ਕੈਟੇਗਰੀ

ਤੁਹਾਡੀ ਰਾਇ



ਹਰਪਾਲ ਸਿੰਘ ਫਿਰੋਜ਼ਪੁਰੀਆ
ਕੌਮ ਦੀ ਸੇਵਾ ਜਾਂ ਕੌਮ ਤੋਂ ਆਪਣੀ ਸੇਵਾ ?
ਕੌਮ ਦੀ ਸੇਵਾ ਜਾਂ ਕੌਮ ਤੋਂ ਆਪਣੀ ਸੇਵਾ ?
Page Visitors: 2517

 ਕੌਮ ਦੀ ਸੇਵਾ ਜਾਂ ਕੌਮ ਤੋਂ ਆਪਣੀ ਸੇਵਾ ?
ਗਿਆਨ ਸਿੰਘ ਬਾਜ਼ ਦੀ ਅੱਖ ਵਾਲਾ ਆਪਣੇ ਪੋਤਰੇ ਨਾਲ ਪੱਕਾ ਡਰਾਇਵਰੀ ਲਾਇਸੰਸ ਬਣਾਉਣ ਲਈ ਜਿੱਥੇ ਕਾਰਾਂ ਤੇ ਮੋਟਰਸਾਈਕਲਾਂ ਦੀ ਟਰਾਈ ਲੈਂਦੇ ਆ, ਉੁੱਥੇ ਗਿਆ । ਉੁੱਥੇ ਅੱਠਾਂ ਨੌਵਾਂ ਕਾਰਾਂ ਵਿਚੋਂ ਇੱਕ ਸਭ ਤੋਂ ਮਹਿਗੀ ਨਵੇਂ ਮਾਡਲ ਦੀ ਕਾਰ ਖੜੀ ਸੀ, ਉਸਦੀ ਦਿੱਖ ਅੈਨੀ ਸੋਹਣੀ ਸੀ ਕਿ ਬਾਬਾ ਉਸਨੂੰ ਰੀਝ ਨਾਲ ਦੇਖਣ ਲਈ ਨੇਡ਼ੇ ਚਲਾ ਗਿਆ। ਕੀ ਵੇਖਦਾ ! ਕਿ ਸਾਹਮਣੇ ਸੀਸੇ ਦੇ ਸਾਇਡਾਂ ਤੇ ਲਿਖਿਆ ਕਾਰ ਸੇਵਾ।
ਵਿਚਕਾਰ ਲਿਖਿਆ ਸੰਤ ਮਹਾਰਾਜ ਬਾਬਾ ,,,,,, ਸਿੰਘ ਜੀ ਕਾਰ ਸੇਵਾ ਵਾਲੇ ।
ਬਾਬਾ ਹੁਣ ਇਸ ਗੱਡੀ ਨੂੰ ਲੈ ਕੇ ਆਉਣ ਵਾਲੇ ਨੂੰ ਲੱਭਣ ਲੱਗਾ। ਇੱਕ ਨੌਜਵਾਨ ਤੇ ਨਜ਼ਰ ਪਈ,
ਜੋ ਬਾਬੇ ਨੂੰ ਗੱਡੀ ਦੇ ਆਲੇ ਦੁਆਲੇ ਘੁੰਮਦਿਆਂ ਨੂੰ ਬੜੀ ਨੀਝ ਨਾਲ ਦੇਖ ਰਿਹਾ ਸੀ।
ਬਾਬੇ ਜਾ ਫਤਹਿ ਬੁਲਾਈ ਤੇ ਪੁੱਛਿਆ
'ਕਾਕਾ ਮੈਂ ਆਹ ਮਹਾਂਪੁਰਸ਼ਾਂ ਦਾ ਪਹਿਲੀ ਵਾਰੀ ਨਾਂ ਸੁਣਿਆ,ਇਨ੍ਹਾਂ ਬਾਰੇ ਦੱਸੋ ਕੁੱਝ ?
ਨੌਜਵਾਨ ਨੇ ਦੱਸਿਆ ਕਿ, "ਇਹ ਬਾਬਾ ਜੀ ਹੁਣ ਤੱਕ ਇਨ੍ਹਾਂ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਦੀ ਸੇਵਾ ਕਰਵਾ ਚੁੱਕੇ ਨੇ।""
ਬਾਬਾ ਜੀ ਕਹਿਣ ਲੱਗੇ, ਕੁੱਝ ਹੋਰ ਦੱਸੋ, ਇਨ੍ਹਾਂ ਬਾਰੇ ?
ਨੌਜਵਾਨ ਕਹਿਣ ਲੱਗਾ,
"ਇਹ ਮਹਾਂਪੁਰਸ਼ ਬਹੁਤ ਕਰਨੀ ਤੇ ਸੇਵਾ ਭਾਵਨਾ ਵਾਲੇ ਨੇ, ਬਾਬਾ ਜੀ ਨੇ ਜਵਾਨੀ ਵਿੱਚ ਹੀ ਆਪਣਾ ਘਰ ਬਾਰ ਛੱਡ ਕੇ ਕੌਮ ਦੀ ਸੇਵਾ ਕਰਨ ਦਾ ਮਨ ਬਣਾ ਲਿਆ ਸੀ। ਬਾਬਾ ਜੀ ਹੁਣੀ ਤਿੰਨ ਭਰਾਂ ਨੇ, ਬਾਬਾ ਜੀ ਹੁਣਾ ਨੂੰ ਦੋ ਦੋ ਕਿਲੇ ਜਮੀਨ ਦੇ ਆਉਂਦੇ ਸੀ, ਬਾਬਾ ਜੀ ਨੇ ਉਹ ਦੋ ਕਿਲੇ ਦੀ ਆਪਣੇ ਭਰਾਵਾਂ ਨੂੰ ਦੇ ਦਿੱਤੇ ਤੇ ਆਪ ਕੌਮ ਦੀ ਸੇਵਾ ਵਿੱਚ ਲੱਗ ਗਏ।"
ਬਾਬਾ ਜੀ ਨੇ ਫੇਰ ਪੁੱਛਿਆ,ਕਾਕਾ ਆਹ ਗੱਡੀ ਕਿੰਨੇ ਕੁ ਦੀ ਆ ?
ਨੌਜਵਾਨ ਕਹਿੰਦਾ,
" ਪੱਕਾ ਤਾ ਪਤਾ ਨਹੀ, ਮੇਰੇ ਹਿਸਾਬ ਨਾਲ 14-15 ਲੱਖ ਤੋਂ ਥੱਲੇ ਨਹੀ ਹੋਵੇਗੀ। ਬਾਬਾ ਜੀ ਨੇ ਦੂਰ ਤੱਕ ਆਉਣਾ ਜਾਣਾ ਹੁੰਦਾ ਏ, ਦੂਰ ਦਾ ਸਫਰ ਕਰਨ ਵਿੱਚ ਪਰੇਸ਼ਾਨੀ ਨਾ ਹੋਵੇ, ਇਸ ਲਈ ਸੰਗਤਾਂ ਨੇ ਰਲ ਮਿਲ ਕੇ ਲੈ ਕੇ ਦਿੱਤੀ ਏ।"
ਬਾਬਾ ਜੀ ਕਹਿਣ ਲੱਗੇ,
"ਫਿਰ ਏ ਕੌਮ ਦੀ ਸੇਵਾ ਨਹੀ ਕਰਦਾ, ਕੌਮ ਤੋਂ ਆਪਣੀ ਸੇਵਾ ਕਰਵਾ ਰਿਹਾ ਏ ।"
ਨੌਜਵਾਨ ਕਹਿਣ ਲੱਗਾ ਬਾਬਾ ਜੀ, ਮੈਂ ਕੁੱਝ ਸਮਝਿਆ ਨਹੀ ?
ਬਾਬਾ ਕਹਿਣ ਲੱਗਾ " ਦੇਖ ਪੁੱਤਰਾ, ਦੋ ਕਿਲੇ ਵਾਲਾ ਕਿਸਾਨ ਤਾਂ ਅੱਜ ਦੇ ਮਹਿਗਾਈ ਦੇ ਜਮਾਨੇ ਵਿੱਚ ਆਪਣੇ ਪੁਰਾਣੇ ਲਏ ਮੋਟਰਸਾਈਕਲ, ਸਕੂਟਰ ਦੀ ਸਰਵਿਸ ਵੀ ਛਿਆਂ ਮਹੀਨਿਆਂ ਦੀ ਬਜਾਏ, ਸਾਲ ਬਾਅਦ ਕਰਵਾਉਂਦਾ ਏ, ਕਿਉਂਕਿ ਘਰਦੇ ਹੋਰ ਖਰਚੇ ਨਹੀ ਪੂਰੇ ਹੁੰਦੇ।
ਇਹ ਬਾਬਾ ਕੌਮ ਦੇ ਪੈਸੇ ਨਾਲ 14-15 ਲੱਖ ਦੀ ਬਰਾਂਡਡ ਗੱਡੀ ਲੈ ਕੇ ਘੁੰਮ ਰਿਹਾ ਏ।
ਤੂੰ ਪੜਿਆ ਲਿਖਿਆ ਲੱਗਦਾ ਏ, ਬਾਕੀ ਤੂੰ ਆਪ ਸੋਚ ਲਾ, ਸੇਵਾ ਕਰ ਰਿਹਾ ਏ ਜਾਂ ਕਰਵਾ ਰਿਹਾ ਏ ? "
ਬਾਬਾ ਕਹਿਣ ਲੱਗਾ, " ਪੁੱਤਰਾ ਬਿਲਡਿੰਗਾਂ ਬਣਾਈ ਹੀ ਬਣਾਈ ਜਾਣੀਆਂ ਕੌਮ ਦੀ ਸੇਵਾ ਨਹੀ ਏ, ਕੌਮ ਦੀ ਸੇਵਾ ਆਪਣੇ ਧਾਰਮਿਕ ਫਲਸਫ਼ੇ ਦਾ ਆਪਣੇ ਤੇ ਦੂਜੇ ਲੋਕਾਂ ਵਿੱਚ ਸਹੀ ਢੰਗ ਨਾਲ ਪਰਚਾਰ ਕਰਨਾ, ਕੌਮ ਨੂੰ ਵਹਿਮਾਂਭਰਮਾਂ ਤੋਂ ਬਚਾਉਣਾ, ਸੁਚੱਜੀ ਜਿੰਦਗੀ ਜੀਣ ਲਈ ਪ੍ਰੇਰਿਤ ਕਰਨਾ,
ਆਪਣੀ ਨਿੱਕੀ ਪੀਡ਼੍ਹੀ ਨੂੰ ਕੈਂਪ ਲਵਾ ਕੇ, ਕਲਾਸਾਂ ਲਵਾ ਕੇ ਧਰਮ ਨਾਲ ਜੋੜਨ ਲਈ ਉੁਪਰਾਲੇ ਕਰਨੇ। ਬੱਚਿਆਂ ਦੀ ਪੜਾਈ ਲਈ ਸਕੂਲ ਕਾਲਜ ਖੋਲ ਬਹੁਤ ਘੱਟ ਖਰਚੇ ਤੇ ਚੰਗੀ ਵਿਦਿਆ ਦਿਵਾਉਣੀ ਤੇ ਕੌਮ ਦੇ ਗਰੀਬ ਵਰਗ ਦੇ ਬੱਚੇ ਮੁਫਤ ਜਾਂ ਬਹੁਤ ਹੀ ਘੱਟ ਖਰਚ ਤੇ ਪੜਾਂਉਣੇ, ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਭੈੜੀਆਂ ਅਲਾਮਤਾਂ ਤੋਂ ਬਚਾਉਣ ਲਈ ਪ੍ਰੋਗਰਾਮ ਉਲੀਕਨੇ ਤੇ ਰੁਜ਼ਗਾਰ ਲਈ ਕਾਰਖਾਨੇ ਤੇ ਫੈਕਟਰੀਆਂ ਲਾਉਣੀਆ ਜਾਂ ਸਮੇਂ ਤੇ ਸਥਿਤੀ ਅਨੁਸਾਰ ਹੋਰ ਰੋਜਗਾਰ ਦੇ ਸਾਧਨ ਮੁਹੱਈਆ ਕਰਵਾਉਣੇ ਜਿੰਨਾਂ ਦਾ ਮੁਨਾਫਾ ਕੌਮੀ ਕਾਰਜਾਂ ਵਿੱਚ ਲੱਗੇ ਤੇ ਲੋਕਾਂ ਨੂੰ ਰੁਜ਼ਗਾਰ ਮਿਲੇ, ਚੰਗੀਆਂ ਮੈਡੀਕਲ ਸਹੂਲਤਾਂ ਦਿਵਾਉਣੀਆਂ ਅਾਦਿ
ਯਾਦ ਰੱਖੀ,,,, ਜੇ ਆਹ ਸਾਰੇ ਕੰਮ ਨਾ ਕੀਤੇ ਨਾ ਤੇ ਬਿਲਡਿੰਗਾਂ ਹੀ ਰਹਿ ਜਾਣੀਆ ਵਿੱਚ ਬਹਿਣ ਵਾਲਾ ਕੋਈ ਨਹੀ ਲੱਭਣਾ।
ਨੌਜਵਾਨ ਕੋਲ ਕੋਈ ਜਵਾਬ ਨਹੀ ਸੀ, ਬਾਬਾ ਗਿਆਨ ਸਿੰਘ ਬਾਜ ਦੀ ਅੱਖ ਵਾਲੇ ਦੀਆਂ ਗੱਲਾਂ ਦਾ।
ਹਰਪਾਲ ਸਿੰਘ ਫਿਰੋਜ਼ਪੁਰੀਆ 88722-19051
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.