ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਸ਼ਿਕਾਇਤ ਕਰਣ ਵਾਲਿਓ, ਪਹਿਲਾਂ ਆਪਣੀ ਦੁਬਿਧਾ ਮਿਟਾਓ
ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਸ਼ਿਕਾਇਤ ਕਰਣ ਵਾਲਿਓ, ਪਹਿਲਾਂ ਆਪਣੀ ਦੁਬਿਧਾ ਮਿਟਾਓ
Page Visitors: 2461

ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਸ਼ਿਕਾਇਤ ਕਰਣ ਵਾਲਿਓ, ਪਹਿਲਾਂ ਆਪਣੀ ਦੁਬਿਧਾ ਮਿਟਾਓ
ਪ੍ਰੋ. ਦਰਸ਼ਨ ਸਿੰਘ ਖਾਲਸਾ
ਪਤਾ ਲੱਗਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੋਂ ਕੋਰੀ ਕੇਵਲ ਇਸ ਨਾਮ ਹੇਠ ਭੋਲੇ ਭਾਲੇ ਲੋਕਾਂ 'ਤੇ ਜ਼ੁਲਮ ਕਰਨ ਦਾ ਸਰਟੀਫਿਕੇਟ ਲਈ ਫਿਰਦੀ ਕਥਿਤ "ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ" ਵਲੋਂ ਅੱਜ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਇਹ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਇਹ ਲੋਕ ਗੁਰੂ ਇਤਹਾਸ, ਗੁਰਬਾਣੀ, ਦਸਮ ਗ੍ਰੰਥ, ਅਤੇ ਸਿੱਖ ਇਤਹਾਸ ਦੇ ਮੁੱਢਲੇ ਸਰੋਤਾਂ ਬਾਰੇ ਦੁਬਿਧਾ ਪੈਦਾ ਕਰ ਰਹੇ ਹਨ। ਇਸ ਲਈ ਸਰਕਾਰ ਇਨ੍ਹਾਂ ਪ੍ਰਚਾਰਕਾਂ ਖਿਲਾਫ ਕਾਰਵਾਈ ਕਰੇ।
ਮੈ ਪੁਛਦਾ ਹਾਂ ਵੀਰੋ !
      ਪਹਿਲੇ ਤੁਸੀਂ ਅਪਣੀ ਦੁਬਿਧਾ ਤਾਂ ਮਿਟਾਓ, ਅਤੇ ਇਹ ਸਪਸ਼ਟ ਕਰੋ ਕਿ ਤੁਸੀਂ ਕਿਸ ਨੂੰ ਗੁਰੂ ਇਤਹਾਸ, ਸਿੱਖ ਇਤਹਾਸ ਮੰਨਦੇ ਹੋ, ਅਤੇ
ਤੁਹਾਡਾ ਗੁਰੂ ਕਿਹੜਾ ਹੈ?
 ਜਿਸ ਗ੍ਰੰਥ ਵਿਚਲੀ ਬਾਣੀ ਨੂੰ ਤੁਸੀਂ ਗੁਰਬਾਣੀ ਮੰਨਦੇ ਹੋ, ਕਿਉਂਕਿ ਤੁਹਾਡੇ ਵਲੋਂ ਲਿਖੀ ਇਸ ਲਿਸਟ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਾਮ ਤਾਂ ਆਇਆ ਨਹੀਂ, ਹਾਂ ਇਕ ਅਖੌਤੀ ਦਸਮ ਗ੍ਰੰਥ ਦਾ ਨਾਮ ਜ਼ਰੂਰ ਆਇਆ ਹੈ, ਜੋ ਤੁਹਾਡੀ ਗੁਰੂ ਪ੍ਰਤੀ ਦੁਬਿਧਾ ਦਾ ਪ੍ਰਤੀਕ ਹੈ।
ਫਿਰ ਇਹ ਸਪਸ਼ਟ ਕਰੋ ਕਿ ਭਾਈ ਪੰਥਪ੍ਰੀਤ ਸਿੰਘ ਜਾਂ ਭਾਈ ਰਣਜੀਤ ਸਿੰਘ ਕਿਸ ਇਤਹਾਸ ਜਾਂ ਗੁਰਬਾਣੀ ਸਬੰਧੀ ਕਿਹਨਾ ਵੀਚਾਰਾਂ ਰਾਹੀਂ ਦੁਬਿਧਾ ਪੈਦਾ ਕਰ ਰਹੇ ਹਨ, ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕੇ ਜਿਹਨਾ ਇਤਿਹਾਸਕ ਸਰੋਤਾਂ ਤੋਂ ਤੁਸੀਂ ਅਗਵਾਈ ਲੈ ਰਹੇ ਹੋ, ਉਹ ਸਰੋਤ ਹੀ ਤਾਂ ਗੁਰਮਤਿ ਸਿਧਾਂਤ ਪ੍ਰਤੀ ਦੁਬਿਧਾ ਪੈਦਾ ਕਰ ਰਹੇ ਹਨ। ਭਾਈ ਪੰਥਪ੍ਰੀਤ ਸਿੰਘ ਭਾਈ ਰਣਜੀਤ ਸਿੰਘ ਤਾਂ ਤੁਹਾਡੀ ਦੁਬਿਧਾ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮੈਨੂੰ ਵਿਸ਼ਵਾਸ਼ ਹੈ ਜੇ ਸੱਚੇ ਦਿਲੋਂ ਤੁਸੀਂ ਵੀਚਾਰ ਕਰੋਗੇ ਤਾਂ ਤੁਹਾਡੀ ਦੁਬਿਧਾ ਅਤੇ ਇਸ ਬਹਾਨੇ ਹੋਰ ਬਹੁਤ ਸਾਰੇ ਵੀਰਾਂ ਦੀ ਦੁਬਿਧਾ ਭੀ ਮਿਟ ਜਾਵੇਗੀ।
ਵੀਰੋ ਅੱਖਾਂ 'ਤੇ ਸੰਪ੍ਰਦਾਈ ਪੱਟੀ ਬੰਨ੍ਹ ਕੇ ਅਨਜਾਣਪੁਣੇ ਵਿੱਚ ਫਤਵੇ ਨਹੀਂ ਦੇਈ ਦੇ।
ਕੌਮ ਜਾਗ ਰਹੀ ਹੈ, ਜਾਗਣ ਦਿਓ, ਧੰਨਵਾਦ।
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.