ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਸਿੱਖ ਅਖਵਾਉਣ ਵਾਲਿਆਂ ਦੀ ਭਟਕਣਾ
ਸਿੱਖ ਅਖਵਾਉਣ ਵਾਲਿਆਂ ਦੀ ਭਟਕਣਾ
Page Visitors: 2560

ਸਿੱਖ ਅਖਵਾਉਣ ਵਾਲਿਆਂ ਦੀ ਭਟਕਣਾ
 ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ ਦੇਵਨ ਕਉ ਏਕੈ ਭਗਵਾਨੁ ॥       (281) 
ਅੱਜ ਸਾਡਾ ਹਾਲ ਉਸ ਹਿਰਨ ਵਾਂਗ ਹੈ, ਜੋ ਖੁੱਲ੍ਹੇ ਡੁੱਲ੍ਹੇ ਮੈਦਾਨਾਂ ਦੀ ਹਰੀ ਘਾਸ ਨੂੰ ਛੱਡ ਕੇ ਦੂਜਿਆਂ ਦੀ ਪੈਲੀਆਂ ਵਿਚ ਮੂੰਹ ਮਾਰਦਾ ਫਿਰਦਾ ਹੈ, ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕੀ ਇਕ ਦਿਨ ਉਸ ਨੂੰ ਦੂਜਿਆਂ ਦੀਆਂ ਪੈਲੀਆਂ ਵਿਚ ਮੂੰਹ ਮਾਰਨਾ ਕਿੰਨਾ ਕੁ ਨੁਕਸਾਨ ਪਹੁੰਚਾਏਗਾ।
ਅੱਜ ਅਸੀਂ ਵੀ ਆਪਣੇ ਕੋਲ ਪਈਆਂ ਵਸਤੂਆਂ ਤੋਂ ਏਨਾ  ਪ੍ਰਭਾਵਿਤ ਨਹੀਂ ਹੁੰਦੇ, ਜਿੰਨਾ ਕੀ ਦੂਜਿਆਂ ਦੀਆਂ ਵਸਤੂਆਂ ਤੋਂ ਪ੍ਰਭਾਵਿਤ ਹੁੰਦੇ ਹਾਂ, ਆਪਣੇ ਸੋਨੇ ਨਾਲੋਂ ਵੀ ਦੂਜਿਆਂ ਦੇ ਪਿੱਤਲ ਦੀ ਕਸ਼ਿਸ਼ ਪ੍ਰਭਾਵਿਤ ਕਰ ਦੇਂਦੀ ਹੈ, ਘਰ ਦੀ ਬਣੀ ਸਾਫ਼ ਸੁਥਰੀ ਸੁਆਦੀ ਵਸਤੂ ਵੀ ਫਿੱਕੀ ਮਾਲੂਮ ਪੈਂਦੀ ਹੈ, ਪਰ ਦੂਜਿਆਂ ਦੀਆਂ ਬੇ ਸੁਆਦੀ ਵਸਤੂਆਂ ਵਿਚ ਵੀ ਕੁੱਝ ਅਜੀਬ ਸੁਆਦ ਮਹਿਸੂਸ ਹੁੰਦਾ ਹੈ।
ਭਾਵ ਅੱਜ ਸਾਡੇ ਕੋਲ ਸੰਪੂਰਣ ਸਮਰਥ ਗੂਰੂ ਧੰਨ ਧੰਨ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ, ਜੋ ਕਿ ਰਤਨਾਂ ਨਾਲ, ਖਜ਼ਾਨਿਆਂ ਨਾਲ ਭਰਪੂਰ ਹਨ"ਗੁਰੁ ਸਾਗਰੁ ਰਤਨੀ ਭਰਪੂਰੇ", ਤਾਂ ਵੀ ਅਸੀਂ ਦਰ ਦਰ 'ਤੇ ਭਟਕਦੇ ਫਿਰ ਰਹੇ ਹਾਂ। ਕਾਸ਼ ਸਾਨੂੰ ਵੀ ਉਹ ਰਤਨ ਚੁਗਣ ਦੀ ਜਾਂਚ ਆ ਜਾਂਦੀ "ਅੰਮ੍ਰਿਤੁ ਸੰਤ ਚੁਗਹਿ ਨਹੀਂ ਦੂਰੇ" ਤਾਂ ਸਾਨੂੰ ਵੀ ਦਰ ਦਰ 'ਤੇ ਭਟਕਣਾ ਨਾ ਪੈਂਦਾ ..
ਪਰ, ਅੱਜ ਅਸੀਂ ਇੱਕ ਨੂੰ ਛੱਡ ਕੇ ਅਖੌਤੀ ਬਾਬਿਆਂ ਅਤੇ ਡੇਰਿਆਂ 'ਤੇ ਭਟਕਦੇ ਫਿਰਦੇ ਹਾਂ, ਸਾਨੂੰ ਪਤਾ ਹੁੰਦਿਆਂ ਹੋਇਆਂ ਵੀ ਕਿ ਸਾਨੂੰ ਉਸ ਕੋਲੋਂ ਕੱਖ ਵੀ ਪ੍ਰਾਪਤ ਨਹੀਂ ਹੋਣਾ, ਤਾਂ ਵੀ ਅਸੀਂ ਉਹਨਾਂ ਦੇ ਦਰ 'ਤੇ ਭਟਕਦੇ ਫਿਰਦੇ ਹਾਂ ਅਤੇ ਗੁਰੂ ਹੁਕਮ ਨੂੰ ਭੁਲ ਜਾਂਦੇ ਹਾਂ "ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ" ਜੇ ਸਾਨੂੰ ਇਹ ਪਤਾ ਹੁੰਦਾ, ਕਿ ਉਹ ਦੇਣ ਵਾਲਾ ਇਕ ਹੀ "ਦੇਵਨ ਕਉ ਏਕੈ ਭਗਵਾਨੁ" ਤਾਂ ਸਾਨੂੰ ਦਰ ਦਰ 'ਤੇ ਭਟਕਣਾ ਨਾ ਪੈਂਦਾ ..
ਹੋਰ ਵੀ ਕਈ ਫੁਰਮਾਨ ਹਨ ਗੁਰਬਾਣੀ ਦੇ
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥
 ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ
॥    (257)`
ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥     (65)
ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥       (45)
ਓਇ ਭਲਿਆ ਸਾਰਿਆਂ ਦਾ ਦਾਤਾ ਇੱਕ ਹੈ, ਜਿਨ੍ਹਾਂ ਅਖੌਤੀ ਬਾਬਿਆਂ ਅਤੇ ਡੇਰਿਆਂ ਵਿੱਚ ਤੂੰ ਭਟਕਦਾ ਫਿਰਦਾ ਹੈਂ, ਉਹ ਆਪ ਉਸ ਮਾਲਕ ਕੋਲੋਂ ਮੰਗਦੇ ਹਨ ਉਹ ਤੈਨੂੰ ਕੀ ਦੇਵੇਗਾ, ਜੇ ਅਜੇ ਵੀ ਸਮਝ ਨਹੀਂ ਆਈ ਭਲਿਆ ਤਾਂ ਇਸ ਗੁਰੂ ਹੁਕਮ ਨੂੰ ਪੜ੍ਹ ਲੈ ..
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥
 ਜੇ ਦੂਜੈ ਪਾਸਹੁ ਮੰਗੀਐ ਤਾ ਲਾਜ ਮਰਾਈਐ
॥       (590)
 ਆਤਮਜੀਤ ਸਿੰਘ ਕਾਨਪੁਰ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.