ਕੈਟੇਗਰੀ

ਤੁਹਾਡੀ ਰਾਇ



ਪ੍ਰਭਜੀਤ ਸਿੰਘ ‘ਧਵਨ’
ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ (ਭਾਗ 2)
ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ (ਭਾਗ 2)
Page Visitors: 2508

 ਪੁਆੜੇ ਦੀ ਦੂਸਰੀ ਜੜ੍ਹ – (ਗੁਰੂ ਗ੍ਰੰਥ ਸਾਹਬਿ ਜੀ ਦਾ) ਪਹਿਲਾ ਪ੍ਰਕਾਸ਼ ਦਿਵਸ
                                                                                       (ਭਾਗ 2) 
   ਭਾਵ ਇਹ ਤਜ਼ਰਬੇਕਾਰ ਗੁੰਮਨਾਮ ਵਿਦਵਾਨ ਪ੍ਰੋਹਿਤ ਜੀ, ਗਿਆਨਦਾਤਾ ਪੰਚਮ ਪਾਤਸ਼ਾਹ ਜੀ ਦੇ ਹੀ ਮੁਖਾਰਬਿੰਦ ਵਿਚ ਇਹ ਬਚਨ,
ਗ੍ਰਿੰਥ ਜਹਾਜ ਕਰੋ ਇਨ ਪੋਥੀਅਨ, ਪੜ੍ਹ ਹੈ ਸੁਨਿ ਹੈ ਨਰੁ ਜੋ ਦਰਸਾਈ ।
ਮ੍ਰਿਤੰ ਭਵ ਤਾਹਿ ਮਿਟੈ ਨਰ ਕੀ ਪੁਨਿ ਅੰਤ ਸਮੇ ਗੁਰ ਸਿਮ੍ਰਿਤਿ ਪਾਈ
॥309॥
ਪਾ ਕੇ ਗੁਰੂ-ਸ਼ਬਦ ਗਿਆਨ ਨੂੰ ਸਮਝ ਕੇ ਉਸ ਅਨੁਸਾਰ ਜੀਵਨ-ਜੁਗਤ ਸੁਆਰਨ ਦੀ ਲੋੜ ਦਾ ਭੋਗ ਪਾ ਦਿੱਤਾ ? ਇਹ ਦੁੱਖਦਾਈ ਉਪਦਰ ਵੀ ਪੰਚਮ ਪਾਤਸ਼ਾਹ ਜੀ ਦੀ ਜ਼ਬਾਨੀ ?
           (ਗੁਰੂ)  ਗਰੰਥ  (ਸਾਹਿਬ)  ਜੀ ਦਾ ਪਹਿਲਾ ਹੁਕਮਨਾਮਾ ?
ਦੋਹਰਾ ।      ਏਕ ਘਰੀ ਨਿਸਿ ਜਬ ਰਹੀ ਸ੍ਰੀ ਗੁਰ ਆਗਿਯਾ ਪਾਇ ।
                 ਸਾਹਿਬ ਬੁਢੇ ਅਦਬ ਸੋਂ ਖੋਲਯੋ ਗ੍ਰਿੰਥ ਬਾਨਇ
। 25 ।
                 ਆਪ ਚੌਰ ਸ੍ਰੀ ਗੁਰ ਕਰਤ ਬੁਢੇ ਲਈ ਅਵਾਜ।
                 ਏਕ ਚਿਤ ਸੰਗਤਿ ਸੁਨੈ ਸਭਿ ਮਨਿ ਸ਼ਾਂਤਿ ਬਿਰਾਜ
। 26 ।
ਅਰਥ :- ਇਕ ਘੜੀ ਰਾਤ ਰਹਿੰਦੀ ਸੀ ਕਿ, ਸਤਿਗੁਰੂ ਜੀ ਦੀ ਆਗਿਆ ਲੈ ਕੇ ਬਾਬਾ ਬੁੱਢਾ ਜੀ ਨੇ ਬੜੇ ਸਤਕਾਰ ਨਾਲ ਗ੍ਰੰਥ ਸਾਹਿਬ ਜੀ ਨੂੰ ਖੋਲਿਆ । ਸਤਿਗੁਰੂ ਜੀ ਚੌਰ ਕਰਦੇ ਰਹੇ ਜਦ ਕਿ ਬਾਬਾ ਜੀ ਨੇ ਹੁਕਮਨਾਮਾ ਲਿਆ ਜਿਸ ਨੂੰ ਸੰਗਤਿ ਨੇ ਸਾਂਤ ਚਿਤ ਹੋ ਸੁਣਿਆ । (25ੱ26)
ਚੌਪਈ ।      ਐਸ ਅਵਾਜ ਗਿੰ੍ਰਥ ਗੁਰ ਲਈ । ਸੁਨਿ ਗੁਰਸਿੱਖ ਮਨਿ ਅਨੰਦ ਪਾਈ ।
                 ਸੰਤ ਕੇ ਕਾਰਜ ਆਪਿ ਖਲੋਯਾ । ਕਾਰ ਕਢਨ ਹਿਤ ਕਾਮਾ ਹੋਆ
। 27 ।
ਅਰਥ :- ਗੁਰੂ ਗ੍ਰੰਥ (ਸਾਹਿਬ) ਤੋਂ ਅਜੇਹਾ ਮੁਖਵਾਕ ਆਇਆ ਜਿਸ ਨੂੰ ਸੁਣ ਕੇ ਸੰਗਤਿ ਬੜੀ ਪ੍ਰਸੰਨ ਹੋਈ। ਸੰਤ ਦੇ ਕਾਰਜ ਸੁਆਰਨ ਲਈ ਸਰੋਵਰ ਵਿਚੋਂ ਮਿਟੀ ਗਾਰਾ ਕੱਢਣ ਦੀ ਕਾਰ ਕਰਨ ਲਈ (ਪ੍ਰਭੂ) ਸੇਵਾਦਾਰ ਦਾ ਰੂਪ ਧਾਰ ਕੇ ਆ ਹਾਜ਼ਰ ਹੋਇਆ ?।27।
    ਅਦਭੁੱਤ ਲਿਖਾਰੀ ਨੇ ਪੂਰਾ ਸ਼ਬਦ ਉਚਾਰਨ ਦੇ ਵਜਾਇ ਸ਼ਰਧਾਲੂ ਸੱਜਣ ਭਗਤ ਸਿੰਘ ਜੀ ਨੇ ਇਕੋ ਪੰਗਤੀ ਤੋਂ ਹੀ ਪ੍ਰਸ਼ਨ ਕਰ ਦਿੱਤਾ ?
                 ਭਗਤ ਸਿੰਘ ਸੁਨਿ ਸੰਸਾ ਪਾਯੋ। ਹੇ ਪ੍ਰਭ ਕਿਹ ਪਰਥਾਇ ਸੁਨਾਯੋ ।
                ਯਾ ਕਾ ਅਰਥ ਕਹੇ ਸੁਖ ਪਾਏ। ਕਾਰ ਕਥਨ ਹਿਤਿ ਕਿਮਪ੍ਰਭ ਆਏ
। 28 ।
    ਟੂਕ ਵਿਚ ਸਿੰਘ ਸਾਹਿਬ ‘ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ’ ਨੇ ਲਕੀਰ ਵਾਲੇ (ੂਨਦੲਰ ਲਨਿੲ) ਤਿੰਨ ਲਫ਼ਜ਼ਾ ਦੇ ਅਰਥ ਇਸ ਤਰ੍ਹਾਂ ਲਿਖੇ ਹੋਏ ਹਨ :- ਹੇ = ਹੇ ਪੁਜਾਰੀ ਭਾਈ ਮਨੀ ਸਿੰਘ ਜੀ । ਯਾ ਕਾ = ਉਸ ਦਾ । ਕਾਰ = ਇਸ ਤਰ੍ਹਾਂ ਪ੍ਰਭੂ ਜੀ ਮਿੱਟੀ ਕੱਢਣ ਲਈ ਆਏ ।
ਅਰਥ :- ਭਗਤ ਸਿੰਘ (ਸ਼ਹੀਦ) ਭਾਈ ਮਨੀ ਸਿੰਘ ਜੀ ਕੋਲੋਂ ਇਉਂ ਪੁਛਿਆ, ਹੇ ਪੂਜਨੀਕ ਭਾਈ ਮਨੀ ਸਿੰਘ ਜੀ। ਹੇ ਪ੍ਰਭੂ ਪਹਿਲਾਂ ਮੇਰਾ ਇਹ ਸੰਸਾ (ਭਰਮ) ਦੂਰ ਕਰ ਲਵੋ ਕਿ ਇਹ ਬਚਨ ਕਿਸ ਪ੍ਰਥਾਇ ਹਨ ? ਇਸ ਦੇ ਅਰਥ ਕਹਿ ਸੁਣਾਉ ਤਾਂ (ਹਿਰਦਾ) ਸੁਖੀ ਹੋਵੇ ਕਿ (ਵਿਸ਼ਨੂੰ ਭਗਵਾਨ, ਹਰਿ ਜੀ, ਸੇਵਾਦਾਰਾਂ ਵਾਲਾ ਭੇਸ ਬਣਾ ਕੇ ਸਰੋਵਰ ਵਿਚੋਂ) ਮਿੱਟੀ ਕੱਢਣ ਦੀ ਸੇਵਾ ਤੇ ਕਿਵੇਂ ਆ ਲੱਗੇ ਸਨ ? ਇਸ ਕਥਨ ਦਾ ਪੂਰਾ ਪਿਛੋਕੜ ਕੀ ਹੈ ?
    ਪੂਰਾ ਗੁਰੂ ਸ਼ਬਦ ਪੜ੍ਹਨਾਂ-ਸੁਣਨਾ ਤਾਂ ਦੂਰ ਰਿਹਾ, ਪਾਵਨ ਹੁਕਮਨਾਮੇ ਵਾਲਾ ਛੰਤ ਵੀ ਪੂਰਾ ਨਾ ਹੋਣ ਦਿੱਤਾ ?
ਗੁਰਮਤਿ ਵਿਰੋਧੀ ਇਸ ਕਾਹਲ ਬਾਰੇ ਵੀ ਵੇਦਾਂਤੀ ਜੀ ਚੁੱਪ ?
ਭਗਤ ਸਿੰਘ ਤੋਂ ਉਪਰੋਕਤ ਪ੍ਰਸ਼ਨ ਸੁਣਿਆ ਤਾਂ ਮਨੀ ਸਿੰਘ ਜੀ ਦੇ ਮੂੰਹੋਂ ਧੰਨ ਧੰਨ ਬਚਨਾਂ ਦੇ ਨਾਲ ਇਉਂ ਫੁਰਮਾਉਂਦੇ ਦਰਸਾ ਦਿੱਤੇ, - ਹੇ ਪਰਉਪਕਾਰੀ ਗੁਰਸਿਖ ਜੀ ! ਤੁਸਾਂ ਠੀਕ ਪ੍ਰਾਚੀਨ ਨਿਰਣੈ ਪੂਰਵਕ ਗੱਲ ਪੁੱਛੀ ਹੈ । ਮੈਂ ਬਿਨਾ ਸੰਕੋਚ ਸਭ ਸੱਚ ਦੱਸਦਾ ਹਾਂ ਤੁਸੀ ਮਨ ਲਾ ਕੇ ਸ੍ਰਵਨ ਕਰੋ । ਇਕ ਸਮੇਂ ਜਦ ਗੁਰੁ ਅਰਜਨ ਸਾਹਿਬ ਜੀ ਸਰੋਵਰ ਤਿਆਰ ਕਰਵਾਉਣ ਲਈ ਮਿਟੀ ਪੁਟਵਾ ਰਹੇ ਸਨ ਤਾਂ ਵਿਸ਼ਨੂੰ ਭਗਵਾਨ ਜੀ ਨੂੰ ਫੁਰਨਾ ਫੁਰਿਆ ਤੇ ਉਨ੍ਹਾਂ (ਸਮੁੰਦਰ ਰਿੜਕਣ ਸਮੇਂ ਧੱਕੇ ਨਾਲ ਪਰਾਪਤ ਕੀਤੀ ਆਪਣੀ ਪਤਨੀ) ਲਛਮੀ ਜੀ ਨੂੰ ਆਖਿਆ ਕਿ, ਗੁਰੁ ਰਾਮਦਾਸ ਜੀ ਮੇਰਾ ਹੀ ਰੂਪ ਸਨ ਤੇ ਹੁਣ ਉਨ੍ਹਾਂ ਦਾ ਸਪੁੱਤਰ ਗੁਰੂੁ ਅਰਜਨ ਵੀ ਮੇਰਾ ਰੂਪ ਹੈ, ਉਸ ਵਿਚ ਮੇਰੇ ਵਿਚ ਕੋਰੀ ਭੇਤ ਨਹੀਂ ਹੈ । (ਚੌਪਈ 29 ਤੋਂ 32 ਤੱਕ)
ਚੌਪਈ ।      ਤਿਹ ਸੁਤ ਗੁਰ ਅਮਰਦਾਸ ਸੁਖਕਾਰੀ । ਮਮ ਸਰੂਪ ਸੋ ਪ੍ਰਗਟ ਨਿਹਾਰੀ ।
                   ਬਨਾਵਨ ਮਮ ਮੰਦਰ ਹੈ ਲਾਗਾ । ਸੁਧਾ ਸਰੋਵਰ ਰਚਿ ਵਡਭਾਗਾ
। 33 ।
 ਸ਼ਬਦ ਵਿਚਾਰ ਨਾਲ ਜੁੜੇ ਸਿੱਖਾਂ ਦੀ ਚਰਣ ਧੂੜ ।
ਪ੍ਰਭਜੀਤ ਸਿੰਘ ‘ਧਵਨ’
ਡੁਬਈ (ਯੂ.ਏ.ਈ.)
ਸੰਪਰਕ ਨੰ. +971-50-8954294
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.