ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
- = * ਦੇਖੁ ਹਮਾਰਾ ਹਾਲੁ * = -
- = * ਦੇਖੁ ਹਮਾਰਾ ਹਾਲੁ * = -
Page Visitors: 2581

-   =   *   ਦੇਖੁ ਹਮਾਰਾ ਹਾਲੁ   *   =   -
ਕਿਸੁ ਪਹਿ ਖੋਲ੍‍ਉ ਗੰਠੜੀ ਦੂਖੀ ਭਰਿ ਆਇਆ
ਗੁਰੂ ਪੰਥ ਗੁਰੂ ਦੀ ਵੀਚਾਰਧਾਰਾ {ਰਸਤਾ} ਹਮੇਸ਼ਾਂ ਅਮਰ ਹੈ -ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ
ਪੰਥ ਪ੍ਰਵਾਣਤ ਰਹਿਤ ਮਰੀਯਾਦਾ ਸਿਖ ਦੀ ਜੀਵਨ ਜਾਚ ਹੈ -
ਜੋ ਗੁਰੁ ਕਹੈ ਸੋਈ ਭਲ ਮੀਠਾ ਮਨ ਕੀ ਮਤਿ ਤਿਆਗਿ
---------------------------------------------------------------
ਗੁਰੂ ਵੀਚਾਰ ਰੂਪ ਪੰਥ ਤੋ ਬੇਮੁਖ ਹੋਕੇ, ਮਨੁਖੀ ਪੰਥ ਸਿਰਜਨ ਵਾਲੇ -
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ
ਗੁਰੂਬਾਣੀ ਰਹਿਤ ਛੱਡ ਕੇ, ਮਨੁਖੀ ਮਰੀਯਾਦਾ ਦੇ ਗ਼ੁਲਾਮ - ਸਤਿਗੁਰ ਸਾਹਿਬੁ ਛਡਿ ਕੈ ਮਨਮੁਖੁ ਹੋਇ ਬੰਦੇ ਦਾ ਬੰਦਾ ਦੁਨੀਆਂ ਦੇ
ਲੋਕੋ ਅੱਜ ਦੇਖੋ ਸਾਡਾ ਹਾਲ, ਸਿਖ ਇਕ ਵੱਖਰੀ ਕੌਮ ਹੈ, ਹਮ ਹਿੰਦੂ ਨਹੀਂ, ਕਹਿਣ ਵਾਲੇ ਰੋਜ਼ ਗੁਰੂ ਦੇ ਸਾਹਮਣੇ ਅਰਦਾਸ ਵਿਚ ਗੁਰਦੁਵਾਰਿਆਂ ਦੀ
ਸੇਵਾ ਸੰਭਾਲ ਖਾਲਸਾ ਜੀਂ ਨੂੰ ਬਖਸ਼ੋ ਕਹਿਣ ਵਾਲੇ “ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ
ਤੁਰਕਾ ਭਾਈ” ਅਨਸਾਰ ਅਸੀ ਅਪਣਾ ਸਭ ਕੁਛ ਓਹਨਾ ਨੂੰ ਹੀ ਸੳਂੁਪ ਚੁਕੇ ਹਾਂ 1999 ਵਿਚ ਖਾਲਸਾ ਦਿਵਸ ਭੀ ਅਸੀਂ ਮਥੇ ਟਿਕਾ ਤੇੜ ਧੋਤੀ
ਕਖਾਈ ਦੀ ਪ੍ਰਛਾਈ ਬਣ ਕੇ ਹੀ ਮਨਾਇਆ ਸੀ ਅਤੇ ਹੋਰ ਦੁਖ ਦੀ ਗੱਲ ਹੈ ਕੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੀ 350 ਵੀਂ ਸਤਾਬਦੀ ਭੀ ਓਹਨਾ ਦੀ
ਪ੍ਰਛਾਈ ਬਣ ਕੇ ਹੀ ਮਣਾ ਰਹੇ ਹਾਂ, ਯਾਦ ਰੱਖੋ ਪ੍ਰਛਾਈ ਦਾ ਅਪਣਾ ਕੋਈ ਵਜੂਦ ਨਹੀਂ ਹੋਂਦਾ।
ਪਰ ਲੋਕੋ ਅੱਜ ਭੀ ਅਖਾਂ ਖੋਲ ਕੇ ਦੇਖੋ ਟਾਈਮ ਟੀ ਵੀ ਚੈਨਲ ਤੇ ਸਾਡੀਆਂ ਮੁਰਦਾ ਆਤਮਾਵਾਂ ਦੀ ਮੌਤ ਦੀ ਮਜ਼ਾਕ ਉਡਾਂਦਿਆਂ ਪਟਨੇ ਦਾ ਪ੍ਰੋਗਰਾਮ ਰੋਜ਼ ਦਿਖਾਇਆ ਜਾ ਰਿਹਾ ਹੈ। ਜਿਸ ਵਿਚ ਸਿਖ ਦਾ ਜੀਵਨ ਰੂਪ ਇਕੋ ਇਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸਦੇ ਲੜ ਸਿਖ ਨੂੰ ਗੁਰੂ ਗੋਬਿੰਦ ਸਿੰਘ ਜੀ
ਨੇ ਆਪ ਲਾਇਆ ਸੀ ਉਸਦੇ ਸਾਹਮਣੇ ਵਾਕਰ {ਤੁਲ} ਕਿਸੇ ਅਗਿਆਤ ਲਿਖਾਰੀ ਦੀ ਮਨਮਤੀ ਪੁਸਤਕ ਦਾ ਪਾਲਕੀ ਚੌਰ ਆਦਿਕ ਸਹਿਤ ਅਸਥਾਪਨ, ਉਸਤੋਂ ਹੁਕਮ ਨਾਵਾਂ ਲੈਣਾ ਅਤੇ ਹੋਰ ਬਹੁਤ ਕੁਛ ਮਨਮਤੀ ਦਿਖਾਇਆ ਜਾ ਰਿਹਾ ਹੈ।
ਅੱਜ ਕਿਥੇ ਹੈ ਉਹ ਪੰਥ ਪ੍ਰਵਾਣਤ ਰਹਿਤ ਮਰੀਯਾਦਾ ਜਿਸ ਵਿਚ ਲਿਖਿਆ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ {ਤੁਲ}ਕਿਸੇ ਗ੍ਰੰਥ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ।
ਅੱਜ ਕਿਥੇ ਹੈ ਉਹ ਮਨੁਖੀ ਪੰਥ ਜਿਸਨੇ ਇਹ ਪੰਥ ਪ੍ਰਵਾਣਤ ਰਹਿਤ ਮਰੀਯਾਦਾ ਬਣਾਈ ਸੀ ਅੱਜ ਉਹ ਪੰਥ ਅਪਣੀ ਬਣਾਈ ਹੋਈ ਮਰੀਯਾਦਾ ਦੀ ਮੌਤ ਤੇ ਬੋਲਦਾ ਕਿਉਂ ਨਹੀਂ /ਕਿਉਂ ਬੇਦਮ ਹੋਗਿਆ ਹੈ।
ਲ਼ੋਕੋ ਅੱਜ ਉਸ ਮਨੁਖੀ ਪੰਥ ਅਤੇ ਉਸ ਪੰਥ ਦੀ ਪ੍ਰਵਾਣਤ ਬਣਾਈ ਹੋਈ ਮਰੀਯਾਦਾ ਦੇ ਬੇਦਮ ਹੋਣ ਤੇ ਕੋਈ ਵੈਣ ਪਾਉਣ ਵਾਲਾ ਭੀ ਨਹੀਂ। ਹਾਂ ਮੱਥੇ ਟਿਕਾ ਤੇੜ ਧੋਤੀ ਕਖਾਈ ਦੀ ਪ੍ਰਛਾਈ ਬਣ ਚੁਕੇ ਬੇਦਮ ਪੰਥ ਅਤੇ ਮਰੀਯਾਦਾ ਦੀ __ਯਾਤਰਾ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਸਪੈਸ਼ਲ ਟਰੇਨਾ ਬਸਾਂ ਜ਼ਰੂਰ ਚਲਣ ਗੀਆਂ।
ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ
॥35॥
ਦਰਸ਼ਨ ਸਿੰਘ ਖਾਲਸਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.