ਕੈਟੇਗਰੀ

ਤੁਹਾਡੀ ਰਾਇ



ਜੀਵਨ ਚਹਿਲ
ਜਥੇਦਾਰ ਧਿਆਨ ਸਿੰਘ ਮੰਡ ਨੂੰ ਮਿਲਦੀ ਹੈ, 20 ਹਜ਼ਾਰ ਮਹੀਨਾ ਸਰਕਾਰੀ ਪੈਨਸ਼ਨ
ਜਥੇਦਾਰ ਧਿਆਨ ਸਿੰਘ ਮੰਡ ਨੂੰ ਮਿਲਦੀ ਹੈ, 20 ਹਜ਼ਾਰ ਮਹੀਨਾ ਸਰਕਾਰੀ ਪੈਨਸ਼ਨ
Page Visitors: 2619

ਜਥੇਦਾਰ ਧਿਆਨ ਸਿੰਘ ਮੰਡ ਨੂੰ ਮਿਲਦੀ ਹੈ, 20 ਹਜ਼ਾਰ ਮਹੀਨਾ ਸਰਕਾਰੀ ਪੈਨਸ਼ਨ
 ਜੀਵਨ ਚਹਿਲ
 ਜਥੇਦਾਰ ਧਿਆਨ ਸਿੰਘ ਮੰਡ 1989 ਵਿੱਚ ਐਮ.ਪੀ. (MP - Member of Parliament) ਚੁਣੇ ਗਏ ਸਨ, ਪਰ ਤਿੰਨ ਫੁੱਟੀ ਕਿਰਪਾਨ ਨਾਲ ਲੈ ਕੇ ਜਾਣ ਦੇ ਮੁੱਦੇ ਕਾਰਨ ਸਹੁੰ ਨਾਂ ਚੁੱਕ ਸਕੇ।(ਇਹ ਸਹੁੰ ਮਿੱਥੇ ਸਮੇਂ ਦੇ ਅੰਦਰ ਅੰਦਰ ਚੁੱਕਣੀ ਪੈਂਦੀ ਹੈ) ਐਸਾ ਨਾ ਕਰਣ 'ਤੇ ਚੋਣ ਰੱਦ ਅਤੇ ਸੀਟ ਖਾਲੀ ਐਲਾਨ ਕਰ ਦਿੱਤੀ ਜਾਂਦੀ ਹੈ। ਪਰ ਮੰਡ ਸਾਹਿਬ ਦੇ ਮਾਮਲੇ ਵਿੱਚ ਸਰਕਾਰ ਦੀ ਦਿਆਲਤਾ ਦੀ ਸਿਫਤ ਕਰਨੀ ਬਣਦੀ ਹੈ, ਜਿਸ ਨੇ ਸਹੁੰ ਨਾਂ ਚੁੱਕਣ ਦੇ ਬਾਵਜੂਦ ਵੀ ਮੰਡ ਸਾਹਿਬ ਨੂੰ 20 ਹਜ਼ਾਰ ਮਹੀਨਾ ਪੈਨਸ਼ਨ ਲਾ ਦਿੱਤੀ।
ਮੰਡ ਸਾਹਿਬ ਦੀ ਕੁਰਬਾਨੀ ਵੀ ਧੰਨ ਹੈ। ਜਿਨਾਂ ਨੇ ਐਮ.ਪੀ. ਦੀ ਪੋਸਟ ਨੂੰ ਤਾਂ ਲੱਤ ਮਾਰ ਦਿੱਤੀ, ਪਰ ਪੈਨਸ਼ਨ ਚੁੱਪ ਕਰਕੇ ਪ੍ਰਵਾਨ ਕਰ ਲਈ।
ਇਸ ਗੱਲ ਦਾ ਖੁਲਾਸਾ ਅੱਜ ਮੰਡ ਸਾਹਿਬ ਨੇ ਖੁਦ ਟੋਰਾਂਟੋ ਦੇ ਰੇਡੀਓ 'ਤੇ ਮੇਰੇ ਸੁਹਿਰਦ ਦੋਸਤ ਸਰਦਾਰ ਹਜ਼ਾਰਾ ਸਿੰਘ ਜੀ ਦੀ ਪੁੱਛ 'ਤੇ ਤਕਰੀਬਨ 1:45 ਵਜੇ ਕੀਤਾ। ਮੈ ਹੁਣ ਤਾਂਈ ਇਹ ਹੀ ਸਮਝਦਾ ਰਿਹਾ ਕਿ ਮੰਡ ਨੇ ਮਾਨ ਮਗਰ ਲੱਗ ਕੇ ਐਵੇਂ ਸੀਟ ਗੁਆਈ । ਪਰ ਜੋ ਬੁੱਕਲ ਵਿੱਚ ਭੇਲੀ ਭੰਨੀ ਬੈਠੇ ਸਨ, ਉਸਦਾ ਪਤਾ ਅੱਜ ਲੱਗਾ- ਕਿੰਨਾ ਅਣਜਾਣ ਸਾਂ ਮੈਂ। ਕੀ ਤੁਹਾਨੂੰ ਪਤਾ ਸੀ ?
.....................
 ਟਿੱਪਣੀ:- ਇਹ ਤਾਂ ਇਨ੍ਹਾਂ ਨੂੰ ਸਰਬੱਤ-ਖਾਲਸਾ ਦੇ ਢੋਂਗ ਨਾਲ ਜਥੇਦਾਰ ਬਨਾਉਣ ਵਾਲਿਆਂ ਨੂੰ ਪਤਾ ਹੋਣੀ ਚਾਹੀਦੀ ਹੈ, ਵੈਸੇ ਅੱਗੇ ਚੱਲ ਕੇ ਇਨ੍ਹਾਂ ਮਹਾਨ ਜਥੇਦਾਰਾਂ ਵਿਚੋਂ ਕੀ ਕੁਝ ਨਿਕਲਦਾ ਹੈ ? ਇਹ ਸਮਾ ਹੀ ਦੱਸੇਗਾ।  
   ਅਮਰ ਜੀਤ ਸਿੰਘ ਚੰਦੀ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.