੀ ਨਹੀਂ ਆਉਣ ਦਿੱਤਾ, ਫਿਰ ‘ਆਈ ਏ ਐਸ’ ਕਿਸ ਨੇ ਬਣਨਾ ਸੀ”। ਅੱਜ ਇਹ ਸੱਚ ਹੈ ਕਿ ਜਿੰਨਾਂ ਪ੍ਰਾਂਤਾ ਦੇ ਲੋਕ ਤਿੰਨ/ਚਾਰ ਬੱਚੇ ਰੱਖਦੇ ਹਨ, ਉਹਨਾਂ ਪ੍ਰਾਂਤਾ ਦੇ ਬੱਚੇ ਜਿਆਦਾ’ ਆਈ ਏ ਐਸ’ ਅਫਸਰ ਬਣ ਕੇ ਤੁਹਾਡੇ ਉਪਰ ਰਾਜ ਕਰਨ ਲਈ ਆ ਰਹੇ ਹਨ।
     ਇਕ ਪੁੱਤਰ ਹੈ, ਕੋਠੀ ਹੈ ਨੌਕਰ ਚਾਕਰ ਹਨ, ਤਾਂ ਫਿਰ ਬੱਚਾ ਸੋਚਦਾ ਹੈ ਕਿ ਸੱਭ ਕੁੱਝ ਮੇਰਾ ਹੈ। ਸੱਭ ਕੁੱਝ ਹੈ, ਤਾਂ ਐਸ਼ ਕਰੋ। ਇਸ ਐਸ਼ ਦੇ ਕਾਰਣ ਹੀ ਪੰਜਾਬ ਵਿੱਚ ਨਸ਼ੇ/ਸਮੈਕ ਲੋਕਾਂ ਨੂੰ ਬਰਬਾਦ ਕਰ ਰਹੇ ਹਨ-ਇੱਕੋ ਇੱਕ ਸ਼ਿੰਦਾ ਪੁੱਤਰ (ਨਾ ਭੈਣ ਨਾਂ ਭਰਾ ਨਾਂ ਸਾਕ ਨਾਂ ਅੰਗ) ਮਸਤੀ ਕਰਨਾ ਚਾਹੁੰਦਾ ਹੈ ਜਦ ਰੋਕੋਗੇ ਕੰਮ ਗੜਬੜ ਹੋ ਜਾਵੇਗਾ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਤ ਕਰਨਾ, ਵੰਡ ਛਕਣਾ ਦਾ ਸਬਕ ਦਿੱਤਾ ਸੀ। ਇੱਕ/ਦੋ ਬੱਚੇ ਰੱਖਕੇ ਅਸੀਂ ਬੱਚਿਆ ਨੂੰ ਕਿਰਤ ਤੋਂ ਵੀ ਹਟਾ ਲਿਆ ਅਤੇ ਵੰਡਣਾ ਕਿਸ ਨਾਲ? ਗੁਰੂ ਨਾਨਕ ਸਾਹਿਬ ਸਾਨੂੰ ਪੈਸੇ ਦੇ ਲਾਲਚ ਵਿੱਚ ਆ ਕੇ ਆਪਣੇ ਆਪ ਨੂੰ ਖਤਮ ਕਰਦਿਆਂ ਵੇਖਕੇ ਸਾਨੂੰ ਕਪੁੱਤਰ ਕਹਿਣਗੇ ਜਾਂ ਹੋਰ ਕੁਝ? ਜੇ ਕੋਈ ਆਦਮੀ ਅਪਣੇ ਆਪ ਨੂੰ ਖੱਤਮ ਕਰ ਲਵੇ ਤਾਂ ਦੁਨੀਆਂ ਦੇ ਲੋਕ ਉਹਨਾਂ ਨੂੰ ਕੀ ਕਹਿਣਗੇ? ਅੱਜ ਪੜ੍ਹੇ ਲਿਖੇ ਸੱਜਨਾਂ ਦੀ ਸੂਝਵਾਨੀ ਦਾ ਇਮਤਿਹਾਨ ਹੈ ਕਿ ਉਹ ਖੁਦ ਇਸ ਖਾਤਮੇਂ ਤੋਂ ਬਚਣ ਅਤੇ ਦੂਜਿਆਂ ਨੂੰ ਠੀਕ ਸਲਾਹ ਦੇਣ। ਵਾਹਿਗੁਰੂ ਜੀ ਬਖਸ਼ਿਸ਼ ਕਰਨ ਤਾਂਕਿ ਅਸੀਂ ਅਸਲੀਅਤ ਨੂੰ ਸਮਝ ਲਈਏ ਅਤੇ ਇਸ ਬਰਬਾਦੀ ਦੇ ਆਲਮ ਵਿੱਚੋਂ ਬਾਹਰ ਨਿਕਲ ਆਈਏ।
ਗੁਰਿੰਦਰ ਸਿੰਘ ਬਰਾੜ ਰਾਹੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.