ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਸਿੱਖੀ ਸਰੂਪ ਵਿੱਚ ਨੀਲਧਾਰੀ ਸੰਪਰਦਾ ਵਲੋਂ ਸਿੱਖੀ ਤੇ ਇਕ ਵੱਡਾ ਹਮਲਾ
ਸਿੱਖੀ ਸਰੂਪ ਵਿੱਚ ਨੀਲਧਾਰੀ ਸੰਪਰਦਾ ਵਲੋਂ ਸਿੱਖੀ ਤੇ ਇਕ ਵੱਡਾ ਹਮਲਾ
Page Visitors: 2471

ਸਿੱਖੀ ਸਰੂਪ ਵਿੱਚ ਨੀਲਧਾਰੀ ਸੰਪਰਦਾ ਵਲੋਂ ਸਿੱਖੀ 'ਤੇ ਇਕ ਵੱਡਾ ਹਮਲਾ
 ਪ੍ਰੋ. ਦਰਸ਼ਨ ਸਿੰਘ ਖਾਲਸਾ
 ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ॥
 ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ
॥੩॥
ਤਖਤਾਂ ਦੇ ਜਥੇਦਾਰਾਂ ਵਲੋਂ ਪੌਲਿਸ਼ ਕਰਕੇ ਦਿਤੇ ਹਥਿਆਰਾਂ ਨਾਲ ਸਿੱਖੀ ਸਰੂਪ ਵਿਚ ਨੀਲਧਾਰੀ ਸੰਪਰਦਾ ਵਲੋਂ ਸਿੱਖੀ 'ਤੇ ਇੱਕ ਵੱਡਾ ਹਮਲਾ।
ਕੋਈ ਭੀ ਆਪਣੇ ਇਸ਼ਟ ਨੂੰ ਕਿਵੇਂ ਸਤਿਕਾਰਦਾ ਹੈ ਉਸਨੂੰ ਹੱਕ ਹੈ, ਪਰ ਕੁੱਝ ਸਮੇਂ ਤੋਂ ਦੇਖ ਰਿਹਾ ਹਾਂ ਜਾਣ ਬੁਝ ਕੇ ਤਖਤਾਂ ਦਾ ਨਾਮ ਅਤੇ ਸਿੱਖੀ ਸਰੂਪ ਨੂੰ ਵਰਤ ਕੇ ਗੁਰੂ ਸਿਧਾਂਤ, ਗੁਰੂ ਅਦਬ ਨੂੰ ਤਹਿਸ਼ ਨਹਿਸ਼ ਕਰਨ ਲਈ ਹਮਲੇ ਜਾਰੀ ਹਨ।
ਕਦੀ ਕਿਸੇ ਆਰ.ਐਸ.ਐਸ ਦੇ ਵਰਕਰ ਨੂੰ ਹਜੂਰ ਸਾਹਿਬ ਦਾ ਪ੍ਰਧਾਨ ਬਣਾ ਕੇ ਮੱਥੇ ਟਿਕਾ ਅਤੇ ਗੋਦੀ ਵਿਚ ਗਣੇਸ਼ ਦੀ ਮੂਰਤੀ ਦਿਖਾਈ ਜਾਂਦੀ ਹੈ।
ਫਿਰ- ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੫॥ ਪੰਨਾ ੧੩੯੦
ਫਿਰ ਅਖੌਤੀ ਜੱਥੇਦਾਰਾਂ ਕੋਲੋਂ ਗੁਰੂ ਨਾਨਕ ਦੇ ਬਰਾਬਰ ਨੀਲਧਾਰੀ ਨੂੰ ਰਾਜਾ ਜੋਗੀ ਦੀ ਉਪਾਧੀ ਦੇਕੇ ਸਨਮਾਣਿਆ ਗਿਆ। ਹੁਣ ਜਿਵੇਂ ਗੁਰ ਸਿੱਖਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋਨੇ ਦੀ ਪਾਲਕੀ ਵਿਚ ਦਰਬਾਰ ਸਾਹਿਬ ਲਿਆਂਦਾ ਜਾਂਦਾ ਹੈ, ਉਸੇ ਤਰਾਂ ਦੇਹਧਾਰੀ ਨੀਲਧਾਰੀ ਨੂੰ ਸੁਨਿਹਰੀ ਕੁਰਸੀ 'ਤੇ ਆਸਣ ਲਾਕੇ ਸਿੱਖ ਸਰੂਪ ਵਿਚ ਅਖੌਤੀ ਸਿੱਖਾਂ ਵਲੋਂ ਸਿਰ 'ਤੇ ਚੁਕ ਕੇ ਲਿਆਂਦਾ ਜਾ ਰਿਹਾ ਹੈ ਅਤੇ ਗੁਰਮਤਿ ਸਿਧਾਂਤ ਦੀ ਮਜ਼ਾਕ ਉਡਾਂਦੀਆਂ ਔਰਤਾਂ ਅਗੇ ਡਾਂਸ ਕਰ ਰਹੀਆਂ ਹਨ ।
ਕੀ ਜੱਥੇਦਾਰ ਅਤੇ ਕੌਮ ਦੇ ਕੁੱਝ ਧਾਰਮਕ ਆਗੂਆਂ ਨੇ ਇਸ ਕੋਲੋਂ ਕੀਮਤੀ ਗਿਫਟ ਲੈਣ ਲਈ ਇਸਦੇ ਸਮਾਗਮ ਵਿਚ ਥਾਈਲੈਂਡ ਜਾ ਕੇ ਇਸਦੀ ਉਪਮਾ ਦੇ ਪੁਲ ਨਹੀਂ ਬੰਨ੍ਹੇ ....?
ਅਕਾਲ ਪੁਰਖ ਦੇ ਸਿਧਾਂਤ ਰੂਪ ਸੱਚੇ ਤਖਤ ਅੱਗੇ ਮੈ ਹਮੇਸ਼ਾਂ ਝੁਕਦਾ ਹਾਂ ਅਤੇ ਝੁਕਦਾ ਰਹਾਂਗਾ… ਪਰ ਉਹ ਬੈਗੈਰਤ ਮਰ ਚੁਕੀ ਆਤਮਾ ਵਾਲੇ ਲੋਕ ਜੇਹੜੇ ਅੱਜ ਜਥੇਦਾਰਾਂ ਨੂੰ ਅਕਾਲ ਤਖਤ, ਗੁਰੂ ਹਰ ਗੋਬਿੰਦ ਸਾਹਿਬ ਮੰਨ ਕੇ ਹਰ ਹੁਕਮ ਅਗੇ ਸਿਰ ਝੁਕਾਣ ਦੀ ਗਲ ਕਰਦੇ ਹਨ ਉਹਨਾ ਕੋਲੋਂ ਪੁਛਦਾ ਹਾਂ ....
ਕੀ ਇਸ ਬੇਅਦਬੀ ਲਈ ਤੁਸੀਂ ਅਤੇ ਤੁਹਾਡੇ ਜੱਥੇਦਾਰ ਜ਼ੁਮੇਵਾਰ ਨਹੀਂ ਹਨ?
ਇਹ ਸਭ ਸਿੱਖੀ ਦੀ ਨਸਲਕੁਸ਼ੀ ਚਾਹੁਣ ਵਾਲਿਆਂ ਵਲੋਂ ਆਖਰੀ ਸੁਆਸ ਗਿਨਣ ਦੀ ਲਾਲਸਾ ਨਾਲ ਸਿਰਫ ਚੋਭਾਂ ਨਹੀਂ ਡੂੰਘੇ ਜ਼ਖਮ ਲਾਕੇ ਪਰਖਿਆ ਜਾ ਰਿਹਾ ਹੈ ਕਿ ਕੀ ਸਿੱਖੀ ਅਜੇ ਜੀਉਂਦੀ ਹੈ ?


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.