ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੀ ਸੰਭਾਲ ਦਸਮ ਗੁਰੂ ਜੀ ਦਾ ਹੁਕਮ ਹੈ
ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੀ ਸੰਭਾਲ ਦਸਮ ਗੁਰੂ ਜੀ ਦਾ ਹੁਕਮ ਹੈ
Page Visitors: 2600

ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੀ ਸੰਭਾਲ ਦਸਮ ਗੁਰੂ ਜੀ ਦਾ ਹੁਕਮ ਹੈ
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਅੱਜ ਬਾਦਲ ਕਾਲੀ ਦਲ ਦੀ ਕਾਲੀ ਸਿਆਹ ਸਿਆਸਤ ਦੇ ਜ਼ਾਲਮ ਹਥਾਂ ਵਿਚ ਆਕੇ ਸਿਖ ਕੌਮ ਵਿਚ ਵਿਸਫੋਟਕ ਹਾਲਾਤ ਪੈਦਾ ਹੋ ਚੁਕੇ ਹਨ ।
 ਦੂਜੇ ਪਾਸੇ ਕਉੜੀ ਸਚਾਈ ਹੈ ਕੇ “ਹਰ ਸ਼ਾਖ ਪੇ ਉਲੂ ਬੈਠਾ ਹੈ” ਗੁਰੁ ਰਾਖਾ ਹੋਵੇ, ਅਪਣੀ ਲੀਡਰੀ ਚਮਕਾਉਣ ਅਤੇ ਅਪਣੀ ਸਿਆਸੀ ਰੋਟੀ ਸੇਕਣ ਦੇ ਚਹਾਵਾਣ ਹੀ ਬਹੁਤਾਤ ਵਿਚ ਇਕੱਠੇ ਹੋਇ ਦਿਸਦੇ ਹਨ ਬਹੁਤੇ ਚੇਹਰੇ ਧਰਮ ਲਈ ਨਹੀਂ ਬਲਕੇ ਧਰਮ ਨੂੰ ਈਸ਼ੁ ਬਣਾ ਕੇ ਪਵਿਤਰ ਸਿਖੀ ਜਜ਼ਬਾਤ ਨਾਲ ਖਿਲਵਾੜ ਕਰ ਰਹੇ ਹਨ ਕੋਈ ਸਧਾਰਣ ਸਿਖ ਭੀ ਇਓਂ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਕਰ ਸਕਦਾ ਜਿਵੇ ਆਏ ਦਿਨ ਹੋ ਰਹੀ ਹੈ ਸਾਡਾ ਬੀਤਿਆ ਦਸਦਾ ਹੈ ਕੇ ਗੁਰੁ ਪਿਆਰੀ ਕੌਮ ਕੁਰਬਾਨੀਆਂ ਸ਼ਹੀਦੀਆਂ ਦੇਂਦੀ ਹੈ ਅਤੇ ਵੱਕਤ ਸ਼ਨਾਸ਼ ਲੋਕ ਵੱਕਤ ਤੇ ਆ ਟਪਕਦੇ ਅਤੇ ਕੌਮੀ ਜਜ਼ਬਾਤਾਂ ਦੇ ਸੌਦੇ ਕਰ ਜਾਂਦੇ ਹਨ।
 ਗੁਰੁ ਅਵਾਜ਼ਾਂ ਦੇਂਦਾ ਰਹਿ ਜਾਂਦਾ ਹੈ।
ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥
ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ

ਪਰ ਏਕਤਾ ਦੇ ਮਿਠੇ ਸ਼ਬਦ ਜਾਲ ਵਿਚ ਫਸ ਕੇ ਸਾਨੂੰ ਦੁਰਜਨ ਮਿਤਰ ਦੀ ਪਛਾਣ ਭੀ ਨਹੀਂ ਰਹਿਂਦੀ ਅਤੇ ਕੌਮੀ ਸੰਘਰਸ਼ ਵਿਚ ਹੋਈਆਂ ਸਾਰੀਆਂ ਕੁਰਬਾਨੀਆਂ ਬੇਅਰਥ ਗੁਆ ਲੈਂਦੇ ਹਾਂ ਅਤੇ ਆਖਰ ਫਿਰ ਓਹੋ ਉਲੂ ਹੀ ਸ਼ਾਖਾ ਤੇ ਕਾਬਜ਼ ਬੈਠੇ ਦਿਸੇ ਹਨ, ਪਤਾ ਨਹੀਂ ਕਦੋਂ ਤਕ “ਪਰਜਾ ਅੰਧੀ ਗਿਆਨ ਬਿਨ” ਰਹੇਗੀ ਅਤੇ ਰਾਜੇ ਪਾਪ ਕਮਾਵਦੇ ਰਹਿਣ ਗੇ”।ਸਿੰਘੋ ਧਿਆਨ ਨਾਲ ਦੇਖੋ ਤੁਹਾਡੇ ਅੱਜ ਦੇ ਬਹੁਤੇ ਮਤੇ ਉਹਨਾ ਹੀ ਜ਼ਾਲਮਾ ਦੇ ਦਰਬਾਰਾਂ ਵਿਚ ਹੱਥ ਜੋੜ ਬੇਨਤੀਆਂ ਕਰਦੇ ਹੀ ਦਿਸਦੇ ਹਨ ਜਿਹਨਾ ਹਥਾਂ ਨੇ ਸਿਖੀ ਸਿਧਾਂਤ ਅਤੇ ਸਿਖੀ ਸਰੂਪ ਨੂੰ ਖਤਮ ਕਰਨ ਲਈ ਕੌਮੀ ਸ਼ਾਹਰਗ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਹੋਂਦ ਨੂੰ ਹੱਥ ਪਾਇਆ ਹੋਇਆ ਹੈ ਇਸ ਜ਼ਾਲਮ ਹੱਥ ਦੀ ਇਕ ਇਕ ਉਂਗਲ ਪਛਾਣੋ ਜੋ ਵੱਖ ਵੱਖ ਰੂਪ ਵਿਚ ਕੰਮ ਕਰ ਰਹੀ ਹੈ।
ਮੈ ਕਹਿਂਦਾ ਹਾਂ ਸੌਦਾ ਸਾਧ ਦਾ ਗੁਰੁ ਦਸਮ ਪਾਤਸ਼ਾਹ ਜੀ ਦੇ ਸਰੂਪ ਦੀ ਨਕਲ ਦਾ ਸਵਾਂਗ ਰਚਨਾ ਗੁਰੁ ਦੀ ਘੋਰ ਬੇਅਦਬੀ ਹੈ ਜੋ ਸਿਖ ਕੌਮ ਕੋਲੋਂ ਬਰਦਾਸ਼ਤ ਨਹੀਂ ਹੋਈ ਅਤੇ ਹੋਣੀ ਭੀ ਨਹੀਂ ਚਾਹੀਦੀ ਸੀ “
ਗੁਰਸਿਖਾਂ ਕੇ ਮਨ ਭਾਵਦੀ ਗੁਰੁ ਸਤਿਗੁਰੁ ਕੀ ਵਡਿਆਈ”
ਕੌਮ ਨੇ ਇਸ ਕਾਲਖ ਨੂੰ ਹਮੇਸ਼ਾਂ ਲਈ ਅਪਣੇ ਵੇਹੜੇ ਵਿਚੋ ਕੱਢ ਦਿਤਾ ਪਰ ਕਾਲੀ ਸਿਆਹ ਸਿਆਸਤ ਨੇ ਅਪਣੇ ਵੋਟ ਬੈਂਕ ਲਈ ਅਪਣੇ ਲਾਏ ਹੋਏ ਪੰਜ ਦਰਵਾਜ਼ਿਆਂ ਰਾਹੀਂ ਮੁੜ ਘਰ ਵਿਚ ਲਿਆ ਵਾੜਿਆ ।
ਧਿਆਨ ਨਾਲ ਦੇਖੋ ਇਸ ਜ਼ਾਲਮ ਹੱਥ ਦੀਆਂ ਕੁਛ ਉਂਗਲਾਂ ਆਰ.ਐਸ.ਐਸ. ਦੇ ਹੱਥ-ਠੋਕਾ ਬਣ ਚੁੱਕੇ ਕੁਝ ਸਿੱਖ ਚਿਹਰੇ ਜੋ ਸਿਖੀ ਦੇ ਤਖਤਾਂ ਅਤੇ ਅਸਥਾਨਾ ਤੇ ਕਾਬਜ਼ ਹਨ ਜਿਹਨਾ ਦੇ ਅਸਲ ਰੂਪ ਹੁਣ ਤੁਸਾਂ ਦੇਖ ਹੀ ਲਏ ਹਨ। ਓਹਨਾ ਵਲੋਂ ਜੁਗੌ ਜੁਗ ਅਟੱਲ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਨਕਲ ਕਰਦਿਆਂ ਬ੍ਰਹਮਨ ਇਜ਼ਮ ਦੀ ਪਦਾਇਸ਼ ਬਚਿਤਰ ਨਾਟਕ ਗ੍ਰੰਥ ਨੂੰ ਦਸਮ ਸ੍ਰੀ ਗੁਰੁ ਗ੍ਰੰਥ ਸਾਹਿਬ ਲਿਖ ਕੇ ਸਤਿਗੁਰੂ ਜੀ ਦੇ ਬਰਾਬਰ ਸਿੰਘਾਸਣ ਤੇ ਸਥਾਪਤ ਕਰਕੇ ਪੂਜ ਰਹੇ ਹਨ ਬਕਰਿਆਂ ਦੀਆਂ ਬਲੀਆਂ ਦੇਕੇ ਖੁਨ ਦੇ ਟਿਕੇ। ਸਿੱਖ ਨੂੰ ਹਿੰਦੂ ਅਤੇ ਆਚਰਣ-ਹੀਨ ਬਨਾਉਣ ਵਿੱਚ ਦੇਰ ਨਹੀ ਲੱਗਣੀ  ਤੇ ਸਿੱਖੀ ਦੀ ਨਸਲਕੁਸ਼ੀ ਹੋ ਜਾਵੇਗੀ। ਕੀ ਇਹ ਗੁਰੁ ਗ੍ਰੰਥ ਅਤੇ ਪੰਥ ਦੀ ਬੇਅਦਬੀ ਨਹੀਂ?
 ਬੜੀ ਸਾਜਸ਼ ਨਾਲ ਪੰਜਾਬ ਨੂੰ ਖਾਨਾਜੰਗੀ ਵਿਚ ਧਕੇਲਨ ਲਈ ਪੰਜਾਬ ਵਿਚ ਗੁਰਬਾਣੀ ਦੀ ਬੇਅਦਬੀ ਦੀ ਲੜੀ ਸ਼ੁਰੂ ਕੀਤੀ ਗਈ ਹੈ ਜਿਸਨੂੰ ਤੁਸੀਂ ਰੋਕ ਨਹੀਂ ਸਕਦੇ। ਸਿਖ ਦੁਸ਼ਮਣ ਜਿਥੋ ਮਰਜੀ ਦੁਕਾਨ ਤੋਂ ਗੁਰਬਾਣੀ ਗੁਟਕਾ ਖਰੀਦ ਕੇ ਬੇਅਦਬੀ ਕਰਕੇ ਸਿਖੀ ਨੂੰ ਚੈਲੰਜ ਕਰ ਸਕਦਾ ਹੈ। ਸਾਨੂੰ ਹਰ ਪਾਸਿਓਂ ਬੜੇ ਸੁਚੇਤ ਹੋਣ ਦੀ ਲੋੜ ਹੈ। ਕੀ ਤਖਤਾਂ ਤੇ ਹੋ ਰਹੀ ਬੇਅਦਬੀ ਬੇਅਦਬੀ ਨਹੀਂ? ਕੀ ਕਾਰਨ ਹੈ ਓਧਰ ਸਾਡੀ ਕੋਈ ਏਕ ਨੂਰ ਖਾਲਸਾ ਫੌਜ ਜਾਂ ਗੁਰੁ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਿੰਘ ਮੂਹ ਨਹੀਂ ਕਰ ਰਹੇ। ਸੋ, ਸਿੰਘੋ ਜਾਗੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਤੇ ਰੋਸ ਸੰਘਰਸ਼ ਅਤੇ ਕੁਰਬਾਨੀਆਂ ਕਰਨ ਵਾਲਿਓ ਆਪਣੇ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਚੇ ਸਿੰਘਾਸਣ ਦੇ ਦੁਆਲੇ ਭੀ ਇਕੱਤਰ ਹੋ ਜਾਵੋ।
 ਵੀਰੋ ! ਸੱਚ ਜਾਣੋ, ਮੈਨੂੰ ਕਿਸੇ ਸਨਮਾਨ ਦੀ ਜ਼ਰੂਰਤ ਨਹੀਂ, ਮੈਨੂੰ ਕਿਸੇ ਅਖੌਤੀ ਦਸਮ ਗ੍ਰੰਥੀਏ ਪੰਥ ਦੀਆ ਧਮਕੀ ਭਰੀਾਆ ਚਿੱਠੀਆ ਦਾ ਵੀ ਕੋਈ ਭੈਅ ਨਹੀਂ ਹੈ। ਮੈ ਸੱਚੇ ਸਤਿਗੁਰ ਜੀ ਦੇ ਦਰ ਦਾ ਕੂਕਰ ਹਾ, ਜੇ ਇਕੱਲਾ ਵੀ ਰਹਿ ਜਾਵਾ ਤਾ ਵੀ ਆਪਣੇ ਸ਼ਬਦ ਗੁਰੂ ਦੀ ਵਡਿਆਈ ਲਈ ਕੂਕਦਾ ਰਹਾਗਾ ਅਤੇ ਸਤਿਗੁਰੂ ਦੇ ਸਨਮਾਨ ਦੀ ਕੀਮਤ 'ਤੇ ਕਿਸੇ ਨਾਲ ਸਮਝੌਤਾ ਨਹੀਂ ਕਰਾਗਾ। ਭਲੇ ਲੋਕੋ ! ਜਿਸਦੇ ਗੁਰੂ ਦੇ ਸਨਮਾਨ ਨੂੰ ਚੈਲੇਜ ਕੀਤਾ ਜਾ ਰਿਹਾ ਹੋਵੇ, ਉਸ ਸਿੱਖ ਦਾ ਕਾਹਦਾ ਸਨਮਾਨ ਹੈ । ਸਿੰਘੋ ! ਮੈ ਤੁਹਾਡੇ ਕੋਲ ਨਾ ਪੈਸਾ ਮੰਗਦਾ ਹਾ, ਨਾ ਸਨਮਾਨ ਮੰਗਦਾ ਹਾ। ਮੈ ਕੇਵਲ ਝੋਲੀ ਅੱਡ ਕੇ ਆਪਣੇ ਗੁਰੂ ਦਾ, ਤੁਹਾਡੇ ਗੁਰੂ ਦਾ ਸਨਮਾਨ ਮੰਗਦਾ ਹਾ।
ਵੀਰੋ ! ਆਪਣੇ ਵਿਰਸੇ ਨੂੰ ਸਪਸ਼ਟ ਹੋ ਕੇ ਸੰਭਾਲੋ। ਇਹ ਆਰ.ਐਸ.ਐਸ. ਦੀ ਸਾਜਸ਼ ਹੋ ਸਕਦੀ ਹੈ ਕੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਦੀ ਨਸ਼ੀਨੀ ਨੂੰ ਚੈਲੇਜ ਕਰਕੇ ਧਰਮੇ ਨਹਿੰਗ ਵਰਗਾ ਜਾਂ ਨਾਮ ਧਾਰੀਆਂ ਵਰਗਾ ਆਖੇ ਕਿ ਗੱਦੀ ਗੁਰੂ ਗ੍ਰੰਥ ਨੂੰ ਨਹੀਂ ਦਿੱਤੀ ਗਈ।  ਸਿੰਘੋ ! ਗੱਦੀ ਇੱਕੋ ਇੱਕ ਅਟੱਲ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਦਿੱਤੀ ਗਈ ਹੈ। ਹਾ, ਖਾਲਸੇ ਨੂੰ 'ਗ੍ਰੰਥ' ਦੇ ਤਾਬਿਆ ਕੀਤਾ ਗਿਆ ਹੈ ਕਿੳਕਿ ਗੁਰੂ ਗ੍ਰੰਥ ਸਾਡਾ ਸਿੱਖੀ ਸਿਧਾਤ ਦਾ ਕੇਂਦਰ ਹੈ ਅਤੇ ਜਿਹੜਾ ਜੀਵਨ ਸ਼ਬਦ ਗੁਰੂ ਦੀ ਤਾਬਿਆ ਖੜਾ ਹੈ, ਉਹ ਸਿਧਾਤ ਨਾਲ ਪਰਣਾਇਆ ਪੰਥਕ ਹੈ।
 ਸਿੰਘੋ ! ਤੁਹਾਨੂੰ ਯਾਦ ਹੋਵੇਗਾ ਕੇ ਅਕਾਲ ਤਖਤ ਦੀ ਪਦਵੀ ਤਾਂ ਦਾਸ ਨੇ 'ਤੇਜਾ ਸਿੰਘ ਸਮੁੰਦਰੀ ਹਾਲ' ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦਿਆ, ਆਪ ਖ਼ੁਦ ਅਸਤੀਫ਼ਾ ਦੇ ਦਿੱਤਾ ਸੀ ਅਤੇ ਅੱਜ ਵੀ ਆਪਣੇ ਸ਼ਹਿਨ-ਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕੋ ਇੱਕ ਸਿੰਘਾਸਣ ਨੂੰ ਦੇਖਣ ਦੀ ਆਸ ਨਾਲ ਜੀਵਾਗਾ। ਮੈ ਅੱਜ ਪੰਥ ਅਤੇ ਗ੍ਰੰਥ ਦੇ ਅਦਬ ਲਈ ਵਾਹਦ ਜ਼ਿੰਮੇਵਾਰ ਅਖਵਾੳਦੇ ਆਗੂਆ ਨੂੰ ਪੁੱਛਦਾ ਹਾ ਕਿ ਰਹਿਤ ਮਰਯਾਦਾ ਵਿੱਚ ਲਿਖੇ ਫ਼ੈਸਲੇ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਤੁਲ) ਕਿਸੇ ਗ੍ਰੰਥ ਜਾ ਪੋਥੀ ਦਾ ਪ੍ਰਕਾਸ਼ ਨਹੀਂ ਹੋ ਸਕਦਾ' ਇਉਂ ਕਿਸੇ ਹੋਰ ਗ੍ਰੰਥ ਦੀ ਬਰਾਬਰਤਾ ਪ੍ਰਵਾਨ ਨਹੀਂ ਕੀਤੀ ਗਈ, ਤਾ ਫਿਰ ਅੱਜ ਆਪਣਾ ਹੀ ਫ਼ੈਸਲਾ ਲਾਗੂ ਕਰਨ ਤ ਮੂੰਹ ਮੋੜ ਕੇ ਕਿੳ ਗੁਰੂ ਵੱਲ ਬੇਦਾਵੀਏ ਹੋ ਰਹੇ ਹੋ। ਅੱਗੇ ਵੱਧੋ ਤੇ ਅਪਣੀ ਬਨਾਈ ਹੋਈ 'ਸਿੱਖ ਰਹਿਤ ਮਰਯਾਦਾ' ਦਾ ਫ਼ੈਸਲਾ ਸਮੁੱਚੇ ਪੰਥਕ ਅਸਥਾਨਾ ਅ'ਤੇ ਸਾਰੇ ਤਖਤਾਂ ਤੇ ਲਾਗੂ ਕਰੋ ਜਾ ਫਿਰ ਸਿਖ ਰਹਿਤ ਮਰੀਆਦਾ ਦੀ ਦੁਹਾਈ ਪਾਉਣੀ ਛੱਡ ਦੇਵੋ।
ਅੱਜ ਖਾਲਸਾ ਜਾਗ ਉਠਿਆ ਹੈ ਅਤੇ ਗੁਰੂ ਦੇ ਅਦਬ ਲਈ ਇੱਕ ਸ਼ਕਤੀ ਬਣ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦ ਗੁਰੂ ਦੇ ਬਰਾਬਰ ਹੋਰਨਾ ਗ੍ਰੰਥਾ, ਮੂਰਤੀਆ ਤੇ ਵਿਅਕਤੀਆ ਦੇ ਲੱਗਦੇ ਸਿੰਘਾਸਣ ਉਠ ਜਾਣਗੇ ਅਤੇ ਇਹ ਗੁਰ-ਬਚਨ ਸਫ਼ਲ ਹੋਵੇਗਾ ;
ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ।।(ਗੁ.ਗ੍ਰੰ.ਸਾ. 465)
ਮੈ ਹਰ ਇੱਕ ਸਿੱਖ ਨੂੰ ਯਕੀਨ ਦਿਵਾੳਦਾ ਹੋਇਆ ਬੇਨਤੀ ਕਰਦਾ ਹਾ ਕਿ ਜਿਸ ਦਿਨ ਗੁਰੂ ਦਾ ਅਦਬ ਕਾਇਮ ਹੋਇਆ, ਬਾਈ ਮੰਜੀਆ ਚੁੱਕੀਆ ਗਈਆ, ਉਸ ਦਿਨ ਸਿੱਖ ਦਾ ਸਨਮਾਨ ਆਪੇ ਹੀ ਬਹਾਲ ਹੋ ਜਾਵੇ ਗਾ ਅਤੇ ਗੁਰੂ ਅਦਬ ਦੀ ਕੀਮਤ 'ਤੇ ਕੁਰਸੀਆ, ਪਦਵੀਆ ਤੇ ਡੇਰੇ ਬਣਾਈ ਬੈਠੇ ਧਾਰਮਿਕ ਤੇ ਸਿਆਸੀ ਲੀਡਰਾ ਦੇ ਪਸਾਰੇ ਆਪੇ ਹੀ ਸਮੇਟੇ ਜਾਣਗੇ। ਤੁਸ ਗੁਰੂ ਲਈ ਜਿਊਣਾ ਸਿੱਖੋ, ਗੁਰੂ ਤੁਹਾਡੇ ਨਾਲ ਬਚਨ ਕਰਦਾ ਹੈ;
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ।।ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ।।(ਗੁ.ਗ੍ਰੰ.ਸਾ. 286)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ
ਦਰਸ਼ਨ ਸਿੰਘ ਖਾਲਸਾ



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.