ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਅੱਜ ਮਨੁੱਖ ਲਈ ਧਰਮ ਇੱਕ ਬੇਜਾਨ ਖਿਡੌਣੇ ਵਾਂਗ ਹੈ:
ਅੱਜ ਮਨੁੱਖ ਲਈ ਧਰਮ ਇੱਕ ਬੇਜਾਨ ਖਿਡੌਣੇ ਵਾਂਗ ਹੈ:
Page Visitors: 2591

ਅੱਜ ਮਨੁੱਖ ਲਈ ਧਰਮ ਇੱਕ ਬੇਜਾਨ ਖਿਡੌਣੇ ਵਾਂਗ ਹੈ:
ਖਿਲੌਣਾ ਕੀ ਹੁੰਦਾ ਹੈ?, ਇੱਕ ਬੇਜਾਨ ਸ਼ਕਲ, ਅਸਲ ਦੀ ਨਕਲ। ਭਾਵੇਂ ਵੇਖਣ ਵਿੱਚ ਕਾਰ ਹੈ ਪਰ ਚਲਦੀ ਨਹੀਂ। ਇਸ ਲਈ ਇਸ 'ਤੇ ਸਵਾਰ ਹੋ ਕੇ ਕਿਸੇ ਮੰਜਿ਼ਲ 'ਤੇ ਪੁੱਜਣ ਦੀ ਆਸ ਵੀ ਨਹੀਂ ਰੱਖੀ ਜਾ ਸਕਦੀ। ਪਰ ਬੱਚਾ ਉਸ ਨਾਲ ਖੇਡ ਰਿਹਾ ਹੈ। ਵੇਖਣ ਨੂੰ ਪੰਛੀ ਹੈ, ਵੇਖਣ ਨੂੰ ਸ਼ਕਲ ਮਨੁੱਖ ਦੀ ਹੈ ਪਰ ਬੇ-ਜਾਨ ਹੈ। ਜੀਊਂਦੇ ਦੋਸਤ ਨਾਲ ਖੇਡਣ ਵਕਤ ਉਸ ਦੀਆਂ ਭਾਵਨਾਵਾਂ ਦਾ ਖਿਆਲ ਵੀ ਰੱਖਣਾ ਪੈਂਦਾ ਹੈ ਕਿ ਕਿਤੇ ਨਾਰਾਜ਼ ਨਾ ਹੋ ਜਾਵੇ, ਕਲ ਕਿਸ ਨਾਲ ਖੇਡਾਂਗਾਂ, ਦੋਸਤ ਤੋਂ ਬਿਨਾ ਉਦਾਸ ਹੋ ਜਾਵਾਂਗਾ। ਪਰ ਬੇ-ਜਾਨ ਖਿਲੌਣੇ ਦੀਆਂ ਆਪਣੀਆਂ ਕੋਈ ਭਾਵਨਾਵਾਂ ਨਹੀਂ ਹੁੰਦੀਆਂ। ਜਦੋਂ ਤਕ ਦਿਲ ਚਾਹੇ ਉਸ ਨਾਲ ਖੇਡੋ ਤੇ ਜਦੋਂ ਦਿਲ ਚਾਹੇ ਉਸ ਨੂੰ ਸੁੱਟ ਦਿਉ।
ਅੱਜ ਮਨੁੱਖ ਧਰਮ ਦੀ ਦੁਨਿਆ ਵਿੱਚ ਵੀ ਚਾਹੁੰਦਾ ਹੈ ਕਿ ਮੇਰੇ ਲਈ ਧਰਮ ਇੱਕ ਬੇ-ਜਾਨ ਖਿਡੌਣੇ ਵਾਂਗ ਹੋਵੇ, ਧਰਮ ਦੀ ਅਪਣੀ ਕੋਈ ਮਰਯਾਦਾ ਨ ਹੋਵੇ, ਤਾਂ ਕਿ ਮੇਰੇ 'ਤੇ ਕੋਈ ਪਾਬੰਦੀ ਨਾ ਲਗੇ।
ਜੀਉਂਦਾ ਧਰਮ ਆਖੇਗਾ
ਬੋਲੀਐ ਸਚੁ ਧਰਮੁ ਝੂਠ ਨ ਬੋਲੀਐ ॥
 ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ
॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ: ੪੮੮}
ਜਿਸਦਾ ਮੈਨੂੰ ਧਿਆਨ ਰੱਖਣਾ ਪਵੇਗਾ। ਧਰਮ ਮੇਰੀ ਮੁੱਠੀ ਦਾ ਖਿਡੌਣਾ ਹੋਵੇ, ਜਿਸ ਨਾਲ ਖੇਡਣ ਦੀ ਮਰਯਾਦਾ ਮੈਂ ਜਿਵੇਂ ਚਾਹਾਂ ਬਣਾਵਾਂ, ਜਿਸ ਨਾਲੋਂ ਜਦੋਂ ਚਾਹਾਂ ਖੇਡਾਂ, ਜਦੋਂ ਗਾਵਾ ਵਗ੍ਹਾ ਸੁੱਟਾਂ। ਮੇਰੇ ਧੰਦੇ ਦੀ ਦੁਨਿਆ ਵਿੱਚ ਧਰਮ ਦੀ ਕੀ ਕੰਮ ਹੈ?,
ਸ਼ਾਮਾਂ ਨੂੰ ਗੁਰਦੁਆਰੇ ਜਾ ਕੇ ਫਿਰ ੳੁਸੇ ਹੀ ਧਰਮ ਦੇ ਖਿਡੌਣੇ ਨਾਲ ਖੇਡ ਸਕਦਾ ਹਾਂ।
ਬਸ! ਇਉਂ ਬਣਾਵਟੀ ਵਸਤੂਆਂ ਵਿੱਚ ਘਿਰਿਆ ਹੋਇਆ ਮਨੁੱਖ ਜੀਵਨ ਵਿਚੋਂ ਕਾਦਰ ਅਤੇ ਕੁਦਰਤ ਦੋਹਾਂ ਨੂੰ ਗੁਅਾ ਬੈਠਾ ਹੈ।
ਆਤਮਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.