ਡੋਕਲਾਮ ‘ਚ ਚੀਨ ਪੱਕੇ ਨਿਰਮਾਣ ਤੋਂ ਬਣਾ ਰਿਹਾ ਹੈ ਹੈਲੀਪੈਡ
ਨਵੀਂ ਦਿੱਲੀ, 5 ਮਾਰਚ (ਪੰਜਾਬ ਮੇਲ)– ਚੀਨ ਦੀ ਚਾਲਬਾਜ਼ੀ ਅਜੇ ਵੀ ਜਾਰੀ ਹੈ। ਡੋਕਲਾਮ ‘ਚ ਚੀਨ ਦੀ ਸੀਨਾਜ਼ੋਰੀ ਵਧਦੀ ਜਾ ਰਹੀ ਹੈ। ਡੋਕਲਾਮ ‘ਚ ਪੱਕੇ ਨਿਰਮਾਣ ਤੋਂ ਬਾਅਦ ਚੀਨ ਹੁਣ ਉਥੇ ਹੈਲੀਪੈਡ ਵੀ ਬਣਾ ਰਿਹਾ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਤੇ ਚੀਨੀ ਫੌਜਾਂ ਨੇ ਡੋਕਲਾਮ ਵਿਰੋਧ ਵਾਲੀ ਥਾਂ ਤੋਂ ਦੂਰ ਫਿਰ ਆਪਣੀ ਤਾਇਨਾਤੀ ਕੀਤੀ ਹੈ। ਚੀਨ ਨੇ ਉਥੇ ਫੌਜ ਦੇ ਜਵਾਨਾਂ ਦੇ ਲਈ ਹੈਲੀਪੈਡ ਤੇ ਚੌਕੀਆਂ ਦਾ ਨਿਰਮਾਣ ਕੀਤਾ ਹੈ।
ਰੱਖਿਆ ਮੰਤਰੀ ਨੇ ਲੋਕਸਭਾ ਇਕ ਪ੍ਰਸ਼ਨ ਦੇ ਲਿਖਿਤ ਉੱਤਰ ‘ਚ ਕਿਹਾ ਕਿ 2017 ‘ਚ ਬਣੇ ਰਹੇ ਵਿਰੋਧ ਦੇ ਖਤਮ ਹੋਣ ਤੋਂ ਬਾਅਦ ਦੋਵਾਂ ਪੱਖਾਂ ਦੇ ਜਵਾਨਾਂ ਨੇ ਖੁਦ ਨੂੰ ਵਿਰੋਧ ਵਾਲੀ ਥਾਂ ‘ਚ ਆਪਣੀਆਂ-ਆਪਣੀਆਂ ਸਥਿਤੀਆਂ ਤੋਂ ਦੂਰ ਫਿਰ ਤੋਂ ਤਾਇਨਾਤ ਕੀਤਾ ਹੈ। ਹਾਲਾਂਕਿ ਦੋਵਾਂ ਪੱਖਾਂ ਦੀ ਗਿਣਤੀ ਘੱਟ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਦੀਆਂ ‘ਚ ਵੀ ਇਹ ਫੌਜੀ ਆਪਣੀ ਥਾਂ ‘ਤੇ ਬਣੇ ਰਹੇ, ਇਸ ਲਈ ਪੀਪਲਸ ਲਿਬਰੇਸ਼ਨ ਆਰਮੀ ਨੇ ਸੰਤਰੀ ਚੌਕੀਆਂ ਤੇ ਹੈਲੀਪੈਡ ਸਮੇਤ ਕੁਝ ਬੁਨਿਆਦੀ ਢਾਂਚਿਆਂ ਦਾ ਵੀ ਨਿਰਮਾਣ ਕੀਤਾ ਹੈ। ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਨੇ ਪਿਛਲੇ ਹਫਤੇ ਕਿਹਾ ਸੀ ਕਿ ਚੀਨ ਦੇ ਨਾਲ ਭਾਰਤ ਦੀ ਸਰਹੱਦ ‘ਤੇ ਹਾਲਾਤ ਸੰਵੇਦਨਸ਼ੀਨ ਹਨ ਤੇ ਇਸ ਦੇ ਵਧਣ ਦਾ ਖਦਸ਼ਾ ਹੈ।
ਇਧਰ ਡੋਕਲਾਮ ਵਿਵਾਦ ਦੇ ਵਧਣ ਤੋਂ ਬਾਅਦ ਭਾਰਤ-ਚੀਨ ਦੀ ਸਰਹੱਦ ਦੀ ਨਿਗਰਾਨੀ ਕਰਨ ਵਾਲੀ ਆਈ.ਟੀ.ਬੀ.ਪੀ. ਨੇ ਵੀ ਆਪਣੀ ਸਰਗਰਮੀ ਵੱਖ-ਵੱਖ ਥਾਵਾਂ ‘ਤੇ ਵਧਾ ਦਿੱਤੀ। ਦੱਸਣਯੋਗ ਹੈ ਕਿ ਪਿਛਲੇ ਸਾਲ ਜਿਸ ਤਰੀਕੇ ਨਾਲ ਚੀਨ ਨੇ ਭਾਰਤ-ਚੀਨ ਸਰਹੱਦ ਦੇ ਵੱਖ-ਵੱਖ ਸੈਕਟਰ ‘ਚ ਕਈ ਵਾਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਉਸ ਦਾ ਤਿੱਖਾ ਜਵਾਬ ਆਈ.ਟੀ.ਬੀ.ਪੀ. ਵਲੋਂ ਦਿੱਤਾ ਗਿਆ। ਆਈ.ਟੀ.ਬੀ.ਪੀ. ਨੇ ਜਿਥੇ ਕਈ ਥਾਵਾਂ ‘ਤੇ ਚੀਨ ਦੇ ਨਿਰਮਾਣ ਕਾਰਜ ਨੂੰ ਰੋਕਿਆ ਤਾਂ ਦੂਜੇ ਪਾਸੇ ਪਿਓਂਗਯਾਂਗ ਦੇ ਇਲਾਕੇ ‘ਚ ਵੀ ਚੀਨ ਪਾਸੋਂ ਕੀਤੀ ਜਾ ਰਹੀ ਕਾਰਵਾਈ ਦਾ ਜਵਾਬ ਵੀ ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਦਿੱਤਾ।
ਦੱਸਣਯੋਗ ਹੈ ਕਿ ਚੀਨ ਨੇ ਆਪਣੀ ਫੌਜ ਦੇ ਰੱਖਿਆ ਬਜਟ ‘ਚ ਇਸ ਸਾਲ 8.1 ਫੀਸਦੀ ਦੀ ਵਾਧਾ ਕੀਤਾ ਹੈ। ਚੀਨ ਦਾ ਰੱਖਿਆ ਬਜਟ ਹੁਣ 175 ਅਰਬ ਡਾਲਰ ਦਾ ਹੋ ਗਿਆ ਹੈ। ਇਹ ਭਾਰਤ ਦੇ ਰੱਖਿਆ ਬਜਟ ਤੋਂ ਤਿੰਨ ਗੁਣਾ ਹੈ।