ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ
ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ
Page Visitors: 2563

ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ
ਪਿਆਰੇ ਵੀਰ ਸ: ਗੁਰਮੀਤ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਆਪ ਜੀ ਦੇ ਪਿਅਰੇ ਵੀਚਾਰ ਪ੍ਹੜ ਕੇ ਖੁਸ਼ੀ ਅਤੇ ਸਾਥ ਦੀ ਸ਼ਕਤੀ ਮਿਲੀ ਵੀਰ ਜੀ ਤੁਸੀ ਠਕਿ ਲਿਖਿਆ ਹੈ ਹੈ ਕੇ ਅੱਜ ਕੌਮ ਦੀ ਆਤਮਕ ਕਮਜ਼ੋਰੀ, ਖੁਦਗਰਜ਼ੀ, ਅਤੇ ਅਗਿਆਨਤਾ ਇਸ ਰਾਹ ਨੂੰ "ਪੁਰ ਸਲਾਤ ਕਾ ਪੰਥੁ ਦੁਹੇਲਾ" ਬਣਾ ਰਹੀ ਹੈ,
ਪਰ ਖੁਸ਼ੀ ਹੈ ਕੇ ਹੁਣ "ਸੰਗਿ ਨ ਸਾਥੀ ਗਵਨੁ ਇਕੇਲਾ" ਨਹੀਂ ਰਿਹਾ ਗੁਰੂ ਕਿਰਪਾ ਸਦਕਾ ਦਿਲਗੀਰ ਜੀ ਸਮੇਤ ਤੁਹਾਡੇ ਵਰਗੇ ਸੁਹਿਰਦ ਵੀਰਾਂ ਦਾ ਕਾਫਲਾ ਅਤੇ ਸ਼ਬਦ ਗੁਰੂ  ਗਿਆਨ ਦਾ ਅੰਗ ਸੰਗ ਹੋਣਾ ਮਿਲਕੇ ਹੀ ਕੌਮ ਨੂੰ ਗੁਰੂ ਦੇ ਬਖਸ਼ੇ ਹੋਇ ਸਿਧਾਂਤ ਦੀ ਮੰਜ਼ਲ ਤਕ ਪਹੁੰਚ ਬਣੇ ਗਾ। ਕਾਲਾ ਅਫਗਾਨਾ ਜੀ ਨੇੜੇ ਰਹਿੰਦੇ ਹਨ ਹੁਣ ਬਹੁਤ ਬਿਰਦ ਅਤੇ ਕਮਜ਼ੋਰ ਹੋ ਗਏ ਹਨ ਕਦੀ ਕਦੀ ਉਹਨਾ ਨਾਲ ਸੰਪਰਕ ਜ਼ਰੂਰ ਬਣਾਈ ਰਖਿਆ ਕਰੋ ਤਾਂਕੇ ਇਕਲਤਾ ਨਾ ਮਸੂਸ ਕਰਨ। ਦਾਸ ਤਾਂ ਅਪਣੇ ਆਖਰੀ ਸੁਆਸਾਂ ਤਕ ਇਸ ਮੰਜ਼ਲ ਦੀ ਭੁਖ ਲੈਕੇ ਤੁਰਿਆ ਹੈ, ਅਤੇ ਆਸ ਰਖਦਾ ਹਾਂ ਮੇਰਾ ਆਖਰੀ ਸੁਆਸ ਭੀ ਇਕੋ ਇਕ ਸ਼ਬਦ ਗੁਰੂ ਦੇ ਅਦਬ ਅਤੇ ਸਿਧਾਂਤ ਵਲ ਅੱਗੇ ਵਧਦਾ ਇਕ ਕਦਮ ਹੋਵੇ।ਮੇਰਾ ਗੁਰੂ ਮੈਨੂੰ ਅਵਾਜ਼ ਦੇ ਰਿਹਾ ਹੈ।
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ
॥੧॥
ਦਰਸ਼ਨ ਸਿੰਘ ਖਾਲਸਾ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.