ਪਹਿਲੀ ਸਿੱਖ ਪਗੜੀਧਾਰੀ ਮਹਿਲਾ ਬਣੀ ਨਿਊਯਾਰਕ ਪੁਲਿਸ ਵਿਚ ਸਹਾਇਕ ਅਫ਼ਸਰ, ਪੁਰੀ ਨੇ ਟਵੀਟ ਕਰ ਦਿੱਤੀਆਂ ਵਧਾਈਆਂ
ਪਹਿਲੀ ਸਿੱਖ ਪਗੜੀਧਾਰੀ ਮਹਿਲਾ ਬਣੀ ਨਿਊਯਾਰਕ ਪੁਲਿਸ ਵਿਚ ਸਹਾਇਕ ਅਫ਼ਸਰ, ਪੁਰੀ ਨੇ ਟਵੀਟ ਕਰ ਦਿੱਤੀਆਂ ਵਧਾਈਆਂ
ਪਹਿਲੀ ਸਿੱਖ ਪਗੜੀਧਾਰੀ ਮਹਿਲਾ ਬਣੀ ਨਿਊਯਾਰਕ ਪੁਲਿਸ ਵਿਚ ਸਹਾਇਕ ਅਫ਼ਸਰ, ਪੁਰੀ ਨੇ ਟਵੀਟ ਕਰ ਦਿੱਤੀਆਂ ਵਧਾਈਆਂ
ਪਹਿਲੀ ਸਿੱਖ ਪਗੜੀਧਾਰੀ ਮਹਿਲਾ ਬਣੀ ਨਿਊਯਾਰਕ ਪੁਲਿਸ ਵਿਚ ਸਹਾਇਕ ਅਫ਼ਸਰ
By : ਬਾਬੂਸ਼ਾਹੀ ਬਿਊਰੋ
Sunday, May 20, 2018 03:59 PM
ਨਿਊਯਾਰਕ, 20 ਮਈ 2018: ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀ ਖਬਰ 'ਤੇ ਟਵੀਟ ਕਰਦਿਆਂ ਪਹਿਲੀ ਸਿੱਖ ਪਗੜੀਧਾਰੀ ਮਹਿਲਾ ਨੂੰ ਵਧਾਈ ਦਿੱਤੀ ਹੈ।
ਉਹਨਾਂ ਨੇ ਨਿਊਯਾਰਕ ਪੁਲਿਸ ਵਿਚ ਸਿੱਖ ਪਗੜੀਧਾਰੀ ਮਹਿਲਾ ਨੂੰ ਸਹਾਇਕ ਪੁਲਿਸ ਅਫ਼ਸਰ ਵਜੋਂ ਦੇਖ ਆਪਣੀ ਖੁਸ਼ੀ ਜ਼ਾਹਿਰ ਕੀਤੀ।
ਉਹਨਾਂ ਕਿਹਾ ਕਿ 'ਉਮੀਦ ਹੈ ਕਿ ਇਹ ਸਿੱਖ ਧਰਮ ਅਤੇ ਸਿੱਖਾਂ ਬਾਰੇ ਬਿਹਤਰ ਸਮਝ ਨੂੰ ਵਧਾਏਗਾ ਅਤੇ ਅਮਰੀਕਾ ਵਿੱਚ ਸਿੱਖੀ ਬਾਰੇ ਧਾਰਨਾਵਾਂ ਨੂੰ ਠੀਕ ਕਰੇਗਾ ਤਾਂ ਜੋ 2010 ਵਿੱਚ ਉਨ੍ਹਾਂ ਨਾਲ ਘਟਨਾ ਹੋਈ ਅਤੇ ਹਾਲ ਹੀ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਨਵਦੀਪ ਸਿੰਘ ਬੈਂਸ ਨਾਲ ਹੋਈ, ਉਹ ਦੁਬਾਰਾ ਨਾ ਹੋਵੇ।
ਪੁਰੀ ਨੇ ਹਾਲ ਹੀ ਵਿਚ ਕੈਨੇਡਾ ਦੇ ਕੈਬਿਨੇਟ ਮੰਤਰੀ ਨਵਦੀਪ ਬੈਂਸ ਨਾਲ ਅਮਰੀਕੀ ਏਅਰਪਰਿਟ 'ਤੇ ਪੱਗੜੀ ਉਤਾਰਨ ਨੂੰ ਕਹੇ ਜਾਣ ਦਾ ਵੀ ਹਵਾਲਾ ਦਿੱਤਾ। ਉਹਨਾਂ ਦੇ ਟਵੀਟ 'ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਓਮਰ ਅਬਦੁੱਲ੍ਹਾ ਨੇ ਵੀ ਟਵੀਟ ਕੀਤਾ।
ਅਬਦੁੱਲ੍ਹਾ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਇਕ ਸਿੱਖ ਅਫ਼ਸਰ ਨਾਲ ਹੋਈ ਮਿਲਣੀ ਬਾਰੇ ਵਿਚਾਰ ਸਾਂਝੇ ਕੀਤੇ।