ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
" ਪ੍ਰੰਪਰਾ "
" ਪ੍ਰੰਪਰਾ "
Page Visitors: 2478

   "  ਪ੍ਰੰਪਰਾ  "
 ਪ੍ਰੋ. ਦਰਸ਼ਨ ਸਿੰਘ ਖ਼ਾਲਸਾ
ਪ੍ਰੰਪਰਾ, ਇੱਕ ਨੀਂਦ ਦੀ ਗੋਲ਼ੀ ਹੈ ਜੋ ਜਾਗਣ ਨਹੀਂ ਦੇਂਦੀ, ਕੁੱਛ ਕਰਣ ਨਹੀਂ ਦੇਂਦੀ, ਇਹ ਸਾਡੀ ਪ੍ਰੰਪਰਾ ਹੈ ਇਸ ਦੇ ਸਾਹਮਣੇ ਹਥਿਆਰ ਸੁੱਟ ਦਿਉ, ਪ੍ਰੰਪਰਾ ਨਹੀਂ ਤੋੜੀ ਜਾ ਸਕਦੀ। ਪਰ ਸਿੱਖ ਵੀਚਾਰਧਾਰਾ ਤਾਂ ਪ੍ਰੰਪਰਾ ਨੂੰ ਚੈਲੰਜ, ਤਰਕ ਅਤੇ ਪ੍ਰੰਪਰਾ ਨੂੰ ਤੋੜਨ ਤੋਂ ਸ਼ੁਰੂ ਹੋਂਦੀ ਹੈ।
ਗੁਰੂ ਨਾਨਕ ਬ੍ਰਾਹਮਣ ਦੇ ਜਨੇਉ ਨੂੰ ਤਰਕ ਕਰਦਾ ਹੈ ਅਤੇ ਖਾਨਦਾਨੀ ਪ੍ਰੰਪਰਾ ਨੂੰ ਤੋੜਦਾ ਹੈ। ਹਰਦੁਆਰ, ਕੁਰੁਕਸ਼ੇਤਰ, ਜਗੰਨਨਾਥਪੁਰੀ, ਮੱਕਾ, ਮਦੀਨਾ, ਜਿੱਥੇ ਜਾਂਦਾ ਹੈ, ਉਥੋਂ ਦੀਆਂ ਪ੍ਰੰਪਰਾ ਨੂੰ ਤਰਕ ਕਰਦਾ ਹੈ ਅਤੇ ਪ੍ਰੰਪਰਾ ਦੇ ਨਾਮ ਹੇਠ ਭੁਲੇਖਿਆਂ ਵਿੱਚ ਕੈਦ ਜਨਤਾ ਨੂੰ ਇਨ੍ਹਾਂ ਫੋਕੇ ਕਰਮਕਾਂਡਾਂ ਦੇ ਬੰਧਨ ਤੋੜਨ ਲਈ ਉਪਦੇਸ਼ ਕਰਦਾ ਹੈ।
ਪਰ ਅੱਜ ਗੁਰੂ ਨਾਨਕ ਦਾ ਸਿੱਖ ਅਖਵਾਉਣ ਵਾਲਾ ਪ੍ਰੰਪਰਾਵਾਂ ਦੀ ਕੈਦ ਵਿੱਚ ਫੜਫੜਾ ਰਿਹਾ ਹੈ। ਕਦੀ ਸੋਚਿਆ ਹੈ ਕਿ ਅੱਜ ਦਾ ਸਾਰਾ ਕਰਮਕਾਂਡ ਅਗਿਆਨਤਾ ਵੱਸ ਸਮਾਂ ਬੀਤਣ ਨਾਲ, ਸਾਡੀ ਪ੍ਰੰਪਰਾ ਬਣ ਗਿਆ ਹੈ ?
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.