ਕੈਟੇਗਰੀ

ਤੁਹਾਡੀ ਰਾਇ



ਸੰਦੀਪ ਸਿੰਘ ਕਾਫ਼ਰ
- = ਕਾਲੀ ਦਿਵਾਲੀ ਅਤੇ ਕਮੇਟੀਆਂ = -
- = ਕਾਲੀ ਦਿਵਾਲੀ ਅਤੇ ਕਮੇਟੀਆਂ = -
Page Visitors: 2831

- = ਕਾਲੀ ਦਿਵਾਲੀ ਅਤੇ ਕਮੇਟੀਆਂ = -
ਕਾਲੀ ਦਿਵਾਲੀ ਹੋਵੇਗੀ ਪੰਥ ਦਰਦੀਆਂ ਦੀ ਮੁਠੀ ਭਰ ਕੌਮ ਪ੍ਰਸਤ ਲੋਕਾਂ ਦੀ ਗੁਰਦੁਆਰਿਆ ਦੀਆਂ ਕੰਮੇਟੀਆਂ ਦੇ ਤਾਂ ਦੋਨਾਂ ਹੱਥਾਂ ਵਿਚ ਲੱਡੂ ਹਨ। ਜਿਹਨਾਂ ਗੁਰਦੁਆਰਿਆ ਵਿਚ ਸ਼ਾਮ ਨੂੰ ਕਦੇ ਕੀਰਤਨ ਜਾ ਕਥਾਂ ਨਹੀਂ ਸੀ ।ਸ਼ਾਮ ਹੁੰਦਿਆਂ ਸਾਰ ਉਹਨਾਂ ਦੇ ਸਪੀਕਰ ਖੜਕਣੇ ਸ਼ੁਰੂ ਹੋ ਗਏ ਗੋਲਕਾਂ ਦੇ ਦੂਆਲੇ ਕੰਮੇਟੀ ਮੈਬਰਾਂ ਨੇ ਸੰਘਰਸ਼ ਤੇ ਪੁਲਸ ਨਾਕੇ ਵਾਂਗ ਅੱਖਾਂ ਗੱਡ ਲਈਆਂ।
ਸਾਡੇ ਪਿੰਡ ਦੇ ਗੁਰਦੁਆਰੇ ਦੀ ਪ੍ਰਬੰਧਕ ਕੰਮੇਟੀ ਦੇ ਮੈਂਬਰ ਅਤੇ ਪ੍ਰਧਾਨ ਅੱਜ ਗੱਲਾਂ ਕਰਦੇ ਸੁਣੇ:-
ਐਤਕੀ ਤਾ ਢੋਲਕੀਆ ਚਿਮਟਿਆਂ ਵਾਲਾ ਕੀਤਾ ਜਦੋਂ ਖੜਕਿਆਂ ਸਪੀਕਰ ਸ਼ਾਮ ਨੂੰ (ਜੂਨਟਾਂ ਵੀ ਅੱਜ ਹੀ ਨਵੀਆ ਲਾਈਆਂ) ਦੇਖਿਉ ਕਿਵੇਂ ਗੋਲਕ ਵਿਚ ਲੋਕ ਪੈਸੇ ਪਾਉਦੇ ਸਭ ਭੁੱਲ ਜਾਣਾ ਕਾਲੀਆਂ ਕੁਲੀਆਂ ਦਿਵਾਲੀਆਂ ਨੂੰ
ਇਕ ਮੈਂਬਰ ਕਹਿੰਦਾ ਲਾਇਟਾਂ ਲੜੀਆਂ ਦੇ ਵੀ 50,000 ਬੱਚ ਗਏ ਇਸ ਵਾਰ ਸਾਰੇ ਖਚਰਾਂ ਹਾਸਾ ਹੱਸੇ ਅਤੇ ਆਖਣ ਲਗੇ ਸਭ ਬਾਬੇ ਦੀ ਕਿਰਪਾ।
ਜਗਰਾਉ ਵਿਖੇ ਇਕ ਗੁਰਦੁਆਰਾ ਸਾਹਿਬ ਗੁਰਬਾਣੀ ਦੇ ਗੁਟਕੇ ਪਾੜ ਕੇ ਗਲੀਆਂ ਵਿਚ ਸੁੱਟ ਦਿਤੇ ਗਏ ਲੋਕਾਂ ਨੇ ਰੋਸ ਵਜੋਂ ਧਰਨਾ ਲਾ ਦਿੱਤਾ ਜਗਰਾਉ ਸ਼ਹਿਰ(ਲੁਧਿਆਣਾ) ਵਿਚ 123ਗੁਰਦੁਆਰੇ ਹੋਣ ਦੀ ਜਾਣਕਾਰੀ ਕਿਸੇ ਬੁਲਾਰੇ ਨੇ ਦਿਤੀ ।ਮੈ ਆਪਣੀ ਸਪੀਚ ਵਿਚ ਪੁਛ ਬੈਠਾ 123 ਗੁਰਦੁਆਰੇ ਵਿਚੋਂ ਗੁਰਬਾਣੀ ਦੇ ਸਤਿਕਾਰ ਲਈ ਕਿਨੇਂ ਆਏ ਹਨ ।ਹੈਰਾਨੀ ਉਸ ਵਖਤ ਹੋਈ 123 ਦੇ ਵਿਚੋਂ ਇਕ ਵੀ ਗੁਰਦੁਆਰੇ ਦੇ ਪ੍ਰਬੰਧਕ ਨਹੀਂ ਸਨ।ਜਿਸ ਗੁਰਦੁਆਰੇ ਬੇਅਦਬੀ ਹੋਈ ਉਸ ਦੇ ਵੀ ਪ੍ਰਬੰਧਕ ਨਹੀ ਸਨ ਆਪਣੇ ਦਿਲਾਂ ਵਿਚੋਂ ਇਹ ਭੁਲੇਖਾ ਕੱਢ ਦਿਉ ਕਿ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਇਹਨਾਂ ਦਾ ਗੁਰੂ ਤਾ ਗੋਲਕਾ ਹਨ।  
ਇਕ ਪ੍ਰਧਾਨ ਕੰਮੇਟੀ ਨਾਲ ਸਲਾਹ ਕਰਦਾ ਆਖ ਰਹਿਆ ਸੀ। ਕੋਈ ਬੀਬੀਆਂ ਦਾ ਜੱਥਾ ਕਰ ਲਈਏ ਦਿਵਾਲੀ ਦੀ ਸ਼ਾਮ ਨੂੰ ਬੁੜੀਆ ਦੀ ਅਵਾਜ ਸੁਣਕੇ ਚੰਗਾ ਕੱਠ ਹੋ ਜਾਂਦਾ ਗੋਲਕ ਭਰ ਜਾਵੇਗੀ।  
ਦਿਵਾਲੀ ਕਾਲੀ ਹੋਵੇਗੀ ਉਹਨਾਂ ਦੀ ਜਿਹਨਾਂ ਦੇ ਬਗਰਾੜੀ ਕਾਂਡ ਕੋਟਕਪੂਰੇ ਵਿਖੇ ਜਿਹਨਾਂ ਮਾਪਿਆ ਦੇ ਪੁੱਤ ਮਰੇ ਜਿਹਨਾਂ ਭੇਣਾ ਦੇ ਭਰਾਵਾਂ ਦੇ ਪੁਲਿਸ ਦੀਆ ਡਾਗਾਂ ਨਾਲ ਲੱਕ ਤੁੜਵਾਏ ਜਿਹਨਾਂ ਤੇ ਮੁਕਦਮੇ ਦਰਜ ਹੋਏ ਜਿਹਨਾਂ ਦੇ ਪੁੱਤ ਘਰਾਂ ਚੋ ਚੁੱਕੇ ਗਏ, ਕਾਲੀ ਦਿਵਾਲੀ ਤਾ ਉਹਨਾਂ ਦੀ ਹੈ।  ਇਥੇ ਤਾਂ ਮਿਠਾਈਆ ਦੇ ਢੇਰ ਲਾ ਦਿਤੇ ਹੋਣਗੇ।  ਪੰਥ ਦਰਦੀਆਂ ਦੀ ਕਾਲੀ ਦਿਵਾਲੀ
ਸੰਦੀਪ ਸਿੰਘ ਕਾਫ਼ਰ
9041607959

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.