ਕੈਟੇਗਰੀ

ਤੁਹਾਡੀ ਰਾਇ



ਅਮਨਦੀਪ ਸਿੰਘ, ਸਿੱਖ ਸਮਾਜ
ਦਾਸਤਾਨ-ਏ-ਹੈਵਾਨੀਅਤ (ਭਾਗ 02)
ਦਾਸਤਾਨ-ਏ-ਹੈਵਾਨੀਅਤ (ਭਾਗ 02)
Page Visitors: 2865

     ਦਾਸਤਾਨ-ਏ-ਹੈਵਾਨੀਅਤ (ਭਾਗ 02)
ਅਗਲੇ ਦਿਨ ਸਵੇਰੇ ਮੈ ਦਰਬਾਰ ਸਾਹਿਬ ਜਾ ਰਿਹਾ ਸਾਂ ਤਾਂ ਰਸਤੇ ਵਿਚ ਉਹੀ ਡਰਾਈਵਰ ਮੈਨੂੰ ਮਿਲ ਗਿਆ ਤੇ ਕਹਿਣ ਲੱਗਾ ਤੂੰ ਮੈਨੂੰ ਪੁਲਿਸ ਕੋਲ ਫੜਾ ਕੇ ਚੰਗਾ ਕੀਤਾ, ਹੁਣ ਮੇਰੀ ਪੁਲਿਸ ਵਾਲਿਆਂ ਨਾਲ ਜਾਣ ਪਹਿਚਾਣ ਹੋ ਗਈ ਹੈ ਹੁਣ ਮੈਨੂੰ ਕਿਸੇ ਦੀ ਪ੍ਰਵਾਹ ਨਹੀ | ਉਸਨੇ ਕਈ ਵਾਰ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਨੇ ਮੈਨੂੰ ਬਹੁਤ ਡਰਾਇਆ ਕਿ ਤੂੰ ਇਹੋ ਜਿਹੇ ਬੰਦਿਆਂ ਨਾਲ ਪੰਗਾ ਨਾ ਲੈ | ਮੈ ਕਿਸੇ ਦੀ ਪ੍ਰਵਾਹ ਨਾ ਕੀਤੀ ਤੇ ਆਪਣਾ ਸੰਘਰਸ਼ ਜਾਰੀ ਰੱਖਿਆ | ਕਾਲਾ ਕੱਟਾ (ਲੱਖਾ) ਬੱਚਿਆਂ ਨੂੰ ਫੈਕਟਰੀ ਵਿੱਚ ਕੰਮ ਦਾ ਲਾਲਚ ਦੇ ਕੇ, ਜੰਟਾਂ ਨਹੰਗ ਮੇਲਿਆਂ ਵਿਚ ਸਮਾਨ ਵੇਚਣ ਦੇ ਨਾ ਤੇ, ਕੜਿਆਂ ਵਾਲਾ ਬਾਬਾ ਹੇਮਕੁੰਟ ਦੇ ਰਸਤੇ ਚ’ ਲੰਗਰ ਲਾਉਂਦਾ ਇਹ ਸਾਰੇ ਆਪੋ ਆਪਣੇ ਤਰੀਕਿਆਂ ਨਾਲ ਬੱਚਿਆਂ ਨੂੰ ਆਪਣੇ ਜਾਲ ਚ’ਫਸਾ ਲੈਂਦੇ | ਇਹ ਸਾਰੇ ਬੱਚਿਆਂ ਨਾਲ ਦੁਸ਼ਕਰਮ ਵੀ ਕਰਦੇ ਹਨ | ਇਨਾਂ ਨਾਲ ਜਾਣ ਵਾਲੇ ਬੱਚੇ ਦੁਬਾਰਾ ਕਦੇ ਦਿਖਾਈ ਨਹੀ ਦਿੰਦੇ | ਡਰਾਇਵਰ ਵਾਰੇ ਤਾਂ ਪਤਾ ਹੈ ਇਹ ਬੱਚਿਆਂ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਢਾਬਿਆਂ ਤੇ ਵੇਚ ਦਿੰਦਾ ਹੈ | ਪਰ ਬਾਕੀਆਂ ਦੁਆਰਾ ਲਜਾਏ ਗਏ ਬੱਚਿਆਂ ਨਾਲ ਕਿ ਬੀਤ ਦੀ ਹੈ ਇਹ ਰਾਜ਼ ਜਰੂਰ ਖੁੱਲਣਾ ਚਾਹੀਦਾ ਹੈ | ਜਿਸ ਲਈ ਮੈ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਂ |
ਇਸ ਚੱਲ ਰਹੇ ਸੰਘਰਸ਼ ਦੌਰਾਨ ਇੱਕ ਰਾਜੂ ਭਈਏ ਵਾਰੇ ਪਤਾ ਲੱਗਾ| ਜਿਸ ਨੂੰ ਕਮੇਟੀ ਵਾਲਿਆਂ ਨੇ ਹਾਲ ਦੇ ਬਾਹਰ ਚਾਹ ਦੇ ਲੰਗਰ ਦੀ ਜ਼ਿਮੇਵਾਰੀ ਸੰਭਾਲੀ ਹੋਈ ਸੀ,ਇਹ ਵੀ ਇਨਾਂ ਸਾਰੇ ਬੰਦਿਆਂ ਨਾਲ ਮਿਲਿਆ ਹੋਇਆ ਸੀ| ਇਸਨੂੰ ਕਮੇਟੀ ਵਾਲਿਆਂ ਨੇ ਕਮਰਾ ਵੀ ਦਿੱਤਾ ਹੋਇਆ ਸੀ, ਇਹ ਬੱਚੇ ਚੋਰੀ ਕਰਵਾਉਂਦਾ ਤੇ ਉਨਾਂ ਨਾਲ ਦਰਬਾਰ ਸਾਹਿਬ ਦੇ ਅੰਦਰ ਹੀ ਆਪਣੇ ਕਮਰੇ ਵਿਚ ਦੁਸ਼ਕਰਮ ਕਰਦਾ ਸੀ| ਇਸਦੀ ਗਲਿਆਰਾ ਚੌਂਕੀ ਦੇ ਮੁਲਾਜਮਾਂ ਨਾਲ ਵੀ ਚੰਗੀ ਦੋਸਤੀ ਸੀ, ਇਹ ਤੰਬਾਕੂ ਤੇ ਸ਼ਰਾਬ ਪੀਂਣ ਦਾ ਕੰਮ ਦਰਬਾਰ ਸਾਹਿਬ ਦੇ ਅੰਦਰ ਹੀ ਕਰਦਾ ਸੀ| ਸ਼੍ਰੋਮਣੀ ਕਮੇਟੀ ਦੇ ਮੁਲਾਜਮ ਇਸ ਵਾਰੇ ਸਭ ਕੁਝ ਜਾਣਦੇ ਸਨ, ਪਰ ਕੋਈ ਵੀ ਇਸਦਾ ਵਿਰੋਧ ਨਹੀ ਸੀ ਕਰਦਾ |
ਬਲਦੇਵ ਸਿੰਘ ਸਿਰਸਾ ਨੂੰ ਮੈ ਲੜਕੇ ਵਾਰੇ ਦੱਸਿਆ,ਉਸਨੇ ਕਿਹਾ ਕਿ ਤੂੰ ਲੜਕੇ ਦੇ ਬਿਆਨ ਲਿਖਾ ਕੇ ਮੈਨੂੰ ਦੇ ਜੋ ਕਿ ਮੈ ਦੇ ਦਿੱਤੇ, ਸਪੋਕਸਮੈਨ 'ਚ ਲਿਖਣ ਵਾਲੇ ਅਮਰਜੀਤ ਸਿੰਘ ਬਡਗੁੱਜਰਾਂ ਨਾਲ ਵੀ ਮੈ ਇਸ ਮਾਮਲੇ ਤੇ ਗੱਲ ਕੀਤੀ ਹੋਈ ਸੀ | ਜਿਸ ਨੇ ਇਸ ਮਾਮਲੇ ਵਿਚ ਬਹੁਤ ਗੰਭੀਰਤਾ ਦਿਖਾਈ ਉਨਾਂ ਦੇ ਕਹਿਣ ਤੇ ਮੈ ਅਮ੍ਰਿੰਤਸਰ ਵਿਚ ਇਕ ਮੀਟਿੰਗ ਵੇਲੇ ਭਾਈ ਹਰਪਾਲ ਸਿੰਘ ਚੀਮਾ ਨੂੰ ਵੀ ਮਿਲਿਆ ਤੇ ਉਨਾਂ ਨੂੱ ਕਾਗਜ ਤੇ ਲਿਖ ਕੇ ਸਾਰਾ ਕੁਝ ਦਿੱਤਾ | ਇਕ ਦਿਨ ਮਾਤਾ ਗੰਗਾ ਨਿਵਾਸ ਵਿਚ ਪਾਰਟੀ ਪੰਚ ਪ੍ਰਧਾਨੀ ਮੀਟਿੰਗ ਹੋ ਰਹੀ ਸੀ | ਮੈ ਕਰਨ ਨੂੰ ਲੈ ਕੇ ਉਥੇ ਪਹੁੰਚ ਗਿਆ | ਪੰਚ ਪ੍ਰਧਾਨੀ ਦੇ ਸਾਰੇ ਲੀਡਰ ਦਲਜੀਤ ਸਿੰਘ  ਬਿੱਟੂ,ਹਰਪਾਲ ਸਿੰਘ ਚੀਮਾ, ਹਰਦੀਪ ਸਿੰਘ ਮਹਿਰਾਜ, ਕੁਲਬੀਰ ਸਿੰਘ ਬੜਾ ਪਿੰਡ ਤੋਂ ਇਲਾਵਾ ਹੋਰ ਵੀ ਕਈ ਆਗੂ ਮੌਜੂਦ ਸਨ | ਅਮਰਜੀਤ ਸਿੰਘ ਨੇ ਮੇਰੀ ਗੱਲ ਦਲਜੀਤ ਸਿੰਘ ਬਿੱਟੂ ਨਾਲ ਕਰਵਾਈ ਤੇ ਉਸ ਮੁੰਡੇ ਕਰਨ ਵਾਰੇ ਦੱਸਿਆ, ਉਨਾਂ ਨੇ ਕੋਈ ਖਾਸ ਗੱਲ ਨਾ ਕੀਤੀ, ਪਰ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਕਰਨ ਨੂੰ ਇਨਸਾਫ਼ ਦਿਵਾਉਣ ਲਈ ਜ਼ਿਮੇਵਾਰੀ ਸੌਪ ਦਿੱਤੀ| ਬਾਬਾ ਮਹਿਰਾਜ ਨੇ ਇਕ ਹੋਰ ਬੰਦੇ ਨੂੰ ਜ਼ਿਮੇਵਾਰੀ ਦੇ ਦਿੱਤੀ ਜਿਸਨੂੰ ਸਾਰੇ ਬਾਈ ਕਹਿੰਦੇ ਸਨ | ਮੈ ਬਾਈ ਨੂੰ ਕਈ ਵਾਰ ਫੋਨ ਕੀਤਾ ਪਰ ਉਸਨੇ ਹਰ ਵਾਰ ਗੱਲ ਟਾਲ ਦਿੱਤੀ| ਇਸ ਤੋਂ ਪਹਿਲਾ ਮੈ ਸਿਖ ਸਟੂਡੈਟ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੂ ਵੀ ਮਿਲਿਆ, ਮੈ ਸੋਚਿਆ ਕਿ ਫੈਡਰੇਸ਼ਨ ਦਾ ਪ੍ਰਧਾਨ ਹੋਣ ਕਰਕੇ ਜਰੂਰ ਕੋਈ ਕਾਰਵਾਈ ਕਰੇਗਾ | ਥੋੜੇ ਦਿਨਾਂ ਬਾਅਦ ਪੀਰ ਮੁਹੰਮਦ ਦਾ ਮੈਨੂੰ ਫੋਨ ਆਇਆ ਕਿ ਉਹ ਸਵੇਰੇ ਅਕਾਲ ਤਖ਼ਤ ਆ ਰਿਹਾ ਹੈ, ਉਥੇ ਆ ਕੇ ਮੈਨੂੰ ਮਿਲ ਆਪਾ ਮਿਲ ਕੇ ਕੋਈ ਹੱਲ ਕਢਾਂਗੇ, ਮੈ ਉਸਨੂੰ ਜਾ ਕੇ ਮਿਲਿਆ ਉਸਨੇ ਬੀਬੀ ਜਗਦੀਸ਼ ਕੌਰ ਨੂੰ ਵੀ ਮੇਰੇ ਵਾਰੇ ਦੱਸਿਆ, ਬੀਬੀ ਨੇ ਕਿਹਾ ਕਿ ਇਹ ਬਹੁਤ ਗਭੀਰ ਮਸਲਾ ਹੈ, ਜਰੂਰ ਇਸ ਵਾਰੇ ਕੁਸ਼ ਕਰਨਾ ਚਾਹੀਦਾ ਹੈ, ਪੀਰ ਮੁਹਮਦ ਨੇ ਲਾਰੇ ਲਾਉਣ ਤੋਂ ਇਲਾਵਾ ਕੁਸ਼ ਨਾ ਕੀਤਾ, ਹਾਂ ਇਹ ਜਰੂਰ ਕਿਹਾ ਕਿ ਇਸ ਵਿਸ਼ੇ ਵਾਰੇ ਕਿਸੇ ਕੋਲ ਗੱਲ ਨਾ ਕਰੀ ਜੇ ਗੱਲ ਫੈਲ ਗਈ ਤਾਂ ਸਿਖਾਂ ਦਾ ਜਲੂਸ ਨਿਕਲ ਜਾਵੇਗਾ |
2012 ਵਿਚ ਹੀ ਮੈਂ ਸਪੋਕਸਮੈਨ ਵਿਚ ਲਿਖਣ ਵਾਲੀ ਡਾ. ਹਰਸ਼ਿੰਦਰ ਕੌਰ ਨੂੰ ਵੀ ਮਿਲਿਆ | ਉਨਾਂ ਨੇ ਪਟਿਆਲੇ ਆ ਕੇ ਗੱਲਬਾਤ ਕਰਨ ਲਈ ਕਿਹਾ | ਪਟਿਆਲੇ ਜਾ ਕੇ ਸਾਰਾ ਕੁਸ਼ ਲਿਖਤੀ ਰੂਪ ਵਿਚ ਦੇ ਦਿੱਤਾ, ਸੁਣਿਆ ਸੀ ਇਹ ਔਰਤ ਬਹੁਤ ਬਹਾਦਰ ਇਸ ਮਸਲੇ ਤੇ ਗਭੀਰਤਾ ਦਿਖਾਵੇਗੀ | ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋੰ ਉਸ ਔਰਤ ਨੇ ਸਾਰੀ ਚਿਠੀ ਪੜ ਕੇ ਕਿਹਾ,” ਜੇ ਮੈ ਦਰਬਾਰ ਸਾਹਿਬ ਦੇ ਇਹੋ ਜਿਹੇ ਮਸਲੇ ਤੇ ਅਵਾਜ ਉਠਾਈ ਤਾਂ ਸ਼੍ਰੋਮਣੀ ਕਮੇਟੀ ਵਾਲੇ ਮੈਨੂੰ ਕੱਚੀ ਨੂੰ ਖਾ ਜਾਂਣਗੇ, ਸ਼੍ਰੋਮਣੀ ਕਮੇਟੀ ਵੀ ਇਨਾਂ ਦੀ ਤੇ ਸਰਕਾਰ ਵੀ ਇਨਾਂ ਦੀ ਹੈ”| ਮੈ ਕਿਹਾ ਸਰਕਾਰ ਦੇ ਬਦਲਣ ਤੱਕ ਕੁਸ਼ ਨਹੀ ਹੋ ਸਕਦਾ, ਉਹ ਕਹਿੰਦੀ ਕੁਝ ਕਰਕੇ ਦਿਖਾਉਣ ਵਾਲੇ ਸਰਕਾਰ ਦੀ ਪ੍ਰਵਾਹ ਨਹੀ ਕਰਦੇ, ਇਹੋ ਜਿਹੇ ਕੰਮਾਂ ਵਾਸਤੇ ਸਿਰ ਦੇਣਾ ਪੈਂਦਾ ਹੈ ਸਾਈਦ ਮੈਨੂੰ ਡਰਾਉਣਾ ਚਾਹੁੰਦੀ ਸੀ, ਤਾਂ ਜੋ ਇਸ ਮਸਲੇ ਨੂੰ ਆਪਣੇ ਦਿਲ ਵਿਚੋਂ ਕੱਢ ਦੇਵਾਂ ਸਾਇਦ ਉਸਨੂੰ ਯਾਦ ਨਹੀ ਸੀ ਕਿ ਇਸ ਰਸਤੇ ਤੇ ਚਲਣ ਵਾਲੇ ਪਹਿਲਾ ਸਿਰ ਦੇ ਕੇ ਚਲਦੇ ਹਨ | ਉਸਨੇ ਕਿਹਾ ਤੈਨੂੰ ਅਸ਼ਟਾਮ ਪੇਪਰ ਤੇ ਲਿਖ ਕੇ ਦੇਣਾ ਪਵੇਗਾ, ਉਸਦਾ ਖਿਆਲ ਸੀ  ਕਿ ਇਹ ਅਸ਼ਟਾਮ ਪੇਪਰ ਤੇ ਲਿਖਣ ਦਾ ਖਤਰਾ ਮੁੱਲ ਨਹੀ ਲਵੇਗਾ | ਤਕਰੀਬਨ ਇਕ ਹਫਤੇ ਦੇ ਵਿਚ ਪੇਪਰ ਲੈ ਕੇ ਉਸ ਦੇ ਘਰ ਪਹੁੰਚ ਗਿਆ | 10 ਦਿਨਾਂ ਬਾਅਦ ਉਸ ਨੇ ਮੈਨੂੰ ਉਸਦਾ ਫੋਨ ਆਇਆ ਕਿ ਉਸਨੇ ਅਵਤਾਰ ਸਿੰਘ ਮੱਕੜ ਨਾਲ ਗੱਲ ਕੀਤੀ ਹੈ, ਪ੍ਰਧਾਨ ਜੀ ਨੇ ਭਰੋਸਾ ਦਿੱਤਾ ਕਿ ਦਰਬਾਰ ਸਾਹਿਬ ਵਿਚੋ ਸਾਰੇ ਬੰਦੇ ਕਢ ਦਿੱਤੇ ਜਾਣਗੇ, ਨਾਲ ਹੀ ਦੱਸਿਆ ਉਸਨੇ ਨਵਾਂ ਜਮਾਨਾ ਅਖਵਾਰ ਵਿਚ ਇਸ ਵਾਰੇ ਜਿਕਰ ਕੀਤਾ ਹੈ, ਮੈ ਅਖਵਾਰ ਲੈ ਕੇ ਪੜਿਆ ਇਸ ਵਿਚ ਸਿਰਫ 2 ਲਾਇਨਾ ਸਾਰੇ ਮਸਲੇ ਵਾਰੇ ਸਨ | ਉਹ ਵੀ ਮੱਕੜ ਤੋਂ ਪੁੱਛ ਕੇ ਲਿਖੀਆਂ ਹੋਂਣਗੀਆਂ | ਅਸਲੀ ਤੇ ਗੰਭੀਰ ਮਸਲੇ ਦਾ ਉਸਨੇ ਜਿਕਰ ਤੱਕ ਨਾ ਕੀਤਾ |…..(ਚਲਦਾ )

ਅਮਨਦੀਪ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.