ਕੈਟੇਗਰੀ

ਤੁਹਾਡੀ ਰਾਇ



ਅਮਨਦੀਪ ਸਿੰਘ, ਸਿੱਖ ਸਮਾਜ
ਦਾਸਤਾਨ-ਏ-ਹੈਵਾਨੀਅਤ (ਭਾਗ 03)
ਦਾਸਤਾਨ-ਏ-ਹੈਵਾਨੀਅਤ (ਭਾਗ 03)
Page Visitors: 2780

ਦਾਸਤਾਨ-ਏ-ਹੈਵਾਨੀਅਤ (ਭਾਗ 03)
ਉਸ ਨੇ ਸਿਰਫ ਏਨਾ ਹੀ ਲਿਖਿਆ ਕਿ ਸ਼ਹੀਦਾਂ ਕੋਲ ਰਹਿਣ ਵਾਲੇ ਅਮਨ ਦੀਪ ਸਿੰਘ ਨੇ ਹਲਫੀਆ ਬਿਆਨ ਦਿੱਤਾ ਹੈ ਕਿ ਦਰਬਾਰ ਸਾਹਿਬ ਵਿਚ ਅਖੌਤੀ ਸੇਵਾਦਾਰ ਬੱਚਿਆਂ ਨਾਲ ਦੁਸ਼-ਕਰਮ ਕਰਦੇ ਹਨ। ਅਸਲੀ ਤੇ ਗੰਭੀਰ ਗੱਲ ਦਾ ਉਸ ਨੇ ਜ਼ਿਕਰ ਤੱਕ ਨਹਂਿ ਕੀਤਾ। 2012 ਵਿਚ ਹੀ ਮੈਂ ਫਿਰ ਬਲਦੇਵ ਸਿੰਘ ਸਿਰਸਾ ਨਾਲ ਸੰਪਰਕ ਕੀਤਾ। ਸਿਰਸਾ ਸਾਹਿਬ ਨੇ ਕਿਹਾ ਕਿ ਤੂੰ ਇਕ ਵਾਰੀ ਫਿਰ ਕਰਣ ਕੋਲੋਂ, ਤੇ ਆਪਣੇ ਕੋਲੋਂ ਦਰਖਾਸਤ ਲਿਖ ਕੇ ਦੇਹ, ਆਪਾਂ ਕਮਿਸ਼ਨਰ ਸਾਹਿਬ(ਰਾਮ ਸਿੰਘ) ਨੂੰ ਦੇ ਦਿੰਦੇ ਹਾਂ। ਮੈਂ ਏਦਾਂ ਹੀ ਕੀਤਾ ਤੇ ਸਿਰਸਾ ਸਾਹਿਬ ਨਾਲ ਕਮਿਸ਼ਨਰ ਸਾਹਿਬ ਦੇ ਦਫਤਰ ਜਾ ਕੇ ਦਰਖਾਸਤ ਦੇ ਦਿੱਤੀ। ਕਮਿਸ਼ਨਰ ਸਾਹਿਬ ਤਾਂ ਨਾ ਮਿਲੇ, ਅਸੀਂ ਦਰਖਾਸਤ ਉਨ੍ਹਾਂ ਦੇ ਦਫਤਰ ਫੜਾ ਕੇ ਆ ਗਏ। ਕਮਿਸ਼ਨਰ ਸਾਹਿਬ ਨੇ ਉਹ ਦਰਖਾਸਤ ਗਲਿਆਰਾ ਚੌਕੀ ਭੇਜ ਦਿੱਤੀ, ਦੋ ਦਿਨ ਮਗਰੋਂ ਗਲਿਆਰਾ ਚੌਕੀ ਦਾ ਮੁਲਾਜ਼ਮ, ਪਹਿਲਾਂ ਕਰਣ ਕੋਲ ਦੁਕਾਨ ਤੇ ਗਿਆ, ਤੇ ਉਸ ਨਾਲ ਪਿਆਰ ਨਾਲ ਗੱਲ ਕਰਨ ਦੀ ਥਾਂ, ਉਸ ਨੂੰ ਡਰਾਵੇ ਦੇਣ ਲੱਗਾ। ਇਹ ਸਭ ਮੈਨੂੰ ਕਰਣ ਨੇ ਬਾਅਦ ਵਿਚ ਦੱਸਿਆ। ਕਰਣ ਨੇ ਮੈਨੂੰ ਦੱਸਿਆ ਕਿ ਉਸ ਮੁਲਾਜ਼ਮ ਨੇ ਮੈਨੂੰ ਕਿਹਾ ਕਿ ਤੂੰ ਪੈਸੇ ਠੱਗਣ ਲਈ, ਬਾਬੇ ਨੂੰ ਬਲੈਕਮੇਲ ਕਰ ਰਿਹਾ ਹੈਂ, ਤੇਰੇ ਤੇ ਕੇਸ ਦਰਜ ਹੋ ਸਕਦਾ ਹੈ। ਪੁਲਸ ਮੁਲਾਜ਼ਮ ਨੇ ਕਰਣ ਨੂੰ ਏਨਾ ਦਬਕਾਇਆ ਕਿ ਬਿਆਨ ਦੇਣੇ ਤਾਂ ਦੂਰ ਦੀ ਗੱਲ, ਉਹ ਪੁਲਸ ਦੇ ਸਾਮ੍ਹਣੇ ਜਾਣੋ ਹੀ ਡਰਨ ਲੱਗ ਪਿਆ। ਪੁਲਿਸ ਵਾਲਿਆਂ ਨੇ ਇਕ ਬੀਮਾਰ ਤੇ ਬੇਸਹਾਰਾ ਬੱਚੇ ਨਾਲ ਵੀ ਕੋਈ ਹਮਦਰਦੀ ਨਾ ਦਿਖਾਈ।
  ਥੋੜੇ ਦਿਨਾ ਬਾਅਦ ਮੇਰੇ ਵਾਲੀ ਦਰਖਾਸਤ ਵੀ ਗਲਿਆਰਾ ਚੌਕੀ ਪਹੁੰਚ ਗਈ, ਗਲਿਆਰਾ ਚੌਕੀ ਵਾਲਿਆਂ ਨੇ ਫੋਨ ਕਰ ਕੇ ਮੈਨੁ ਬੁਲਾਇਆ ਤੇ ਗੱਲਬਾਤ ਕਰਨ ਲਈ ਕਿਹਾ,ਮੈਂ ਸ਼ਾਮ ਦੇ ਟਾਈਮ ਗਲਿਆਰਾ ਚੌਕੀ ਦੇ ਐਸ.ਐਚ.ਓ. ਅਤੇ ਹਰਪਾਲ ਸਿੰਘ ਏ.ਐਸ.ਆਂਈ. ਨੂ ਘੰਟਾ-ਘਰ ਚੌਕ (ਦਰਬਾਰ ਸਾਹਿਬ ਦੇ ਸਾਮ੍ਹਣੇ) ਜਾ ਕੇ ਮਿਲਿਆ। ਐਸ.ਐਚ.ਓ. ਨੇ ਕਿਹਾ ਕਿ ਤੂੰ ਕਮਿਸ਼ਨਰ ਕੋਲ ਨਾ ਜਾਂਦਾ, ਬੱਚੇ ਲਿਜਾਣ ਵਾਲੇ ਬੰਦਿਆਂ ਬਾਰੇ ਮੈਨੂੰ ਦੱਸ ਦਿੰਦਾ, ਅਸੀਂ ਹੀ ਸਾਰੇ ਫੜ ਲੈਣੇ ਸੀ। ਉਸ ਵੇਲੇ ਚਾਰ ਵੱਜੇ ਸਨ, ਉਨ੍ਹਾਂ ਨੇ ਸ਼ਾਮ ਨੂੰ ੲਸੇ ਥਾਂ ਤੇ ਮਿਲਣ ਲਈ ਕਿਹਾ। ਮੈਂ ਸ਼ਾਮ ਨੂੰ ਓਨ੍ਹਾਂ ਕੋਲ ਜਾ ਰਿਹਾ ਸੀ, ਮੈਂ ਹਲੇ ਉਨ੍ਹਾਂ ਤੋਂ ਥੋੜੀ ਹੀ ਦੂਰ ਸੀ ਕਿ ਓਥੇ ਮੌਜੂਦ ਬਲਜੀਤ ਸਿੰਘ ਏ.ਐਸ.ਆਈ. (ਜੋ ਕਿ ਰਾਜੂ ਭਈਏ ਦਾ ਯਾਰ ਸੀ) ਨੇ ਮੇਰੇ ਖਿਲਾਫ ਉਨ੍ਹਾਂ ਦੇ ਕੰਨ ਭਰ ਦਿੱਤੇ। ਉਸ ਨੇ ਕਿਹਾ ਕਿ ਇਹ ਤਾਂ ਖੁਦ ਲੁਧਿਆਣੇ ਦਾ ਹੈ, ਉਨ੍ਹਾਂ ਨੇ ਮੇਰਾ ਅੰਮ੍ਰਿਤਸਰ ਦਾ ਨਾ ਹੋ ਕੇ ਲੁਧਿਆਣੇ ਦਾ ਹੋਣਾ ਏਨਾ ਵੱਡਾ ਅਪਰਾਧ ਬਣਾ ਦਿੱਤਾ, ਜਿਵੇਂ ਮੈਂ ਪੰਜਾਬ ਦੇ ਕਿਸੇ ਜ਼ਿਲ੍ਹੇ ਤੋਂ ਨਹੀਂ ਬਲਕਿ ਪਾਕਿਸਤਾਨ ਚੋਂ ਆਇਆ ਹੋਵਾਂ। ਉਸ ਨੇ ਮੈਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਅਤੇ ਲੁਧਿਆਣੇ ਰਹਿੰਦੇ ਮੇਰੇ ਘਰ ਵਾਲਿਆਂ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਤਾਂ ਮੇਰੇ ਤੇ ਦਰਬਾਰ ਸਾਹਿਬ ਨੂੰ ਬਦਨਾਮ ਕਰਨ ਦਾ ਦੋਸ਼ ਵੀ ਲਾਇਆ । ਉਨ੍ਹਾਂ ਨੇ ਆਪ ਸੱਚਾ ਬਣਨ ਲਈ, ਆਪ੍ਰੇਸ਼ਨ ਵੀ ਸ਼ੁਰੂ ਕੀਤਾ, ਜਿਸ ਦਾ ਮੁਖੀ ਗੰਦੇ ਏ.ਐਸ.ਆਈ. ਬਲਬੀਰ ਸਿੰਘ ਨੂੰ ਬਣਾਇਆ, ਜਿਸ ਦਾ ਮਕਸਦ ਹੀ ਆਪ੍ਰੇਸ਼ਨ ਨੂੰ ਫੇਲ ਕਰਨਾ, ਅਤੇ ਗੱਲ ਨੂੰ ਦਬਾਉਣਾ ਸੀ। ਮੇਰੇ ਕਹਿਣ ਤੇ ਉਨ੍ਹਾਂ ਦੋ ਬੰਦਿਆਂ ਨੂੰ ਫੜ ਲਿਆ, ਜਿਨ੍ਹਾਂ ਵਿਚ ਇਕ ‘ਕਾਲਾ ਕੱਟਾ ਵੀ ਸੀ, ਕਾਲੇ ਕੱਟੇ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਤੇ ਬਲਜੀਤ ਸਿੰਘ ਦੀ ਬਾਂਹ ਤੇ ਕੁਝ ਮਾਰ ਕੇ ਜ਼ਖਮ ਵੀ ਕਰ ਦਿੱਤਾ। ਥਾਣੇ ਵਾਲਿਆਂ ਨੇ ਸਿਰਫ ਉਂਨ੍ਹਾਂ ਨੂੰ ਨਿਰਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਹੀ ਕੀਤੀ, ਉਨ੍ਹਾਂ ਦੀ ਹਰ ਗੱਲ ਨੂੰ ਸੱਚੀ ਮੰਨਿਆ ਤੇ ਮੇਰੀ ਹਰ ਗੱਲ ਨੂੰ ਝੂਠੀ ਕਿਹਾ। ਥੋੜੀ ਦੇਰ ਬਾਅਦ ਪੁਲਿਸ ਵਾਲੇ ਰਾਜੂ ਭਈਏ ਨੂੰ ਵੀ ਥਾਣੇ ਲੈ ਆਏ, ਤੇ ਕਿਹਾ ਕਿ ਇਹ ਚਿੱਟੀ ਦਾੜ੍ਹੀ ਵਾਲਾ 50 ਸਾਲਾਂ ਦਾ ਬੰਦਾ ਗਲਤ ਕੰਮ ਨਹੀਂ ਕਰ ਸਕਦਾ।
  ਪਹਿਲਾਂ ਤਾਂ ਉਨ੍ਹਾਂ ਨੇ ਮੈਨੂੰ ਏਨਾ ਡਰਾਇਆ ਕਿ ਇਕ ਵਾਰ ਤਾਂ ਮੈਨੂੰ ਮੌਤ ਸਾਹਮਣੇ ਦਿਖਾਈ ਦੇਣ ਲੱਗੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਦਰਬਾਰ ਸਾਹਿਬ ਨੂੰ ਬਦਨਾਮ ਕਰਦਾ ਹੈਂ, ਤੈਨੂੰ ਸਕੱਤਰ ਦੇ ਹਵਾਲੇ ਕਰਾਂਗੇ। ਤਕਰੀਬਨ ਇਕ ਘੰਟਾ ਉਹਨਾਂ ਨੇ ਮੈਨੂੰ ਪੂਰਾ ਡਰਾਇਆ ਤੇ ਬਾਅਦ ਵਿਚ ਠੰਡੇ ਪੈ ਗਏ, ਤੇ ਮੇਰੀ ਰਾਜੂ ਭਈਏ ਨਾਲ ਦੋਸਤੀ ਕਰਾਉਣ ਦੀ ਕੋਸ਼ਿਸ਼ ਵੀ ਕੀਤੀ, ਉਨ੍ਹਾਂ ਨੇ ਮਸਲ੍ਹੇ ਨੂੰ ਖਤਮ ਕਰਨ ਲਈ, ਤੇ ਸਾਰੀ ਗੱਲ ਤੇ ਪਰਦਾ ਪਾਉਣ ਲਈ ਕਿਹਾ ਕਿ ਤੂੰ ਕਹੀਂ ਕਿ ਇਹ ਬੰਦੇ ਮੈਨੂੰ ਧਮਕੀਆਂ ਦਿੰਦੇ ਹਨ, ਏਸੇ ਲਈ ਮੈਂ ਇਨ੍ਹਾਂ ਖਿਲਾਫ ਦਰਖਾਸਤ ਦਿੱਤੀ ਹੈ, ਤੇ ਹੁਣ ਸਾਡਾ ਰਾਜ਼ੀਨਾਮਾ ਹੋ ਗਿਆ ਹੈ, ਐਨਾ ਕਹਿ ਕੇ ਉਨ੍ਹਾਂ ਨੇ ਆਪਣੇ ਵੱਲੋ ਂਚਿੱਠੀ ਲਿਖ ਕੇ ਮੇਰੇ ਕੋਲੋਂ ਸਾਈਨ ਕਰਵਾ ਲੲੈ, ਸ਼ੈਤਾਨਾਂ ਤੋਂ ਖਹਿੜਾ ਛੁਡਾਉਣ ਲਈ ਮੇਰੇ ਕੋਲ ਸਾਈਨ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਉਨ੍ਹਾਂ ਨੇ ਰਾਜੂ ਭਈਏ ਨਾਲ ਮੈਨੂੰ ਪੱਕੀ ਦੋਸਤੀ ਪਾਉਣ ਲਈ ਕਿਹਾ, ਤੇ ਮੇਰੀ ਉਸ ਨਾਲ ਜੱਫੀ ਵੀ ਪਵਾਈ। ਬਾਕੀ ਦੇ ਬੰਦਿਆਂ ਨੂੰ ਵੀ ਕੁੱਟ-ਮਾਰ ਕਰ ਕੇ ਮੇਰੇ ਪੈਰੀਂ ਹੱਥ ਲਵਾਏ ਤੇ ਮੇਰੇ ਕੋਲੋਂ ਮਾਫੀ ਮੰਗਵਾਈ। ਇਸ ਤਰ੍ਹਾਂ ਏ.ਐਸ.ਆਈ. ਬਲਜੀਤ ਸਿੰਘ ਦੀ ਹਰਕਤ ਕਰ ਕੇ , ਇਹ ਆਪ੍ਰੇਸ਼ਨ ਖਤਮ ਹੋ ਗਿਆ। ਚੌਕੀ ਵਾਲਿਆਂ ਨੇ ਕੜਿਆਂ ਵਾਲੇ ਬਾਬੇ ਨੂੰ ਵੀ ਫੋਨ ਕਰ ਕੇ, ਚੌਕੀ ਵਿਚ ਪੇਸ਼ ਹੋਣ ਲਈ ਕਿਹਾ, ਪਰ ਉਹ ਕਦੇ ਵੀ ਪੇਸ਼ ਨਾ ਹੋਇਆ।
  ਇਹ ਸਾਰੀ ਕਾਰਵਾਈ,ਜੁਲਾਈ 2012 ਦੀ ਸੀ। ਉਸ ਤੋਂ ਬਾਅਦ ਇਕ ਦਿਨ ਅਕਤੂਬਰ ਵਿਚ ਗੁਰਪੁਰਬ ਤੋਂ ਪਹਿਲਾਂ ਨਗਰ ਕੀਰਤਨ ਵਾਲੇ ਦਿਨ ਕੜਿਆਂ ਵਾਲੇ ਬਾਬੇ ਨੇ ਰਾਤ ਦੇ ਕਰੀਬ 10 ਵਜੇ, ਜਦੋਂ ਮੈਂ ਦਰਬਾਰ ਸਾਹਿਬ ਤੋਂ ਆਪਣੇ ਘਰ ਜਾ ਰਿਹਾ ਸੀ ਰਸਤੇ ਵਿਚ ਆਵਾਰਾ ਤੇ ਨਸ਼ੇੜੀ ਬੰਦਿਆਂ ਨੂੰ ਪੈਸੇ ਦੇ ਕੇ ਮੇਰੇ ਤੇ ਹਮਲਾ ਕਰਵਾ ਦਿੱਤਾ, ਉਸ ਕਿਹਾ ਕਿ ਤੂੰ ਮੇਰਾ ਨਾਂ ਕਿਉਂ ਲਿਖਵਾਇਆ ਹੈ ? ਉਹ ਸ਼ਾਇਦ ਬੰਦਿਆਂ ਨਾਲ ਰਲ ਕੇ ਮੈਨੂੰ ਜਾਨੋਂ ਮਰਵਾ ਦਿੰਦਾ, ਜੇ ਓਥੇ ਮੌਜੂਦ ਬੰਦੇ ਮੈਨੂੰ ਨਾ ਛਡਾਉਂਦੇ। ਇਸ ਤੋਂ ਬਾਅਦ ਬਾਬਾ ਤੇ ਹੋਰ ਬੰਦੇ ਤਾਂ ਫਰਾਰ ਹੋ ਗਏ ਪਰ ਲੋਕਾਂ ਨੇ ਇਕ ਬੰਦੇ ਨੂੰ ਫੜ ਲਿਆ ਅਤੇ ਗਲਿਆਰਾ ਚੌਕੀ ਲੈ ਗਏ । ਉਸ ਬੰਦੇ ਅਤੇ ਬਾਬੇ ਤੇ ਕਾਰਵਾਈ ਕਰਨ ਦੀ ਬਜਾਏ, ਓਥੇ ਮੌਜੂਦ ਹਰਪਾਲ ਸਿੰਘ ਏ.ਐਸ.ਆਈ.ਨੇ ਕਿਹਾ ਕਿ ਇਹ ਘਟਨਾ ਸਾਡੈ ਇਲਾਕੇ ਵਿਚ ਨਹੀਂ ਵਾਪਰੀ, ਅਸੀਂ ਕੁਝ ਨਹੀਂ ਕਰ ਸਕਦੇ।  
 ਗੁਰਪੁਰਬ ਤੋਂ ਦੋ ਦਿਨ ਬਾਅਦ ਕੜਿਆਂ ਵਾਲਾ ਬਾਬਾ ਕਰਣ ਨੂੰ ਇਲਾਜ ਕਰਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਕਰਣ ਮੁੜ ਕੇ ਕਦੀ ਵੀ ਦਿਖਾਈ ਨਹੀਂ ਦਿੱਤਾ। ਹੋ ਸਕਦਾ ਹੈ ਬਾਬੇ ਨੇ ਉਸ ਨੂੰ ਮਾਰ-ਖਪਾ ਦਿੱਤਾ ਹੋਵੇ, ਕਿਉਂਕਿ ਉਹੀ ਉਸ ਦੀਆਂ ਕਰਤੂਤਾਂ ਦਾ ਚਸ਼ਮਦੀਦ ਗਵਾਹ ਸੀ, ਨਹੀਂ ਤਾਂ ਉਸ ਨੇ ਕਦੀ ਵੀ ਆਪਣੀਆਂ ਕਰਤੂਤਾਂ ਦਾ ਸਬੂਤ ਕਿਸੇ ਦੇ ਹੱਥ ਨਹੀਂ ਲੱਗਣ ਦਿੱਤਾ।            

                   ਅਮਨਦੀਪ ਸਿੰਘ- ਸਿੱਖ ਸਮਾਜ        

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.