ਕੈਟੇਗਰੀ

ਤੁਹਾਡੀ ਰਾਇ



ਨਿਰਮਲ ਸਿੰਘ ਸੁਰ ਸਿੰਘ
ਰੈਡੀਮੇਡ ਪਾਠ ...
ਰੈਡੀਮੇਡ ਪਾਠ ...
Page Visitors: 2481

ਰੈਡੀਮੇਡ ਪਾਠ ... 
ਕਹਿੰਦੇ ਕਾਬਲ ਵਿੱਚ ਇੱਕ ਬਾਦਸ਼ਾਹ ਰੋਜ਼ੇ ਨਹੀਂ ਸੀ ਰੱਖਦਾ, ਤਾਂ ਉਸ ਉੱਪਰ ਕਾਜ਼ੀਆਂ ਨੇ ਕੁਫਰ ਫਤਵਾ ਲਾਉਣ ਦਾ ਡਰਾਵਾ ਦਿੱਤਾ । ਫੈਸਲਾ ਹੋਇਆ ਕਿ ਉਸਦੇ ਨਾਂ ਤੇ ਕੁੱਝ ਆਦਮੀ ਰੋਜ਼ੇ ਰੱਖ ਲੈਣ, ਜ੍ਹਿਨਾਂ ਨੂੰ ਪੈਸੇ ਦੇ ਕੇ ਉਹ ਬਾਦਸ਼ਾਹ ਰੋਜ਼ੇ ਖਰੀਦ ਲਵੇਗਾ ।
ਪਰਾਈਆਂ ਕੁਰੀਤੀਆਂ ਨੂੰ ਅਸੀਂ ਖੁਸ਼ ਹੋ ਹੋ ਕੇ ਬਿਆਨ ਕਰਦੇ ਹਾਂ, ਪਰ ਆਪਣੇ ਵੱਲ ਵੀ ਧਿਆਨ ਮਾਰੀਏ ਕੀ ਸਾਡੇ ਧਰਮ ਵਿੱਚ ਏਵੇ ਨਹੀਂ ਹੋ ਰਿਹਾ ?
 ਕੀ ਰੈਡੀਮੇਡ ਕੱਪੜੇ ਦੀ ਤਰਾਂ ਅਸੀਂ ਗੁਰੂ ਬਾਬੇ ਦੀ ਬਾਣੀ ਨੂੰ ਵੀ ਖਰੀਦ ਤੇ ਵੇਚ ਨਹੀਂ ਰਹੇ ?
ਅਖੰਡ ਪਾਠਾਂ ਦੇ ਅਣਗਿਣਤ ਹੀ ਢੰਗ ਸਾਡੇ ਅੰਦਰ ਪ੍ਰਚੱਲਤ ਹੋ ਚੁੱਕੇ ਹਨ । ਅਖੰਡ ਪਾਠ, ਸਪਤਾਹ ਪਾਠ, ਸੰਪਟ ਪਾਠ,11 ਅਖੰਡ ਪਾਠ, 21 ਅਖੰਡ ਪਾਠ, 51 ਤੇ 101 ਅਖੰਡ ਪਾਠ ।
 ਕੀ ਇੰਝ ਕਰਨ ਨਾਲ ਕੁੱਝ ਸਮਝ ਪੈ ਸਕਦਾ ਹੈ ?
 ਕੁੰਭ ਰੱਖ ਕੇ ਗਾਨਾਂ ਬੰਨ ਦਿਓ, ਘਿਓ ਦੀ ਜੋਤ, ਨਾਰੀਅਲ ਜੋ ਕਿਸੇ ਮਾਰਿਯਾਦਾ ਦਾ ਹਿੱਸਾ ਨਹੀਂ ।ਥਾਲੀਆਂ ਚੋ ਜੋਤਾਂ ਜਗਾ ਕੇ ਆਰਤੀ ਕਰੋ, ਸੋ ਕਿੱਥੋਂ ਕਿੱਥੋਂ ਤੱਕ ਬਿਆਨ ਕੀਤਾ ਜਾਵੇ ।
ਜਿਸ ਵਿਧੀ ਨਾਲ ਬਾਣੀ ਵੇਚੀ ਤੇ ਖਰੀਦੀ ਜਾ ਰਹੀ ਹੈ, ਭੇਟਾਂ ਜਮਾਂ ਕਰਾ ਦਿਓ ਪਾਠ ਕੋਈ ਹੋਰ ਕਰ ਦੇਵੇਗਾ, ਹੁਕਮ ਡਾਕ ਰਾਹੀਂ ਘਰ ਪਹੁੰਚ ਜਾਵੇਗਾ ਤੇ ਪਾਠ ਦਾ ਫਲ ਤੁਹਾਨੂੰ ਮਿਲ ਜਾਵੇਗਾ,
ਘਰ ਪਾਠ ਹੋ ਰਿਹਾ ਹੁੰਦਾ ਹੈ ਸ਼ਰਧਾਲੂ ਨੂੰ ਕੰਮ ਕਾਜ਼ ਤੋਂ ਵਿਹਲ ਨਹੀਂ ਮਿਲਦੀ। ਪਰਿਵਾਰ ਮੈਂਬਰ ਆਪਸੀ ਗੱਲਬਾਤ ਵਿੱਚ ਮਸ਼ਰੂਫ ਹੁੰਦੇ ਹਨ । ਕੋਈ ਰਿਸ਼ਤੇਦਾਰ ਘਰ ਆ ਜਾਵੇ ਤਾਂ ਉਸਦੀ ਆਉ ਭਗਤ ਲਈ ਅਸੀਂ ਅੱਗੇ ਪਿੱਛੇ ਫਿਰਦੇ ਹਾਂ, ਪਰ ਪਾਤਸ਼ਾਹਾਂ ਦਾ ਪਾਤਸ਼ਾਹ ਘਰ ਆਉਣ ਤੇ ਸਾਰੇ ਕੰਮ ਗ੍ਰੰਥੀਂ ਸਿੰਘ ਦੇ ਹਵਾਲੇ ਕਰ ਗੱਪਾਂ ਨੂੰ ਪਹਿਲ ਕਿਉਂ ?
 ਕੀ ਸਾਰਾ ਕੁੱਝ ਕਲਚਰ ਸ਼ੋਅ ਦੀ ਤਰਾਂ ਤੇ ਨਹੀਂ ਬਣਾ ਰੱਖਿਆ ਅਸੀਂ ?
ਇਹਨਾਂ ਫਰੇਬੀ ਕਾਰਨਾਮਿਆਂ ਨੇ ਅੱਜ ਤੱਕ ਸਾਨੂੰ ਕੁੱਝ ਸਮਝਣ ਨਹੀਂ ਦਿੱਤਾ ਤੇ ਦੁਨੀਆਂ ਦੇ ਵਿਲੱਖਣ ਧਰਮ ਨੂੰ ਢਾਹ ਲੱਗ ਰਹੀ, ਪਾਠ ਕਰਾਉਣ ਵੇਲੇ ਹੋਰ ਕਿਸੇ ਗੱਲ ਵੱਲ ਧਿਆਨ ਜਾਵੇ ਜਾਂ ਨਾਂ ਜਾਵੇ ਗ੍ਰੰਥੀ ਸਿੰਘ ਦੀ ਊਣਤਾਈ ਨੂੰ ਲੱਭਣ ਵਿੱਚ ਅਸੀਂ ਢਿੱਲ ਨਹੀਂ ਕਰਦੇ। ਮੌਕਾ ਮਿਲਣ ਤੇ ਅਸੀਂ ਪਾਠੀ ਸਿੰਘਾਂ ਨੂੰ ਬੇਲੋੜਾ ਕੋਸਦੇ ਹਾਂ ਬੱਸ ਦੀ ਅਗਲੇਰੀ ਸੀਟ ਦੇ ਸਾਹਮਣੇ ਇੱ ਕ ਫੱਟੀ ਲੱਗੀ ਹੁੰਦੀ ਹੈ ਕਿ ਅਗਲੀ ਸੀਟ 'ਤੇ ਸਾਉਣਾਂ ਮਨਾਂ ਹੈ ਉਹ ਇਸ ਲਈ ਕਿ ਬੱਸ ਚਲਾਉਣ ਵਾਲਾ ਡਰਾਈਵਰ ਸੁਚੇਤ ਰਹੇ ਸੁੱਤੀ ਸਵਾਰੀ ਨੂੰ ਤੱਕ ਕੇ ਕਿਤੇ ਉਸਨੂੰ ਵੀ ਨੀਂਦ ਨਾਂ ਆ ਜਾਵੇ । ਪਰ ਪਾਠ ਵਾਲੇ ਘਰ ਮਹਿਮਾਨ ਆਉਣ ਕਰਕੇ ਜਗਾ ਘੱਟ ਹੁੰਦੀ ਹੈ ਤੇ ਘਰ ਦੇ ਜੀਅ ਤੰਗੀ ਨਾਲ ਪਾਠ ਵਾਲੇ ਕਮਰੇ ਵਿੱਚ ਹੀ ਸੌਂ ਜਾਂਦੇ ਹਨ । ਏਹੋ ਜਿਹੇ ਸਮੇ ਸੁਚੇਤ ਪਾਠੀ ਵੀ ਨੀਂਦ ਤੋ ਬਚ ਨਹੀਂ ਸਕਦਾ ।
ਚਾਹੀਦਾ ਤਾਂ ਇਹ ਸੀ ਡਿਊਟੀ ਵਾਲੇ ਸਿੰਘ ਦੇ ਨਾਲ ਨਾਲ ਪਰਿਵਾਰ ਮੈਂਬਰ ਵੀ ਆਪਣੀ ਡਿਊਟੀ ਨਿਭਾਂਉਂਦੇ ਬਾਣੀ ਪੜਣ ਤੇ ਸੁਨਣ ਦੀ । ਪਰ ਪੈਸੇ ਦੇ ਕਿ ਪਾਠ ਆਪ ਕਰੀਏ ਫਿਰ ਭਾਈ ਨਾਲ ਸਉਦਾ ਕਾਹਦਾ ਹੋਇਆ । ਇਸ ਕਰਕੇ ਸਾਨੂੰ ਇਹ ਮਨਜੂਰ ਨਹੀਂ ।
ਜਿੰਨੇ ਗੁਰਬਾਣੀ ਪਾਠ ਹੁਣ ਤੱਕ ਸਮੁੱਚੀ ਸਿੱਖ ਕੌਮ ਨੇ ਕੀਤੇ ਹਨ ਜੇਕਰ ਉਸ ਤੇ ਅਮਲ ਕੀਤਾ ਹੁੰਦਾ ਤਾਂ ਸ਼ਾਇਦ ਅਸੀਂ ਧਰਮ ਨੂੰ ਕੇਵਲ ਧੰਧਾ ਨਾਂ ਸਮਝਦੇ । ਗੁਰਬਾਣੀ ਪਾਠ ਆਪ ਕਰਨਾਂ ਜ਼ਰੂਰੀ ਹੈ ਤੇ ਨਾਂ ਪੜ ਸਕਣ ਵਾਲੇ ਲਈ ਸੁਣ ਸਕਣ ਦੀ ਮਹਾਨਤਾ ਹੈ ।
ਪੈਸੇ ਨਾਲ ਦੁਨੀਆਂ ਦੀ ਹਰੇਕ ਚੀਜ਼ ਖਰੀਦੀ ਜਾ ਸਕਦੀ ਹੈ, ਪਰ ਗੁਰੂ ਪਿਤਾ ਦੀ ਬਖਸ਼ਿਸ਼ ਨਹੀਂ ।
ਨਿਰਮਲ ਸਿੰਘ ਸੁਰ ਸਿੰਘ
ਗੁਰਮਤਿ ਪ੍ਰਚਾਰਕ 
 98885 20250
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.