ਜੇ. ਪੀ. ਸਿੰਘ.
Introduction: ਨੋਜਵਾਨਾ ਲਈ ਭੇਜੇ ਗਏ ਸੁਨੇਹੇ ਵਿੱਚ ਓਹਨਾ ਕਿਹਾ ਕਿ ਨਸ਼ੇ ਸਰੀਰ ਤੇ ਦਿਮਾਗ ਵਾਸਤੇ ਬਹੁਤ ਘਾਤਕ ਹਨ । ਕੋਈ ਵੀ ਇਨਸਾਨ ਪੜ੍ਹ ਲਿਖ ਕੇ ,ਇਮਾਨਦਾਰੀ ਨਾਲ ਮਿਹਨਤ ਕਰ ਕੇ ਕਿਤੇ ਵੀ ਕਾਮਯਾਬੀ ਪ੍ਰਾਪਤ ਕਰ ਸਕਦਾ ਹੈ । ਬੱਸ ਤੁਹਾਡੇ ਵਿੱਚ ਕੰਮ ਪ੍ਰਤੀ ਲਗਨ ,ਉਤਰਾ ਚੜ੍ਹਾ ਆਉਣ ਵੇਲੇ ਵਾਹਿਗੁਰੂ ਅਤੇ ਆਪਣੇ ਆਪ ਤੇ ਭਰੋਸਾ , ਸਹਿਨਸ਼ੀਲਤਾ ਤੇ ਜ਼ਮੀਰ ਦਾ ਜਾਗਦਾ ਹੋਣਾ ਬਹੁਤ ਜਰੂਰੀ ਹੈ । ਕੋਈ ਵੀ ਇਨਸਾਨ ਇੱਕ ਦਿਨ ਵਿੱਚ ਹੀ ਕਰੋੜਪਤੀ ਨਹੀ ਬਣ ਜਾਂਦਾ , ਇਸ ਵਾਸਤੇ ਇਮਾਨਦਾਰੀ ਨਾਲ ਮਿਹਨਤ ਤੇ ਸਮਾਂ ਚਾਹੀਦਾ ਹੈ ।ਇਮਾਨਦਾਰੀ ਨਾਲ ਪ੍ਰਾਪਤ ਕੀਤੀ ਸਫਲਤਾ ਵਿਚੋਂ ਇੱਕ ਅੰਦਰੂਨੀ ਸ਼ਾਂਤੀ ਮਿਲਦੀ ਹੈ ਜਿਸਨੂ ਬੇਈਮਾਨੀ ਦੇ ਅਰਬਾਂ ਖਰਬਾਂ ਡਾਲਰ ਵੀ ਨਹੀ ਖਰੀਦ ਸਕਦੇ ।
[1]