ਕੈਟੇਗਰੀ

ਤੁਹਾਡੀ ਰਾਇ



ਅਮਨਦੀਪ ਸਿੰਘ, ਸਿੱਖ ਸਮਾਜ
ਦਾਸਤਾਨ-ਏ-ਹੈਵਾਨੀਅਤ (ਭਾਗ 01)
ਦਾਸਤਾਨ-ਏ-ਹੈਵਾਨੀਅਤ (ਭਾਗ 01)
Page Visitors: 3013

ਦਾਸਤਾਨ-ਏ-ਹੈਵਾਨੀਅਤ (ਭਾਗ 01)
ਹਰ ਇਨਸਾਨ ਨੂੰ ਆਪਣੀ ਜਿੰਦਗੀ ਵਿਚ ਵਾਪਰੀਆਂ ਘਟਨਾਵਾਂ ਲਿਖਣ ਦਾ ਹੱਕ ਹੈ | ਕਈ ਲੋਕ ਮਾੜੀ ਮੋਟੀ ਘਟਨਾ ਵੀ ਸਾਂਝੀ ਕਰ ਲੈਂਦੇ ਹਨ ਪਰ ਮੇਰੀ ਜਿੰਦਗੀ ਨਾਲ ਜੁੜੀਆਂ ਘਟਨਾਵਾਂ ਕੋਈ ਆਮ ਨਹੀ, ਮੇਰੀ ਜਿੰਦਗੀ ਦੀਆਂ ਘਟਨਾਵਾਂ ਸੰਘਰਸ਼ ਨਾਲ ਜੁੜੀਆਂ ਹੋਈਆਂ ਹਨ | ਮੇਰੇ ਸੰਘਰਸ਼ ਦੀ ਕਹਾਣੀ ਵੀ ਕੋਈ ਆਮ ਜਗ੍ਹਾ ਦੀ ਨਹੀ ਬਲਕਿ ਸਿੱਖਾਂ ਦੇ ਸਰਬ ਉੱਚ ਸਥਾਨ ਦਰਬਾਰ ਸਾਹਿਬ ਨਾਲ ਜੁੜੀ ਹੋਈ ਹੈ | ਗੁਰੂਆਂ ਦਾ ਸੰਦੇਸ਼ ਹੈ ਜਿਥੇ ਹੋਰ ਸਾਰੇ ਹੀਲੇ ਬੇਕਾਰ ਹੋ ਜਾਣ, ਉੱਥੇ ਹਥਿਆਰ ਚੁੱਕਣਾਂ ਜਰੂਰੀ ਹੋ ਜਾਂਦਾ ਹੈ, ਕਲਮ ਹੀ ਵਰਤਮਾਨ ਸਮੇ ਦਾ ਹਥਿਆਰ ਹੈ ਜੋ ਕਿ ਮੈ ਵਰਤ ਰਿਹਾ ਹਾਂ, ਕਿਉਂਕਿ ਮੇਰੇ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਪੂਰਾ ਕਰਨ ਲਈ ਮੈ ਸਾਰੇ ਹੀਲੇ ਵਰਤ ਕੇ ਵੇਖ ਲਏ ਹਨ |
   ਮੇਰੇ ਸੰਘਰਸ਼ ਦੀ ਕਹਾਣੀ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਸ਼ੁਰੂ ਹੁੰਦੀ ਹੈ | ਜਦੋਂ ਮੈ ਅਮ੍ਰਿੰਤਸਰ ਰਹਿੰਦਾ ਸੀ ਦਿਨੇ ਕੰਮ ਕਰਨ ਦੇ ਨਾਲ ਨਾਲ ਸਵੇਰੇ ਸ਼ਾਮ ਦਰਬਾਰ ਸਾਹਿਬ ਲੰਗਰ ਹਾਲ ਵਿੱਚ ਸੇਵਾ ਕਰਨ ਜਾਂਦਾ ਸੀ, ਮੈ ਸ਼ੁਰੂ ਤੋਂ ਹੀ ਦੇਖਦਾ ਰਿਹਾਹਾਂ  ਕਿ ਦਰਬਾਰ ਸਾਹਿਬ ਅਵਾਰਾ ਕਿਸਮ ਦੇ ਬੰਦੇ ਰਹਿੰਦੇ ਹਨ | ਜਿਨਾਂ ਵਿਚ ਕਈ ਮਿਹਨਤ ਮਜਦੂਰੀ ਵਾਲੇ ਵੀ ਹਨ ਜੋ ਕਿ ਲੰਗਰ ਖਾ ਕੇ ਸਮਾਂ ਪਾਸ ਕਰਦੇ ਹਨ ਤੇ ਇਨਾਂ ਲਈ ਦਰਬਾਰ ਸਾਹਿਬ ਰਹਿਣ ਦੇ ਟਿਕਾਣੇ ਤੋਂ ਵੱਧ ਕੁਸ਼ ਵੀ ਨਹੀ | ਇਨਾਂ ਵਿਚ ਨੌਜਵਾਨ ਮੁੰਡਿਆਂ ਤੋਂ ਲੈ ਕੇ 60-65 ਸਾਲ ਦੇ ਬਜੁਰਗ ਵੀ ਹਨ, ਅੱਲੜ ਉਮਰ ਦੇ ਮੁੰਡਿਆਂ ਤੋਂ ਲੈ ਕੇ 30-35 ਸਾਲ ਤੱਕ ਦੇ ਨੌਜਵਾਨ ਰਹਿੰਦੇ ਨੇ ਇਹ ਕੀ ਕਰਦੇ ਹਨ, ਇਨਾਂ ਦਾ ਪਿਛੋਕੜ ਕੀ ਹੈ, ਇਥੇ ਕਿਉਂ ਰਹਿੰਦੇ ਹਨ ਅੱਜ ਤੱਕ ਕਿਸੇ ਨੇ ਵੀ ਜਾਨਣ ਦੀ ਕੋਸ਼ਿਸ਼ ਨਹੀ ਕੀਤੀ | ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਨੂੰ ਇਹ ਫਰੀ ਕੰਮ ਕਰਨ ਲਈ ਮਿਲ ਜਾਂਦੇ ਹਨ ਜਿਸ ਕਰਕੇ ਇਹ ਜਿੰਨੇ ਮਰਜ਼ੀ ਮਾੜੇ ਕੰਮ ਕਰੀ ਜਾਣ ਇਸ ਨਾਲ ਕਿਸੇ ਨੂੰ ਕੋਈ ਮਤਲਵ ਨਹੀ, ਇਨਾਂ ਤੋਂ ਇਲਾਵਾ ਪ੍ਰਵਾਸੀ ਮਜਦੂਰ ਵੀ ਵੱਡੀ ਗਿਣਤੀ ਵਿਚ ਰਹਿੰਦੇ ਹਨ |
  ਮੇਰੇ ਸੰਘਰਸ਼ ਦੀ ਅਸਲ ਕਹਾਣੀ ਉਸ ਦਿਨ ਤੋਂ ਸ਼ੁਰੂ ਹੋਈ ਜਿਸ ਦਿਨ ਮੇਰੇ ਨਾਲ ਲੇਬਰ ਦਾ ਕੰਮ ਕਰਨ ਵਾਲੇ ਬੰਦਿਆਂ ਨੇ ਮੈਨੂੰ ਦੱਸਿਆ ਕੀ ਤੂੰ ਜਿਸ ਲੰਗਰ ਵਿਚ ਸੇਵਾ ਕਰਦਾ ਹੈ, ਉਸੇ ਲੰਗਰ ਹਾਲ ਵਿਚ ਜੋ ਡਰਾਈਵਰ ਹੈ ਉਹ ਬੱਚੇ ਲਿਜਾ ਕੇ ਵੇਚਦਾ ਹੈ | ਭਾਵੇ ਮੈ ਪਹਿਲਾ ਵੀ ਉਸਨੁੰ ਕਈ ਵਾਰ ਬੱਚਿਆਂ ਨੂੰ ਵਰਗਲਾਉਂਦੇ ਵੇਖਿਆ ਸੀ, ਪਰ ਉਸ ਵੇਲੇ ਮੈ ਕੋਈ ਖਾਸ ਧਿਆਨ ਨਾ ਦਿੱਤਾ, ਪਤਾ ਲੱਗਣ ਤੇ ਮੈ ਉਸ ਤੇ ਨਿਗ੍ਹਾ ਰੱਖਣੀ ਸ਼ੁਰੂ ਕਰ ਦਿੱਤੀ | ਉਦੋਂ ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਲੰਗਰ ਦੇ ਮੁਲਾਜਮ ਮੁਫਤ ਦੇ ਕੰਮ ਕਰਨ ਵਾਲੇ ਬੰਦਿਆਂ ਤੋਂ ਇਲਾਵਾ ਨਸ਼ਾ ਵੀ ਮੁਫਤ ਦਾ ਖਾਂਦੇ ਹਨ |
ਡਰਾਈਵਰ ਨੇ ਮੁਲਾਜਮ ਤੇ ਫਰੀ ਸੇਵਾ ਕਰਨ ਵਾਲੇ ਨਸ਼ੇ ਖੁਆ ਕੇ ਅੰਨੇ ਕਾਣੇ ਕਰ ਛੱਡੇ ਸਨ, ਇਸ ਕਰਕੇ ਕੋਈ ਵੀ ਉਸਦਾ ਵਿਰੋਧ ਨਹੀ ਸੀ ਕਰਦਾ ਤੇ ਉਹ ਬੇਖੋਫ਼ ਹੋ ਕੇ ਆਪਣੀਆਂ ਮਾੜੀਆਂ ਹਰਕਤਾਂ ਨੂੰ ਅੰਜਾਮ ਦਿੰਦਾ ਰਹਿੰਦਾ, ਉਹ ਸ਼ਰਾਬ ਤੇ ਹੋਰ ਨਸ਼ਾ ਖਾ ਕੇ ਲੰਗਰ ਹਾਲ ਵਿਚ ਸੇਵਾ ਕਰਦਾ ਰਹਿੰਦਾ | ਮੈ ਕਈ ਵਾਰ ਇਸਨੁੰ ਬੱਚੇ ਲੈ ਕੇ ਜਾਂਦੇ ਨੂੰ ਕਾਬੂ ਕਰਵਾਇਆ ਪਰ ਸ਼੍ਰੋਮਣੀ ਕਮੇਟੀ ਦੇ ਮੁਲਾਜਮ (ਖਾਸ ਕਰਕੇ ਹੀਰਾ ਸਿੰਘ ਪਿੰਡ ਸੁਰ ਸਿੰਘ ਵਾਲਾ) ਹਰ ਵੇਲੇ ਉਸਦੀ ਢਾਲ ਬਣ ਜਾਂਦੇ ਉਸਨੂੰ ਪਾਗਲ ਕਹਿੰਦੇ ਤੇ ਮੇਰੀ ਉਸ ਨਾਲ  ਦੋਸਤੀ ਕਰਵਾਉਣ ਦੀ ਕੋਸ਼ਿਸ਼ ਕਰਦੇ ਕਿਉਕਿ ਮੇਰੇ ਤੋਂ ਬਿਨਾਂ ਉਸ ਦੇ ਖਿਲਾਫ਼ ਜੁਬਾਨ ਖੋਲਣ ਵਾਲਾ ਕੋਈ ਨਹੀ ਸੀ |ਇਸ ਡਰਾਈਵਰ ਦੇ ਕੋਲੋਂ ਮੈਨੂੰ ਹੋਰ ਬੰਦਿਆਂ ਵਾਰੇ ਪਤਾ ਚੱਲਿਆਂ ਜੋ ਦਰਬਾਰ ਸਾਹਿਬ ਵਿਚ ਘਰੋਂ ਭੱਜ ਕੇ ਆਏ ਬੱਚਿਆਂ ਨੂੰ ਵਰਗਲਾ ਕੇ ਲੈ ਜਾਂਦੇ | ਇਹ 14-15 ਸਾਲ ਦੇ ਬੱਚਿਆਂ ਨੂੰ ਲੈ ਕੇ ਜਾਂਦਾ ਸੀ | ਮੈਨੂੰ ਕਹਿੰਦਾ ਹੋਰ ਵੀ ਬੰਦੇ ਬੱਚਿਆਂ ਨੂੰ ਲੈ ਜਾਂਦੇ ਹਨ ਤੂੰ ਉਨਾਂ ਨੂੰ ਕਿਉ ਨਹੀ ਰੋਕਦਾ |
ਮੈ ਜਿਆਦਾ ਵਿਸਥਾਰ ਲਿਖਣ ਲੱਗ ਗਿਆ ਤਾਂ ਕਹਾਣੀ ਲੰਬੀ ਹੋਈ ਜਾਵੇਗੀ, ਇਸ ਕਰਕੇ ਮੈ ਖਾਸ ਖਾਸ ਘਟਨਾਵਾਂ ਦਾ ਜਿਕਰ ਕਰਾਂਗਾ | ਜਦੋਂ ਸਵੇਰ ਦੇ ਸਮੇ ਲੰਗਰ ਹਾਲ ਵਿਚ ਇੱਕ ਮਾਸੂਮ ਬੱਚੇ ਨੂੰ ਡਰਾਈਵਰ ਲੈ ਕੇ ਚੱਲਿਆ ਸੀ ਤਾਂ ਮੈ ਬੱਚੇ ਨੂੰ ਉਸ ਕੋਲੋਂ ਛੁਡਾ ਲਿਆ | ਡਰਾਈਵਰ ਵਾਰੇ ਸਭ ਕੁਸ਼ ਜਾਣਦੇ ਹੋਏ ਵੀ ਲੰਗਰ ਹਾਲ ਵਿਚ ਕੋਈ ਵੀ ਮੇਰੀ ਮੱਦਦ ਨੂੰ ਨਹੀ ਆਇਆ ਹਾਂ ਇੱਕ ਨਸ਼ੇੜੀ ਬੰਦਾ ਡਰਾਈਵਰ ਦੀ ਮੱਦਦ ਨੂੰ ਜਰੂਰ ਆਇਆ | ਜਿਸਨੇ ਮੈਨੂੰ ਉਲਝਾ ਲਿਆ ਤੇ ਡਰਾਈਵਰ ਬੱਚਾ ਲੈ ਕੇ ਨਿਕਲ ਗਿਆ | ਜਦੋਂ ਤੱਕ ਮੈ ਉਸਦੇ ਪਿਛੇ ਭੱਜ ਕੇ ਘੰਟਾ ਘਰ ਤੱਕ ਪੁੱਜਾ ਉਹ ਜਾ ਚੁੱਕਾ ਸੀ, ਮੇਰਾ ਮਨ ਬਹੁਤ ਖਰਾਬ ਹੋ ਰਿਹਾ ਸੀ ਕਿ ਮੈ ਬੱਚੇ ਨੂੰ ਬਚਾ ਨਹੀ ਸਕਿਆ | ਜਿਸ ਘਰ ਵਿਚ ਮੈ ਲੇਬਰ ਦਾ ਕੰਮ ਕਰਦਾ ਸੀ, ਉਨਾਂ ਨਾਲ ਵੀ ਇਹ ਗੱਲਾਂ ਸਾਂਝੀਆਂ ਕਰਦਾ ਰਹਿੰਦਾ ਸੀ ਉਸ ਦਿਨ ਮੇਰਾ ਕੰਮ ਕਰਨ ਨੂੰ ਜੀ ਨਹੀ ਕੀਤਾ ਮੈ ਡਰਾਈਵਰ ਨੂੰ ਸੋਧਣ ਦਾ ਇਰਾਦਾ ਬਣਾ ਲਿਆ | ਉਸ ਸਮੇ ਮੇਰੇ ਕੋਲ 500 ਰੁਪਏ ਸਨ ਮੈ ਤਲਵਾਰ ਖਰੀਦ ਕੇ ਡਰਾਈਵਰ ਦੀ ਲੱਤ ਵੱਢਣ ਦਾ ਪੱਕਾ ਫੈਸਲਾ ਕਰ ਲਿਆ ਤੇ ਘਰ ਵਾਲਿਆਂ ਨੂੰ ਵੀ ਦੱਸ ਦਿੱਤਾ ਮੇਰੀ ਗੱਲ ਤੇ ਗਭੀਰਤਾ ਦਿਖਾਉਂਦਿਆਂ ਉਨਾਂ ਦੇ ਲੜਕੇ ਨੇ ਕਿਹਾ ਕਿ ਮੇਰੇ ਮਾਮਾ ਸ਼੍ਰੋਮਣੀ ਕਮੇਟੀ ਵਿਚ ਪੀ ਏ (ਰੂਪ ਸਿੰਘ ) ਹੈ ਮੈ ਹੁਣੇ ਜਾ ਕੇ ਉਸ ਨਾਲ ਗੱਲ ਕਰਦਾ ਹਾਂ | ਉਹ ਦਰਬਾਰ ਸਾਹਿਬ ਚਲਾ ਗਿਆ ਤੇ ਆ ਕੇ ਮੈਨੂੰ ਦੱਸਿਆ ਮੇਰੀ ਗੱਲ ਹੋ ਗਈ ਪੀ ਏ ਸਾਬ ਨੇ ਮੈਨੇਜਰ ਨੂੰ ਕਾਰਵਾਈ ਕਰਨ ਲਈ ਕਹਿ ਦਿੱਤਾ ਹੈ ਤੇ ਉਸ ਨੇ ਦੁਪਿਹਰ ਦੇ ਵੇਲੇ ਮੈਨੂੰ ਲੰਗਰ ਹਾਲ ਦੇ ਮੈਨੇਜਰ ( ਜੁਗਿੰਦਰ ਸਿੰਘ ਭੋਜਾ ) ਨਾਲ ਮਿਲਾਇਆ ਮੈਨੇਜਰ ਨੇ ਬੰਦ ਕਮਰੇ ਵਿੱਚ ਮੇਰੇ ਨਾਲ ਗੱਲ ਕੀਤੀ ਜਿਥੇ ਸ਼੍ਰੋਮਣੀ ਕਮੇਟੀ ਦੇ 2-4 ਸੀਨੀਅਰ ਮੁਲਾਜਮਾਂ ਤੋਂ ਬਿਨਾਂ ਸੁਪਰਵਾਈਜਰ ਭੁਪਿੰਦਰ ਸਿੰਘ ਭਿੰਦਾ ਵੀ ਮੌਜੂਦ ਸੀ, ਮੈ ਮੈਨੇਜਰ ਨੂੰ ਡਰਾਈਵਰ ਸਮੇਤ ਬੱਚਿਆਂ ਨੂੰ ਲਿਜਾਣ ਵਾਲੇ ਹੋਰ ਬੰਦਿਆਂ ਵਾਰੇ ਵੀ ਦੱਸਿਆ, ਜਿਨਾਂ ਵਿਚ ਕੁੜਿਆਂ ਵਾਲਾਂ ਬਾਬਾ ਜੁਗਰਾਜ ਸਿੰਘ ਰਾਜੂ, ਕਾਲਾ ਕੱਟਾ(ਲੱਖਾ), ਜੰਟਾ ਨਹੰਗ ਤੇ ਗਾਜੀ ਸਾਮਿਲ ਹਨ | ਮੈਂ ਮੈਨੇਜਰ ਦੇ ਕੋਲ ਡਰਾਈਵਰ ਦੀ ਲੱਤ ਵੱਢਣ ਦੀ ਧਮਕੀ ਵੀ ਦੇ ਦਿੱਤੀ ਤਾਂ ਉਹ ਕਹਿੰਦੇ ਅਜਿਹਾ ਕੁਝ ਨਾ ਕਰੀ ਅਸੀਂ ਇਨਾਂ ਦਾ ਬੰਦੋਬਸਤ ਕਰਾਂਗੇ, ਦੁਬਾਰਾ ਇੱਥੇ ਦਿਖਾਈ ਨਹੀ ਦੇਣਗੇ | ਮੈਨੇਜਰ ਨੇ ਦੂਸਰੇ ਦਿਨ ਸਵੇਰੇ ਮੈਨੂ ਬੰਦੇ ਦਿਖਾਉਣ ਲੈ ਕਿਹਾ ਤੇ ਮੈ 5.30 ਸਵੇਰੇ ਲੰਗਰ ਹਾਲ ਵਿਚ ਆ ਗਿਆ | 4-5 ਸ਼੍ਰੋਮਣੀ ਕਮੇਟੀ ਦੇ ਮੁਲਾਜਮ ਸੋਟੀਆਂ ਲੈ ਕੇ ਘੁੰਮ ਰਹੇ ਸਨ | ਉਨਾਂ ਨੇ ਮੈਨੂੰ ਬੰਦੇ ਦਿਖਾਉਣ ਦਾ ਇਸ਼ਾਰਾ ਕੀਤਾ | ਮੈ ਡਰਾਈਵਰ ਨੂੰ ਲੰਗਰ ਹਾਲ ਵਿਚ ਦੇਖ ਲਿਆ, ਉਸ ਨਾਲ 14- 15 ਸਾਲ ਦਾ ਲੜਕਾ ਸੀ, ਜਿਸ ਨੂੰ ਉਸ ਨੇ ਗੱਡੀ ਤੇ ਲੈ ਕੇ ਜਾਣ ਦਾ ਲਾਲਚ ਦੇ ਕੇ ਮਗਰ ਲਾਇਆ ਹੋਇਆ ਸੀ| ਇਹ ਲੜਕਾ ਜਲੰਧਰ ਦਾ ਰਹਿਣ ਵਾਲਾ ਸੀ| ਮੈ ਮੁਲਾਜਮਾਂ ਨੂੰ ਇਸ਼ਾਰਾ ਕਰ ਦਿੱਤਾ ਤੇ ਉਨਾਂ ਨੇ ਡਰਾਈਵਰ ਨੂੰ ਲੜਕੇ ਸਮੇਤ ਕਾਬੂ ਕਰ ਲਿਆ ਤੇ ਮੈਨੇਜਰ ਕੋਲ ਲੈ ਗਏ | ਮੈਨੇਜਰ ਨੇ ਡਰਾਈਵਰ ਨੂੰ ਦੇਖਦੇ ਹੀ ਕਿਹਾ ਇਹ ਤਾਂ ਬੱਚੇ ਲਜਾ ਕੇ ਵੇਚਦਾ ਹੈ ਇਸਨੂੰ ਪਹਿਲਾ ਵੀ ਕਈ ਵਾਰ ਫੜਿਆ ਹੈ | ਉਸਦੀ ਤਲਾਸ਼ੀ ਲਈ ਤਾਂ ਤੰਬਾਕੂ ਦੀ ਪੁੜੀ ਤੇ ਭੁੱਕੀ ਨਿਕਲੀ ਜਦੋਂ ਉਸਦੀ ਕੁੱਟ ਮਾਰ ਕੀਤੀ ਤਾਂ ਉਸਨੇ ਕਈ ਮੁਲਾਜਮਾਂ ਦੇ ਨਾਮ ਲਏ ਜੋ ਉਸ ਕੋਲੋਂ ਨਸ਼ਾ ਲੈ ਕੇ ਖਾਂਦੇ ਸਨ | ਕੁੱਟਮਾਰ ਕਰਨ ਤੋਂ ਬਾਅਦ ਮੈਨੇਜਰ ਨੇ ਉਸਨੂੰ ਗਲਿਆਰਾ ਚੌਂਕੀ ਫੜਾ ਦਿੱਤਾ, ਪਰ ਬਾਕੀ ਦੇ ਬੰਦੇ ਉਸ ਦਿਨ ਨਾ ਮਿਲੇ | ਅਗਲੇ ਦਿਨ ਸਵੇਰੇ ਮੈ ਦਰਬਾਰ ਸਾਹਿਬ ਜਾ ਰਿਹਾ ਸਾਂ ਤਾਂ ਰਸਤੇ ਵਿਚ ਉਹੀ ਡਰਾਈਵਰ ਮੈਨੂੰ ਮਿਲ ਗਿਆ ਤੇ ਕਹਿਣ ਲੱਗਾ ਤੂੰ ਮੈਨੂੰ ਪੁਲਿਸ ਕੋਲ ਫੜਾ ਕੇ ਚੰਗਾ ਕੀਤਾ, ਹੁਣ ਮੇਰੀ ਪੁਲਿਸ ਵਾਲਿਆਂ ਨਾਲ ਜਾਣ ਪਹਿਚਾਣ ਹੋ ਗਈ ਹੈ ਹੁਣ ਮੈਨੂੰ ਕਿਸੇ ਦੀ ਪ੍ਰਵਾਹ ਨਹੀ | ਉਸਨੇ ਕਈ ਵਾਰ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ |…..(ਚਲਦਾ )

ਅਮਨਦੀਪ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.