ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਮੱਖਣ ਸ਼ਾਹ ਲੁਬਾਣਾ ਸਾਖੀ ਦਾ ਸੱਚ ਅਤੇ ਇਤਾਹਾਸਿਕ ਤੱਥ :
ਮੱਖਣ ਸ਼ਾਹ ਲੁਬਾਣਾ ਸਾਖੀ ਦਾ ਸੱਚ ਅਤੇ ਇਤਾਹਾਸਿਕ ਤੱਥ :
Page Visitors: 4502

ਮੱਖਣ ਸ਼ਾਹ ਲੁਬਾਣਾ ਸਾਖੀ ਦਾ ਸੱਚ ਅਤੇ ਇਤਾਹਾਸਿਕ ਤੱਥ :
ਮੱਖਣ ਸ਼ਾਹ ਲੁਬਾਣਾ ਦੇ ਨਾਂ ਤੇ ਰਚੀ ਸਾਖੀ ਨੂੰ ਜੇ ਗੁਰਮਤਿ ਦੀ ਕੱਸਵਟੀ ਤੇ ਪਰਖੀਏ ਤੇ ਨਿਰਮੂਲ ਸਾਬਿਤ ਹੁੰਦੀ ਹੈ। ਇਸ ਸਾਖੀ ਵਿਚ ਦੋ ਨੁਕਤੇ ਵਿਚਾਰਨ ਵਾਲੇ ਹਨ:
'ਪਹਿਲੀ ਗੱਲ ਮੱਖਣ ਸ਼ਾਹ ਲੁਬਾਣਾ ਸੱਚ ਹੈ'
'ਦੂਜੀ ਗੱਲ ਮੱਖਣ ਸ਼ਾਹ ਲੁਬਾਣੇ ਦੇ ਨਾਂ ਤੇ ਜੋੜੀ ਜਾਂਦੀ ਸਾਖੀ ਨਿਰਮੂਲ ਹੈ'
ਇਸ ਸਾਖੀ ਨੂੰ ਸਮਝਣ ਲਈ ਪਹਿਲਾਂ ਦੂਜੇ ਨੁਕਤੇ ਨੂੰ ਵਿਚਾਰਨਾ ਜ਼ਰੂਰੀ ਹੈ, ਜੇ ਦੂਜੇ ਨੁਕਤੇ ਨੂੰ ਗੁਰਮਤਿ ਦੀ ਕੱਸਵਟੀ ਤੇ ਪਰਖੀਏ ਤੇ 'ਗੁਰਮਤਿ ਵਿਚ ਸੁੱਖਣਾ ਨੂੰ ਕੋਈ ਥਾਂ ਨਹੀਂ, ਕਿੳਂਕੀ ਕਿਸੇ ਪ੍ਰਕਾਰ ਦੀ ਸੁੱਖਣਾ ਨਾ ਕਰਨ ਵਾਲੀ ਮਰਯਾਦਾ ਗੁਰੂ ਨਾਨਕ ਦੇਵ ਜੀ
ਦੇ ਸਮੇਂ ਤੋਂ ਹੀ ਬੰਦ ਹੋ ਚੁਕੀ ਸੀ।
 ਫਿਰ ਇਹ ਵੀ ਸੱਚ ਹੈ ਕਿ ਮੱਖਣ ਸ਼ਾਹ ਨੇ ਸਾਰੀ ਉਮਰ ਸਮੁੰਦਰ ਰਸਤੇ ਕੋਈ ਵਾਪਾਰ ਨਹੀਂ ਕੀਤਾ, ਸੋ ਅਪਣਾ ਉਸਦਾ ਕੋਈ ਜਹਾਜ ਹੀ ਨਹੀਂ ਸੀ।
ਉਹਨਾਂ ਦੇ ਨਾਮ ਨਾਲ ਜੋੜੀ ਜਾਂਦੀ ਪ੍ਰਚਲਿਤ ਸਾਖੀ ਕਿ ਮੱਖਣ ਸ਼ਾਹ ਦਾ ਜ਼ਹਾਜ ਡੁੱਬ ਚੱਲਿਆ ਸੀ ਤਾਂ ਉਸ ਨੇ ਗੁਰ ਨਾਨਕ ਦੇ ਦਰਬਾਰ ਵਿਚ ਪੰਜ ਸੌਂ ਮੋਹਰਾਂ ਭੇਟ ਕਰਨਾ ਸੁਖੀਆਂ, ਤਾਂ ਗੁਰੂ ਜੀ ਨੇ ਮੋਢਾ ਦੇ ਕੇ ੳੁਸ ਦਾ ਜ਼ਹਾਜ ਬੰਨੇ ਲਾ ਦਿਤਾ ਸੀ। ਜਦੋਂ
ਸੁੱਖਣਾ ਦੇਣ ਲਈ ਮੱਖਣ ਸ਼ਾਹ ਜੀ ਬਕਾਲੇ ਪੁੱਜੇ ਤਾਂ ੨੨ ਮਨੁੱਖ ਹੋਰ ਗੱਦੀਆਂ ਕਾ ਕੇ ਗੁਰੂ ਬਣੇ ਬੈਠੇ ਦੇਖੇ ਤਾਂ ਉਹਨਾਂ ਨੇ ਪਰਖ ਲਈ ੫-੫ ਮੋਹਰਾਂ ਸਾਰਿਆਂ ਦੇ ਅੱਗੇ ਰੱਖੀ।
ਗੁਰੂ ਤੇਗ ਬਹਾਦਰ ਜੀ ਨੇ ਜਦ ਮੱਖਣ ਸ਼ਾਹ ਨੂੰ ੫੦੦ ਮੋਹਰਾਂ ਦੀ ਸੁੱਖਣਾ ਵਾਲੀ ਗੱਲ ਯਾਦ ਕਰਾਈ ਤਾਂ ਮੱਖਣ ਸ਼ਾਹ ਨੇ ਕੋਠੇ ਤੇ ਚੜ੍ਹ ਕੇ ਪੱਲੂ ਫੇਰਿਆ ਤੇ ਆਖਿਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ।
 ਇਸ ਲਈ ਇਹ ਮਨ ਘੜਤ ਕਹਾਣੀ ਵੀ ਬ੍ਰਹਾਮਣੀ ਈਰਖਾ ਵਾਦ ਦਾ ਚਮਤਕਾਰ ਹੈ। ਕਿੳਂਕੀ ਹੋਣਾ ੳੁਹ ਹੀ ਹੈ ਜੋ ਮਾਲਕ ਨੂੰ ਭਾਉਂਦਾ ਹੈ, ਗੁਰੂ ਦਾ ਹੁਕਮ ਹੈ :
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥
ਹੁਣ ਪਹਿਲੇ ਨੁਕਤੇ ਵੱਲ ਅੱਗੇ ਵੱਧਦੇ ਹਾਂ, ਮਹਾਨ ਕੋਸ਼ ਵਿਚ ਮਖਣ ਸ਼ਾਹ ਬਾਰੇ ਇਸ ਪ੍ਰਕਾਰ ਲਿਖਿਆ ਹੈ -
 '(ਮੱਖਣ ਸ਼ਾਹ) ਜਿਲ੍ਹਾ ਜ਼ੇਹਲਮ ਦੇ ਟਾਂਡੇ ਪਿੰਡ ਦਾ ਵਸਨੀਕ। ਇਹ ਲੁਬਾਣਾ ਵਪਾਰੀ ਸਿੱਖ ਸੀ। ਅਠਵੇਂ ਸਤਿਗੁਰਾਂ ਦੇ ਜੋਤੀ ਜੋਤਿ ਸਮਾਉਣ ਪਿਛੋ ਬਕਾਲੇ ਵਿਚ ਅਨੇਕ ਦੰਭੀ ਅਪਣੇ ਆਪ ਨੂੰ ਗੁਰੂ ਸਿੱਧ ਕਰਨ ਲੲੀ ਗੱਦੀਆਂ ਲਾ ਬੈਠੇ ਸਨ। ਇਸ ਨੇ ਵਾਸਤਵ ਗੁਰੂ ਦੇ ਗੁਣ ਵੇਖ ਕੇ ਚੇਤ ਸਮੰਤ ੧੭੨੨ ਵਿਚ ਸੰਗਤਿ ਨੂੰ ਦਸਿਆ ਕਿ ਸਤਿਗੁਰ ਤੇਗਬਾਹਦਰ ਜੀ ਸ੍ਰੀ ਗੁਰ ਨਾਨਕ ਦੇਵ ਦੇ ਸਿੰਘਾਸਨ ਦੇ ਵਾਰਸ ਹਨ, ਜਿਨ੍ਹਾਂ ਨੂੰ ਗੁਰੂ ਹਰਿਕ੍ਰਿਸ਼ਨ ਜੀ ਨੇ ਬਾਬਾ ਬਕਾਲੇ ਆਖਿਆ ਹੈ। ' ਭਾਈ ਕਾਨ੍ਹ ਸਿੰਘ ਜੀ ਨਾਭਾ ਪੰਥ ਦੇ
ਮਹਾਨ ਖੋਜੀ ਵਿਦਵਾਨ ਨੇ ਵੀ ਮੱਖਣ ਸ਼ਾਹ ਜੀ ਦੀ ਜੀਵਨੀ ਵਿਚ ਸੁੱਖਣਾ ਵਾਲੀ ਕਹਾਣੀ ਨਹੀਂ ਲਿਖੀ। ਜੇ ਅਜੇਹੀ ਕੋਈ ਘਟਨਾ ਵਾਪਰੀ ਹੁੰਦੀ ਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਣੋ ਕਿਵੇਂ ਰਹਿ ਸਕਦੇ ਹਨ।
 ਮੱਖਣ ਸ਼ਾਹ ਗੁਰੂ ਹਰਰਾਇ ਸਾਹਿਬ ਜੀ ਦੇ ਸਮੇਂ ਤੋਂ ਹੀ ਅਪਣੀ ਕਮਾਈ ਦਾ ਦਸਵੰਧ ਦੇਣ ਲੲੀ ਸਤਿਗੁਰਾਂ ਦੀ ਹਾਜ਼ਰੀ ਭਰਨ ਜਾਇਆ ਕਰਦੇ ਸੀ।
ਗੁਰਮਤਿ ਵਿਚ ਸੁੱਖਣਾ ਨੂੰ ਕੋਈ ਥਾਂ ਨਹੀਂ ਭਾਵੈਂ ਉਹ ਪਦਾਰਥ ਜਾਂ ਮਾਇਆ ਹੋਵੇ। ਮੱਖਣ ਸ਼ਾਹ ਲੁਬਾਣੇ ਤੇ ਜੋੜੀ ਜਾਂਦੀ ਸਾਖੀ ਗੁਰਮਤਿ ਦੀ ਖੰਡਨਾ ਕਰਨ ਵਾਲੀ, ਗੁਰੂ ਘਰ ਦੀ ਅਜ਼ਮਤ ਨੂੰ ਦਾਗੀ ਕਰਨ ਵਾਲੀ, ਸਿਖ ਨੂੰ ਬਿਪ੍ਰਨ ਕੀ ਰੀਤ ਨਾਲ ਜੁੜਨ ਦੀ ਪ੍ਰੇਰਨਾਂ
ਦੇਣ ਵਾਲੀ ਹੈ।
ਆਤਮਜੀਤ ਸਿੰਘ, ਕਾਨਪੁਰ
.........................
ਟਿੱਪਣੀ:- ਵੀਰ ਜੀ, ਇਹ ਸੱਚ ਹੈ ਕਿ ਭਾਈ ਮੱਖਣ ਸ਼ਾਹ ਲੁਬਾਣਾ ਸਮੁੰਦਰ ਰਾਹੀਂ ਵਪਾਰ ਨਹੀਂ ਕਰਦਾ ਸੀ, ਇਸ ਲਈ ਉਸ ਕੋਲ ਸਮੁੰਦਰੀ ਜਹਾਜ਼ ਨਹੀਂ ਸੀ, ਅਤੇ ਇਹ ਜਹਾਜ਼ ਦੁੱਬਣ ਦੀ ਕਹਾਣੀ ਅਤੇ ਗੁਰੂ ਤੇਗ ਬਹਾਦਰ ਜੀ ਵਲੋਂ ਮੋਢਾ ਲਾ ਕੇ ਉਸ ਨੂੰ ਬਚਾਉਣ ਦੀ ਕਹਾਣੀ ਵੀ ਮਨ-ਘੜਤ। ਪਰ ਇਹ ਵੀ ਸੱਚ ਹੈ ਕਿ ਉਹ ਆਪਣੀ ਕਮਾਈ ਵਿਚੋਂ ਦਸਵੰਧ, ਗੁਰੂ ਘਰ ਦੇ ਕੇ ਜਾਂਦਾ ਸੀ। ਬਕਾਲੇ ਵੀ ਜਦ ਉਸ 22 ਮੰਜੀਆਂ ਲੱਗੀਆਂ ਵੇਖੀਆਂ ਤਾਂ, ਉਸ ਦੇ ਅੱਗੇ ਇਹ ਵੀ ਸਵਾਲ ਸੀ ਕਿ ਦਸਵੱਧ ਕਿਸ ਨੂੰ ਦੇਵਾਂ ? ਜਿਸ ਦੀ ਪਰਖ ਲਈ ਉਸ ਨੇ ਹਰ ਇਕ ਦੇ ਅੱਗੇ ਇਕ-ਇਕ ਜਾਂ ਦੋ-ਦੋ ਜਾਂ ਪੰਜ-ਪੰਜ ਮੋਹਰਾਂ ਰੱਖਣੀਆਂ ਸ਼ੁਰੂ ਕੀਤੀਆਂ, ਜਦ ਗੁਰੂ ਤੇਗ ਬਹਾਦਰ ਜੀ ਅੱਗੇ ਵੀ ਇਹੋ ਕੁਝ ਕੀਤਾ ਤਾਂ ਉਨ੍ਹਾਂ ਪੁੱਛ ਲਿਆ ਕਿ “ਕੀ ਇਸ ਵਾਰ ਏਨਾ ਹੀ ਦਸਵੰਧ ਬਣਿਆ ਹੈ ?” ਤਾਂ ਭਾਈ  ਮੱਖਣ ਸ਼ਾਹ ਲੁਬਾਣੇ ਨੂੰ ਅਸਲੀ ਗੁਰੂ ਦੀ ਪਛਾਣ ਹੋਈ ਅਤੇ ਉਸ ਨੇ ਉੱਚੇ ਚੜ੍ਹ ਕੇ ਪੱਲੂ ਫੇਰ ਦਿੱਤਾ “ਗੁਰੂ ਲਾਧੋ ਰੇ”।
ਨਾ ਕਿ ਉਸ ਨੇ, ਵਾਸਤਵ ਗੁਰੂ ਦੇ ਗੁਣ ਵੇਖ ਕੇ ਚੇਤ ਸਮੰਤ ੧੭੨੨ ਵਿਚ ਸੰਗਤਿ ਨੂੰ ਦਸਿਆ ਕਿ ਸਤਿਗੁਰ ਤੇਗਬਾਹਦਰ ਜੀ ਸ੍ਰੀ ਗੁਰ ਨਾਨਕ ਦੇਵ ਦੇ ਸਿੰਘਾਸਨ ਦੇ ਵਾਰਸ ਹਨ, ਜਿਨ੍ਹਾਂ ਨੂੰ ਗੁਰੂ ਹਰਿਕ੍ਰਿਸ਼ਨ ਜੀ ਨੇ ਬਾਬਾ ਬਕਾਲੇ ਆਖਿਆ ਹੈ।
ਇਸ ਵਿਚ ਵੀ ਤੁਸੀਂ ਭਾਈ ਮੱਖਣ ਸ਼ਾਹ ਲੁਬਾਣਾ ਨੂੰ ਗਲਤ ਰੰਗ ਵਿਚ ਪੇਸ਼ ਕਰ ਰਹੇ ਹੋ।  
         ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.