ਕੈਟੇਗਰੀ

ਤੁਹਾਡੀ ਰਾਇ



ਕੰਵਲਪਾਲ ਸਿੰਘ , ਕਾਨਪੁਰ
*ਗੁਰੂ ਦੀ ਬਖਸ਼ੀ "ਪਾਹੁਲ" ਦੀ ਤੁਲਨਾਂ ਅਖੌਤੀ ਦਸਮ ਗ੍ਰੰਥ "ਮੂਤਰ" ਨਾਲ ਕਰਦਾ ਹੈ ।
*ਗੁਰੂ ਦੀ ਬਖਸ਼ੀ "ਪਾਹੁਲ" ਦੀ ਤੁਲਨਾਂ ਅਖੌਤੀ ਦਸਮ ਗ੍ਰੰਥ "ਮੂਤਰ" ਨਾਲ ਕਰਦਾ ਹੈ ।
Page Visitors: 3123

*ਗੁਰੂ ਦੀ ਬਖਸ਼ੀ "ਪਾਹੁਲ"  ਦੀ ਤੁਲਨਾਂ ਅਖੌਤੀ ਦਸਮ ਗ੍ਰੰਥ "ਮੂਤਰ" ਨਾਲ ਕਰਦਾ ਹੈ  ।
*ਸਿੱਖੀ ਵਿੱਚ ਅੰਮ੍ਰਿਤ ਸੰਸਕਾਰ ਦਾ ਬਹੁਤ ਵੱਡਾ ਮਹੱਤਵ ਹੈ  । ਅੰਮ੍ਰਿਤ ਸੰਸਕਾਰ ਇਕ ਸਿੱਖ ਦਾ ਅਪਣੇ ਗੁਰੂ ਨਾਲ ਉਹ ਕਮਿਟਮੇੰਟ ਜਾਂ ਪ੍ਰਣ  ਹੈ , ਜਿਸ ਵਿੱਚ ਉਹ ਅਪਣੇ ਗੁਰੂ ਨਾਲ ਇਹ ਵਾਦਾ ਕਰਦਾ ਹੈ ਕਿ ਅੱਜ ਤੋਂ ਮੈਂ ਮੰਨ ਅਤੇ ਸ਼ਰੀਰ ਤੋਂ ਤੇਰਾ ਹਾਂ , ਅਤੇ ਤੂੰ ਹੀ ਮੇਰਾ ਇਕੋ ਇਕ ਅਾਸਰਾ ਹੈ ।
*(ਤੂੰ ਮੇਰੋ ਮੇਰੁ ਪਰਬਤੁ ਸੁਆਮੀ ੳਟ ਗਹੀ ਮੈ ਤੇਰੀ ॥)*,
 ਪਰ ਇਸ ਅੰਮਿ੍ਤ ਸੰਸਕਾਰ ਦੇ ਵਿਚ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੀ ਰਚਨਾਵਾਂ ਦੇ ਮੂਲ ਸ੍ਰੋਤ ਅਖੌਤੀ ਦਸਮ ਗ੍ਰੰਥ ਨੂੰ ਜਿਉਂ ਜਿਉਂ ਪੜਦੇ ਹਾਂ ਉਵੇਂ ਉਵੇਂ ਇਕ ਸ਼ਰਧਾਲੂ ਦੇ ਮੰਨ ਵਿੱਚ ਨਵੇਂ ਨਵੇਂ ਸ਼ੰਕੇ ਪੈਦਾ ਹੋਣੇ ਸ਼ੁਰੂ ਹੋ ਜਾੰਦੇ ਹਨ ।
ਅਖੋਤੀ ਦਸਮ ਗ੍ਰੰਥ ਵਿਚ ਲਿਖਿਤ "ਬਚਿਤੱਰ ਨਾਟਕ" ਦੇ ਤੇਰ੍ਹਵੇ ਅਧਿਆਇ, "ਸ਼ਹਜਾਦੇ ਕੋ ਆਗਮਨ ਮੱਦ੍ਰ ਦੇਸ਼ " ਦੀ 18ਵੀ ਪਉੜੀ ਵਿੱਚ  ਲਿਖਾਰੀ ਇਕ ਵਾਰ ਫਿਰ ਸਿੱਖ ਧਰਮ ਦੇ ਪਾਵਨ ਸੰਸਕਾਰਾਂ ਦਾ ਮਖੌਲ ਉਡਾਉਂਦਾ ਹੈ ਅਤੇ ਪਾਹੁਲ ਦੀ ਤੁਲਨਾਂ ਮੂਤਰ ਨਾਲ ਕਰਦਾ ਹੈ , ਅਤੇ ਲਿਖਦਾ ਹੈ ਕਿ ,
 "ਜੋ ਸਿੱਖ ਗੁਰੂ ਦਾ ਆਸਰਾ ਛੱਡਕੇ ਭੱਜ ਗਏ , ਉਨ੍ਹਾਂ ਨੇ ਫਿਰ ਔਰੰਗਜੇਬ ਦੇ ਅਹਦਿਆਂ ( ਅਹਲਕਾਰਾਂ  ) ਨੂੰ ਹੀ ਗੁਰੂ ਜਾਣਿਆਂ ਹੈ । ਅਹਲਕਾਰਾਂ ਨੇ ਇਨ੍ਹਾਂ ਦੇ ਸਿਰਾਂ ਉੱਤੇ ਪੇਸ਼ਾਬ ਕਰਕੇ ਇਨ੍ਹਾਂ ਦੇ ਸਿੱਰ ਮੁੰਨਵਾ ਦਿੱਤੇ । (ਮਾਨੋਂ ਮੂਤਰ ਨੂੰ ਹੀ ) ਇਹ ਪਾਹੁਲ (ਜਾਣਕੇ ) ਘਰ ਲੈ ਆਏ ਹਨ ।
*ਜੇ ਤਜਿ ਭਜੇ ਹੁਤੇ ਗੁਰ ਆਨਾ । ਤਿਨ ਪੁਨਿ ਗੁਰੂ ਅਹਦੀਅਹਿ ਜਾਨਾ ।
ਮੂਤ੍ਰ ਡਾਰ ਤਿਨ ਸੀਸ ਮੂਡਾਏ । ਪਾਹੁਰਿ ਜਾਨ ਗ੍ਰਿਹਹਿ ਲੈ ਆੲੇ
।18।*(ਅਖੌਤੀ ਦਸਮ ਗ੍ੰਥ ਪੰਨਾ 72)
 ਬੇਸ਼ਕ ਇਤਿਹਾਸ ਦੇ ਪੰਨਿਆ ਵਿੱਚ ਗੁਰੂ ਨੂੰ ਬੇਦਾਵਾ ਲਿਖਣ ਵਾਲੇ ਸਿੱਖਾਂ ਦਾ ਜ਼ਿਕਰ ਹੈ ,ਲੇਕਿਨ ਸਿੱਖਾਂ ਦੇ ਉੱਤੇ ਸਦਾ ਦਇਆਲ ਰਹਿਣ* ( ਸੇਵਕ ਕਉ ਗੁਰੁ ਸਦਾ ਦਇਆਲ ॥ )* ਵਾਲੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਿਰਦਾਣੇ ਦੀ ਜੰਗ ਵਿੱਚ ,  ਬੇਦਾਵਾ ਲਿੱਖਣ ਵਾਲੇ ਸਿੰਘਾ ਦੇ ਸਾਮ੍ਹਣੇ ਹੀ ਬੇਦਾਵਾ ਪਾੜ ਕੇ ਉਨ੍ਹਾਂ ਸਿੰਘਾਂ ਨੂੰ ਅਪਣੇ ਸੀਨੇ ਨਾਲ ਲਾਅ ਕੇ ਹਰ ਦੋਸ਼ ਤੋਂ ਮੁਕਤ ਕਰ ਦਿੱਤਾ ਸੀ। ਪਰ ਉੱਸੇ ਮਹਾਨ ਗੁਰੂ , ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਤੋਂ ਪ੍ਰਚਾਰ ਕੀਤੇ ਜਾਣ ਵਾਲੇ ਅਖੌਤੀ ਦਸਮ ਗ੍ਰੰਥ ਦੀ ਇਸ ਰਚਨਾ ਦੀ ਪੂ੍ਰੀ 25 ਪਉੜ੍ਹੀਆਂ ਵਿੱਚ ਗੁਰੂ ਵਲੋਂ ਹੀ ਸਿੱਖਾਂ ਨੂੰ ਬਦ ਅਸੀਸ਼ਾਂ ਅਤੇ ਲਾਨ੍ਹਤਾ ਪਾਉਦੇ ਦਰਸਾਇਆਂ ਗਿਆ ਹੈ ।
ਇਹ ਪੜ ਕੇ ਸੰਗਤ ਆਪ ਹੀ ਫੈਸਲਾ ਕਰੇ ਕਿ ਸਿੱਖਾਂ ਨੂੰ ਬਦਅਸੀਸਾਂ ਦੇਣ ਵਾਲਾ ਅਤੇ ਪਾਹੁਲ ਦੀ ਤੁਲਨਾਂ ਮੂਤਰ (ਪੇਸ਼ਾਬ) ਨਾਲ ਕਰਣ ਵਾਲਾ ਕੌਣ ਹੋ ਸਕਦਾ ਹੈ ਅਤੇ ਇਸ ਦੀਆਂ ਲਿੱਖੀਆਂ ਦੂਜੀਆਂ ਰਚਨਾਵਾਂ ਕਿਸ ਆਧਾਰ ਤੇ ਅੰਮ੍ਰਿਤ ਸੰਚਾਰ ਦਾ ਹਿੱਸਾ ਬਣ ਸਕਦੀਆਂ ਹਨ ।
 ਭੁਲ ਚੁਕ ਲਈ ਖਿਮਾਂ ਦਾ ਜਾਚਕ ।
ਕੰਵਲਪਾਲ ਸਿੰਘ , ਕਾਨਪੁਰ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.