ਕੈਟੇਗਰੀ

ਤੁਹਾਡੀ ਰਾਇ



ਦਲਜੀਤ ਸਿੰਘ ਲੁਧਿਆਣਾ
ਬਾਬਾ ਨਾਨਕ ਜੀ ਨੇ ਧਰਮਾਂ ਨੂੰ ਨਕਾਰਿਆ ਸੀ
ਬਾਬਾ ਨਾਨਕ ਜੀ ਨੇ ਧਰਮਾਂ ਨੂੰ ਨਕਾਰਿਆ ਸੀ
Page Visitors: 2635

ਬਾਬਾ ਨਾਨਕ ਜੀ ਨੇ ਧਰਮਾਂ ਨੂੰ ਨਕਾਰਿਆ ਸੀ
ਧਰਮ ਦੇ ਚੌਧਰੀ ਗੁਰਬਾਣੀ ਦੇ ਗਿਆਨ ਤੋਂ ਕੋਹਾਂ ਦੂਰ ਨੇ, ਬਾਬਾ ਨਾਨਕ ਜੀ ਨੇ ਧਰਮਾਂ ਨੂੰ ਨਕਾਰਿਆ ਸੀ ਪਰ ਸੰਪ੍ਰਦਾਈਆਂ ਵਲੋਂ ਬਣਾਏ ਸੰਪ੍ਰਦਾਈ ਧਰਮ ਨੂੰ ਅਸੀਂ ਵੀ ਮਨਜ਼ੂਰ ਕਰ ਲਿਆ , ਜਦ ਕਿ ਬਾਬਾ ਨਾਨਕ ਜੀ ਨੇ ਮਾਨਵ-ਵਾਦ ਦੀ ਇੱਕ ਲਹਿਰ ਚਲਾਈ ਸੀ ਜਿਸ ਰਾਹੀਂ ਮਨੁੱਖੀ ਜੀਵਨ ਨੂੰ ਉੱਚਾ ਚੁੱਕਣਾ ਅਤੇ ਜਾਬਰ ਮਨੁੱਖਾਂ ਵੱਲੋਂ ਖੋਹੇ ਜਾਂਦੇ ਮਨੁੱਖੀ ਅਧਿਕਾਰਾਂ ਪ੍ਰਤੀ ਉਸ ਨੂੰ ਸੁਚੇਤ ਕਰਨਾਂ ਸੀ /ਹੈ । ਇਹ ਲਹਿਰ ਮਨੁੱਖ ਦੇ ਜੀਵਨ ਦੇ ਨਾਲ ਲਗਾਤਾਰ ਚਲਦੀ ਰਹਿਣੀ ਸੀ ਅਤੇ ਹੈ ।  ਗੁਰਬਾਣੀ ਪੂਰੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਗੱਲ ਕਰਦੀ ਹੈ ਪਰ ਸਾਡੇ ਸੰਪ੍ਰਦਾਈ ਧਰਮ ਚੌਧਰੀ ਕੇਵਲ ਨਿੱਜ ਦੀ ਗੱਲ ਕਰਦੇ ਨੇ ਇਸ ਲਈ ਇਹ ਗੁਰਬਾਣੀ ਦੇ ਗਿਆਨ ਤੋਂ ਕੋਹਾਂ ਦੂਰ ਨੇ ਹੁਣ ਗੁਰਬਾਣੀ ਦੇ ਇਸ ਗਿਆਨ ਨੂੰ ਨਿੱਜ ਵਿੱਚ ਕਿਥੇ ਫਿੱਟ ਕਰਾਂਗੇ ,ਯਥਾ
"ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥"            
''ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀ ॥"
"ਅਵਲਿ ਅਲਹ ਨੂਰੁ  ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕੁ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥"
ਹੁਣ ਇਹ ਧਰਮ ਚੌਧਰੀ ਗੁਰਬਾਣੀ ਦੇ ਇਸ ਹੁਕਮ ਵਿੱਚ ਕਿਥੇ ਖੜਨਗੇ ਫਿਰ ਕੌਣ ਸਿੱਖ ਕੌਣ ਸਹਿਜਧਾਰੀ ਸਿੱਖ, ਕੌਣ ਮੁਸਲਮਾਨ, ਕੌਣ ਹਿੰਦੂ , ਕੌਣ ਈਸਾਈ ਜਾਂ ਕੌਣ ਹੋਰ ਧਰਮ ਅਨੁਯਾਈ ਬਾਬਾ ਨਾਨਕ ਨੇ ਮਨੁੱਖ ਦੀ ਇਸੇ ਵੰਡ ਕਰਕੇ ਧਰਮਾਂ ਨੂੰ ਨਕਾਰਿਆ ਸੀ ਕਿਓਂਕਿ ਉਹ ਜਾਣਦੇ ਸਨ ਕਿ ਧਰਮ ਦੇ ਨਾਮ ਤੇ ਸਭ ਤੋਂ ਵੱਧ ਮਨੁੱਖਤਾ ਦਾ ਘਾਣ ਹੋਇਆ ਹੈ ਅਤੇ ਹੋ ਰਿਹਾ ਹੈ।ਦੁਨੀਆਂ ਦੇ ਸਾਰੇ ਧਰਮ ਫਿਰਕਾ ਪ੍ਰਸਤ ਧਰਮ ਨੇ ਇਸ ਵਿੱਚ ਕੋਈ ਦੀ ਰਾਵਾਂ ਨਹੀਂ ਹਨ
ਦਲਜੀਤ ਸਿੰਘ ਲੁਧਿਆਣਾ 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.