ਕੈਟੇਗਰੀ

ਤੁਹਾਡੀ ਰਾਇ



ਬਲਜਿੰਦਰ ਸਿੰਘ ਮੋਰਜੰਡ
ਰਾਜਨਾਥ ਦਾ ਨਸ਼ਾ ਮੁਕਤੀ ਵਾਲਾ ਬਿਆਨ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਮੂੰਹ ਤੇ ਚਪੇੜ:
ਰਾਜਨਾਥ ਦਾ ਨਸ਼ਾ ਮੁਕਤੀ ਵਾਲਾ ਬਿਆਨ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਮੂੰਹ ਤੇ ਚਪੇੜ:
Page Visitors: 2800

ਰਾਜਨਾਥ ਦਾ ਨਸ਼ਾ ਮੁਕਤੀ ਵਾਲਾ ਬਿਆਨ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਮੂੰਹ ਤੇ ਚਪੇੜ:
   ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋ ਸ੍ਰੀ ਆਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਉਪਰ ਪੰਜਾਬੀਆ ਨੂੰ ਨਸ਼ਾ ਛਡਾਉਣ ਦਾ ਸਦਾ ਦੇਣਾ ਆਮ ਗਲ ਨਹੀ ਹੈ ਸਗੋ ਸਿਧੇ ਤੌਰ ਤੇ 96 ਤੋ ਬਾਅਦ ਹੁਣ ਤਕ ਪੰਜਾਬ ਅਤੇ ਸਿਖਾਂ ਦੀ ਧਾਰਮਿਕ ਰਾਜਨੇਤਿਕ ਅਗਵਾਹੀ ਕਰ ਰਹੇ ਸ਼ਿਰੋਮਣੀ ਅਕਾਲੀ ਦਲ ਬਾਦਲ , ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਅਤੇ ਇਸਦੇ ਨਾਲ ਜੁੜੀਆਂ ਹੋਈਆ ਸਮੂਹ ਜਥੇਬੰਦੀਆ ਤੇ ਮੁਹ ਤੇ ਕਰਾਰੀ ਚਪੇੜ ਹੈ। ਇਹਨਾਂ ਗੱਲਾ ਦਾ ਪ੍ਰਗਟਾਵਾ ਰਾਜਸਥਾਨ ਸਿਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰੋ ਬਲਜਿੰਦਰ ਸਿੰਘ ਮੋਰਜੰਡ ਨੇ ਪ੍ਰੇਸ ਨੋਟ ਵਿਚ ਕਹੀ ਓਹਨਾਂ ਨੇ ਦਸਿਆ ਕਿ ਸਿਖਾਂ ਦੇ ਓਹ ਦੁਸ਼ਮਣ ਜਿੰਨਾ ਨੂੰ ਏਅਰ ਕੰਡੀਸਨਰ ਕਮਰਿਆ ਵਿਚ ਪਸੀਨਾਂ ਆਉਂਦਾ ਰਿਹਾ ਹੈ ਓਹ ਅੱਜ ਸਿਖਾਂ ਦੇ ਘਰਾਂ ਵਿਚ ਆਕੇ ਦੱਸ ਰਹੇ ਨੇ ਕਿ ਸਿਖਾਂ ਨੂੰ ਨਸ਼ਾ ਮੁਕਤ ਕਰਨਾ ਹੈ ।
  ਇਸਦਾ ਇਕੋ ਇਕ ਕਾਰਨ ਸਿਖਾਂ ਨੂੰ ਧਾਰਮਿਕ ਅਤੇ ਰਾਜਨੇਤਿਕ ਆਗੂਆਂ ਦਾ ਸਰੇਆਮ ਸਿਖ ਦੁਸ਼ਮਣਾ ਨਾਲ ਮਿਲਣਾ ਹੈ ਹੁਣ ਪੰਜਾਬੀਆ ਨੂੰ ਸੋਚਣਾ ਹੈ ਕਿ ਆਉਣ ਵਾਲੇ ਸਾਲਾ ਵਿਚ ਓਹ ਅਕਾਲੀ ਦਲ ਅਤੇ ਸ਼ਿਰੋਮਣੀ ਕਮੇਟੀ ਦੀ 100 ਸਾਲਾਂ ਸਥਾਪਨਾ ਵਰੇਗੰਢ ਵਿਚ ਕਿਸ ਅਕਾਲੀ ਦਲ ਅਤੇ  ਕਿਸ ਸ਼ਿਰੋਮਣੀ ਕਮੇਟੀ ਹੁਣ ਵੇਖਣਗੇ ,ਕਿਉਂਕਿ ਠੀਕ ਉਸੇ ਸਮੇ ਸਿਖਾਂ ਦੀ ਦੁਸ਼ਮਣ ਜਮਾਤ ਆਰ ਐਸ ਐਸ ਵਿਚ ਆਪਣੀ 100 ਸਾਲਾਂ ਵਰੇਗੰਢ ਮਨਾਕੇ ਸਿਖਾਂ ਦੀ ਹਰੇਕ ਪਧਰ ਦੀ ਨਸਲ ਕੁਸ਼ੀ ਦਾ ਢਿੰਡੋਰਾ ਪੂਰੀ ਦੁਨੀਆ ਸਾਹਮਣੇ ਪਿਟੇਗੀ ,ਸਿਖਾਂ ਲਈ ਹਜੇ ਵੀ ਆਉਣ ਵਾਲੇ 10 ਸਾਲ ਬਹੁਤ ਅਹਿਮ ਹੋਣਗੇ ,ਸਿਖਾਂ ਦੇ ਹਾਲਾਤਾਂ ਲਈ ਸਿਖਾਂ ਦੀ ਅਗਵਾਈ ਕਰ ਰਹੀਆਂ ਧਿਰਾਂ ਅਕਾਲੀ ਦਲ ਬਾਦਲ , ਸ਼ਿਰੋਮਣੀ ਕਮੇਟੀ , ਤੇ ਜਥੇਦਾਰ ਅਕਾਲ ਤਖ਼ਤ ਜਿਮੇਵਾਰ ਹਨ।
ਬਲਜਿੰਦਰ ਸਿੰਘ ਮੋਰਜੰਡ 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.