ਅੱਜ ਦਾ ਵਿਚਾਰ
ਵਿਖਾਵੇ ਦੀ ਚੌਧਰ ਬਿਰਤੀ ਅਤੇ ਗੁਰਮਤਿ ਦਾ ਮਾਰਗ
Page Visitors: 2428
ਵਿਖਾਵੇ ਦੀ ਚੌਧਰ ਬਿਰਤੀ ਅਤੇ ਗੁਰਮਤਿ ਦਾ ਮਾਰਗ
ਵਿਖਾਵੇ ਤੇ ਚੌਧਰ ਬਿਰਤੀ ਵਾਲੇ ਸੋਨਾ ਦਾਨ ਕਰਨ ਦੇ ਅਡੰਬਰੀ ਕਰਮਕਾਂਡ ਗੁਰਮਤਿ ‘ਚ ਪਰਵਾਨ ਨਹੀਂ ਸਗੋਂ ਗੁਰਮਤਿ ਤਾਂ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ(ਰੱਬੀ ਨਿਯਮਾਂ ਦੀ ਪਾਲਨਾ ਕਰੋ) ਦਾ ਮਾਰਗ ਹੈ। ਇੱਥੇ ਮਲਿਕ ਭਾਗੋ ਤੇ ਬਾਦਸ਼ਾਹ ਅਕਬਰ ਆਦਿਕ ਵਰਗੇ ਵੱਡੇ ਵੱਡੇ ਧੰਨਾਡਾਂ ਤੇ ਰਾਜਿਆਂ ਦੇ ਸ਼ਾਹੀ ਦਾਨ ਠੁਕਰਾਏ ਗਏ। ਮਾਇਆ ਤੇ ਸੋਨਾਂ ਜਵੇਹਰ ਲਾਲ ਮੋਤੀ ਜਿਸ ਸਥਾਂਨ ਤੇ ਹੱਦੋਂ ਵੱਧ ਹੋਣਗੇ ਓਥੇ ਲੜਾਈਆਂ, ਝਗੜੇ, ਚੋਰੀਆਂ ਹੋਣਗੀਆਂ।
ਸਿੱਖੀ ਵਿਹਲੜ ਪੁਜਾਰੀਆਂ ਤੇ ਮਾਇਆਧਾਰੀ ਅਤਿ ਅੰਨੇ ਬੋਲਿਆਂ ਦਾ ਧਰਮ ਨਹੀਂ ਸਗੋਂ ਕਿਰਤੀ ਵਿਰਤੀਆਂ ਦਾ ਮਾਰਗ ਹੈ। ਸਿੱਖਾਂ ਨੂੰ ਨਿਜੀ ਝਗੜੇ ਤੇ ਪਾਰਟੀ ਬਾਜ਼ੀਆਂ ਛੱਡ ਕੇ, ਇਸ ਹੰਕਾਰੀ ਤੇ ਪ੍ਰਬਤਾਕਾਰੀ ਵਤੀਰੇ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀ ਤਾਂ ਬਾਦਲ ਵਰਗੇ ਧਨੀਆ ਦਾ ਸਿੱਖੀ ਮਖੌਟੇ ਚ ਧਰਮ ਅਸਥਾਨਾਂ ਤੇ ਸਦਾ ਕਬਜਾ ਰਹੇਗਾ ਜੋ ਸਰਕਾਰਾਂ ਨਾਲ ਮਿਲ ਕੇ ਸਿੱਖੀ ਦੀਅਾ ਜੜਾ ਚ ਤੇਲ ਦਿੰਦੇ ਹਨ।
ਅਵਤਾਰ ਸਿੰਘ ਮਿਸ਼ਨਰੀ