ਕੈਟੇਗਰੀ

ਤੁਹਾਡੀ ਰਾਇ

New Directory Entries



ਨਵੇਂ ਲੇਖ, ਚਿਠ੍ਹੀਆਂ, ਪ੍ਰੇਸ ਨੋਟ, ਖ਼ਬਰਾਂ, ਸੰਪਾਦਕੀ ਆਦਿ
ਸੰਪਾਦਕੀ ਸੁਨੇਹਾ
01-12-17-ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
-ਸੰਪਾਦਕੀ ਸੁਨੇਹਾ


                              ਸੰਪਾਦਕੀ ਸੁਨੇਹਾ
    ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ
           ਪਾਠਕ ਅਤੇ ਲੈਖਕ ਵੀਰਾਂ ਨੂੰ
               ਵਾਹਿਗੁਰੂ ਜੀ ਕਾ ਖਾਲਸਾ
               ਵਾਹਿਗੁਰੂ ਜੀ ਕੀ ਫਤਿਹ
   ਏਦਾਂ ਜਾਪਦਾ ਹੈ ਕਿ ਲੇਖਕ ਵੀਰਾਂ ਨੂੰ ਆਪਣੀਆਂ ਗੁਰਬਾਣੀ ਸਬੰਧਿਤ ਲਿਖਤਾਂ (ਭਾਵੇਂ ਉਹ ਠੀਕ ਹੋਣ ਜਾਂ ਗਲਤ) ਛਪੀਆਂ ਹੀ ਚੰਗੀਆਂ ਲਗਦੀਆਂ ਹਨ। ਸੁਭਾਵਕ ਤਾਂ ਇਹ ਰੁਚੀ ਹੁੰਦੀ ਹੀ ਹੈ, ਪਰ ਜ਼ਰਾ ਖਿਆਲ ਕਰਿਆ ਕਰੋ ਕਿ ਜੋ ਲਿਖਤ ਨਹੀਂ ਛਪੀ, ਉਸ ਬਾਰੇ ਮੁੜ ਵਿਚਾਰ ਕਰ ਲੈਣਾ ਚਾਹੀਦਾ ਹੈ। ਆਮ ਤੌਰ ਤੇ ਕਿਸੇ ਵੀਰ/ਭੈਣ ਨਾਲ ਵਿਚਾਰ ਕਰਨ ਤੇ ਉਹ ਕਹਿੰਦੇ ਹਨ ਕਿ, ਜੋ ਤੁਸੀਂ ਕਹਿੰਦੇ ਹੋ ਉਹ ਵੀ ਠੀਕ ਹੀ ਜਾਪਦਾ ਹੈ, ਪਰ ਜੋ ਮੈਂ ਲਿਖਿਆ ਹੈ, ਬਹੁਤੇ ਲੋਕ ਉਸ ਨੂੰ ਹੀ ਮੰਨਦੇ ਹਨ, ਸੋ ਤੁਸੀਂ ਮੇਰੀ ਲਿਖਤ ਜ਼ਰੂਰ ਛਾਪ ਦੇਵੋ।ਦੱਸੋ ਇਹ ਕਿਵੇਂ ਹੋ ਸਕਦਾ ਹੈ ਕਿ ਇਕ ਸ਼ਬਦ ਦੇ ਕਈ ਅਰਥ ਕੀਤੇ ਹੋਣ ਅਤੇ ਉਹ ਸਾਰੇ ਠੀਕ ਹੋਣ ?    ਫਿਰ ਉਹ ਪੁਰਾਣੀਆਂ ਲਿਖਤਾਂ ਦੇ ਹਵਾਲੇ ਦੇ ਕੇ ਆਪਣੀ ਗੱਲ ਠੀਕ ਸਾਬਤ ਕਰਨ ਦਾ ਉਪਰਾਲਾ ਵੀ ਕਰਦੇ ਹਨ, ਜੋ ਕਿ ਠੀਕ ਨਹੀਂ ਹੈ। ਮੈਂ ਪੁਰਾਣੀਆਂ ਲਿਖਤਾਂ ਵਿਚਲੀਆਂ ਉਨ੍ਹਾਂ ਗੱਲਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਜੋ ਠੀਕ ਹਨ, ਜੋ ਗੱਲ ਮੈਨੂੰ ਗਲਤ ਜਾਪੇ ਮੈਂ ਉਸ ਨੂੰ ਸਮਝਣ ਦਾ ਉਪਰਾਲਾ ਕਰਦਾ ਹਾਂ, ਜੇ ਉਹ ਗੱਲ ਮੈਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ, ਫਿਰ ਮੈਂ ਉਸ ਤੇ ਡੱਟ ਜਾਂਦਾ ਹਾਂ, ਉਸ ਦੇ ਵਿਰੋਧ ਵਿਚ ਭਾਵੇਂ ਜਿੰਨੇ ਮਰਜ਼ੀ ਵਿਦਵਾਨ ਖੜੇ ਹੋਣ।
       ਇਸ ਦਾ ਖੁਲਾਸਾ ਕਰਨ ਲਈ ਮੈਂ ਇਕ ਹੱਡ-ਬੀਤੀ ਦੱਸਦਾ ਹਾਂ।
  ਗੱਲ ਉਨ੍ਹਾਂ ਦਿਨਾਂ ਦੀ ਹੈ, ਜਦ ਮੈਂ ‘ਸਪੋਕਸਮੈਨ’ ਅਖਬਾਰ ਵਿਚ ਗੁਬਾਣੀ ਦੀ ਸਰਲ ਵਿਆਖਿਆ ਕਰਦਾ ਹੁੰਦਾ ਸੀ, “ਆਸਾ ਕੀ ਵਾਰ” ਦੀ ਵਿਆਖਿਆ ਪੂਰੀ ਹੋ ਚੁੱਕੀ ਸੀ, ਸ. ਜੋਗਿੰਦਰ ਸਿੰਘ ਜੀ ਦੇ ਕਹਿਣ ਮੁਤਾਬਕ “ਜਪੁ” ਬਾਣੀ ਦੀਆਂ 4/5 ਪਉੜੀਆਂ ਦੀ ਵਿਆਖਿਆ ਹੀ ਹੋਈ ਸੀ ਕਿ ਜੋਗਿੰਦਰ ਸਿੰਘ ਜੀ ਦਾ ਹੁਕਮ ਹੋਇਆ ‘ਕੱਲ ਤੋਂ ਤੁਸੀਂ ਵਿਆਖਿਆ ਨਹੀਂ ਕਰੋਗੇ, ਸ. ਮਹਿੰਦਰ ਸਿੰਘ ਜੋਸ਼ ਜੀ ਵਿਆਖਿਆ ਕਰਨਗੇ। ਜੋਸ਼ ਜੀ ਵਲੋਂ ਵਿਆਖਿਆ ਸ਼ੁਰੂ ਹੋ ਗਈ ਅਤੇ ਪੂਰੀ ਵੀ ਹੋ ਗਈ। 2/3 ਦਿਨ ਮਗਰੋਂ ਮੈਨੂੰ ਹੁਕਮ ਹੋਇਆ ਕਿ “ਜਪੁ” ਬਾਣੀ ਦੀ ਵਿਆਖਿਆ ਤੁਸੀਂ ਕਰੋ, ਜੋਸ਼ ਜੀ ਦੀ ਵਿਆਖਿਆ ਲੋਕਾਂ ਨੂੰ ਪਸੰਦ ਨਹੀਂ ਆਈ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਇਹ ਸੰਭਵ ਨਹੀਂ ਹੈ, ਮੇਰੇ ਮਗਰੋਂ ਜੋਸ਼ ਜੀ ਦਾ ਵਿਆਖਿਆ ਕਰਨਾ ਤਾਂ ਠੀਕ ਸੀ, ਉਹ ਮੇਰੇ ਵੱਡੇ ਭਰਾ ਹਨ, ਪਰ ਉਨ੍ਹਾਂ ਮਗਰੋਂ ਮੇਰਾ ਵਿਆਖਿਆ ਕਰਨਾ, ਜੋਸ਼ ਜੀ ਦੀ ਨਿਰਾਦਰੀ ਹੋਵੇਗੀ।
ਦੋ-ਤਿੰਨ ਦਿਨ ਇਹ ਗੱਲ ਅਟਕੀ ਰਹੀ, ਫਿਰ ਸ.ਜੋਗਿੰਦਰ ਸਿੰਘ ਜੀ ਨੇ ਕਹਿ ਦਿੱਤਾ ਕਿ ਮੇਰਾ ਹੁਕਮ ਹੈ ਕਿ ਤੁਸੀਂ “ਜਪੁ” ਬਾਣੀ ਦੀ ਵਿਆਖਿਆ ਕਰੋ।ਹੁਣ ਮਜਬੂਰੀ ਸੀ, ਹਾਂ ਕਰਨੀ ਹੀ ਪਈ, ਜਦੋਂ ਮੈਂ ਦਫਤਰ ਵਿਚੋਂ ਉੱਠ ਕੇ ਬਾਹਰ ਜਾਣ ਲੱਗਾ ਤਾਂ ਸ, ਜੋਗਿੰਦਰ ਸਿੰਘ ਜੀ ਦੇ ਬਚਨ ਸੁਣਾਈ ਦਿੱਤੇ, ‘ਪਹਿਲੇ ਵਾਲੀਆਂ ਗਲਤੀਆਂ ਹੁਣ ਨਹੀਂ ਕਰਨੀਆਂ’ ਮੇਰੇ ਕੰਨ ਖੜੇ ਹੋਏ, ਮੈਂ ਪੁੱਛ ਲਿਆ ਕਿ ਉਹ ਕਿਹੜੀਆਂ ਗਲਤੀਆਂ ਹਨ ? ਤਾਂ ਉਨ੍ਹਾਂ ਦਾ ਕਹਿਣਾ ਚੀ ਕਿ ਤੁਸੀਂ
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥”
ਵਿਚ ‘ਕਪੜਾ’ ਦੇ ਅਰਥ ‘ਇੱਜ਼ਤ’ ਕੀਤੇ ਸਨ ਜਦ ਕਿ ਸਾਰੇ ਵਿਦਵਾਨ ਇਸ ਨੂੰ ‘ਸਰੀਰ’ ਮੰਨਦੇ ਹਨ। ਮੈਂ ਕਿਹਾ ਸਰਦਾਰ ਜੀ ਭਾਵੇਂ 100 ਵਿਚੋਂ 110 ਵੀ ਇਸ ਨੂੰ ‘ਸਰੀਰ’ ਮੰਨਣ ਪਰ ਮੈਂ ਨਹੀਂ ਮੰਨਦਾ ਕਿਉਂਕਿ ਮੈਂ ਇਸ ਨੂੰ ਚੰਗੀ ਤਰ੍ਹਾਂ ਸਮਝਿਆ ਹੈ, ਜੇ ਤੁਹਾਡੇ ਕੋਲ ਦੋ ਮਿੰਟ ਦਾ ਸਮਾ ਹੋਵੇ ਤਾ ਮੈਂ ਇਸ ਦਾ ਖੁਲਾਸਾ ਕਰਾਂ, ਉਨ੍ਹਾਂ ਦੇ ਹਾਂ ਕਰਨ ਤੇ ਮੈਂ ਸਮਝਾਇਆ ਕਿ ਇਸ ਵਿਚ ਸੇਧ ਦਿੱਤੀ ਹੈ ਕਿ ਚੰਗੇ ਕਰਮ ਕਰਨ ਨਾਲ ਕਪੜਾ ਮਿਲਦਾ ਹੈ, ਅਤੇ ਕਰਮ ਸਰੀਰ ਵਿਚ ਹੀ ਕੀਤੇ ਜਾਂਦੇ ਹਨ, ਜੇ ਸਰੀਰ ਨਾਲ ਹੀ ਕਰਮ ਕਰ ਕੇ ਫਿਰ ਸਰੀਰ ਹੀ ਮਿਲਣ ਦੀ ਗੱਲ ਹੈ ਤਾਂ ਇਸ ਦਾ ਕੀ ਅਰਥ ਹੋਇਆ ?  ਇਸ ਵਿਚ ਸਮਝਾਇਆ ਹੈ ਕਿ ਚੰਗੇ ਕਰਮ ਕਰਨ ਨਾਲ ਇੱਜ਼ਤ ਤਾਂ ਮਿਲਦੀ ਹੈ,  ਪਰ ਜੇ ਇਹ ਸੋਚੋਂ ਕਿ ਇਸ ਨਾਲ ਮੁਕਤੀ ਮਿਲ ਜਾਵੇਗੀ ਤਾਂ ਇਹ ਸੰਭਵ ਨਹੀਂ ਹੈ, ਮੁਕਤੀ ਤਾਂ ਕਰਤਾਰ ਦੀ ਨਦਰ, ਬਖਸ਼ਿਸ਼, ਰਹਿਮਤ ਨਾਲ ਹੀ ਮਿਲਣੀ ਹੈ। ਇਸ ਦਾ ਜਵਾਬ ਸ. ਜੋਗਿੰਦਰ ਸਿੰਘ ਜੀ ਕੋਲ ਕੁਝ ਨਹੀਂ ਸੀ।
(ਨੋਟ:- ਮੈਂ ਏਥੇ ਇਹ ਵੀ ਖੁਲਾਸਾ ਕਰ ਦਿਆਂ ਕਿ ਸ. ਮਹਿੰਦਰ ਸਿੰਘ ਜੋਸ਼ ਜੀ ਦੇ ਅਰਥ ਲੋਕਾਂ ਨੂੰ ਕਿਉਂ ਪਸੰਦ ਨਹੀਂ ਆਏ ਸੀ? ਅਸਲ ਵਿਚ ਜੋਸ਼ ਜੀ ਸ਼ਬਦਾਂ ਦੇ ਅਰਥ ਕਰਨ ਦੇ ਆਦੀ ਸਨ, ਸੋ ਉਨ੍ਹਾਂ ਨੇ “ਜਪੁ” ਬਾਣੀ ਦੇ ਅਰਥ ਹੀ ਕੀਤੇ ਸੀ, ਜੋ ਬਿਲਕੁਲ ਠੀਕ ਸੀ। ਅਰਥਾਂ ਵਿਚ ਬਹੁਤ ਸਾਰੀਆਂ ਗੱਲਾਂ ਅਣ-ਸੁਲਝੀਆਂ ਹੀ ਰਹਿ ਜਾਂਦੀਆਂ ਹਨ। ਮੈਂ ਸਰਲ ਵਿਆਖਿਆ ਕਰਦਾ ਹਾਂ, ਜਿਸ ਵਿਚ ਕੋਸ਼ਿਸ਼ ਕਰਦਾ ਹਾਂ ਕਿ ਕੋਈ ਵੀ ਗੱਲ ਅਣ-ਸੁਲਝੀ ਨਾ ਰਹੇ, ਅਤੇ ਇਸ ਦੀ ਆਦਤ, ਮੇਰੀ “ਆਸਾ ਕੀ ਵਾਰ” ਰਾਹੀਂ ਲੋਕਾਂ ਨੂੰ ਪੈ ਚੁੱਕੀ ਸੀ)
  ਇਵੇਂ ਇਹ ਜ਼ਰੂਰੀ ਨਹੀਂ ਕਿ ਜੇ ਇਕ ਸ਼ਬਦ ਦੇ ਹਜ਼ਾਰਾਂ ਵਿਦਵਾਨ ਇਕ ਹੀ ਅਰਥ ਕਰ ਰਹੇ ਹੋਣ ਤਾਂ ਉਹ ਜ਼ਰੂਰ ਠੀਕ ਹੀ ਹੋਣ, ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਹੀ ਅਰਥ ਠੀਕ ਜਾਂ ਗਲਤ ਮੰਨੇ ਜਾ ਸਕਦੇ ਹਨ। ਕੁਝ ਸਾਲ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਵਿਚਲੇ ਸ਼ਬਦ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ॥1॥
ਦੇ ਅਰਥਾਂ ਬਾਰੇ ਵਿਵਾਦ ਖੜਾ ਹੋ ਗਿਆ ਸੀ, ਕਾਫੀ ਵਿਚਾਰ-ਵਟਾਂਦਰਾ ਹੋਇਆ ਸੀ, ਪਰ ਸ਼ਾੲਦ ਗੱਲ ਕਿਸੇ ਬੰਨੇ ਨਹੀਂ ਲੱਗੀ ਸੀ, ਜਾਂ ਸ਼ਾਇਦ ਮੈਨੂੰ ਹੀ ਇਸ ਬਾਰੇ ਜਾਣਕਾਰੀ ਨਾ ਹੋਈ ਹੋਵੇ, ਜੇ ਕਿਸੇ ਵੀਰ ਭੈਣ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਮੈਨੂੰ ਜ਼ਰੂਰ ਖਬਰ ਕਰੇ, ਧੰਨਵਾਦੀ ਹੋਵਾਂਗਾ।
 ਹੁਣ ਗੱਲ ਕਰਦੇ ਹਾਂ ਮੂਲ-ਮੁੱਦੇ ਦੀ, ਵੈਬਸਾਈਟ (www.thekhalsa.org ) ਤੇ ਇਕ ਦੋ ਦਿਨਾਂ ‘ਚ ਕਬੀਰ ਜੀ ਦੇ ਇਸ ਸ਼ਬਦ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ॥1॥
 ਦੀ ਵਿਆਖਿਆ ਸ਼ੁਰੂ ਹੋਵੇਗੀ, ਇਸ ਬਾਰੇ ਜਾਣਕਾਰੀ ਲੈਣ ਲਈ, ਇਸ ਵਿਆਖਿਆ ਨੂੰ ਜ਼ਰੂਰ ਪੜ੍ਹਨਾ ਜੀ। ਲਭਦੇ ਹਾਂ ਉਹ ਅੱਖਰ ਕਿਹੜੇ ਹਨ ? ਗੁਰੂ ਗ੍ਰੰਥ ਸਾਹਿਬ ਜੀ ਵਿਚ ਹਨ ਜਾਂ ਨਹੀਂ, ਜੇ ਨਹੀਂ ਤਾਂ ਫਿਰ ਉਹ ਕਿੱਥੇ ਹਨ ?              
               ਤੁਹਾਡਾ ਸਭ ਦਾ ਆਪਣਾ 
                ਅਮਰ ਜੀਤ ਸਿੰਘ ਚੰਦੀ           
 

22-12-16-ਨਾਨਕ-ਮਤਾ ਸਾਹਿਬ, ਗੁਰਦਵਾਰੇ ਦੀ ਚੋਣ ਦਾ ਕੰਮ ਪੂਰਾ ਹੋਇਆ
-ਸੰਪਾਦਕੀ ਸੁਨੇਹਾ

ਨਾਨਕ-ਮਤਾ ਸਾਹਿਬ, ਗੁਰਦਵਾਰੇ ਦੀ ਚੋਣ ਦਾ ਕੰਮ ਪੂਰਾ ਹੋਇਆ
 ਸਤਿਕਾਰਿਤ ਪਾਠਕਾਂ ਅਤੇ ਲੇਖਕਾਂ ਨੂੰ,
     ਵਾਹਿਗੁਰੂ ਜੀ ਕਾ ਖਾਲਸਾ
     ਵਾਹਿਗੁਰੂ ਜੀ ਕੀ ਫਤਿਹ
  ਆਪ ਸਭ ਨੂੰ ਇਹ ਜਾਣਕੇ ਬੜੀ ਖੁਸ਼ੀ ਅਤੇ ਮਾਣ ਹੋਵੇਗਾ ਕਿ ਲੰਮੇ ਸੰਘਰਸ਼ ਮਗਰੋਂ, ਤਕਰੀਬਨ 35 ਸਾਲ ਬਾਅਦ ਨਾਨਕ-ਮਤਾ ਸਾਹਿਬ ਗੁਰਦਵਾਰੇ ਦਾ ਪ੍ਰਬੰਧ, ਆਮ ਕਿਰਤੀ ਸਿੱਖਾਂ ਵਲੋਂ ਚੁਣੀ ਗਈ ਕਾਨੂਨੀ ਕਮੇਟੀ, ਦੇ ਹੱਥ ਆ ਗਿਆ ਹੈ ਅਤੇ ਆਸ ਬੱਝੀ ਹੈ ਕਿ ਇਸ ਕਮੇਟੀ ਵਲੋਂ, ਸਿੱਖਾਂ ਦੇ ਉਲਝ ਚੁੱਕੇ ਮਸਲ੍ਹਿਆਂ ਦੇ ਹੱਲ ਬਾਰੇ ਉੱਚਤ ਕਦਮ ਚੁੱਕੇ ਜਾਣਗੇ।
    ਸਾਰਾ ਵੇਰਵਾ ਇਕ-ਦੋ ਦਿਨਾਂ ਵਿਚ ਦੇਣਾ ਸ਼ੁਰੂ ਕੀਤਾ ਜਾਵੇਗਾ।
                                             ਤੁਹਾਡਾ ਆਪਣਾ
                                         ਅਮਰ ਜੀਤ ਸਿੰਘ ਚੰਦੀ
                                           22-12-16

 

Voice of People
16-12-18-Does the Supreme Court left ‘RAFALE DEAL ISSUE’ for the Parliament to Decide?
-Voice of People

Does the Supreme Court left ‘RAFALE DEAL ISSUE’ for the Parliament to Decide?
Highlights by: Balbir Singh Sooch-Sikh Vichar Manch
RAFALE DEAL AND SC.jpg
https://timesofindia.indiatimes.com/india/give-rafale-decision-making-process-details-supreme-court-tells-government/articleshow/66155796.cms
1.     
The deal also shows that India’s import dependence continues unchecked. From the public policy perspective, foreign weapon imports neither make for good economics nor for good politics”.
2.     
“Supreme Court on Rafale: Brakes off defence modernisation but politics will continue: Does the Supreme Court left ‘RAFALE DEAL ISSUE’ for the Parliament to decide when SC said “The apex court is not the forum to discuss defence contracts...” the government even more vulnerable now?
3.     
It maintains that it did not approach the Supreme Court precisely because the apex court is not the forum to discuss defence contracts...
4.     
A court stricture on the Rafale deal would have left the government even more vulnerable. But it also left a window open for the Congress to attempt more political mileage when the judges noted that they would not make an in-depth examination of policy decisions of the executive, especially on matters concerning national security and defence. The judges also did not scrutinise the comparative merits of the deal and excluded from the judgment the question about the soundness of the decision.
5.     
While a political slugfest will ensue between BJP’s willingness for a debate in Parliament and the Congress’ insistence for a Joint Parliamentary Committee, there is mixed news for the defence establishment.
6.     
The apex court has ensured that there will be repetition of the Bofors saga when the atmosphere of fear had slowed down decision making, leading to a decade of no modernisation.
7.     
But the deal also shows that India’s import dependence continues unchecked. From the public policy perspective, foreign weapon imports neither make for good economics nor for good politics”. Last updated: Dec 15, 2018, 12:14 AM (IST): Editorial: The Tribune, Chandigarh
8.     
"Where Is CAG Report On Rafale Deal? Show Us": Congress Ramps Up Attack:Rafale verdict: The Congress said it has not seen the Comptroller and Auditor General or CAG report on the Dassault Aviation Rafale jet deal” All India | Reported by Sunil Prabhu, Edited by Debanish Achom | Updated: December 15, 2018 15:14 IST:NDTV
9.     
“Rafale verdict: Supreme Court ‘misinterpreted’ statement made by government in sealed cover on pricing details: Krishnadas Rajagopal NEW DELHI, UPDATED: DECEMBER 15, 2018 17:59 IST Government of India has filed an application to 'correct' the statement in the judgment. The Supreme Court “misinterpreted” a statement made by the government in a sealed cover on the pricing details of the 36 Rafale jets deal, a highly ranked source connected to the judicial proceedings in the court said on Saturday, 15, 2018”.THE HINDU
10. 
“Rafale deal: Kharge accuses government of misleading Supreme Court: PTI NEW DELHI: UPDATED: DECEMBER 15, 2018 15:23 IST “I will request the PAC members to call the AG and the CAG to ask them when was the CAG report on the Rafale deal was tabled in Parliament,” he says.
11. 
A day after the Supreme Court verdict on the Rafale deal, Public Accounts Committee chairman Mallikarjun Kharge on Saturday said he would request all members of the panel to summon the Attorney General (AG) and the Comptroller and Auditor General of India (CAG) to ask them when was the public auditor’s report tabled in Parliament”. PTI: Last updated: Dec 15, 2018, 12:14 AM (IST): THE HINDU
https://www.thehindu.com/news/resources/full-text-of-supreme-court-judgment-in-rafale-deal-case/article25752273.ece

12. 
Full text of Supreme Court judgment in Rafale deal case: THE HINDU
https://www.thehindu.com/news/resources/full-text-of-supreme-court-judgment-in-rafale-deal-case/article25752273.ece
 

https://timesofindia.indiatimes.com/india/give-rafale-decision-making-process-details-supreme-court-tells-government/articleshow/66155796.cms

Highlights forwarded by: Balbir Singh Sooch-Sikh Vichar Manch

First Posted On:
December 15, 2018, 7:05 PM (IST)
http://sikhvicharmanch.com/home.htm
https://www.facebook.com/balbir.singh.355
Does the Supreme Court left ‘RAFALE DEAL ISSUE’ for the Parliament to Decide?

https://timesofindia.indiatimes.com/india/give-rafale-decision-making-process-details-supreme-court-tells-government/articleshow/66155796.cms









ਸਿੱਖ (ਘੱਟ ਤੋਂ ਘੱਟ ਸਾਬਤ ਸੂਰਤ ਅਤੇ ਨਸ਼ਿਆਂ ਤੋਂ ਦੂਰ) ਬੱਚੇ ਬੱਚੀਆਂ ਦੇ ਰਿਸ਼ਤਿਆਂ ਦੀ ਜਾਣਕਾਰੀ, ਖ਼ਬਰਾਂ, ਬਿਜਨੇਸ, ਅਤੇ ਹੋਰ ਜਾਣਕਾਰੀ ਆਪਣੇ ਮੋਬਾਇਲ ਤੇ ਫ੍ਰੀ ਲੈਣ ਲਯੀ ਲਈ SMS ਗਰੁਪ Join ਕਰੋ ਜੀ

ਸਿੱਖ ਰਿਸ਼ਤਿਆਂ ਦੀ ਫ੍ਰੀ ਜਾਣਕਾਰੀ ਲਈ

No Registration Fee!
No Wait!


Just Send 1 SMS Now & Get Alerts on SMS Free of Cost!:

Just Type: Join SANJOG
Send To: 9220092200
ਸਿੱਖ ਖ਼ਬਰਾਂ ਅਤੇ ਬਿਜਨੇਸ ਦੀ ਜਾਣਕਾਰੀ ਲਈ

Now Get Daily World Sikh News & Local Sikh News through SMS.


(Charges Only Rs.1000/- for Life Time.)

Just Type: Join wsnews
Send To: 9220092200














Top
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.