ਕੈਟੇਗਰੀ

ਤੁਹਾਡੀ ਰਾਇ



ਹਰਮਿੰਦਰ ਸਿੰਘ ਭੱਟ
ਮੋਬਾਇਲ ਟਾਵਰਾਂ ਦੀਆਂ ਤਰੰਗਾਂ ਅਤੇ ਮਿਲਾਵਟ ਖੋਰੀ
ਮੋਬਾਇਲ ਟਾਵਰਾਂ ਦੀਆਂ ਤਰੰਗਾਂ ਅਤੇ ਮਿਲਾਵਟ ਖੋਰੀ
Page Visitors: 2613

ਮੋਬਾਇਲ ਟਾਵਰਾਂ ਦੀਆਂ ਤਰੰਗਾਂ ਅਤੇ ਮਿਲਾਵਟ ਖੋਰੀ
ਮਨੁੱਖੀ ਜੀਵਨ ਤੋ ਇਲਾਵਾ ਪਸੂ ਪੰਛੀਆਂ ਨੂੰ ਚਾਹੇ ਲੱਖ ਸਰਕਾਰ ਦੁਆਰਾ ਲਾਇਲਾਜ ਬਿਮਾਰੀਆਂ ਤੋਂ ਤੇ ਹੋਰ ਵਿਗਿਆਨ ਦੇ ਭਿਆਨਕ ਆਵਿਸ਼ਕਾਰਾਂ ਤੋਂ ਬਚਾਉਣ ਲਈ ਵੱਖ ਵੱਖ ਤਰੀਕਿਆਂ ਰਾਹੀ ਮੈਡੀਕਲ ਅਤੇ ਜਾਗਰੂਕਤਾ ਕੈਂਪ ਆਯੋਜਿਤ ਕਰ ਕੇ ਆਪਣੇ ਪੱਖ ਤੋਂ ਯਤਨ ਕੀਤੇ ਜਾ ਰਹੇ ਹਨ ਅਤੇ ਪਸੂ ਪੰਛੀਆਂ ਦੀ ਰੱਖਿਆ ਲਈ ਵੀ ਕਈ ਪ੍ਰਕਾਰ ਦੇ ਸਖ਼ਤ ਕਾਨੂੰਨਾਂ ਨੂੰ ਜਾਰੀ/ਬਣਾਇਆ ਕੀਤਾ ਗਿਆ ਹੈ।
ਮੰਨਦੇ ਹਾਂ ਕੇ ਇਹ ਉਪਰਾਲੇ ਕਾਫ਼ੀ ਕਾਰਗਰ ਵੀ ਸਿੱਧ ਹੋ ਰਹੇ ਹਨ ਪਰ ਫਿਰ ਵੀ ਹਰੇਕ ਕੁੱਝ ਮਹੀਨਿਆਂ ਬਾਅਦ ਹੀ ਨਵੀਂ ਤੇ ਲਾਇਲਾਜ ਬਿਮਾਰੀ ਦੇ ਲਪੇਟ ਵਿਚ ਆ ਕੇ ਲੱਖਾਂ ਲੋਕਾਂ ਅਤੇ ਅਣਭੋਲ ਪੰਛੀਆਂ/ਜਾਨਵਰਾਂ ਦੀਆਂ ਜਾਨਾਂ ਜਾ ਰਹੀਆਂ ਹਨ ਇਸ ਦਾ ਵੱਡਾ ਕਾਰਨ ਦੁਨੀਆ ਵਿਚ ਲਗਾਤਾਰ ਵੱਧ ਰਹੀ ਆਧੁਨਿਕਤਾ ਅਤੇ ਵਿਗਿਆਨਕ ਖੋਜਾਂ ਦੇ ਦੁਆਰਾ ਬਣੇ ਉਪਕਰਨਾਂ ਦੀ ਵੱਧ ਰਹੀ ਵਰਤੋਂ ਅਤੇ ਖੇਤਾਂ ਵਿਚ ਜ਼ਮੀਨਾਂ ਤੇ ਫ਼ਸਲਾਂ ਨੂੰ ਵਧੇਰੇ ਉਪਜਾਊ ਬਣਾਉਣ ਲਈ ਵਰਤੀਆਂ ਜਾ ਰਹੀਆਂ ਜ਼ਹਿਰੀਲੀਆਂ ਮਿਲਾਵਟੀ ਦਵਾਈਆਂ,ਖਾਦਾਂ ਦਾ ਭਿਆਨਕ ਅਸਰ ਅਤੇ ਅਨਲੀਡੇਡ ਪੈਟਰੋਲ ਡੀਜ਼ਲ ਦੀ ਵਰਤੋਂ ਤੋ ਜੋ ਜ਼ਹਿਰੀਲਾ ਧੂੰਏਂ ਨਾਲ ਹੋ ਰਿਹਾ ਪ੍ਰਦੂਸ਼ਣ ਸਰੀਰਕ ਅੰਦਰੂਨੀ ਅਹਿਮ ਅੰਗਾਂ ਨੂੰ ਨੁਕਸਾਨ ਪਾ ਰਿਹਾ ਹੈ ਉਸ ਦੇ ਅੰਦਾਜ਼ੇ ਤੋ ਜਾਣੂ ਹੋ ਕੇ ਵੀ ਆਉਣ ਵਾਲੀ ਭੱਵਿਖਕ ਪੀੜੀ ਨੂੰ ਖ਼ਤਮ ਕਰਨ ਲਈ ਆਪਣੇ ਦੁਆਰਾ ਵੀ ਰਲ ਮਿਲ ਕੇ ਗਹਿਰੀ ਸਾਜ਼ਿਸ਼ ਰਚੀ ਜਾ ਰਹੀ ਹੈ।
ਇਸੇ ਕਰ ਕੇ ਉਮਰ ਦੀ ਔਸਤ ਦਾ 80-100 ਤੋਂ ਘੱਟ ਕੇ ਹੁਣ 50 ਤੋਂ 60 ਦੇ ਵਿਚਕਾਰ ਹੋ ਗਈ ਹੈ, ਛੋਟੀ ਉਮਰ ਵਿਚ ਹੀ ਬਲੱਡ ਪ੍ਰੈਸ਼ਰ, ਸ਼ੂਗਰ, ਬਲੋਕੇਜ ਦੀ ਵਜਾ ਨਾਲ ਹਾਰਟ ਦਾ ਫ਼ੇਲ੍ਹ ਹੋਣਾ, ਕਾਲਾ ਪੀਲੀਏ, ਡੇਂਗੂ, ਕੈਂਸਰ, ਸਵਾਈਨ ਫਲੂ ਤੋਂ ਇਲਾਵਾ ਕਈ ਨਵੀਆਂ ਬਿਮਾਰੀਆਂ ਦਾ ਆਗਮਨ ਹੋ ਗਿਆ ਹੈ ਜੋ ਕਿ ਲਾਇਲਾਜ ਬਿਮਾਰੀਆਂ ਹਨ। ਚਾਹੇ ਲੱਖ ਇਸ ਨਾਲ ਨਜਿੱਠਣ ਦੀਆਂ ਦਵਾਈਆਂ ਆ ਰਹੀਆਂ ਹਨ ਪਰ ਇਹ ਸਭ ਗ਼ਰੀਬ ਅਤੇ ਮੱਧ ਵਰਗ ਦੀ ਪਹੁੰਚ ਤੋ ਕੋਹਾਂ ਦੂਰ ਹਨ।
ਨਿੱਜੀ ਮੋਬਾਇਲ ਕੰਪਨੀਆਂ ਜੋ ਕਿ ਗਿਣਤੀ ਵਿਚ ਕਈ ਹਨ ਅਤੇ ਹੋਰ ਦੂਰ ਸੰਚਾਰ ਦੇ ਵਿਭਾਗ ਜੋ ਕਿ ਖ਼ੁਦ ਸਰਕਾਰੀ ਅਦਾਰਿਆਂ ਵਿਚੋਂ ਹਨ ਉਨ੍ਹਾਂ ਦੇ ਟਾਵਰਾਂ ਦੁਆਰਾ ਪਤਾ ਨਹੀਂ ਕਿੰਨੀਆਂ ਹੀ ਲਾਇਲਾਜ ਬਿਮਾਰੀਆਂ ਦਾ ਘੁਣ ਮਨੁੱਖੀ ਸਰੀਰਾਂ ਤੋ ਇਲਾਵਾ ਜਾਨਵਰਾਂ ਅਤੇ ਪੰਛੀਆਂ ਨੂੰ ਲੱਗਾ ਰਿਹਾ ਹੈ।ਜਿੰਨਾ ਵਿਚੋਂ ਕਈ ਪੰਛੀਆਂ, ਪਸੂਆਂ ਦੀਆਂ ਤਾਂ ਨਸਲਾਂ ਤੱਕ ਖ਼ਤਮ ਹੋ ਚੁੱਕੀਆਂ ਹਨ ਉਸ ਤੋ ਜਾਣੂੰ ਹੋ ਕੇ ਵੀ ਸਰਕਾਰ ਦੇ ਲੀਡਰ/ਅਫ਼ਸਰ ਨਜ਼ਰਅੰਦਾਜ਼ ਕਰ ਕੇ ਆਪਣੇ ਨਿੱਜੀ ਖ਼ਜ਼ਾਨੇ ਭਰ ਸਰਕਾਰੀ ਖ਼ਜ਼ਾਨਿਆਂ ਨੂੰ ਕੰਗਾਲ ਤਾਂ ਬਣਾ ਹੀ ਰਹੀਆਂ ਹਨ ਪਰ ਅਫ਼ਸੋਸ ਕੁਦਰਤ ਨਾਲ ਹੋ ਰਹੀ ਖਿਲਵਾੜ ਲਈ ਕਿਉਂ ਭਲਾਈ ਸੰਸਥਾਵਾਂ ਵੀ ਚੁੱਪ ਹੋ ਕੇ ਤਮਾਸ਼ਾ ਦੇਖ ਰਹੀਆਂ ਹਨ।
ਜੇਕਰ ਗੱਲ ਕਰੀਏ ਪੰਛੀਆਂ ਦੀ ਤਾਂ ਪੰਛੀਆਂ ਵਿਚੋਂ ਵਿਹੜੇ ਦੀ ਸ਼ਾਨ ਚੀੜ੍ਹੀਆਂ ਦੀ ਚੀਂ ਚੀਂ ਤੋ ਅਜੋਕੀ ਪੀੜੀ ਤਾਂ ਜਾਣੂ ਨਹੀਂ ਹੋਣੀ ਅਤੇ ਕਾਂਵਾਂ ਤੇ ਗਟਾਰਾਂ ਤੋ ਇਲਾਵਾ ਕਰੀਬ ਮਾਹਿਰਾਂ ਵਿਦਵਾਨਾਂ ਅਤੇ ਬੁੱਧੀਜੀਵੀ ਵਰਗ ਅਨੁਸਾਰ ਬਿਜੜਾ, ਫਲਾਈ ਕੈਚਰ, ਕਠਫੋੜਾ, ਚੱਕੀ ਰਾਹਾ, ਬੁਲਬੁਲ, ਕੋਇਲ, ਰੈੱਡ ਰੋਜ਼, ਕਿੰਗ ਫਿਸ਼ਰ, ਪਪੀਹੇ ਤੇ ਮੋਰ ਵੀ ਇਹਨਾਂ ਟਾਵਰਾਂ ਦੀ ਭਿਆਨਕ ਤਰੰਗਾਂ ਦੀ ਮਾਰ ਹੇਠ ਆ ਕੇ ਆਪਣੀ ਹੋਂਦ ਨੂੰ ਖ਼ਤਮ ਹੁੰਦਿਆਂ ਦੇਖ ਦੂਰ ਉਡਾਰੀਆਂ ਮਾਰ ਗਏ ਹਨ ਜਾਂ ਤਾਂ ਫਿਰ ਖ਼ਤਮ ਹੀ ਹੋ ਗਏ ਹਨ।
ਇੰਜ ਪ੍ਰਤੀਤ ਹੋ ਰਿਹਾ ਹੈ ਜਿਵੇਂ ਇਹ ਪੰਛੀ ਕੁੱਝ ਸਮੇਂ ਬਾਅਦ ਕਿਤਾਬਾਂ ਅਤੇ ਕਹਾਣੀਆਂ ਤੱਕ ਹੀ ਸੀਮਤ ਰਹਿ ਜਾਣਗੇ। 
ਇਸ ਕਰ ਕੇ ਸਰਕਾਰਾਂ ਨੂੰ ਰੱਬ ਦੀ ਬਣਾਈ ਕੁਦਰਤ ਦੇ ਸੁਹੱਪਣ ਨੂੰ ਬਚਾਉਣ ਲਈ ਬੇਨਤੀ ਕਰਦੇ ਹਾਂ ਕਿ ਕੁਦਰਤ ਨਾਲ ਕਰ ਰਹੇ ਦੁਰਾਚਾਰ ਨੂੰ ਰੋਕਣ ਲਈ ਸਹਾਇਕ ਨਾ ਬਣ ਕੇ ਇਹਨਾਂ ਕੁਦਰਤ ਦੇ ਅੱਤਿਆਚਾਰੀਆਂ ਨੂੰ ਅਣਗੌਲਿਆ ਨਾ ਕਰ ਕੇ ਇਹਨਾਂ ਅਨਸਰਾਂ ਨੂੰ ਭਾਰੀ ਜੁਰਮਾਨਿਆਂ ਤੇ ਜੇਲ੍ਹ ਦੀਆਂ ਸਜਾਵਾਂ ਦੇਣ ਦੇ ਹੁਕਮ ਜੋ ਅਮਲੀ ਰੂਪ ਵਿਚ ਕਾਨੂੰਨ ਦੁਆਰਾ ਬਣਾਏ ਗਏ ਹਨ ਉਸ ਅਨੁਸਾਰ ਸਿਰਫ਼ ਕਾਗ਼ਜ਼ੀ ਤੌਰ ਤੇ ਨਾ ਜਾਣ ਕੇ ਸਖ਼ਤ ਕਾਰਵਾਈ ਕਰੇ ਅਤੇ ਵਿਸ਼ੇਸ਼ ਤੌਰ ਤੇ ਇਹੋ ਜਿਹੇ  ਕੈਂਪ ਆਯੋਜਿਤ ਕੀਤੇ ਜਾਣ ਜਿਸ ਨਾਲ ਇਹਨਾਂ ਭਿਆਨਕ ਰਸਾਇਣਾਂ ਨਾਲ ਬਣ ਰਹੀਆਂ ਦਵਾਈਆਂ ਤੇ ਰੋਕ ਲੱਗ ਸਕੇ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਮੋਬਾਇਲ ਟਾਵਰਾਂ ਨੂੰ ਜਲਦ ਬੰਦ ਕਰਵਾਏ ਵਿਸ਼ੇਸ਼ ਤੌਰ ਤੇ ਲੁਕਾਈ ਨੂੰ ਚਾਹੀਦਾ ਹੈ ਕਿ ਇਲਕਟਰੋਨਿਕ ਚੀਜ਼ਾਂ ਦੀ ਸਿਰਫ਼ ਲੋੜ ਮੁਤਾਬਿਕ ਹੀ ਵਰਤੋ ਕਰਨ ਇਸ ਦੀ ਬੇਫਜੂਲ ਵਰਤੋ ਤੋਂ ਪਰਹੇਜ਼ ਕਰਨ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
  ਹਰਮਿੰਦਰ ਸਿੰਘ ਭੱਟ
  ਬਿਸਨਗੜ੍ਹ (ਬਈਏਵਾਲ)
  ਸੰਗਰੂਰ (09914062205)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.