** ਕੀ ‘ਗੁਰਬਾਣੀ’ ਗ਼ਲਤ ਪੜ੍ਹਨ ਨਾਲ ‘ਪਾਪ’ ਲੱਗਦਾ ਹੈ?(ਭਾਗ 2)
***** ਤਾਂ ਫਿਰ! ! ਇਹ ‘ਪਾਪ’ ਕੀ ਚੀਜ਼ ਹੈ? ?
. . ਜੋ ਮਨੁੱਖ ਨੂੰ ਇਤਨਾ ਡਰਾ ਦਿੰਦਾ ਹੈ, ਲਾਚਾਰ ਬਣਾ ਦਿੰਦਾ ਹੈ।
*** ਇਹ ਹੈ ਮਨੁੱਖ ਦੇ ਆਪਣੇ ਮਨ ਦਾ ‘ਡਰ’, ਜੋ ਮਨੁੱਖ ਦੀ ਆਪਣੀ ਅਗਿਆਨਤਾ, ਅਨਪੜ੍ਹਤਾ ਕਰਕੇ ਉਸਦੇ ਅੰਦਰ ਪੈਦਾ ਹੁੰਦਾ ਹੈ। ਮਨੁੱਖ ਦੀ ਮਾਨਸਿੱਕ ਸੋਚ /ਵਿਚਾਰ ਇਸ ‘ਪਾਪ’ ਦੇ ਡਰ ਤੋਂ ਪ੍ਰਭਾਵਤ ਹੋ ਜਾਂਦੀ ਹੈ। ਮਨੁੱਖ ਕੋਈ ਵੀ ਕੰਮ ਕਰੇ ਇਹ ‘ਪਾਪ-ਪੁੰਨ’ ਦਾ ਫੰਡਾ/ਕੁੰਡਾ ਉਸਦੇ ਸਿਰ ਤੇ ਲਟਕਦਾ ਹੀ ਰਹੇਗਾ। ਹਰ ਕੰਮ ਕਰਨ ਵੇਲੇ ਉਸਦੇ ਵਿਚਾਰਾਂ ਵਿੱਚ ਇਹ ਭਰਮ ਬਣਿਆ ਰਹੇਗਾ ਕਿ ਮੇਰੇ ਤੋਂ ਕੋਈ ‘ਪਾਪ’ ਨਾ ਹੋ ਜਾਏ। ਮੈਂ ‘ਪਾਪੀ’ ਨਾ ਬਣ ਜਾਵਾਂ।
. . ਬਚਪਨ ਤੋਂ ਜਿਸ ਤਰਾਂ ਦੇ ਸੰਸਕਾਰ ਕਿਸੇ ਬੱਚੇ ਨੂੰ ਮਿਲਦੇ ਹਨ। ਜਿਸ ਤਰਾਂ ਦੀ ਉਹ ਸੰਗਤ ਕਰਦਾ ਹੈ, ਉਸੇ ਤਰਾਂ ਦੀ ਉਸ ਬੱਚੇ ਦੀ ਸੋਚ ਵਿਚਾਰ ਬਣ ਜਾਂਦੀ ਹੈ। ਉਸੇ ਤਰਾਂ ਹੀ ਉਹ ਬੱਚਾ ਆਪਣੇ ਆਪ ਨੂੰ ਢਾਲਣਾ ਸੁਰੂ ਕਰ ਦਿੰਦਾ ਹੈ।
. . ਮਾਨਸਿੱਕ ਸੋਚ-ਵਿਚਾਰ ਹੀ ਕਿਸੇ ਮਨੁੱਖ ਦਾ ਜੀਵਨ ਘੜਦੇ ਹਨ। ਨਿਖਾਰਦੇ ਹਨ। ਬਣਾਉਂਦੇ ਹਨ। ਇਹ ਮਾਨਸਿੱਕ ਸੋਚ ਹੀ ਮਨੁੱਖ ਨੂੰ ਨਿਰਭਉ, ਨਿਰਵੈਰ ਬਣਾਉਂਦੀ ਹੈ।
. . ਇਹ ਮਾਨਸਿੱਕ ਸੋਚ ਵਿਚਾਰ ਹੀ ਮਨੁੱਖ ਨੂੰ ‘ਪਾਪ-ਪੁੰਨ’ ਦੇ ਡਰ ਤੋਂ ਮੁਕਤ ਕਰਦੀ ਹੈ।
. . ਮਾਨਸਿੱਕ ਸੋਚ-ਵਿਚਾਰ ਅਗਰ ਪੌਜ਼ੇਟਿੱਵ/ਸਾਤਵਿੱਕ ਹੈ ਤਾਂ ਮਨੁੱਖ ਦਾ ਜੀਵਨ ਵੀ ਉਸੇ ਸੋਚ ਦੇ ਅਨੁਸਾਰੀ ਸਾਤਵਿੱਕ ਬਣ ਜਾਂਦਾ ਹੈ।
. . ਮਾਨਸਿੱਕ ਸੋਚ-ਵਿਚਾਰ ਅਗਰ ਨੈਗੇਟਿੱਵ/ਤਾਮਸਿੱਕ ਹੈ ਮਨੁੱਖਾ ਜੀਵਨ ਵੀ ਉਸੇ ਤਰਾਂ ਦਾ ਤਾਮਸਿੱਕ ਬਣ ਜਾਵੇਗਾ।
## ਇਹ ‘ਪਾਪ - ਪੁੰਨ’ ਦਾ ਕੰਨਸੈਪਟ/ਸੰਕਲਪ ਕੁੱਦਰਤੀ ਵਲੋਂ ਨਹੀਂ ਦਿੱਤਾ ਗਿਆ।
. . ਇਹ ਚਾਲਾਕ, ਸ਼ਾਤੁਰ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੀ ਘਾੜਤ ਹੈ।
. . ਜਿਸਨੇ ਆਪਣੀ ਦੁਕਾਨਦਾਰੀ ਚਲਾਉਣ/ ਚਮਕਾਉਣ ਲਈ ਮਨੁੱਖਾ ਸਮਾਜ ਇਹ
. .’ਪਾਪ ਵਾਲਾ ਡਰ’ ਪੈਦਾ ਕੀਤਾ
*** ਆਉ ਥੋੜਾ ਹੋਰ ਡੂੰਗਿਆਈ ਵਿੱਚ ਚੱਲਦੇ ਹਾਂ।
. . ਅਕਾਲ-ਪੁਰਖ ਨੇ ਇਸ ਸੰਸਾਰ ਦੀ ਰਚਨਾ ਸਾਜਨਾ ਕੀਤੀ।
. . ਅਨੇਕਾਂ ਤਰਾਂ ਦੇ ਜੀਵ-ਜੰਤੂ, ਪੇੜ-ਪੌਦੇ, ਪੰਛੀ-ਜਾਨਵਰ, ਮਨੁੱਖ … ਪਾਣੀ ਵਿੱਚ ਅਤੇ
ਪਾਣੀ ਤੋਂ ਬਾਹਰ ਧਰਤੀ ਉਪਰ ਬਨਾਉਣੇ ਕੀਤੇ।
. . ਕਿਸੇ ਵੀ ਜੀਵ ਨੂੰ ਆਪਣੇ ਖਾਣ-ਪੀਣ ਲਈ ਫਿਕਰ ਨਹੀਂ ਕਰਨਾ ਪੈਂਦਾ।
. . ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥
ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ ਮ5॥ 257॥
. . ਅਕਾਲ-ਪੁਰਖ ਜੀ ਨੇ ਸਾਰਿਆਂ ਲਈ ਉਹਨਾਂ ਦੇ ਖਾਣ ਪੀਣ ਦਾ ਫਿਕਰ ਕਰਕੇ, ਸਾਰਿਆਂ ਜੀਵਾਂ ਦੇ ਲਈ ਖਾਣ-ਪੀਣ ਦਾ ਬੰਦੋਬਸਤ ਵੀ ਕੀਤਾ।
. . (ਅਕਾਲ-ਪੁਰਖ ਜੀ ਨੇ ਖਾਣ-ਪੀਣ ਦਾ ਬੰਦੋਬਸਤ ਤਾਂ ਕਰ ਦਿੱਤਾ, ਪਰ ਹਰ ਜੀਵ ਨੂੰ ਆਪਣੇ ਪੇਟ ਵਿੱਚ ਇਹ ਖ਼ੁਰਾਕ ਪਾਉਣ ਲਈ ਆਪ ਮੇਹਨਤ/ਮੁਸ਼ੱਕਤ ਕਰਨੀ ਹੋਵੇਗੀ, ਆਪਣੇ ਹੱਥ, ਪੈਰ, ਮੂੰਹ ਵਰਤਣਾ ਹੋਵੇਗਾ।)
. . ਇਹ ਫਿਕਰ ਅਤੇ ਖਾਣ-ਪੀਣ ਦਾ ਬੰਦੋਬਸਤ ਕੀ ਹੈ।
**** ਸਲੋਕ ਮਹਲਾ 2॥
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥
ੳਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥
ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ॥ ਪੰਨਾ 955॥
. . ਇਹ ਹਵਾਲਾ ਸਮੁੰਦਰ ਦਾ ਹੈ, ਜਿਥੇ ਸਿਰਫ ਪਾਣੀ ਹੀ ਪਾਣੀ ਹੈ। ਜਿਥੇ ਕੋਈ ਹੱਟੀ ਨਹੀਂ, ਦੁਕਾਨਦਾਰੀ ਨਹੀਂ, ਕੋਈ ਸਉਦੇ ਦਾ ਦੇਣ ਲੈਣ ਨਹੀਂ।
*** ‘ਅਕਾਲ-ਪੁਰਖੀ’ ਵਿਧੀ-ਵਿਧਾਨ ਦੇ ਤਹਿਤ ਤਾਂ ਸਾਰੇ ਜੀਵ ਹੀ ਇੱਕ ਦੂਜੇ ਜੀਵਾਂ ਨੂੰ ਖਾਈ ਜਾ ਰਹੇ ਹਨ।
(ਕਹਾਵਤ ਹੈ, ਪਾਣੀ ਵਿੱਚ ਹਰ ਵੱਡੀ ਮੱਛੀ, ਆਪਣੇ ਤੋਂ ਛੋਟੀ ਮੱਛੀ ਨੂੰ ਖਾ ਜਾਂਦੀ ਹੈ।)
. . ਤਾਂ ਇਥੇ ਤਾਂ ਕੋਈ ‘ਪਾਪ-ਜਾਂ ਪੁੰਨ’ ਵਾਲਾ ਫੰਡਾ/ਕੁੰਡਾ ਕੁੱਦਰਤ ਵਲੋਂ ਲਾਗੂ ਨਹੀਂ ਕੀਤਾ ਗਿਆ। ਕਿ:-
. . ਅਗਰ ਕੋਈ ਜੀਵ ਕਿਸੇ ਦੂਸਰੇ ਜੀਵ ਨੂੰ ਖਾਏਗਾ ਤਾਂ ਉਸਨੂੰ ‘ਪਾਪ’ ਲੱਗੇਗਾ।
. . ਉਸਨੂੰ ਸਜ਼ਾ ਮਿਲੇਗੀ।
. . ਉਸਨੂੰ ਆਪਣੇ ‘ਪਾਪਾਂ ਦਾ ਫੱਲ ਭੋਗਣਾ ਹੋਏਗਾ।
. . ਉਸਨੂੰ ਚੌਰਾਸੀ ਦੇ ਗੇੜ ਵਿੱਚ ਪੈਣਾ ਹੋਏਗਾ।
. . ਨਹੀਂ ਨਾ! ! ਅਕਾਲ-ਪੁਰਖ ਵਲੋਂ ਕਿਸੇ ਵੀ ਤਰਾਂ ਦਾ ਕੋਈ ਐਸਾ ਵਿਧੀ-ਵਿਧਾਨ ਬਣਾਇਆ ਹੀ ਨਹੀਂ।
. . ਕਿ ਅਗਰ ਕੋਈ ਜੀਵ ਕਿਸੇ ਦੂਸਰੇ ਜੀਵ ਨੂੰ ਖਾਏਗਾ ਤਾਂ ਇਹ ਉਸ ਜੀਵ ਦਾ ਅਪਰਾਧ ਮੰਨਿਆ ਜਾਵੇਗਾ।
. . ਉਸਨੂੰ ਸਜ਼ਾ ਮਿਲੇਗੀ।
. . ਉਸਨੂੰ ‘ਪਾਪ’ ਲੱਗੇਗਾ।
. . ਉਹ ਪਾਪਾਂ ਦਾ ਭਾਗੀਦਾਰ ਹੋਵੇਗਾ।
. . ਬਲਕਿ ਸਾਰਾ ਜਗਤ/ਸੰਸਾਰ ਹੀ ਇੱਕ ਦੂਜੇ ਜੀਵਾਂ ਦੇ ਸਰੀਰਾਂ ਨੂੰ ਖਾਣਾ ਕਰੀ ਜਾ ਰਹੇ ਹਨ। ਖਾਈ ਜਾ ਰਹੇ ਹਨ।
ਮਾਸੁ ਮਾਸੁ ਕਰਿ ਮੂਰਖੁ ਝਗੜੈ ਗਿਆਨੁ ਧਿਆਨੁ ਨਹੀ ਜਾਣੈ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੈ॥ ਮ 1॥ 1289॥
. . ਅਕਾਲ-ਪੁਰਖੀ ‘ਵਿਧੀ-ਵਿਧਾਨ’ ਦੇ ਤਹਿਤ ਕੋਈ ‘ਅਤਿਆਚਾਰੀ’ ਨਹੀਂ।
. . ਕੋਈ ‘ਪਾਪੀ’ ਨਹੀਂ।
. . ਕੋਈ ‘ਜ਼ਾਲਮ’ ਨਹੀਂ।
. . ਕੋਈ ‘ਹਿੰਸਕ’ ਨਹੀਂ।
**** ਲਫ਼ਜ ‘ਪਾਪ’ ਮਨੁੱਖਾ ਸਮਾਜ ਵਿੱਚ ਸਾਰਿਆਂ ਹੀ ਮਨੁੱਖਾਂ ਵਿੱਚ ਬਹੁਤ ਬੁਰੀ ਤਰਾਂ ਉਹਨਾਂ ਦੇ ਦਿਲੋ-ਦਿਮਾਗ਼ ਵਿੱਚ ਫਿੱਟ ਬੈਠ ਗਿਆ ਹੈ।
. . ਕੋਈ ਵਿਰਲਾ ਮਨੁੱਖ ਹੀ ਇਸ ‘ਪਾਪ’ ਰੂਪੀ ਬੀਮਾਰੀ ਤੋਂ ਬਚਿਆ ਹੋਏਗਾ।
. . ਸਿੱਖ ਸਮਾਜ ਵਿੱਚ ਵੀ ‘ਗੁਰਮੱਤ’ ਅਨੁਸਾਰੀ ਵਿਰਲੇ ਵੀਰ-ਭੈਣ ਹੀ ਇਸ ‘ਪਾਪ’ ਰੂਪੀ ਬੀਮਾਰੀ ਤੋਂ ਬਚੇ ਹੋਣਗੇ।
. . ਵਰਨਾ ਤਾਂ ਆਵਾ ਹੀ ਊਤਿਆ ਪਿਆ ਹੈ।
. . ਖੰਡੇ ਬਾਟੇ ਦੀ ਪਾਹੁਲ ਛੱਕ ਕੇ, ਪੰਜ ਕਕਾਰੀ ਵਰਦੀ ਪਾਉਣ ਨਾਲ ਕੋਈ ਵੀ ਸਿੱਖ ‘ਗੁਰਮੱਤ ਗਿਆਨ ਵਿਚਾਰ’ ਦੀ ਪ੍ਰਾਪਤੀ ਨਹੀਂ ਕਰ ਲੈਂਦਾ।
. .’ਗੁਰਮੱਤ ਗਿਆਨ ਵਿਚਾਰ’ ਲਈ ‘ਗੁਰਬਾਣੀ’ ਪੜ੍ਹਕੇ, ਸੁਣਕੇ, ਮੰਨਕੇ, ਵਿਚਾਰਕੇ ਇਹ ‘ਗੁਰਮੱਤ ਗਿਆਨ ਵਿਚਾਰ’ ਨੂੰ ਜੀਵਨ ਵਿੱਚ ਕਮਾਉਣਾ ਵੀ ਨਿਹਾਇਤ ਹੀ ਜਰੂਰੀ ਹੈ।
******* ਗੁਰਬਾਣੀ ਵਿੱਚ ‘ਪਾਪ, ਪਾਪੀ, ਪੁੰਨ, ਪੁੰਨੀ’ ਲਫ਼ਜਾਂ ਦੀ ਵਰਤੋਂ ਬਹੁਤ ਵਾਰ ਕੀਤੀ ਗਈ ਹੈ।
******* … ‘ਗੁਰਮੱਤ’ ਅਨੁਸਾਰ ਸਾਨੂੰ ਇਹ ਜਾਨਣਾ ਹੋਵੇਗਾ ਕਿ ਇਹ ‘ਪਾਪ-ਪੁੰਨ’ ਲਫ਼ਜਾਂ ਦਾ ਕੀ ਮਤਲਭ ਹੈ।
*** ਕਾਇਆ ਅੰਦਰ ਪਾਪੁ ਪੁੰਨੁ ਦੁਇ ਭਾਈ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ॥ ਮ3॥ ਪੰ 126॥
. . . .’ਪਾਪ-ਪੁੰਨ’ ਦੋਵੇਂ ਮਨੁੱਖ ਦੇ ਅੰਦਰ ਦੀ ਮਾਨਸਿੱਕ-ਸੋਚ ਹੈ। ਮਨੁੱਖ ਦੇ ਧੁੱਰ ਅੰਦਰ ਦੇ ਜ਼ਜਬੇ/ਵੱਲਵੱਲੇ ਹਨ। ਜਿਹਨਾਂ ਦੇ ਅਨੁਸਾਰੀ ਮਨੁੱਖ ਦਾ ਬਾਹਰਲਾ ਜੀਵਨ ਬਣਦਾ ਰਹਿੰਦਾ ਹੈ, ਵਿਗੜਦਾ ਰਹਿੰਦਾ ਹੈ। ਸੰਵਰਦਾ ਰਹਿੰਦਾ ਹੈ।
. . ਮਨੁੱਖ ਆਪਣੀ ਅੰਦਰਲੀ ਮਾਨਸਿੱਕ ਸੋਚ/ਵਿਚਾਰ ਦੇ ਅਨੁਸਾਰੀ ਹੀ ਆਪਣੇ ਜੀਵਨ ਦੇ ਫੈਸਲੇ ਕਰਦਾ ਹੈ।
ਪੈਮਾਨੇ ਬਣਾਉਂਦਾ ਹੈ।
** ਪਾਪ ਪੁੰਨ ਕੀ ਸਾਰ ਨ ਜਾਣੀ॥ ਦੂਜੈ ਲਾਗੀ ਭਰਮਿ ਭੁਲਾਣੀ॥
ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ॥ ਮ3॥ 109॥
. . ਅਗਰ ‘ਪਾਪ-ਪੁੰਨ’ ਬਾਰੇ ਗੁਰਮੱਤ ਗਿਆਨ ਹਾਸਿਲ ਨਾ ਕੀਤਾ ਤਾਂ ਭਰਮਾਂ ਭੁਲੇਖਿਆਂ ਵਿੱਚ ਅਗਿਆਨੀਆਂ ਵਾਗੂੰ ਹੰਨੇਰੇ ਵਿੱਚ ਡਗ-ਮਗਾਉਂਦੇ ਰਹਾਂਗੇ।
**** ਖੇਤੀ ਵਣਜੁ ਨਾਵੈ ਕੀ ੳਟ॥ ਪਾਪੁ ਪੁੰਨੁ ਬੀਜ ਕੀ ਪੋਟ॥
ਕਾਮੁ ਕ੍ਰੋਧੁ ਜੀਅ ਮਹਿ ਚੋਟ॥ ਨਾਮੁ ਵਿਸਾਰਿ ਚਲੇ ਮਨਿ ਖੋਟ॥ ਮ 1॥ ਪੰ 152॥
** ਜੀਵਨ ਵਿੱਚ ਨਾਮ ਰੂਪੀ ਚੰਗੇ ‘ਰੱਬੀ ਗੁਣ’ ਲੈਕੇ, ਪ੍ਰਾਪਤ ਕਰਕੇ, ਧਾਰਨ ਕਰਕੇ, ਹਾਸਿਲ ਕਰਕੇ ਜੀਵਨ ਜਿਉਂਣਾ ਕਰਨਾ ਚਾਹੀਦਾ ਹੈ। ‘ਪਾਪ-ਪੁੰਨ’ ਸੋਚ ਦੇ ਅਨੁਸਾਰੀ ਕਰਮ ਕਰਨੇ ਬੀਜਾਂ ਦੀ ਇੱਕ ਪੋਟਲੀ ਬਣ ਜਾਂਦਾ ਹੈ। ਭਾਵ ਸਾਡੇ ਸੰਸਕਾਰ/ਸੋਚ/ਵਿਚਾਰ ਉਸੇ ਦੀ ਅਨੁਸਾਰੀ ਬਣੀ ਜਾਂਦੇ ਹਨ।
** "ਭਰੀਐ ਮਤਿ ਪਾਪਾ ਕੈ ਸੰਗਿ"॥ ਮ1॥ ਪੰ 4॥
** ਸਾਡੀ ‘ਮੱਤ’ ਭੇੜੈ/ਮਾੜੇ/ਘਟੀਆ ਸੋਚ-ਵਿਚਾਰਾਂ ਦੇ ਨਾਲ ਭਰੀ ਹੋਈ ਹੈ।
. . ਭਾਵ ਸਾਡੇ ਅੰਦਰ ‘ਗੁਰਮੱਤ ਗਿਆਨ’ ਵਿਚਾਰ ਦੀ ਬਜਾਏ ਮੰਨਮੱਤੀ/ਅੰਨਮੱਤੀ/ਮੂੜਮੱਤੀ ਸੋਚ/ਵਿਚਾਰਾਂ ਦੀ ਭਰਮਾਰ ਹੈ।
. . ਸਾਡਾ ਜੀਵਨ ਵਹਿਮੀ ਭਰਮੀ ਪਾਖੰਡੀ ਕਿਸਮ ਦਾ ਬਣ ਚੁੱਕਾ ਹੈ।
*** ੳਹੁ ਧੋਪੈ ਨਾਵੈ ਕੈ ਰੰਗਿ॥
. . ਇਹ ਮੰਨਮੱਤੀ/ਅੰਨਮੱਤੀ/ਮੂੜਮੱਤੀ ਸੋਚ/ਵਿਚਾਰਾਂ ਦੀ ਭਰਮਾਰ ਕੇਵਲ ‘ਗੁਰਮੱਤ-ਗੁਰਬਾਣੀ ਗਿਆਨ ਵਿਚਾਰ’ ਨਾਲ ਹੀ ਧੋਤੀ ਜਾ ਸਕਦੀ ਹੈ/ ਦੂਰ ਕੀਤੀ ਜਾ ਸਕਦੀ ਹੈ।
. . ਮਨ ਵਿਚੋਂ ਵਹਿਮਾਂ, ਭਰਮਾਂ, ਪਾਖੰਡਾਂ ਨੂੰ ਕੇਵਲ ਗੁਰਮੱਤ ਗਿਆਨ ਨਾਲ ਹੀ ਕੱਢਿਆ ਜਾ ਸਕਦਾ ਹੈ।
** "ਪੁੰਨੀ ਪਾਪੀ ਆਖਣਿ ਨਾਹੀ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ"॥
. . ** ‘ਪਾਪ-ਪੁੰਨ’ ਦੀਆਂ ਗੱਲਾਂ ਕਰਨ ਨਾਲ ਆਪਣ ਨਾਲ ਮਨ ਦਾ ਸੰਕਾ ਦੂਰ ਨਹੀਂ ਹੋ ਸਕਦਾ। ਇਹ ਤਾਂ ਪਰੈਕਟੀਕਲ ਜੀਵਨ ਜਿਉਂਣ ਨਾਲ ਗਿਆਨ ਮਿਲਦਾ ਹੈ, ਚੰਗੇ ਸੰਸਕਾਰ ਬਣਦੇ ਹਨ।
**** ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥ ਮ1॥ ਪੰ 4॥
*** ਗੁਰਬਾਣੀ ਅਨੁਸਾਰੀ ਚੰਗੀ ਸੋਚ-ਵਿਚਾਰ ਨਾਲ ਚੰਗੇ ਕਰਮ ਕੀਤੇ ਜਾਂਦੇ ਹਨ। ਚੰਗੇ ਸੰਸਕਾਰਾਂ ਨਾਲ ਮਨੁੱਖਾ ਜੀਵਨ ਆਪਣੇ ਹੱਕ-ਸੱਚ ਦੀ ਅਗਵਾਨੀ ਕਰਦਾ ਹੈ। ਜੀਵਨ ਵਿੱਚ ਕਿਸੇ ਦੂਸਰੇ ਦਾ ਹੱਕ ਖੋਹਣ ਦੀ ਬਜਾਏ ਆਪ ਹੱਥੀਂ ਮੇਹਨਤ ਕਰਨ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ।
*** ਗੁਰਮੱਤ ਸਿਧਾਂਤ।
( ( (ਗੁਰੁ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਬਹੁਤ ਪਹਿਲਾਂ ਹੀ ਬ੍ਰਾਹਮਨ/ਬਿਪਰ/ਪਾਂਡਾ/ ਪੂਜਾਰੀ ਨੇ ਮਨੁੱਖਾ ਸਮਾਜ ਵਿੱਚ ਆਪਣੀਆਂ ਮੰਨਮੱਤਾਂ, ਮੂੜਮੱਤਾਂ ਦਾ ਹਊਆ/ਡਰ ਪਾ ਰੱਖਿਆ ਹੋਇਆ ਸੀ।
. . ਬਾਬਾ ਨਾਨਕ ਸਾਹਿਬ ਜੀ ਤੋਂ ਪਹਿਲਾਂ ਹੋਏ ਭਗਤਾਂ ਨੇ ਵੀ ਇਸ ‘ਪਾਪ-ਪੁੰਨ’ ਦੇ ਹਊਏ/ਡਰ ਬਾਰੇ ਲੋਕਾਈ ਨੂੰ ਜਾਗਰਤ ਕਰਨ ਕਰਾਉਣ ਦੀ ਲਹਿਰ ਖੜੀ ਕੀਤੀ।
. . ਲਫ਼ਜ ‘ਪਾਪ-ਪੁੰਨ’ ਦਾ ਜ਼ਿਕਰ ਭਗਤਾਂ ਦੀ ਬਾਣੀ ਵਿੱਚ ਵੀ ਕਾਫ਼ੀ ਹੈ।
*** ‘ਗੁਰਬਾਣੀ’ ਵਿੱਚ ਵੀ ਇਹਨਾਂ ਬਹੁ ਪ੍ਰਚੱਲਤ ਲਫ਼ਜਾਂ ‘ਪਾਪ, ਪਾਪੀ, ਅਪਰਾਧ, ਅਪਰਾਧੀ, ਪੁੰਨ, ਪੁੰਨੀ, ਮਨਮੁੱਖ, ਗੁਨਹਗਾਰ, ਦੀ ਵਰਤੋਂ ਆਮ ਕੀਤੀ ਗਈ ਹੈ। ਤਾਂ ਜੋ ਲੋਕਾਈ ਦੇ ਸਾਹਮਣੇ ਬ੍ਰਾਹਮਨ/ਬਿਪਰ/ ਪਾਂਡਾ/ਪੂਜਾਰੀ ਦੀਆਂ ਕਾਰਗੁਜ਼ਾਰੀਆਂ/ਚਾਲਾਕੀਆਂ ਅਤੇ ਬੇਈਮਾਨੀਆਂ ਦਾ ਭਾਡਾਂ ਤੋੜਿਆ ਜਾ ਸਕੇ। ਭੇਦ ਖੋਲਿਆ ਜਾ ਸਕੇ। ਇਹਨਾਂ ਦੀਆਂ ਕਰਤੂਤਾਂ ਨੂੰ ਸਮਾਜ ਵਿੱਚ ਨੰਗਿਆਂ ਕੀਤਾ ਜਾ ਸਕੇ।
( ( (ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣ ਨਾਵੈ ਜੀਆਂ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਉਜਾੜੇ ਕਾ ਬੰਧੁ॥)) ਮ1 662॥
. .’ਗੁਰਮੱਤ ਗਿਆਨ-ਵਿਚਾਰ’ ਦੇ ਅਨੁਸਾਰੀ ‘ਅਕਾਲ-ਪਰਖ’ ਅਤੇ ਉਸਦੇ ਬਣਾਏ ਕਾਇਦੇ-ਕਾਨੂਨ, ਵਿਧੀ-ਵਿਧਾਨ, ਨਿਯਮਾਂ, ਅਸੂਲਾਂ, ਸਿਧਾਂਤਾਂ ਦੀ ਜੋ ਮਨੁੱਖ ਉਲੰਘਨਾ ਕਰਦਾ ਹੈ:-
. . ਉਹ ਮਨਮੁੱਖ ਹੈ, ਮੂੜਮੱਤ, ਅਗਿਆਨੀ ਹੈ, ਪਾਪੀ ਹੈ, ਅਪਰਾਧੀ ਹੈ।
*** Forgetfulness of God is the greatest sin in Sikhism:
*** ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥
ਖਿਨ ਮਹਿ ਕਉੜੇ ਹੋਰਿ ਗਏ ਜਿਤੜੇ ਮਾਇਆ ਭੋਗ॥
ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ॥
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ॥
ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿੳਗ॥
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ॥
ਕਤਿਕ ਹੋਵੈ ਸਾਧਸੰਗਿ ਬਿਨਸਹਿ ਸਭੈ ਸੋਚ॥ ਮ5॥ 133॥
***** ‘ਗੁਰਮੱਤ’ ਸਿੱਖੀ-ਸਿਧਾਂਤ ਦੇ ਅਨੁਸਾਰੀ ਕੋਈ ਵੀ ਮਨੁੱਖ ਅਗਰ ਸਤ-ਸੰਗਤ ਵਿੱਚ ਆਕੇ ਅਕਾਲ-ਪੁਰਖੀ ‘ਰੱਬੀ ਗੁਣਾਂ’ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਅਪਨਾਉਣਾ ਕਰਦਾ ਹੈ ਭਾਵ ਇਹਨਾਂ ਰੱਬੀ ਗੁਣਾਂ ਨੂੰ ਧਾਰਨ ਕਰਕੇ ਆਪਣਾ ਮਨੁੱਖਾ ਜੀਵਨ ਜਿੳੇਂਣਾ ਕਰਦਾ ਹੈ।
. .’ਸੱਚ’ ਨੂੰ ਆਪਣਾ ਜੀਵਨ ਆਧਾਰ ਬਣਾਉਂਦਾ ਹੈ।
. . ਝੂਠ, ਮੱਕਾਰੀ, ਬੇਈਮਾਨੀ, ਠੱਗੀਠੋਰੀ, ਲੜਾਈ-ਝਗੜੇ ਤੋਂ ਦੂਰ ਰਹਿੰਦਾ ਹੈ।
. . ਆਪਣੀ ਹੱਕ ਸੱਚ ਦੀ ਕਮਾਈ ਕਰਦਾ ਹੈ।
. . ਈਮਾਨਦਾਰੀ, ਅਤੇ ਸਮੇਂ ਦੀ ਪਾਬੰਦੀ ਦਾ ਖਿਆਲ ਰੱਖਦਾ ਹੈ।
. . ਆਪਣੇ ਮਾਤਾ ਪਿਤਾ, ਭੈਣ ਭਾਈਆਂ, ਰਿਸ਼ਤੇਦਾਰਾਂ, ਦੋਸਤਾਂ-ਮਿਤਰਾਂ, ਹੋਰ ਆਢੀਆਂ-ਗੁਆਢੀਆਂ ਨਾਲ ਵੀ ਪਿਆਰ ਸਤਿਕਾਰ ਨਾਲ ਵਰਤ ਵਰਤਾਉ ਕਰਦਾ ਹੈ।
. . ਨਸ਼ਿਆਂ ਤੋਂ ਦੂਰ ਰਹਿੰਦਾ ਹੈ।
. . ਆਪਣੇ ਬਣਦੇ ਫਰਜ਼ਾ, ਜ਼ਿੰਮੇਂਵਾਰੀਆਂ, ਕੰਮਾਂ ਨੂੰ ਸਮੇਂ ਸਿਰ ਕਰਦਾ ਹੈ।
**** ਐਸਾ ਮਨੁੱਖ ਹੀ ‘ਸਚਿਆਰ-ਸਿੱਖ’ ਹੈ, ਐਸਾ ਮਨੁੱਖ ਹੀ ‘ਗੁਰਮੁੱਖ’ ਹੈ, ਵਡਭਾਗੀ ਹੈ, ਪੁੰਨੀ ਹੈ, ਸਤਿਕਾਰਯੋਗ ਹੈ, ਸਤਿਕਾਰ ਦਾ ਪਾਤਰ ਹੈ, ਆਦਰ-ਮਾਣ ਸਤਿਕਾਰ ਪਾਉਣ ਦੇ ਕਾਬਿਲ ਹੈ।
*** ‘ਸਬਦ ਗੁਰੂ ਗਰੰਥ ਸਾਹਿਬ ਜੀ’ ਅੰਦਰ ਦਰਜ਼ ਬਾਣੀ ਨੂੰ ਆਪ ਪੜ੍ਹਨਾ ਕਰੋ ਜੀ।
. . ਆਪਣੇ ਮਨਾਂ ਵਿਚੋਂ ਇਹ ‘ਪਾਪ-ਪੁੰਨ’ ਵਾਲ ਹਊਆ/ਡਰ ਕੱਢ ਦੇਵੋ ਜੀ।
. . ਇਹ ਬਹੁਤ ਲੰਬੇ ਸਮੇਂ ਤੋਂ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੀ ਖੇਡੀ ਚਾਲ ਸੀ।
. . ਪਰ ਹੁਣ ਅੱਜ ਕੱਲ ਸਾਡੇ ਸਿੱਖ ਸਮਾਜ ਵਿੱਚ ਸਨਾਤਨੀ ਮੱਤ ਦੇ ਅਨੁਸਾਰੀ ਚੱਲਦੇ ਟਕਸਾਲੀ, ਡੇਰੇਦਾਰ ਨਿਰਮਲੇ ਵਿਹਲੜ ਬਾਬੇ/ਸਾਧੜਿਆਂ ਨੇ ਇਹ ਡਰ/ਹਊਆ ਸਿੱਖ ਸਮਾਜ ਵਿੱਚ ਫੈਲਾ ਰੱਖਿਆ ਹੈ, ਪਾ ਰੱਖਿਆ ਹੈ। ਖੜਾ ਕਰ ਰੱਖਿਆ ਹੈ।
. . ਸਿੱਖ ਨੇ ਐਸੀਆਂ ਮੰਨਮੱਤਾ/ਮੂੜਮੱਤਾਂ ਵਾਲੇ ਕਰਮਕਾਂਡ/ਕਰਮ ਨਹੀਂ ਕਰਨੇ ਹਨ।
. . ਕੇਵਲ ਆਪਣੇ ਆਪ ਨੂੰ ‘ਗੁਰਮੱਤ’ ਸਿਧਾਂਤਾਂ, ਅਸੂਲ਼ਾਂ, ਨਿਯਮਾਂ, ਪੈਮਾਨਿਆਂ ਦੇ ਅਨੁਸਾਰੀ ਬਨਾਉਣਾ ਕਰਨਾ ਹੈ ਜੀ।
** ‘ਸਿੱਖੀ’ ਅਸੂਲ਼ਾਂ, ਸਿਧਾਂਤਾਂ, ਨਿਯਮਾਂ ਨੂੰ ਪੂਰੀ ਤਰਾਂ ਸਮਝ ਲਿਆ ਜਾਵੇ ਤਾਂ ਤੁਹਾਡਾ ਜੀਵਨ ਬਹੁਤ ਸਾਰੀਆਂ ਝੂਠੀਆਂ, ਪਾਖੰਡੀ, ਮਾਨਤਾਵਾਂ ਮੰਨਣ/ਮਨਾਉਣ, ਕਰਨ/ਕਰਾਉਣ ਤੋਂ ਬੱਚ ਜਾਵੇਗਾ ਜੀ।
. . ਇਹਨਾਂ ਪਾਖੰਡੀ ਕਰਮਾਂ, ਅੰਧ-ਵਿਸ਼ਵਾਸ਼ਾਂ, ਫੋਕੀਆਂ ਰਸਮੋਂ-ਰਵਾਜ਼ਾਂ, ਲੋਕ-ਲੱਜਿਆ ਵਿੱਚ ਕੁੱਝ ਨਹੀਂ ਰੱਖਿਆ। ਇਹ ਸੱਭ ਕੁੱਝ ਮਨੁੱਖ ਨੂੰ ਵਿਖਾਵੇ ਦਾ ਧਰਮੀ ਬਣਾਉਦੇ ਹਨ।
. . ਇਹ ਸਿਰਫ ਤੁਹਾਡੇ ਮਨ ਦਾ ਭਰਮ ਹੈ, ਧੋਖਾ ਹੈ, ਛਲਾਵਾ ਹੈ, ਕਿ ਲੋਕ ਕੀ ਕਹਿਣਗੇ?
. . ਲੋਕ ਦੋ ਧਾਰੀ ਤਲਵਾਰ ਹਨ। ਤੁਹਾਡੇ ਮੂੰਹ ਦੇ ਸਾਹਮਣੇ ਕੁੱਝ ਹੋਰ ਹਨ। ਤੁਹਾਡੇ ਮੂੰਹ ਮੋੜਨ (ਪਿੱਠ ਪਿਛੇ) ਦੇ ਨਾਲ ਹੀ ਤੁਹਾਡੀ ਬਦਖੋਈ ਸੁਰੂ ਹੋ ਜਾਂਦੀ ਹੈ।
. . ਇਸ ਲਈ ਲੋਕ-ਲੱਜਿਆ ਦਾ ਡਰ/ਹਊਆ ਦਿਮਾਗ਼ ਵਿਚੋਂ ਕੱਢ ਦੇਵੋ ਜੀ। ਬਹੁਤ ਸੌਖੇ ਹੋ ਜਾਵੋਗੇ।
. . ਆਪਣੇ ਆਪ ਵਿਚ, ਆਪਣੇ ਮਨ ਵਿਚ, ਆਪਣੇ ਆਪ ਨੂੰ ਖ਼ੁਸ਼ ਰੱਖਣਾ ਸਿੱਖੋ ਜੀ। ਇਹ ਕਲਾ ਤੁਹਾਡੇ ਅੰਦਰ ਹੈ। ਅੰਤਰਮੁਖੀ ਹੋ ਕੇ ਆਪਣੇ ਅੰਦਰੋਂ ਬਾਹਰ ਲਿਆਉ ਜੀ।
. .’ਗੁਰਬਾਣੀ’ ਇਹ ਸਾਰੀਆਂ ਕਲਾਵਾਂ ਸਿਖਾਉਂਦੀ ਹੈ। ਬੱਸ ਧਿਆਨ ਨਾਲ ‘ਗੁਰਬਾਣੀ’ ਨੂੰ ਪੜ੍ਹਨ, ਸੁਨਣ, ਮੰਨਣ, ਸਮਝਣ ਦੀ ਲੋੜ ਹੈ ਜੀ।
*** ਅੰਤ ਵਿੱਚ ਫਿਰ ਇੱਕ ਵਾਰ ਬੇਨਤੀ ਹੈ ਕਿ ‘ਪਾਪ-ਪੁੰਨ’ ਵਾਲੇ ਡਰ/ਹਊਆ ਨੂੰ ਪਰ੍ਹਾਂ ਕਰਕੇ. ਦੂਰ ਕਰਕੇ ਆਪ ‘ਗੁਰਬਾਣੀ’ ਪਾਠ ਕਰਨਾ ਕਰੋ ਜੀ।
. . ਸਿੱਖ-ਗੁਰਸਿੱਖ ਭੈਣ ਭਾਈ ਲਈ ਕੋਈ ਪਾਪ-ਪੁੰਨ, ਵਹਿਮ ਭਰਮ ਪਾਖੰਡ ਨਹੀਂ ਹੈ ਜੀ।
. . ਸਨਾਤਨੀ ਮੱਤ ਦੇ ਅਨੁਸਾਰੀ ਚੱਲਦੇ ਟਕਸਾਲੀਆਂ, ਡੇਰੇਦਾਰਾਂ ਨਿਰਮਲੇ ਵਿਹਲੜ ਬਾਬੇ/ਸਾਧੜਿਆਂ ਦੀਆਂ ਝੂਠੀਆਂ ਬ੍ਰਾਹਮਣੀ ਮਨਾਉਤਾਂ ਨੂੰ ਨਾ ਮੰਨਣਾ ਕਰੋ ਜੀ।
. .’ਗੁਰਬਾਣੀ’ ਮੰਤਰ ਉਚਾਰਨ ਵਾਂਗ ਨਹੀਂ ਪੜ੍ਹਨੀ। ਸਮਝਣ ਲਈ ਪੜ੍ਹਨੀ ਹੈ। ਚਾਹੇ ਇੱਕ ਸਬਦ ਹੀ ਪੜ੍ਹੋ।
. . ਪਾਠ ਕਰਨ ਦਾ ਮਤਲਬ ਕੇਵਲ ਪੜ੍ਹਨਾ ਨਹੀਂ ਹੈ ਜੀ, ਬਲਕਿ ‘ਗੁਰਬਾਣੀ’ ਨੂੰ ਸਮਝਣਾ ਹੈ। ਗਿਆਨ ਲੈਣਾ ਹੈ, ਆਪਣੇ ਆਪ ਦੀ ਪੜਚੋਲ ਕਰਨੀ ਹੈ। ਆਪਣਾ ਜੀਵਨ ਉਸ ਉਪਦੇਸ਼, ਗਿਆਨ-ਵਿਚਾਰ ਦੇ ਅਨੁਸਾਰੀ ਬਨਾਉਣਾ ਹੈ।
. . ਅਸੀਂ ਮਨੁੱਖਾ ਨੇ ‘ਗਿਆਨ’ ਆਪਣੇ ਗਿਆਨ ਇੰਦਰਿਆਂ ਦੀ ਸੁਵਰਤੋਂ ਕਰ ਕੇ ਲੈਣਾ ਹੈ ਜੀ।
*** ਸਗਲ ਪੁਰਖ ਮਹਿ ਪੁਰਖੁ ਪ੍ਰਧਾਨ॥ ਸਾਧਸੰਗਿ ਜਾ ਕਾ ਮਿਟੈ ਅਭਿਮਾਨੁ॥
. . ਆਪਸ ਕਉ ਜੋ ਜਾਨੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥
. . ਜਾ ਕਾ ਮਨੁ ਹੋਇ ਸਗਲ ਕੀ ਰੀਨਾ॥ ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ॥
. . ਮਨ ਅਪੁਨੇ ਤੇ ਬੁਰਾ ਮਿਟਾਨਾ॥ ਪੇਖੇ ਸਗਲ ਸ੍ਰਿਸਟਿ ਸਾਜਨਾ॥
. . ਸੂਖ ਦੂਖ ਜਨ ਸਮ ਦ੍ਰਿਸਟੇਤਾ॥ ਨਾਨਕ ਪਾਪ ਪੁੰਨ ਨਹੀ ਲੇਪਾ॥ ਮ5॥ 266॥
ਕਿਸੇ ਭੁੱਲ ਲਈ ਖ਼ਿਮਾ ਕਰਨਾ।
ਧੰਨਵਾਧ।
ਇੰਜ ਦਰਸਨ ਸਿੰਘ ਖਾਲਸਾ
ਸਿੱਡਨੀ (ਅਸਟਰੇਲੀਆ)
ਇੰਜ ਦਰਸ਼ਨ ਸਿੰਘ ਖਾਲਸਾ
** ਕੀ ‘ਗੁਰਬਾਣੀ’ ਗ਼ਲਤ ਪੜ੍ਹਨ ਨਾਲ ‘ਪਾਪ’ ਲੱਗਦਾ ਹੈ?(ਭਾਗ 2)
Page Visitors: 2533