ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
2 ਪੰਜਾਬੀ ਬਣੇ ਵੈਨਕੂਵਰ ਪੁਲਿਸ ਦਾ ਹਿੱਸਾ
2 ਪੰਜਾਬੀ ਬਣੇ ਵੈਨਕੂਵਰ ਪੁਲਿਸ ਦਾ ਹਿੱਸਾ
Page Visitors: 2438

2 ਪੰਜਾਬੀ ਬਣੇ ਵੈਨਕੂਵਰ ਪੁਲਿਸ ਦਾ ਹਿੱਸਾ2 ਪੰਜਾਬੀ ਬਣੇ ਵੈਨਕੂਵਰ ਪੁਲਿਸ ਦਾ ਹਿੱਸਾ

April 29
06:52 2018
ਵੈਨਕੂਵਰ, 29 ਅਪ੍ਰੈਲ (ਪੰਜਾਬ ਮੇਲ)-ਖਾਲਸਾ ਰੈਸਲਿੰਗ ਕਲੱਬ ਦਾ ਸਟਾਰ ਰੈਸਲਰ ਪਰਮਵੀਰ ਸਿੰਘ ਢੇਸੀ ਵੈਨਕੂਵਰ ਪੁਲਿਸ ਦਾ ਕਾਂਸਟੇਬਲ ਬਣ ਗਿਆ ਹੈ ਜਦਕਿ ਜਗਦੀਪ ਸਿੰਘ ਸਮਰਾ ਸਣੇ 10 ਨਵੇਂ ਰੰਗਰੂਟਾਂ ਨੂੰ ਵੈਨਕੂਵਰ ਪੁਲਿਸ ਦਾ ਹਿੱਸਾ ਬਣਾਇਆ ਗਿਆ ਹੈ। ਸਰੀ ਦੇ ਜੰਮ-ਪਲ ਪਰਮਵੀਰ ਸਿੰਘ ਨੇ ਬਰਨਾਬੀ ਸੈਂਟਰਲ ਸੈਕੰਡਰੀ ਤੋਂ ਆਨਰਜ਼ ‘ਚ ਸਿੱਖਿਆ ਹਾਸਲ ਕੀਤੀ ਤੇ ਰੈਸਲਿੰਗ ਦਾ ਸ਼ੌਂਕ ਪੂਰਾ ਕਰਦਿਆਂ ਹਾਈ ਸਕੂਲ ਦੌਰਾਨ ਹੀ 4 ਕੌਮੀ ਰੈਸਲਿੰਗ ਚੈਂਪੀਅਨਸ਼ਿਪਸ ਆਪਣੇ ਨਾਂ ਕੀਤੀਆਂ।
ਡਗਲਸ ਕਾਲਜ ‘ਚ ਐਲੈਟਿਕ ਸਕਾਲਰਸ਼ਿਪ ਦੌਰਾਨ ਪਰਮਵੀਰ ਸਿੰਘ ਢੇਸੀ ਨੇ ਕ੍ਰਿਮੀਨਾਲੌਜੀ ਪ੍ਰੌਗਰਾਮ ‘ਚ ਦਾਖਲਾ ਲਿਆ ਤੇ ਨਾਲ ਹੀ ਰੈਸਲਿੰਗ ਵੀ ਜਾਰੀ ਰੱਖੀ। 2014 ‘ਚ ਪਰਮਵੀਰ ਸਿੰਘ ਬ੍ਰਿਟਿਸ਼ ਕੋਲੰਬੀਆ ਕੁਰੈਕਸ਼ਨਲ ਅਫਸਰ ਬਣ ਗਿਆ ਤੇ ਨੌਰਥ ਫਰੈਜ਼ਰ ਪ੍ਰੀਟ੍ਰਾਇਲ ਸੈਂਟਰ ‘ਚ ਸੇਵਾਵਾਂ ਨਿਭਾਊਣ ਲੱਗਿਆ।
ਕੰਮ ਦੌਰਾਨ ਹੀ ਉਸ ਦੀ ਚੋਣ ਐਮਰਜੰਸੀ ਰਿਸਪੌਂਸ ਟੀਮ ਲਈ ਕੀਤੀ ਗਈ ਤੇ 2 ਵਾਰ ਵਰਲਡ ਪੁਲਿਸ ਤੇ ਫਾਇਰ ਗੇਮਜ਼ ‘ਚ ਹਿੱਸਾ ਲੈਂਦਿਆਂ ਇਕ ਗੋਲਡ ਤੇ ਇਕ ਸਿਲਵਰ ਮੈਡਲ ਜਿੱਤਿਆ।
ਦੂਜੇ ਪਾਸੇ ਸਰੀ ਦੇ ਹੀ ਜੰਮ-ਪਲ ਜਗਦੀਪ ਸਿੰਘ ਸਮਰਾ ਨੇ ਜੌਹਨਸਟਨ ਹਾਈਟਸਸ ਸੈਕੰਡਰੀ ਤੋਂ ਸਕੂਲੀ ਸਿੱਖਿਆ ਹਾਸਲ ਕੀਤੀ ਤੇ ਫਿਰ ਸਾਈਮਨ ਫਰੇਜ਼ਰ ਯੂਨੀਵਰਸਿਟੀ ‘ਚ ਪੜ੍ਹਾਈ ਕਰਦਿਆਂ ਜਗਦੀਪ ਸਿੰਘ ਸਮਰਾ ਭੰਗੜੀ ਟੀਮ ਦਾ ਹਿੱਸਾ ਬਣ ਗਿਆ ਤੇ ਕੈਪਟਨ ਦੇ ਕੋਰੀਓਗ੍ਰਾਫਰ ਦੀ ਜ਼ਿੰਮੇਵਾਰੀ ਸੰਭਾਲੀ। 2016 ‘ਚ ਉਸ ਨੂੰ ਵੈਨਕੂਵਰ ਪੁਲਿਸ ਦਾ ਸਪੈਸ਼ਲ ਮਿਊਂਸਪਲ ਕਾਂਸਟੇਬਲ ਬਣਾਇਆ ਗਿਆ ਤੇ ਜੇਲ ‘ਚ ਕੰਮ ਦੌਰਾਨ ਕਾਫੀ ਤਜ਼ਰਬਾ ਹਾਸਲ ਕੀਤਾ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.