ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਠਗਾ ਨੀਹੁ ਮਤ੍ਰੋੜਿ...
ਠਗਾ ਨੀਹੁ ਮਤ੍ਰੋੜਿ...
Page Visitors: 2567

ਠਗਾ ਨੀਹੁ ਮਤ੍ਰੋੜਿ...
 ਪ੍ਰੋ. ਦਰਸ਼ਨ ਸਿੰਘ ਖਾਲਸਾ
ਠਗਾ ਨੀਹੁ ਮਤ੍ਰੋੜਿ
ਪਦ ਅਰਥ: ਠਗਾ ਨੀਹੁ = ਠੱਗ ਦਾ ਪਿਆਰ, ਦੁਨੀਆ ਦਾ ਮੋਹ। ਮਤ੍ਰੋੜਿ = ਚੰਗੀ ਤਰ੍ਹਾਂ ਤੋੜ ਦੇ।
ਘਰ ਨੂੰ ਬਰਬਾਦ ਕਰਨ ਲਈ ਚੋਰਾਂ ਨੇ ਸਕੀਮ ਬਣਾਈ, ਦੋ ਗਰੁਪ ਬਣਾ ਲਏ। ਇੱਕ ਗਰੁਪ ਰਿਸ਼ਤੇ ਬਣਾ ਕੇ ਘਰ ਪ੍ਰਵਾਰ ਵਿੱਚ ਪ੍ਰਵੇਸ਼ ਕਰ ਗਿਆ, ਉਹ ਅੰਦਰਲਾ ਗਰੁਪ ਬਾਹਰ ਨਾਲ ਸਾਂਝ ਰਖਦਾ ਰਿਹਾ, ਜਿਸ ਨਾਲ ਬਾਹਰ ਦਾ ਗਰੁਪ ਸਮੇਂ ਸਮੇਂ ਬਾਹਰੋਂ ਸੰਨ੍ਹ ਲਾ ਕੇ ਲੁੱਟਦਾ ਰਹਿੰਦਾ। ਬਾਹਰ ਨਾਲੋਂ ਭੀ ਘਰ ਪ੍ਰਵਾਰ ਦਾ ਹਿੱਸਾ ਬਣ ਚੁਕਾ ਗਰੁੱਪ ਜ਼ਿਆਦਾ ਖਤਰਨਾਕ ਹੈ ਕਿਉਂਕਿ ਉਸਦੇ ਸਹਾਰੇ ਹੀ ਬਾਹਰ ਦਾ ਗਰੁਪ ਸੰਨ੍ਹ ਲਾਉਂਦਾ, ਫਿਰ ਘਰ ਪ੍ਰਵਾਰ ਦੇ ਹਿੱਸਾ ਬਣ ਚੁਕੇ ਗਰੁੱਪ ਨੇ ਲੰਬਾ ਸਮਾਂ ਘਰ ਵਿੱਚ ਰਹਿ ਕੇ ਅਪਣਾ ਵਿਸ਼ਵਾਸ਼ ਬਣਾ ਲਿਆ ਹੋਂਦਾ ਹੈ। ਇਸ ਲਈ ਉਸਦੀ ਗੱਦਾਰੀ 'ਤੇ ਕਦੀ ਸ਼ਕ ਭੀ ਨਹੀਂ ਹੋਂਦਾ, ਇਉਂ ਆਸਾਨੀ ਨਾਲ ਚੋਰ ਘਰ ਲੁੱਟਣ ਵਿੱਚ ਸਫਲ ਹੋ ਜਾਂਦੇ ਹਨ।
ਮੈਂ ਇੱਕ ਵਾਰ ਕਿਹਾ ਸੀ... ਗੁਰੂ ਪ੍ਰਵਾਰ ਦੀਆਂ ਸ਼ਹੀਦੀਆਂ ਵਿੱਚ ਦੋ ਨਾਮ ਮੁੱਖ ਹਨ... ਇੱਕ ਚੰਦੂ ਬਾਹਰੋਂ, ਇੱਕ ਗੰਗੂ ਘਰੋਂ...
ਚੰਦੂ ਗੁਰੂ ਅਰਜਨ ਸਾਹਿਬ ਦੀ ਇੱਕ ਸ਼ਹੀਦੀ ਕਰਾਉਂਦਾ ਹੈ, ਅਤੇ ਗੰਗੂ ਮਾਤਾ ਗੂਜਰੀ ਅਤੇ ਛੋਟੇ ਸਾਹਿਬਜ਼ਾਦੇ ਤਿੰਨ ਸ਼ਹੀਦੀਆਂ ਕਰਾਉਂਦਾ ਹੈ। ਗੰਗੂ 'ਤੇ ਵਿਸ਼ਵਾਸ ਕਰਕੇ ਹੀ ਮਾਤਾ ਗੂਜਰੀ ਅਤੇ ਸਾਹਿਬਜ਼ਾਦੇ ਨਾਲ ਗਏ ਅਤੇ ਨਤੀਜਾ ਸਾਡੇ ਸਾਹਮਣੇ ਹੈ।
ਇਸ ਲਈ ਅੰਦਰਲੇ ਅਤੇ ਬਾਹਰਲੇ ਦੋਹਾਂ ਦੁਸ਼ਮਣਾਂ ਕੋਲੋਂ ਸੁਚੇਤ ਹੋਣ ਦੀ ਲੋੜ ਹੈ।
RSS ਗਰੁੱਪ ਨੇ ਦਸਮ ਪਿਤਾ ਦੇ ਨਾਮ ਦੀ ਰਿਸ਼ਤੇਦਾਰੀ ਬਣਾ ਕੇ ਮਹਾਕਾਲ - ਦੁਰਗਾ - ਕਾਲਕਾ - ਭਗੌਤੀ... ਜਾਪੁ, ਸਵਯੀਏ, ਚੌਪਈ ਦੇ ਨਾਮ ਹੇਠ ਸਾਡੇ ਗੁਰਬਾਣੀ ਪ੍ਰਵਾਰ ਵਿੱਚ ਵਾੜ ਦਿਤੇ। ਹੁਣ ਲੰਬੇ ਸਮੇਂ ਤੋਂ ਪ੍ਰਵਾਰ ਦਾ ਹਿੱਸਾ ਬਣ ਗਏ ਇਨ੍ਹਾਂ ਦੇ ਰਾਹੀਂ ਬਾਹਰ ਦਾ ਗਰੁੱਪ ਸਾਡੇ 'ਤੇ ਹਮਲੇ ਕਰ ਰਿਹਾ ਹੈ। ਸਾਨੂੰ ਇਨ੍ਹਾਂ 'ਤੇ ਸ਼ੱਕ ਨਹੀਂ ਹੋ ਰਿਹਾ। ਜੇ ਕੋਈ ਦੂਰ ਅੰਦੇਸ਼ ਨਿਗਾਹ ਇਨ੍ਹਾਂ ਵੱਲ ਇਸ਼ਾਰਾ ਕਰਦੀ ਹੈ, ਤਾਂ ਘਰ ਦੇ ਹੀ ਜੀਅ ਹੀ ਗਲ਼ ਪੈ ਜਾਂਦੇ ਹਨ। ਇਹ ਤਾਂ ਸੌ ਸਾਲ ਤੋਂ ਸਾਡੇ ਪ੍ਰਵਾਰ ਦੇ ਜੀ ਹਨ, ਸਾਡੇ ਦਾਦੇ ਪੜਦਾਦੇ ਨੇ ਘਰ ਲਿਆਂਦੇ ਸਨ, ਇਨ੍ਹਾਂ ਨੂੰ ਚੋਰ ਸਮਝਣਾ ਤੇ ਘਰੋਂ ਕੱਢਣਾ ਅਸੀਂ ਸੋਚ ਵੀ ਨਹੀਂ ਸਕਦੇ।
ਇਉਂ ਚੋਰਾਂ ਦੇ ਬਾਹਰ ਦੇ ਗਰੁੱਪ ਨਾਲੋਂ, ਅੰਦਰਲਾ ਗਰੁੱਪ, ਚੰਦੂ ਨਾਲੋਂ ਗੰਗੂ ਜ਼ਿਆਦਾ ਖਤਰਨਾਕ ਸਾਬਤ ਹੋ ਰਿਹਾ ਹੈ। ਇਸ ਤੋਂ ਪਹਿਲਾਂ ਕਿ ਇਹ ਅੰਦਰ ਦੇ ਗੰਗੂ, ਬਾਹਰ ਦੇ ਚੰਦੂ ਦਾ ਸਾਥ ਦੇਕੇ ਸਮੂੱਚੀ ਸਿੱਖੀ ਨੂੰ ਸ਼ਹੀਦ ਕਰ ਦੇਣ, ਭਲਿਓ ਹੁਣ ਭੀ ਵੱਕਤ ਨਾਲ ਇਨ੍ਹਾਂ ਨੂੰ ਪਛਾਣੋ ਤੇ ਗੁਰਬਾਣੀ ਪ੍ਰਵਾਰ ਵਿਚੋਂ ਬਾਹਰ ਕਰ ਦਿਓ।






 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.