ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਪਲਾਹੀ
ਝੂਠੇ ਵਾਅਦੇ, ਇਕਰਾਰ ਕਰ, ਲਾ ਲਾਰੇ, ਪੱਥਰ ਨਦੀ ਵਿੱਚ ਕਿਸ ਤਰ੍ਹਾਂ ਤਾਰੀਏ ਜੀ... ?
ਝੂਠੇ ਵਾਅਦੇ, ਇਕਰਾਰ ਕਰ, ਲਾ ਲਾਰੇ, ਪੱਥਰ ਨਦੀ ਵਿੱਚ ਕਿਸ ਤਰ੍ਹਾਂ ਤਾਰੀਏ ਜੀ... ?
Page Visitors: 2477

ਝੂਠੇ ਵਾਅਦੇ, ਇਕਰਾਰ ਕਰ, ਲਾ ਲਾਰੇ, ਪੱਥਰ ਨਦੀ ਵਿੱਚ ਕਿਸ ਤਰ੍ਹਾਂ ਤਾਰੀਏ ਜੀ... ?
     ਗੁਰਮੀਤ ਪਲਾਹੀ ਦੀ ਕਲਮ ਤੋਂ
            ਡੰਗ ਤੇ ਚੋਭਾਂ
http://www.babushahi.com/punjabi/upload/image/blog/modi.jpg
            ਖ਼ਬਰ ਹੈ ਕਿ ਜਿਥੇ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਵਲੋਂ ਲੋਕਾਂ ਨੂੰ ਵੋਟਾਂ 'ਚ ਰਿਝਾਉਣ ਲਈ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਨਵੇਂ ਨਵੇਂ ਇਕਰਾਰ ਕੀਤੇ ਜਾ ਰਹੇ ਹਨ ਕਿ ਕਿਸਾਨਾਂ ਨੂੰ 500 ਰੁਪਏ ਹਰ ਮਹੀਨੇ ਨਕਦ ਮਿਲਣਗੇ। ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਸੁਰੱਖਿਆ ਪੈਨਸ਼ਨ ਮਿਲੇਗੀ। ਆਮਦਨ ਕਰ ਵਿੱਚ ਛੋਟਾਂ ਦਿੱਤੀਆਂ ਜਾਣਗੀਆਂ। ਉਦਯੋਗਪਤੀਆਂ ਨੂੰ ਨਵੀਆਂ ਸਹੂਲਤਾਂ ਮਿਲਣਗੀਆਂ। ਉਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਵੀ ਦੇਸ਼ ਦੇ ਹਰ ਨਾਗਰਿਕ ਲਈ ਘੱਟੋ-ਘੱਟ ਆਮਦਨ ਘਰ ਬੈਠਿਆਂ ਹੀ ਦੇਣ ਦਾ ਲਾਰਾ ਦਿੱਤਾ ਜਾ ਰਿਹਾ ਹੈ। ਹੋਰ ਪਾਰਟੀਆਂ ਵੀ ਆਪੋ-ਆਪਣੇ ਵਿੱਤ ਮੁਤਾਬਕ ਲੋਕ- ਲੁਭਾਊ ਨਾਹਰੇ ਦੇ ਰਹੀਆਂ ਹਨ।
    15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ, ਯਾਦ ਹੈ ਕਿ ਨਹੀਂ? 1947 'ਚ ਦੇਸ਼ ਆਜ਼ਾਦ ਹੋਇਆ, ਗੋਰਿਆਂ ਦੀ ਥਾਂ ਕਾਲੇ ਆ ਗਏ, ਯਾਦ ਹੈ ਕਿ ਨਹੀਂ? 1947 'ਚ ਦੇਸ਼ ਆਜ਼ਾਦ ਹੋਇਆ, ਉਸ ਵੇਲੇ ਦੇਸ਼ 'ਚ ਤੇਤੀ ਕਰੋੜ ਲੋਕ ਸਨ ਅਤੇ ਤੇਤੀ ਕਰੋੜ ਹੀ ਦੇਵੀ-ਦੇਵਤੇ ਸਨ ਜਾਣੀ ਸਾਰੀ ਹੀ ਆਬਾਦੀ ਦੇਵੀਆਂ –ਦੇਵਤਿਆਂ ਦੀ।
               26 ਜਨਵਰੀ 1950 ਨੂੰ ਦੇਸ਼ ਗਣਤੰਤਰ ਹੋਇਆ, ਯਾਦ ਹੈ ਕਿ ਨਹੀਂ? 1950 'ਚ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਮਿਲੇ, ਤੁਰਨ, ਫਿਰਨ, ਬੋਲਣ, ਲਿਖਣ, ਰੋਟੀ ਪਾਣੀ ਖਾਣ-ਪੀਣ ਦੇ, ਯਾਦ ਹੈ ਕਿ ਨਹੀਂ। ਪਰ ਉਦੋਂ ਤੱਕ ਅਬਾਦੀ ਦੋ ਕੁ ਕਰੋੜ ਵੱਧ ਗਈ। ਪਰ ਦੇਵੀ-ਦੇਵਤੇ ਤਾਂ ਤੇਤੀ ਕਰੋੜ ਹੀ ਰਹੇ। ਬਾਕੀ ਆਮ ਲੋਕ ਬਣ ਗਏ, ਹੈ ਕਿ ਨਹੀਂ?
   ਹੁਣ ਭਾਈ 133 ਕਰੋੜ ਦੇਸ਼ ਦੇ ਲੋਕ ਆ। ਜਿਹਨਾਂ ਵਿਚੋਂ 33 ਕਰੋੜ ਦੇਵੀ-ਦੇਵਤਾ ਆ ਬਾਕੀ ਬਚਾਕੇ 100 ਕਰੋੜ ਆਮ ਲੋਕ ਆ ਜਿਹਨਾ ਨੂੰ ਉਹਨਾ ਦੇਵੀ-ਦੇਵਤਿਆਂ ਵਿਚੋਂ ਦੋ ਢਾਈ ਕੁ ਦੇਵੀ ਦੇਵਤਾ, ਆਈ.ਏ.ਐਸ. (ਇੰਡੀਅਨ ਐਡਮੈਨਸਟਰੇਟਿਵ ਸਰਵਿਸਜ਼) ਦੇ ਅਫ਼ਸਰਾਂ ਨਾਲ ਮਿਲਕੇ ਚਲਾਉਂਦੇ ਆ। ਜਦੋਂ ਆਈ ਏ ਐਸ ਕੰਮ ਕਰਦੇ ਆ ਪੁਠੇ, ਦੇਵੀ-ਦੇਵਤਿਆਂ ਦੀ ਸ਼ਰਨ ਲੈਂਦੇ ਆ ਤੇ ਆਈ ਏ ਐਸ ਜਾਣੀ 'ਆਈ ਐਮ ਸੇਫ' ਬਣ ਜਾਂਦੇ ਆ।
               ਆਈ ਏ ਐਸ ਦੇਵਤਿਆਂ ਦੀ ਪੂਜਾ ਕਰਦੇ ਆ ਤੇ ਬਣ ਜਾਂਦੇ ਆ 'ਆਈ ਐਮ ਸੁਪਰੀਮ' ਤੇ ਨੇਤਾਵਾਂ ਦੀ ਭੂਤਨੀ ਭੁਲਾ ਦੇਂਦੇ ਆ। ਅਤੇ ਜੇਕਰ ਕੰਮ ਸੂਤ ਨਹੀਂ ਆਉਂਦਾ ਤਾਂ ਬੋਲ ਦਿੰਦੇ ਆ ਆਈ ਏ ਐਸ ਜਾਣੀ 'ਆਈ ਐਮ ਸੌਰੀ' ਤੇ ਜੇਕਰ ਦੇਵੀ-ਦੇਵਤਾ ਥੋੜ੍ਹਾ ਕੜਕ ਹੋਵੇ ਤਾਂ ਆਖ ਦਿੰਦੇ ਆ ਆਈ ਏ ਐਸ ਜਾਣੀ 'ਆਈ ਐਗਰੀ ਸਰ'। 
  ਤਦੇ ਭਾਈ ਦੋਵੇਂ ਰਲ ਮਿਲ ਲੋਕਾਂ ਨਾਲ ਖੇਡਦੇ ਆ ਖੇਡ। ਕਰਦੇ ਆ ਵਾਅਦੇ। ਲਾਉਂਦੇ ਆ ਲਾਰੇ।
       ਪਰ ਨਹੀਂ ਜਾਣਦੇ ਭਾਈ ਕਿ "ਝੂਠੇ ਵਾਅਦੇ, ਇਕਰਾਰ ਕਰ, ਲਾ ਲਾਰੇ, ਪੱਥਰ ਨਦੀ 'ਚ ਕਿਸ ਤਰ੍ਹਾਂ ਤਾਰੀਏ ਜੀ" ਵਾਲੀ ਗੱਲ ਇਸ ਚੰਡਾਲ ਚੋਕੜੀ ਤੋਂ ਨਹੀਂਓ ਕਰੀ ਜਾਣੀ ਜੀ।
http://www.babushahi.com/punjabi/upload/image/blog/writer/palahi-1549882649330.jpeg
ਗੁਰਮੀਤ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com 
9815802070
             


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.