ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਬਟਾਲਵੀ
“ਸਾਹਿਬੁ ਮੇਰਾ ਏਕੋ ਹੈ ॥” ਵਾਲੇ ਸਿੱਖ ਦੇ ਹੁਣ ਪਤਾ ਨਹੀਂ ਕਿੰਨੇ ਸਾਹਿਬ ਹਨ ?
“ਸਾਹਿਬੁ ਮੇਰਾ ਏਕੋ ਹੈ ॥” ਵਾਲੇ ਸਿੱਖ ਦੇ ਹੁਣ ਪਤਾ ਨਹੀਂ ਕਿੰਨੇ ਸਾਹਿਬ ਹਨ ?
Page Visitors: 2627

ਸਾਹਿਬੁ ਮੇਰਾ ਏਕੋ ਹੈ ॥” ਵਾਲੇ ਸਿੱਖ ਦੇ ਹੁਣ ਪਤਾ ਨਹੀਂ ਕਿੰਨੇ ਸਾਹਿਬ ਹਨ ? 
ਹਿੰਦੂਆਂ ਦੇ 33 ਕ੍ਰੋੜ ਦੇਵੀ ਦੇਵਤੇ ਹਨ, ਤੇ ਸਾਡੇ 66 ਕ੍ਰੋੜ ਤੋਂ ਵੀ ਸ਼ਾਇਦ ਵੱਧ। ਕਦੇ ਕਿਸੇ ਨੇ ਸੁਣਿਆਂ ਹੈ ਕਿ ਕਿਸੇ ਨੇ ਅਯੁਧਿਆ ਨੂੰ ਅਯੁਧਿਆ ਸਾਹਿਬ ਕਿਹਾ ਹੋਵੇ, ਮਥੁਰਾ ਨੂੰ ਮਥੁਰਾ ਸਾਹਿਬ ਕਿਹਾ ਹੋਵੇ ਕਾਂਸ਼ੀ, ਬਨਾਰਸ, ਪੁਰੀ ਨੂੰ ਵੀ ਸਾਹਿਬ ਲਗਾ ਕੇ ਸੰਬੋਧਨ ਕੀਤਾ ਹੋਵੇ ?
...ਪਰ ਸਿੱਖਾਂ ਦਾ ਨਿਆਰਾਪਨ ਇਹ ਹੈ, ਬੜੂ ਵੀ ਸਾਹਿਬ ਹੈ, ਰਾੜਾ ਵੀ ਸਾਹਿਬ ਹੈ, ਸਰਹਾਲ਼ੀ ਵੀ ਸਾਹਿਬ ਹੈ, ਤੀਰ ਵੀ ਸਾਹਿਬ ਹੈ, ਸਿਰੀ (ਕ੍ਰਿਪਾਨ) ਵੀ ਸਾਹਿਬ ਹੈ, ਨਲਕਾ ਸਾਹਿਬ (ਇਕ ਡੇਰੇ 'ਤੇ) ਜੋੜਾ (ਜੁੱਤੀ) ਸਾਹਿਬ, ਝਾੜ ਸਾਹਿਬ, ਜੰਡ ਸਾਹਿਬ, ਅੰਬ ਵੀ ਸਾਹਿਬ ਹੈ, ਫਲਾਹੀ ਵੀ ਸਾਹਿਬ ਹੈ, ਮੰਜੀ ਵੀ ਸਾਹਿਬ ਹੈ, ਕੰਧ ਵੀ ਸਾਹਿਬ ਹੈ, ਕਈ ਪਿੰਡ ਵੀ ਸਾਹਿਬ ਹਨ, ਕਈ ਸ਼ਹਿਰ ਵੀ ਸਾਹਿਬ ਹਨ
ਇਨ੍ਹਾਂ ਸਾਹਿਬਾਂ ਦੀ ਕਤਾਰ ਬਹੁਤ ਲੰਬੀ ਹੈ।
ਪਰ ਕਦੇ ਇਹ ਵੀ ਸੋਚਿਆ ਹੈ ਡਾਲਰ, ਡਾਲਰ ਹੈ ਤੇ ਰੁਪਿਆ, ਰੁਪਿਆ ਹੈ, ਪੌਂਡ, ਪੌਂਡ ਹੀ ਹੈ। ਹਰ ਚੀਜ਼ ਸਾਹਿਬ ਨਹੀਂ ਹੋ ਸਕਦੀ, ਫਿਰ ਸਿੱਖ ਇਕ ਅਕਾਲ ਦਾ ਪੁਜਾਰੀ ਕਿਵੇਂ ਹੋਇਆ ?
ਸਾਹਿਬ ਸਿਰਫ ਤੇ ਸਿਰਫ ਅਕਾਲ ਪੁਰਖ ਹੀ ਹੋ ਸਕਦਾ ਹੈ, ਕੋਈ ਹੋਰ ਨਹੀਂ।
          ਗੁਰਦੇਵ ਸਿੰਘ ਬਟਾਲਵੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.