ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਅੱਜ ਦਾ ਸੱਚ - ਕਿਉਂਕਿ ਦੇਰ ਨਾਲ ਬੋਲੇ ਗਏ ਸੱਚ ਤੱਕ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ
ਅੱਜ ਦਾ ਸੱਚ - ਕਿਉਂਕਿ ਦੇਰ ਨਾਲ ਬੋਲੇ ਗਏ ਸੱਚ ਤੱਕ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ
Page Visitors: 2519

ਅੱਜ ਦਾ ਸੱਚ - ਕਿਉਂਕਿ ਦੇਰ ਨਾਲ ਬੋਲੇ ਗਏ ਸੱਚ ਤੱਕ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ
 ਪ੍ਰੋ. ਦਰਸ਼ਨ ਸਿੰਘ ਖਾਲਸਾ
ਬੇਸ਼ਕ ਜਿਨ੍ਹਾਂ ਨੂੰ ਇਹ ਸੱਚ ਹਜ਼ਮ ਨਾ ਹੋਵੇ, ਉਹ ਮੈਨੂੰ ਮੰਦਾ ਬੋਲ ਲੈਣ, ਮੈਨੂੰ ਪਰਵਾਹ ਨਹੀਂ, ਪਰ ਦੇਰ ਨਾਲ ਬੋਲੇ ਗਏ ਸੱਚ ਤੱਕ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ ।
ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ
ਗੁਰੂ ਜੀ ਨੇ "ਅਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ" ਵਰਗੀ ਚੇਤਾਵਨੀ ਦੇਂਦਿਆਂ ਬਚਨ ਕੀਤਾ ਹੈ।
ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ ॥
ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀ ਸੂਝੈ
॥੧॥
ਦੇਖ ਰਿਹਾ ਹਾਂ ਸਿਖੀ ਦੀ ਹੋਂਦ ਮਿਟਾ ਦੇਣ ਦੇ ਜਾਲਮ ਇਰਾਦੇ ਵਾਲੀ ਦੁਸ਼ਮਣ ਸੋਚ ਰੂਪ ਮੌਤ ਸਿਰ 'ਤੇ ਮੰਡਰਾਉਂਦੀ ਹੱਸ ਰਹੀ ਹੈ, ਪਰ ਅਸੀਂ ਅਚੇਤ ਆਪਣੇ ਆਪਣੇ ਅਹੰਕਾਰ ਵਿੱਚ ਕੁਛ ਭੀ ਨਹੀਂ ਸਮਝ ਰਹੇ।
ਉਨ੍ਹਾਂ ਨੂੰ ਆਪਣੇ ਕਾਜ਼ ਦੀ ਸਫਲਤਾ ਲਈ ਹਮੇਸ਼ਾਂ ਹੀ ਕੋਈ "ਸੰਤ" ਨਾਮ ਚਾਹੀਦਾ ਹੈ, ਇਕ ਤਾਂ ਸੰਤ ਨਾਮ ਦਾ ਵਿਅਕਤੀ ਭੋਲਾ ਉਨ੍ਹਾਂ ਦੀ ਸਿਆਸੀ ਚਾਲ ਨਹੀਂ ਸਮਝਦਾ ਤੇ ਛੇਤੀ ਇਨ੍ਹਾਂ ਦੇ ਜਾਲ ਵਿਚ ਫਸ ਜਾਂਦਾ ਹੈ, ਦੂਜਾ ਸੰਤ ਭੇਖ ਕਰਕੇ ਉਸ ਦੇ ਮਗਰ ਜਜ਼ਬਾਤੀ ਅਤੇ ਸ਼ਰਧਾਲੂ ਲੋਕਾਂ ਦੀ ਗਿਣਤੀ ਜ਼ਿਆਦਾ ਹੋਂਦੀ ਹੈ, ਜਿਹੜੀ ਭੇਡ ਚਾਲ ਵਾਂਙੂੰ ਆਪੇ ਹੀ ਉਸ ਦੇ ਮਗਰ ਖੂਹ ਵਿੱਚ ਛਾਲ ਮਾਰ ਦੇਂਦੀ ਹੈ, ਇਉਂ ਇੱਕੋ ਤੀਰ ਨਾਲ ਕੌਮ ਦਾ ਵੱਡਾ ਹਿੱਸਾ ਮਰ ਮੁੱਕ ਜਾਂਦਾ ਹੈ, ਬੱਸ ਏਸੇ ਵਿਚ ਹੀ ਏਜੰਸੀਆਂ ਦੀ ਸਫਲਤਾ ਹੈ।
ਬੀਤੇ ਵਿੱਚ ਮੌਤ ਦੇ ਤਾਂਡਵ ਨਾਚ ਨਾਲ ਹਜ਼ਾਰਾਂ ਮਾਵਾਂ ਭੈਣਾਂ ਪਤਨੀਆਂ ਦੇ ਗੀਤਾਂ ਤੋਂ ਬਣੇ ਦੁਖਾਂ ਦੇ ਵੈਣ ਅਜੇ ਭੀ ਸੁਣਾਈ ਦੇ ਰਹੇ ਹਨ। ਕੌਮ ਦੇ ਪੱਲੇ ਭੀ ਕੁਛ ਨਹੀਂ ਪਿਆ ਲੋਕ ਦੁਖ ਹੰਢਾ  ਕੇ ਉਸ ਸੰਘਰਸ਼ ਤੋਂ ਹੀ ਮੂਹ ਮੋੜ ਬੈਠੇ ਦਿਸਦੇ ਹਨ। ਸੰਤ ਦੀ ਕੁਰਬਾਨੀ ਭੀ ਬਿਰਥਾ ਗਈ ਬਲਕੇ ਉਸਦੀ ਕੁਰਬਾਨੀ ਨੂੰ ਉਨ੍ਹਾਂ ਦੇ ਅਖਵਾਉਣ ਵਾਲਿਆਂ ਨੇ ਹੀ ਰੋਲ ਦਿਤਾ ਹੈ। ਸਿਆਣਪ ਇਸੇ ਵਿੱਚ ਹੋਂਦੀ ਹੈ ਕੇ ਬੀਤੇ ਦੇ ਦੁਖਾਂਤ ਤੋਂ ਕੁਛ ਸਿਖਿਆ ਜਾਵੇ। ਪਰ ਉਹਨਾ ਹੀ ਜਾਲਮ ਏਜੰਸੀਆਂ ਦੀ ਸਾਜਸ਼ ਹੁਣ ਫਿਰ ਸਫਲਤਾ ਨਾਲ ਕੰਮ ਕਰਦੀ ਦਿਸ ਰਹੀ ਹੈ।
ਏਜੰਸੀਆਂ ਨੂੰ ਫਿਰ ਕੋਈ ਸੰਤ ਭੇਖ ਦਾ ਨਾਮ ਚਾਹੀਦਾ ਹੈ ਜਿਸਨੂੰ ਉਹ ਅਪਣੇ ਜਾਲ ਵਿਚ ਫਸਾਉਣ ਅਤੇ ਉਹ ਅਪਣੇ ਸਮੇਤ ਕੌਮ ਦੇ ਵੱਡੇ ਹਿੱਸੇ ਨੂੰ ਇਸ ਮੌਤ ਦੇ ਖੁਹ ਵਿਚ ਲੈ ਡੁਬੇ। ਬਸ ਇਸ ਵਾਰ ਏਜੰਸੀਆਂ ਦੀ ਇਕ ਸਾਜਸ਼ ਹੋਰ ਭੀ ਖਤਰਨਾਕ ਹੈ ਜਿਸਨੂੰ ਸਮਝਣ ਦੀ ਲੋੜ ਹੈ ਕੇ ਅੱਗੇ ਸੰਤ ਅਤੇ ਸ਼ਰਧਾਲੂਆਂ ਨੂੰ ਮਾਰ ਮੁਕਾਣ ਲਈ ਕੀਤੇ ਜੁਲਮ, ਪੁਲਾਂ 'ਤੇ ਬਣਾਏ ਪੁਲਿਸ ਮੁਕਾਬਲੇ, ਦਰਬਾਰ ਸਾਹਿਬ 'ਤੇ ਕੀਤੇ ਹਮਲੇ ਵਿੱਚ ਸਰਕਾਰ ਦਾ ਬੇਨਕਾਬ ਚੇਹਰਾ ਸੀ। ਦੁਨੀਆਂ ਦੇ ਹੋਰ ਮੁਲਕਾਂ ਨੇ ਭੀ ਹਿੰਦੁਸਤਾਨ ਦੀ ਸਰਕਾਰ ਵਲੋਂ ਕੀਤੇ ਗਏ ਜ਼ੁਲਮ ਨੂੰ ਪਛਾਣ ਲਿਆ ਸੀ, ਇਸ ਗਲ ਤੋਂ ਸਰਕਾਰ ਨੇ ਕੁਛ ਸਿਖਿਆ ਲੈ ਲਈ ਅਤੇ ਇਸ ਵਾਰ ਅਪਣੀ ਜ਼ਾਲਮ ਤਰਕੀਬ ਬਦਲ ਲਈ।
ਇਸ ਵਾਰ ਇਸ ਜਾਲ ਦਾ ਮੋਹਰਾ ਤਾਂ ਕੋਈ ਸੰਤ ਭੇਖ ਹੀ ਚਾਹੀਦਾ ਹੈ, ਪਰ ਸਰਕਾਰ ਬਦਨਾਮ ਨਾ ਹੋਵੇ ਇਸ ਲਈ ਇਸ ਵਾਰ ਕੌਮ ਦੀ ਬਲੀ ਲੈਣ ਲਈ ਸਿੱਖਾਂ ਵਿੱਚ ਭੇਖੀ ਪ੍ਰਚਾਰਕ ਅਤੇ ਮਿਸ਼ਨਰੀ ਪ੍ਰਚਾਰਕਾਂ ਦੀ ਆਪਸੀ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰ ਦਿਤੇ ਜਾਣ, ਛਬੀਲਾਂ ਲੱਗਣ, ਸਿੱਖੀ ਆਪਸ ਵਿਚ ਲੜ ਮਰੇ, ਅਤੇ ਸਰਕਾਰ ਭੀ ਬਦਨਾਮ ਨਾ ਹੋਵੇ। ਲੋਕ ਕਹਿਣ ਇਸ "ਘਰ ਕੋ ਆਗ ਲਗ ਗਈ ਘਰਕੇ ਚਾਰਾਗ ਸੇ" ਕਾਸ਼ ਕਦੀ ਬੀਤੇ ਤੋਂ ਸਬਕ ਲੈ ਕੇ ਇਸ ਸਿਰ 'ਤੇ ਖ੍ਹੜੇ ਨਵੇਂ ਦੁਖਾਂਤ ਲਈ ਕੌਮ ਵਿਚੋਂ ਏਜੰਸੀਆਂ ਨੂੰ ਕੋਈ ਸੰਤ ਨਾ ਮਿਲਦਾ, ਪਰ ਬਦਕਿਸਮਤੀ ਕੇ ਅੈਸਾ ਨਹੀਂ ਹੋ ਰਿਹਾ। ਗੁਰੂ ਸਮਝਾ ਰਹੇ ਹਨ ਭਲਿਆ ਆਪਣੇ ਦੁਆਲੇ ਦੇ ਇਕੱਠ ਨੂੰ ਦੇਖਕੇ ਕਿਤੇ ਅਪਣੀ ਤਾਕਤ ਦਾ ਗਲਤ ਅੰਦਾਜ਼ਾ ਨਾ ਲਾ ਲਵੀਂ।
  ਸਤਿਗੁਰੁ ਸੇਵਹੁ ਆਪਨਾ ਕਾਹੇ ਫਿਰਹੁ ਅਭਾਗੇ ॥
  ਦੇਖਿ ਕਸੁੰਭਾ ਰੰਗੁਲਾ ਕਾਹੇ ਭੂਲਿ ਲਾਗੇ
॥੧॥
ਜਦੋਂ ਏਹਨਾ ਹੀ ਏਜੰਸੀਆਂ ਨੇ ਸੰਘੀ ਨੂੰ ਹੱਥ ਪਾ ਲਿਆ, ਫਿਰ ਹਾਲ ਪਾਹਰਿਆ ਪਾਉਣ ਦਾ ਲਾਭ ਨਹੀਂ ਹੋਣਾ। ਅੱਜ ਦੇ ਇਸ ਸੱਚ ਨੂੰ ਸਮਝ ਕੇ ਇਸ ਜਾਲਮ ਸਾਜਸ਼ ਤੋਂ ਆਪ ਬੱਚ ਅਤੇ ਕੌਮ ਨੂੰ ਬਚਾ। ਭਲਾ ਇਸੇ ਵਿੱਚ ਹੈ।
 ਕੰਠ ਗਹਨ ਤਬ ਕਰਨ ਪੁਕਾਰਾ ॥
 ਕਹਿ ਕਬੀਰ ਆਗੇ ਤੇ ਨ ਸੰਮਾਰਾ
॥੩॥੧॥          ਸ੍ਰੀ ਕਬੀਰ ਜੀਉ ਕੀ, ਸਫਾ 792
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.