ਕੈਟੇਗਰੀ

ਤੁਹਾਡੀ ਰਾਇ



ਬਲਦੇਵ ਸਿੰਘ ਨੌਰਵੇ
ਹਰਨੇਕ ਸਿੰਘ ਤੇ ਸਾਥੀਆਂ ਦਾ ਦੋਹਰਾ ਮਾਪਦੰਡ ਕਿਉਂ ?
ਹਰਨੇਕ ਸਿੰਘ ਤੇ ਸਾਥੀਆਂ ਦਾ ਦੋਹਰਾ ਮਾਪਦੰਡ ਕਿਉਂ ?
Page Visitors: 2545

ਹਰਨੇਕ ਸਿੰਘ ਤੇ ਸਾਥੀਆਂ ਦਾ ਦੋਹਰਾ ਮਾਪਦੰਡ ਕਿਉਂ ?
ਹਰਨੇਕ ਸਿੰਘ ਵਿਰਸਾ ਰੇਡੀਉ ਆਪਣੇ ਸਾਥੀਆਂ ਸਹਿਤ ਆਪਣੀ ਗੁਰੂ ਸਾਹਿਬਾਨ ਦੀ ਸ਼ਖਸ਼ੀਅਤ ਵਿਰੋਧੀ ਟਿੱਪਣੀ ਦੇ ਸ਼ਪਸ਼ਟੀਕਰਨ ਵਜੋਂ ਦਲੀਲ ਦੇ ਰਹੇ ਹਨ, ਕਿ ਗੁਰੂ ਗਿਆਨ ਹੈ ਨਾ ਕਿ ਸਰੀਰ।
   ਇਸ ਸੰਦਰਭ ਵਿੱਚ ਤਾਂ "ਸੂਰਜ ਪ੍ਰਕਾਸ਼ ਗ੍ਰੰਥ" ਵਿਚਲੇ ਗੁਰੂ ਸਾਹਿਬ ਵਿਰੋਧੀ ਬਹੁਤ ਸਾਰੇ ਪ੍ਰਸੰਗ (ਅਸੀਂ ਇਨ੍ਹਾਂ ਪ੍ਰਸੰਗਾਂ ਨਾਲ ਸਹਿਮਤ ਨਹੀਂ) ਜਿਸ ਵਿੱਚ ਉਨ੍ਹੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਹੋਰ ਗੱਲਾਂ ਨਾਲ ਅਫੀਮ ਖਾਣ ਦੀ ਗਲਤ ਗੱਲ ਲਿਖੀ ਹੋਈ ਹੈ। ਇਸ ਬਾਰੇ ਹਰਨੇਕ ਸਿੰਘ ਹੋਰਾਂ ਸੋਹਣਾ ਪ੍ਰੋਗਰਾਮ ਵੀ ਕੀਤਾ।
   ਹੁਣ ਸੁਆਲ ਇਹ ਹੈ ਕਿ ਜੇ ਸਰੀਰ ਮਨਫੀ ਹੈ, ਤਾਂ ਕਵੀ ਨੇ ਅਫੀਮ ਕਿਹੜੇ ਗੁਰੂ ਨੂੰ ਖੁਆਈ? ਸਰੀਰ ਨੂੰ ਜਾਂ ਗਿਆਨ ਨੂੰ?
ਜੇ ਕਵੀ ਗੁਰੂ ਸ਼ਖਸੀਅਤ ਵਿਰੁੱਧ ਲਿਖੇ, ਤਾਂ ਗੁਰੂ ਵਿਰੋਧੀ ! ਜੇ ਇਹ ਖੁਦ ਗੁਰੂ ਨੂੰ ਗਲਤ ਫੈਸਲੇ ਕਰਨ ਵਾਲਾ / ਭੁੱਲਣ ਵਾਲਾ ਕਹਿਣ... ਤਾਂ ਦਲੀਲ ਹੈ ਕਿ ਸਰੀਰ ਤਾਂ ਗੁਰੂ ਹੀ ਨਹੀਂ! ਗਿਆਨ ਗੁਰੂ ਹੈ! ਭਾਈ ਇਹ ਦੁਹਰਾ ਮਾਪਦੰਡ ਕਿਉਂ ???
ਕੀ ਹਰਨੇਕ ਸਿੰਘ ਤੇ ਉਸਦੇ ਸਾਥੀ ਸੂਰਜ ਪ੍ਰਕਾਸ਼ ਦੇ ਗਲਤ ਪ੍ਰਸੰਗਾਂ ਨੂੰ ਆਪਣੇ ਸ਼ਬਦਾਂ 'ਚ ਸਹੀ ਸਾਬਤ ਨਹੀਂ ਕਰ ਰਹੇ ?
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.