ਕੈਟੇਗਰੀ

ਤੁਹਾਡੀ ਰਾਇ



ਦਲੇਰ ਸਿੰਘ ਜੋਸ਼
# - ਅੰਧੇਰਾ ਰਾਹ - #
# - ਅੰਧੇਰਾ ਰਾਹ - #
Page Visitors: 3038

 # - ਅੰਧੇਰਾ ਰਾਹ - #
ਹਉ ਭਾਲਿ ਵਿਕੁੰਨੀ ਹੋਈ ॥ ਅੰਧੇਰੈ ਰਾਹੁ ਨ ਕੋਈ ॥ ਪੰਨਾਂ-੧੪੫ ਮਾਝ ਮ.੧
ਸਿਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਦੇਵ ਜੀ ਨੇ ਅਪਣੇ ਸਮੇਂ ਅੰਦਰ ਲੋਕਾਈ ਨੂੰ ਸੁਭ ਉਪਦੇਸ਼ ਦੇ ਕੇ ਗੁਰਮਤਿ ਦਾ ਗਾਡੀ  ਰਾਹ ਦਰਸਾਇਆ ।ਜਿਸਦਾ ਸਦਕਾ ਸੰਸਾਰ ਵਿਚੋਂ ਕਰਮ ਕਾਂਡਾ ਤੇ ਪਖੰਡ ਦਾ ਹਨੇਰਾ ਲੋਪ ਹੋ ਗਿਆ ।ਗੁਰਬੱਤ ਵਿਚੋਂ ਨਿਕਲ ਕੇ ਲੋਕਾਂ ਨੇ ਚਾਨਣ ਦਾ ਸੁਖ ਮਾਣਿਆ ਤੇ ਅਪਣੇ ਆਪ ਨੂੰ ਕੁਝ ਸੁਖਲਾ ਤੇ ਸੁਖੀ ਮਹਿਸੂਸ ਕਰਨ ਲਗੇ।ਪਰ ਮੈ ਇਕ ਗੱਲ ਸਮਝਦਾ ਹਾਂ ਕਿ ਮਨੁਖ ਦਾ ਭੀ ਹਾਲ ਪਿੰਜਰੇ ਦੇ ਤੋਤੇ ਵਰਗਾ ਹੈ। ਬਹੁਤ ਸਮੇ ਤੋਂ ਜੋ ਕੋਈ ਪੰਛੀ ਪਿੰਜਰੇ ਵਿੱਚ ਪਿਆ ਰਹੇ ਤਾਂ ਉਸ ਦਾ ਲਗਾਉ  ਪਿੰਜਰੇ ਨਾਲ ਹੀ ਬਣ ਜਾਦਾਂ ਹੈ।ਜਦੋ ਕਿਤੇ ਬਾਹਰ ਭੀ ਕਢੋ ਤਾਂ ਭੱਜ ਕੇ ਫਿਰ ਪਿੰਜਰੇ ਵਿੱਚ ਹੀ ਵੜ ਜਾਦਾ ਹੈ।ਗੁਰੂ ਸਹਿਬ ਜੀ ਨੇ ਸਾਨੂੰ ਕਰਮ ਕਾਂਡਾ. ਬ੍ਰਹਾਮਣ ਦੀਆਂ ਕੁਟਲ ਚਾਲਾਂ ਤੇ ਜੋਤਸ਼ੀਆਂ ਦੇ ਭਰਮ ਜਾਲ ਵਿਚੋਂ ਸੁਰਖੁਰੂ ਕੀਤਾ ਸੀ .ਪਰ ਅਸੀ ਫਿਰ ਉਹਨਾਂ ਹੀ ਬੰਧਨਾਂ ਵਿੱਚ ਆਪ ਮੁਹਾਰੇ ਮੁੜ ਮੁੜ ਫਸਦੇ ਜਾ ਰਹੇ ਹਾਂ।
ਸ਼ਰਾਧ ਕਰਨੇ, ਵਿਸ਼ੇਸ਼ ਥਾਂ ਤੇ ਜਾ ਕੇ ਪ੍ਰਾਣੀ ਦੇ ਫੁਲ{ਅਸਥੀਆਂ} ਪ੍ਰਵਾਹ ਕਰਨੀਆ.ਮਹੂਰਤ ਕਢਵਾਉਣੇ.ਸਾਹਾ ਸੋਧਣਾ,ਜੋਤਸ਼ੀ ਕੋਲੋ ਹੱਥ ਵਖਾਉਣਾ ਇਹ ਸੱਭ ਕੁਝ ਮੁੜ ਘਿੜ ਤੋਤੇ ਦੇ ਪਿੰਜਰੇ ਵਿੱਚ ਹੀ ਵੜਨ ਵਾਲੀ ਆਂ ਗੱਲਾਂ ਹਨ।
ਆਪ ਵੇਖਦੇ ਹੋਵੋਗੇ ਅਜੋਕੇ ਸਮੇਂ ਵਿੱਚ ਇਕ ਨਵੀ ਬੀਮਾਰੀ ਖਾਸ ਕਰਕੇ ਸਾਡੀ ਕੌਮ ਵਿੱਚ ਬਹੁਤ ਜੋਰ ਨਾਲ ਪ੍ਰਵੇਸ਼ ਕਰ ਰਹੀ ਹੈ।{ਆਪ ਪਿਛਲੇ ਜਨਮ ਕਿਆ ਥੇ,ਆਪ ਕੇ ਪ੍ਰਵਾਰ ਮੇਂ ਭਾਗਸ਼ਾਲੀ ਕੌਣ ਹੈ,ਆਪ ਕਬ ਮਰੋਗੇ ,ਆਪ ਕਾ ਸੁਭਾਵ ਕੈਸਾ ਹੈ.ਜਾਨਿਏ ਆਪ ਕੋ ਭਗਵਾਨ ਨੇ ਕੈਸੇ ਬਣਾਇਆ ਹੈ,ਕੋਣ ਹੈ ਜੋ ਆਪ ਕੇ ਸਾਰੇ ਰਾਜ਼ ਜਾਣਦਾ ਹੈ ਆਦਿ ਆਦਿ ਹੋਰ ਬਹੁਤ ਕੁਝ ਜੋ ਆਪ ਪੱੜ ਪੱੜ ਕੇ ਹੈਰਾਨ ਹੋਵੋਗੇ ।ਇਹ ਸੱਭ ਕੁਝ ਅੱਜ ਕੱਲ ਫੇਸਬੁਕ ਤੇ ਪੱੜਨ ਨੂੰ ਮਿਲਦਾ ਹੈ ।ਲੋਕ ਧੜਾ ਧੱੜ ਇਹ ਕੁਝ ਜਾਨਣ ਲਈ ਇਸ ਕਾਲਮ ਦੀ ਵਰਤੋਂ ਕਰ ਰਹੇ ਹਨ।ਜੋ ਬਿਲਕੁਲ ਲੋਕਾਂ ਨਾਲ ਬਹੁਤ ਵੱਡਾ ਫਰਾਡ ਹੈ ।ਹੈਰਾਨੀ ਦੀ ਗੱਲ ਹੈ ਕਿ ਇਸ ਕਾਲਮ ਦੀ ਵਰਤੋਂ ਸਾਡੇ ਸਿੱਖ ਭਰਾ ਤੇ  ਭੈਣਾ ਹੀ ਕਰ ਰਹੀਆਂ ਹਨ ।ਇਤਨਾਂ ਪੜ੍ਹ ਲਿਖਕੇ ਭੀ ਅਸੀ ਜੇ ਅਜੇ ਨਾ ਸਮਝੇ ਤਾਂ ਕਦੋਂ ਸਮਝਾਂਗੇ ।ਬਾਬੇ ਨਾਨਕ ਜੀ ਦਾ ਉਪਦੇਸ਼ ਬਹੁਤ ਹੀ ਸਰਲ ਤੇ ਸਮਝ ਵਿੱਚ ਆਉਣ ਵਾਲਾ ਹੈ।
ਇਕ ਦਝਹਿ ਇਕ ਦਬੀਅਹ  ਇਕਨਾ ਕੁਤੇ ਖਾਹਿ ॥
ਇਕਿ ਪਾਣੀ ਵਿੱਚਿ ਉਸਟੀਅਹ ਇਕਿ ਭੀ ਫਿਰਿ ਹਸਣਿ ਪਾਹਿ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ
॥ਪੰਨਾਂ੬੪੮,ਮ.੧
ਗੁਰੂ ਸਾਹਿਬ ਜੀ ਫੁਰਮਾਹ ਰਹੇ ਹਨ ਕੇ ਇਕ ਲੋਕ ਅੇਸੇ ਹਨ ਜੋ ਅਪਣੇ ਪ੍ਰਾਣੀ ਨੂੰ ਕਬਰ ਵਿੱਚੇ  ਦਬ ਰਹੇ ਹਨ। ਇਕ ਲੋਕ ਹਨ ਜੋ ਪਰਾਣੀ ਨੂੰ ਅਗ ਵਿੱਚ ਸਾੜ ਰਹੇ ਹਨ । ਇਕਨਾਂ ਨੂੰ ਜੰਗਲ ਵਿੱਚ ਪਇਆਂ ਨੂੰ ਕੁਤੇ ਬਿਲੇ ਖਾਹ ਜਾਂਦੇ ਹਨ। ਕਈਆਂ ਦਾ ਸਰੀਰ ਜਲ ਪਰਵਾਹ ਕਰ ਦੇਈਦਾ ਹੈ,ਪਾਰਸੀ ਲੋਕ ਪਰਾਣੀ ਨੂੰ ਸੁਕੇ ਖੁਹ ਵਿੱਚ ਰੱਖ ਦੇਦੇਂ ਹਨ ਉਸਨੂੰ ਗਿਰਜ਼ਾਂ ਕਾਂ ਆਦਿ ਖਾਹ ਜਾਂਦੇ ਹਨ ,ਪਰ ਇਕ ਗਲ ਦਾ ਪਤਾ ਨਹੀ ਲਗਦਾ ਕਿ ਆਤਮਾਂ ਕਿਥੇ ਚਲੀ ਗਈ। ਪਿਛਲੀ ਪੰਗਤੀ ਵੱਲ ਧਿਆਨ ਦੇਵੋ ਕਿ ਆਤਮਾਂ ਕਿਥੇ ਚੱਲੀ ਗਈ ? ਇਹ ਬੋਲ ਕਿਸਦੇ ਹਨ?ਉਤਰ ;ਗੁਰੂ ਨਾਨਕ ਦੇਵ ਜੀ ਦੇ।  ਹੁਣ ਇਕ ਗਲ ਵਿਚਾਰਵਾਨੋਂ ਵਿਚਾਰੋ ਜਿਸ ਬਾਰੇ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਕਿ  ਆਤਮਾਂ ਦਾ ਪਤਾ ਨਹੀ ਚਲਦਾ ਕਿ ਕਿਥੇ ਚਲੀ ਗਈ। ਤੇ ਜੋ ਲੋਕ ਦੱਸ ਰਹੇ ਹਨ  ਆਪ ਜੀ ਪਿਛਲੇ ਜਨਮ  ਮੇਂ ਜੌਹਰੀ ਥੇ ਰਾਜਨੀਤਕ ਥੇ,ਵਿਗਿਆਨੀ ਥੇ ਇਹਨਾਂ ਨੂੰ ਕਿਥੋਂ ਪਤਾ ਲੱਗ ਗਿਆ ਕਿ ਆਪ ਟੀਚਰ ਥੇ ਵਾਪਾਰੀ ਥੇ।
ਆਪ ਕਬ ਮਰੇਂਗੇ ਦਾ ਪਤਾ ਭੀ ਇਹਨਾਂ ਨੇ ਕਿਵੇਂ ਲਗਾ ਲਿਆ ? ਜਦੋਂ ਗੁਰਬਾਣੀ ਕਹਿ ਰਹੀ ਹੈ।
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ॥
ਜੇ ਕਰਿ ਸਾਹਿਬ ਮਨਹੁ ਨ ਵੀਸਰੈ ਤਾਂ ਸਹਿਲਾ ਮਰਣਾ ਹੋਇ
॥ਪੰਨਾਂ ੫੫੩ ਮਹਲਾ ੩
 ਤ ਇਸ ਜੋਤਸ਼ੀ ਨੇ ਕਿਵੇਂ ਜਾਣ ਲਿਆ ਕਿ ਤੂੰ ਪਿਛਲੇ ਜਨਮ ਵਿੱਚਿ ਜੋਹਰੀ ਥਾ॥ ਸਾਨੂੰ ਇਨਹਾਂ ਗਲਾਂ ਤੇ ਵਿਸ਼ਵਾਸ ਨਹੀ ਕਰਨਾ ਚਾਹੀਦਾ॥ ਜੀਵਨ ਦੀ ਟੇਕ ਗੁਰਬਾਣੀ ਹੀ ਹੋਣੀ ਚਾਹੀਦੀ ਹੈ । ਭਰੋਸਾ ਸਿਰਫ ਨਿੰਰਕਾਰ ਤੇ ਹੀ ਹੋਣਾ ਚਾਹੀਦਾ ਹੈ।
ਸਤਿਗੁਰ ਬਾਝਹੁ ਅੰਧ ਗੁਬਾਰ ॥
ਥਿਤੀ ਵਾਰ ਸੇਵਹਿ ਮੁਗਧ ਗਵਾਰ
॥ ਪੰਨਾਂ ੮੪੨ ਮ, ੩.

          ਦਾਸਰਾ
     ਦਲੇਰ ਸਿੰਘ ਜੋਸ਼

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.